Zechariah 1:17 in Panjabi 17 ਫੇਰ ਪੁਕਾਰ ਕੇ ਇਹ ਵੀ ਕਹਿ ਕਿ ਸੈਨਾ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, “ਮੇਰੇ ਨਗਰ ਫੇਰ ਪਦਾਰਥਾਂ ਨਾਲ ਉੱਛਲਣਗੇ, ਯਹੋਵਾਹ ਫੇਰ ਸੀਯੋਨ ਨੂੰ ਤਸੱਲੀ ਦੇਵੇਗਾ ਅਤੇ ਯਰੂਸ਼ਲਮ ਨੂੰ ਫੇਰ ਚੁਣੇਗਾ ।”
Other Translations King James Version (KJV) Cry yet, saying, Thus saith the LORD of hosts; My cities through prosperity shall yet be spread abroad; and the LORD shall yet comfort Zion, and shall yet choose Jerusalem.
American Standard Version (ASV) Cry yet again, saying, Thus saith Jehovah of hosts: My cities shall yet overflow with prosperity; and Jehovah shall yet comfort Zion, and shall yet choose Jerusalem.
Bible in Basic English (BBE) And again let your voice be loud and say, This is what the Lord of armies has said: My towns will again be overflowing with good things, and again the Lord will give comfort to Zion and take Jerusalem for himself.
Darby English Bible (DBY) Cry further, saying, Thus saith Jehovah of hosts: My cities shall yet overflow with prosperity, and Jehovah shall yet comfort Zion, and shall yet choose Jerusalem.
World English Bible (WEB) "Proclaim further, saying, 'Thus says Yahweh of Hosts: "My cities will again overflow with prosperity, and Yahweh will again comfort Zion, and will again choose Jerusalem."'"
Young's Literal Translation (YLT) Again call, saying: Thus said Jehovah of Hosts, Again do my cities overflow from good, And Jehovah hath again comforted Zion, And He hath fixed again on Jerusalem.'
Cross Reference 2 Chronicles 6:6 in Panjabi 6 ਪਰ ਮੈਂ ਯਰੂਸ਼ਲਮ ਨੂੰ ਚੁਣਿਆ ਕਿ ਉੱਥੇ ਮੇਰਾ ਨਾਮ ਹੋਵੇ ਅਤੇ ਦਾਊਦ ਨੂੰ ਚੁਣਿਆ ਕਿ ਉਹ ਮੇਰੀ ਪਰਜਾ ਇਸਰਾਏਲ ਦੇ ਉੱਤੇ ਹੋਵੇ
Nehemiah 11:3 in Panjabi 3 ਇਹ ਉਸ ਸੂਬੇ ਦੇ ਆਗੂ ਹਨ ਜਿਹੜੇ ਯਰੂਸ਼ਲਮ ਵਿੱਚ ਵੱਸ ਗਏ ਪਰ ਯਹੂਦਾਹ ਦੇ ਸ਼ਹਿਰਾਂ ਵਿੱਚ ਹਰ ਮਨੁੱਖ ਆਪਣੀ ਨਿੱਜ ਭੂਮੀ ਵਿੱਚ ਵੱਸਦਾ ਸੀ ਅਰਥਾਤ ਇਸਰਾਏਲੀ, ਜਾਜਕ, ਲੇਵੀ, ਨਥੀਨੀਮ (ਭਵਨ ਦੇ ਸੇਵਕ) ਅਤੇ ਸੁਲੇਮਾਨ ਦੀ ਸੇਵਕਾਂ ਦੀ ਸੰਤਾਨ
Nehemiah 11:20 in Panjabi 20 ਬਾਕੀ ਇਸਰਾਏਲੀ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਆਪੋ ਆਪਣੇ ਹਿੱਸੇ ਵਿੱਚ ਰਹਿੰਦੇ ਸਨ ।
Psalm 69:35 in Panjabi 35 ਪਰਮੇਸ਼ੁਰ ਸੀਯੋਨ ਨੂੰ ਬਚਾਵੇਗਾ ਅਤੇ ਯਹੂਦਾਹ ਦੇ ਸ਼ਹਿਰ ਬਣਾਵੇਗਾ, ਅਤੇ ਓਹ ਉੱਥੇ ਵੱਸਣਗੇ ਤੇ ਉਸ ਨੂੰ ਆਪਣੇ ਕਬਜ਼ੇ ਵਿੱਚ ਰੱਖਣਗੇ,
Psalm 132:13 in Panjabi 13 ਯਹੋਵਾਹ ਨੇ ਤਾਂ ਸੀਯੋਨ ਨੂੰ ਚੁਣਿਆ, ਉਹ ਨੇ ਆਪਣੇ ਵਸੇਬੇ ਲਈ ਉਹ ਨੂੰ ਪਸੰਦ ਕੀਤਾ ।
Isaiah 14:1 in Panjabi 1 ਯਹੋਵਾਹ ਯਾਕੂਬ ਉੱਤੇ ਰਹਮ ਕਰੇਗਾ ਅਤੇ ਇਸਰਾਏਲ ਨੂੰ ਫੇਰ ਚੁਣੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਭੂਮੀ ਉੱਤੇ ਵਸਾਵੇਗਾ ਅਤੇ ਓਪਰੇ ਉਨ੍ਹਾਂ ਨਾਲ ਮਿਲ ਜਾਣਗੇ ਅਤੇ ਉਹ ਯਾਕੂਬ ਦੇ ਘਰਾਣੇ ਨਾਲ ਜੁੜ ਜਾਣਗੇ ।
Isaiah 40:1 in Panjabi 1 ਦਿਲਾਸਾ ਦਿਓ, ਮੇਰੀ ਪਰਜਾ ਨੂੰ ਦਿਲਾਸਾ ਦਿਓ, ਤੁਹਾਡਾ ਪਰਮੇਸ਼ੁਰ ਆਖਦਾ ਹੈ ।
Isaiah 41:8 in Panjabi 8 ਪਰ ਤੂੰ, ਹੇ ਇਸਰਾਏਲ, ਮੇਰੇ ਦਾਸ, ਹੇ ਯਾਕੂਬ, ਜਿਸ ਨੂੰ ਮੈਂ ਚੁਣਿਆ ਹੈ, ਮੇਰੇ ਮਿੱਤਰ ਅਬਰਾਹਾਮ ਦੀ ਅੰਸ,
Isaiah 44:26 in Panjabi 26 ਮੈਂ ਆਪਣੇ ਦਾਸ ਦੇ ਬਚਨ ਕਾਇਮ ਰੱਖਦਾ, ਅਤੇ ਆਪਣੇ ਦੂਤਾਂ ਦੀ ਯੋਜਨਾ ਪੂਰੀ ਕਰਦਾ ਹਾਂ, ਮੈਂ ਯਰੂਸ਼ਲਮ ਦੇ ਵਿਖੇ ਆਖਦਾ ਹਾਂ, ਉਹ ਆਬਾਦ ਹੋ ਜਾਵੇਗਾ, ਅਤੇ ਯਹੂਦਾਹ ਦੇ ਸ਼ਹਿਰਾਂ ਦੇ ਵਿਖੇ, ਉਹ ਉਸਾਰੇ ਜਾਣਗੇ ਅਤੇ ਮੈਂ ਉਨ੍ਹਾਂ ਦੇ ਖੰਡਰਾਂ ਨੂੰ ਖੜ੍ਹਾ ਕਰਾਂਗਾ, -
Isaiah 49:13 in Panjabi 13 ਹੇ ਅਕਾਸ਼ੋ, ਜੈਕਾਰਾ ਗਜਾਓ ! ਹੇ ਧਰਤੀ, ਬਾਗ ਬਾਗ ਹੋ ! ਹੇ ਪਹਾੜੋ, ਜੈ ਜੈ ਕਾਰ ਦੇ ਨਾਰੇ ਮਾਰੋ ! ਕਿਉਂਕਿ ਯਹੋਵਾਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਅਤੇ ਆਪਣੇ ਦੁਖਿਆਰਿਆਂ ਉੱਤੇ ਰਹਮ ਕੀਤਾ ਹੈ ।
Isaiah 51:3 in Panjabi 3 ਯਹੋਵਾਹ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ, ਉਹ ਦੇ ਸਾਰਿਆਂ ਵਿਰਾਨਿਆਂ ਨੂੰ ਦਿਲਾਸਾ ਦੇਵੇਗਾ, ਉਹ ਉਸ ਦੀ ਉਜਾੜ ਨੂੰ ਅਦਨ ਵਾਂਗੂੰ, ਅਤੇ ਉਸ ਦੀ ਸੁੱਕੀ ਭੂਮੀ ਯਹੋਵਾਹ ਦੇ ਬਾਗ ਵਾਂਗੂੰ ਬਣਾ ਦੇਵੇਗਾ । ਖੁਸ਼ੀ ਅਨੰਦ ਉਹ ਦੇ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਤੇ ਭਜਨ ਦੀ ਅਵਾਜ਼ ਵੀ ।
Isaiah 51:12 in Panjabi 12 ਮੈਂ, ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ, ਤੂੰ ਕੌਣ ਹੈਂ ਜੋ ਮਰਨਹਾਰ ਮਨੁੱਖ ਤੋਂ ਡਰੇਂ, ਅਤੇ ਆਦਮ ਵੰਸ ਤੋਂ, ਜਿਹੜਾ ਘਾਹ ਵਾਂਗੂੰ ਹੋ ਜਾਵੇਗਾ ?
Isaiah 52:9 in Panjabi 9 ਖੁੱਲ੍ਹ ਕੇ ਇਕੱਠੇ ਜੈਕਾਰੇ ਗਜਾਓ, ਹੇ ਯਰੂਸ਼ਲਮ ਦੇ ਖੰਡਰੋ ! ਕਿਉਂ ਜੋ ਯਹੋਵਾਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਉਸ ਨੇ ਯਰੂਸ਼ਲਮ ਨੂੰ ਛੁਡਾਇਆ ਹੈ ।
Isaiah 54:8 in Panjabi 8 ਕ੍ਰੋਧ ਦੇ ਹੜ੍ਹ ਵਿੱਚ ਮੈਂ ਆਪਣਾ ਮੂੰਹ ਕੁਝ ਪਲਾਂ ਲਈ ਤੇਰੇ ਕੋਲੋਂ ਲੁਕਾ ਲਿਆ ਸੀ, ਪਰ ਹੁਣ ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ ਕਰਾਂਗਾ, ਯਹੋਵਾਹ ਤੇਰਾ ਛੁਡਾਉਣ ਵਾਲਾ ਆਖਦਾ ਹੈ ।
Isaiah 61:4 in Panjabi 4 ਉਹ ਪ੍ਰਾਚੀਨ ਬਰਬਾਦੀਆਂ ਨੂੰ ਬਣਾਉਣਗੇ, ਉਹ ਪਹਿਲੇ ਵਿਰਾਨਿਆਂ ਨੂੰ ਉਸਾਰਨਗੇ, ਉਹ ਬਰਬਾਦ ਸ਼ਹਿਰਾਂ ਨੂੰ, ਜਿਹੜੇ ਬਹੁਤ ਪੀੜ੍ਹੀਆਂ ਤੋਂ ਵਿਰਾਨ ਪਏ ਸਨ, ਉਹਨਾਂ ਨੂੰ ਨਵੇਂ ਸਿਰਿਓਂ ਉਸਾਰਨਗੇ ।
Isaiah 66:13 in Panjabi 13 ਜਿਸ ਤਰ੍ਹਾਂ ਮਾਤਾ ਆਪਣੇ ਬੱਚੇ ਨੂੰ ਦਿਲਾਸਾ ਦਿੰਦੀ ਹੈ, ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦਿਆਂਗਾ, ਅਤੇ ਤੁਸੀਂ ਯਰੂਸ਼ਲਮ ਦੇ ਵਿਖੇ ਦਿਲਾਸਾ ਪਾਓਗੇ ।
Jeremiah 31:13 in Panjabi 13 ਉਸ ਵੇਲੇ ਕੁਆਰੀ ਨੱਚਣ ਨਾਲ, ਅਤੇ ਜੁਆਨ ਅਤੇ ਬੁੱਢੇ ਵੀ ਇਕੱਠੇ ਅਨੰਦ ਹੋਣਗੇ, ਮੈਂ ਉਹਨਾਂ ਦੇ ਸਿਆਪੇ ਨੂੰ ਖੁਸ਼ੀ ਵਿੱਚ ਪਲਟ ਦਿਆਂਗਾ, ਮੈਂ ਉਹਨਾਂ ਨੂੰ ਦਿਲਾਸਾ ਦਿਆਂਗਾ, ਮੈਂ ਉਹਨਾਂ ਦੇ ਗ਼ਮ ਦੇ ਥਾਂ ਉਹਨਾਂ ਨੂੰ ਅਨੰਦ ਕਰਾਂਗਾ ।
Jeremiah 31:23 in Panjabi 23 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਇੱਕ ਵਾਰ ਫਿਰ ਉਹ ਇਹ ਗੱਲ ਯਹੂਦਾਹ ਦੇ ਦੇਸ ਅਤੇ ਉਹਨਾਂ ਦੇ ਸ਼ਹਿਰਾਂ ਵਿੱਚ ਆਖਣਗੇ, ਜਦ ਮੈਂ ਉਹਨਾਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਹੇ ਧਰਮ ਦੀ ਵਸੋਂ ਅਤੇ ਪਵਿੱਤਰ ਪਹਾੜ, ਯਹੋਵਾਹ ਤੈਨੂੰ ਬਰਕਤ ਦੇਵੇ ! ।
Jeremiah 32:43 in Panjabi 43 ਇਸ ਦੇਸ ਵਿੱਚ ਖੇਤ ਮੁੱਲ ਲਏ ਜਾਣਗੇ ਜਿਹ ਦੇ ਬਾਰੇ ਤੁਸੀਂ ਆਖਦੇ ਹੋ ਕਿ ਇਹ ਵਿਰਾਨ ਹੈ, ਇਹ ਦੇ ਵਿੱਚ ਆਦਮ ਅਤੇ ਡੰਗਰ ਨਹੀਂ । ਇਹ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ
Jeremiah 33:13 in Panjabi 13 ਪਹਾੜੀ ਦੇਸ ਦੇ ਸ਼ਹਿਰਾਂ ਵਿੱਚ, ਮਦਾਨ ਦੇ ਸ਼ਹਿਰਾਂ ਵਿੱਚ, ਦੱਖਣ ਦੇ ਸ਼ਹਿਰਾਂ ਵਿੱਚ, ਬਿਨਯਾਮੀਨ ਦੇ ਦੇਸ ਵਿੱਚ, ਯਰੂਸ਼ਲਮ ਦੇ ਆਲੇ-ਦੁਆਲੇ ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਫੇਰ ਇੱਜੜ ਗਿਣਨ ਵਾਲੇ ਹੱਥ ਹੇਠ ਦੀ ਲੰਘਣਗੇ, ਯਹੋਵਾਹ ਆਖਦਾ ਹੈ ।
Ezekiel 36:10 in Panjabi 10 ਮੈਂ ਆਦਮੀਆਂ ਨੂੰ ਹਾਂ, ਇਸਰਾਏਲ ਦੇ ਸਾਰੇ ਘਰਾਣੇ ਨੂੰ ਤੁਹਾਡੇ ਉੱਤੇ ਬਹੁਤ ਵਧਾ ਦਿਆਂਗਾ । ਸ਼ਹਿਰ ਵਸਾਏ ਜਾਣਗੇ ਅਤੇ ਉਜਾੜ ਸਥਾਨ ਫੇਰ ਬਣਾਏ ਜਾਣਗੇ ।
Ezekiel 36:33 in Panjabi 33 ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਿਸ ਦਿਨ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਾਂਗਾ, ਉਸੇ ਦਿਨ ਮੈਂ ਤੁਹਾਨੂੰ ਤੁਹਾਡੇ ਸ਼ਹਿਰਾਂ ਵਿੱਚ ਵਸਾਵਾਂਗਾ ਅਤੇ ਤੁਹਾਡੇ ਵਿਰਾਨ ਥਾਂ ਬਣਾਏ ਜਾਣਗੇ ।
Amos 9:14 in Panjabi 14 ਮੈਂ ਆਪਣੀ ਪਰਜਾ ਇਸਰਾਏਲ ਨੂੰ ਗ਼ੁਲਾਮੀ ਤੋਂ ਵਾਪਿਸ ਲੈ ਆਵਾਂਗਾ, ਉਹ ਉੱਜੜੇ ਹੋਏ ਸ਼ਹਿਰਾਂ ਨੂੰ ਉਸਾਰਨਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਉਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦੀ ਮਧ ਪੀਣਗੇ, ਉਹ ਬਾਗ ਲਾਉਣਗੇ ਅਤੇ ਉਹਨਾਂ ਦਾ ਫਲ ਖਾਣਗੇ ।
Obadiah 1:20 in Panjabi 20 ਇਸਰਾਏਲੀਆਂ ਦੀ ਫੌਜ ਦੇ ਗੁਲਾਮਾਂ ਵਿੱਚੋਂ, ਜਿਹੜੇ ਕਨਾਨੀਆਂ ਵਿੱਚ ਰਹਿੰਦੇ ਹਨ, ਉਹ ਸਾਰਫਥ ਤੱਕ ਅਤੇ ਯਰੂਸ਼ਲਮ ਦੇ ਗੁਲਾਮ ਜਿਹੜੇ ਸਫ਼ਾਰਦ ਵਿੱਚ ਰਹਿੰਦੇ ਹਨ, ਉਹ ਦੱਖਣ ਦੇ ਸ਼ਹਿਰਾਂ ਉੱਤੇ ਕਬਜ਼ਾ ਕਰਨਗੇ ।
Zephaniah 3:15 in Panjabi 15 ਯਹੋਵਾਹ ਨੇ ਤੇਰੇ ਦੰਡ ਨੂੰ ਦੂਰ ਕੀਤਾ ਹੈ, ਉਹ ਨੇ ਤੇਰੇ ਵੈਰੀ ਨੂੰ ਕੱਢ ਦਿੱਤਾ ਹੈ, ਇਸਰਾਏਲ ਦਾ ਰਾਜਾ, ਹਾਂ, ਯਹੋਵਾਹ ਤੇਰੇ ਵਿਚਕਾਰ ਹੈ, ਤੂੰ ਫੇਰ ਬਿਪਤਾ ਤੋਂ ਨਾ ਡਰੇਂਗੀ ।
Zechariah 2:12 in Panjabi 12 ਯਹੋਵਾਹ ਯਹੂਦਾਹ ਨੂੰ ਪਵਿੱਤਰ ਭੂਮੀ ਉੱਤੇ ਆਪਣੀ ਮਿਲਖ ਦਾ ਹਿੱਸਾ ਠਹਿਰਾਵੇਗਾ ਅਤੇ ਯਰੂਸ਼ਲਮ ਨੂੰ ਫੇਰ ਚੁਣੇਗਾ ।
Zechariah 3:2 in Panjabi 2 ਤਦ ਯਹੋਵਾਹ ਨੇ ਸ਼ੈਤਾਨ ਨੂੰ ਕਿਹਾ, ਹੇ ਸ਼ੈਤਾਨ, ਯਹੋਵਾਹ ਤੈਨੂੰ ਝਿੜਕੇ, ਹਾਂ, ਯਹੋਵਾਹ ਜਿਸ ਨੇ ਯਰੂਸ਼ਲਮ ਨੂੰ ਚੁਣ ਲਿਆ ਹੈ ਤੈਨੂੰ ਝਿੜਕੇ ! ਕੀ ਇਹ ਉਹ ਅੱਧ ਜਲੀ ਲੱਕੜੀ ਨਹੀਂ ਜਿਹੜੀ ਅੱਗ ਵਿੱਚੋਂ ਧੂਈ ਗਈ ਹੈ ?
Romans 11:28 in Panjabi 28 ਉਹ ਖੁਸ਼ਖਬਰੀ ਦੇ ਅਨੁਸਾਰ ਤਾਂ ਤੁਹਾਡੇ ਵੈਰੀ ਹਨ, ਪਰਮੇਸ਼ੁਰ ਦੀ ਚੋਣ ਦੇ ਅਨੁਸਾਰ ਬਾਪ ਦਾਦਿਆਂ ਦੇ ਕਾਰਨ ਤੁਹਾਡੇ ਪਿਆਰੇ ਹਨ ।
Ephesians 1:4 in Panjabi 4 ਜਿਵੇਂ ਉਸ ਨੇ ਸਾਨੂੰ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਉਸ ਵਿੱਚ ਚੁਣ ਲਿਆ ਕਿ ਅਸੀਂ ਉਹ ਦੇ ਸਨਮੁਖ ਪਿਆਰ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ !