Psalm 13 in Panjabi

1 ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ ਹੇ ਯਹੋਵਾਹ, ਤੂੰ ਕਦੋਂ ਤੱਕ ਮੈਨੂੰ ਭੁਲਾ ਛੱਡੇਂਗਾ ? ਕੀ ਸਦਾ ਲਈ ? ਤੂੰ ਕਦੋਂ ਤੱਕ ਆਪਣਾ ਮੂੰਹ ਮੈਥੋਂ ਲੁਕਾਵੇਂਗਾ ?

2 ਮੈਂ ਕਦੋਂ ਤੱਕ ਆਪਣੇ ਮਨ ਵਿੱਚ ਖਿਚੜੀ ਪਕਾਵਾਂ, ਅਤੇ ਸਾਰਾ ਦਿਨ ਆਪਣੇ ਦਿਲ ਵਿੱਚ ਸੋਗ ਕਰਾਂ ? ਮੇਰਾ ਵੈਰੀ ਕਦੋਂ ਤੱਕ ਮੇਰੇ ਸਿਰ ਹੁੰਦਾ ਰਹੇ ?

3 ਹੇ ਯਹੋਵਾਹ, ਮੇਰੇ ਪਰਮੇਸ਼ੁਰ, ਧਿਆਨ ਦੇ ਕੇ ਮੈਨੂੰ ਉੱਤਰ ਦੇ, ਮੇਰੀਆਂ ਅੱਖਾਂ ਨੂੰ ਚਾਨਣਾ ਦੇ ਕਿਤੇ ਅਜਿਹਾ ਨਾ ਹੋਵੇ ਮੌਤ ਦੀ ਨੀਂਦ ਮੈਨੂੰ ਆ ਪਵੇ,

4 ਅਜਿਹਾ ਨਾ ਹੋਵੇ ਮੇਰਾ ਵੈਰੀ ਆਖੇ, ਮੈਂ ਉਸ ਨੂੰ ਜਿੱਤ ਲਿਆ ਹੈ, ਅਤੇ ਮੇਰੇ ਵਿਰੋਧੀ ਮੇਰੇ ਡੋਲ ਜਾਣ ਕਰਕੇ ਬਾਗ-ਬਾਗ ਹੋਣ ।

5 ਪਰ ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ, ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ ।

6 ਮੈਂ ਯਹੋਵਾਹ ਲਈ ਗਾਵਾਂਗਾ, ਉਸ ਨੇ ਮੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ ।