Psalm 126 in Panjabi

1 ਯਾਤਰਾ ਦਾ ਗੀਤ ਜਦ ਯਹੋਵਾਹ ਸੀਯੋਨ ਦੇ ਗ਼ੁਲਾਮਾਂ ਨੂੰ ਮੋੜ ਲੈ ਆਇਆ, ਤਦ ਅਸੀਂ ਸੁਫ਼ਨੇ ਵੇਖਣ ਵਾਲਿਆਂ ਵਰਗੇ ਸੀ !

2 ਤਦ ਸਾਡੇ ਮੂੰਹ ਹਾਸੇ ਨਾਲ ਭਰ ਗਏ, ਅਤੇ ਸਾਡੀਆਂ ਜੀਭਾਂ ਉੱਤੇ ਜੈਕਾਰਾ ਸੀ, ਤਦ ਕੌਮਾਂ ਵਿੱਚ ਇਹ ਆਖਿਆ ਜਾਂਦਾ ਸੀ, ਯਹੋਵਾਹ ਨੇ ਉਨ੍ਹਾਂ ਲਈ ਵੱਡੇ-ਵੱਡੇ ਕੰਮ ਕੀਤੇ ਹਨ !

3 ਯਹੋਵਾਹ ਨੇ ਸਾਡੇ ਲਈ ਵੱਡੇ-ਵੱਡੇ ਕੰਮ ਕੀਤੇ ਹਨ, ਅਸੀਂ ਅਨੰਦ ਹੋਏ ਹਾਂ !

4 ਹੇ ਯਹੋਵਾਹ, ਸਾਡੇ ਗ਼ੁਲਾਮਾਂ ਨੂੰ, ਦੱਖਣ ਦੀਆਂ ਨਦੀਆਂ ਵਾਂਗੂੰ ਮੋੜ ਲਿਆ !

5 ਜਿਹੜੇ ਹੰਝੂਆਂ ਨਾਲ ਬੀਜਦੇ ਹਨ, ਉਹ ਜੈਕਾਰਿਆਂ ਨਾਲ ਵੱਢਣਗੇ ।

6 ਜਿਹੜਾ ਬੀਜਣ ਲਈ ਬੀਜ ਚੁੱਕ ਕੇ ਰੋਂਦਾ ਹੋਇਆ ਜਾਂਦਾ ਹੈ, ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ !