Leviticus 18:25 in Panjabi 25 ਅਤੇ ਧਰਤੀ ਵੀ ਅਸ਼ੁੱਧ ਹੋ ਗਈ ਹੈ, ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਬਦੀ ਦਾ ਬਦਲਾ ਦਿੰਦਾ ਹਾਂ ਅਤੇ ਉਹ ਧਰਤੀ ਵੀ ਆਪਣੇ ਵਾਸੀਆਂ ਨੂੰ ਉਗਲ ਦਿੰਦੀ ਹੈ ।
Other Translations King James Version (KJV) And the land is defiled: therefore I do visit the iniquity thereof upon it, and the land itself vomiteth out her inhabitants.
American Standard Version (ASV) And the land is defiled: therefore I do visit the iniquity thereof upon it, and the land vomiteth out her inhabitants.
Bible in Basic English (BBE) And the land itself has become unclean; so that I have sent on it the reward of its wrongdoing, and the land itself puts out those who are living in it.
Darby English Bible (DBY) And the land hath become unclean; and I visit the iniquity thereof upon it, and the land vomiteth out its inhabitants.
Webster's Bible (WBT) And the land is defiled: therefore I do visit its iniquity upon it, and the land itself vomiteth out her inhabitants.
World English Bible (WEB) The land was defiled: therefore I punished its iniquity, and the land vomitted out her inhabitants.
Young's Literal Translation (YLT) and the land is defiled, and I charge its iniquity upon it, and the land vomiteth out its inhabitants:
Cross Reference Leviticus 18:28 in Panjabi 28 ਅਜਿਹਾ ਨਾ ਹੋਵੇ ਕਿ ਜਿਵੇਂ ਉਸ ਧਰਤੀ ਨੇ ਉਨ੍ਹਾਂ ਕੌਮਾਂ ਨੂੰ ਉਗਲ ਦਿੱਤਾ, ਜਿਹੜੀਆਂ ਤੁਹਾਡੇ ਤੋਂ ਪਹਿਲਾਂ ਉੱਥੇ ਸਨ, ਉਸੇ ਤਰ੍ਹਾਂ ਹੀ ਉਹ ਤੁਹਾਨੂੰ ਵੀ ਉਗਲ ਦੇਵੇ, ਜਦ ਤੁਸੀਂ ਅਸ਼ੁੱਧਤਾਈ ਦੇ ਕੰਮ ਕਰੋ ।
Leviticus 20:22 in Panjabi 22 ਇਸ ਲਈ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਮੇਰੇ ਸਾਰੇ ਨਿਯਮਾਂ ਨੂੰ ਮੰਨ ਕੇ ਪਾਲਣਾ ਕਰਨਾ ਤਾਂ ਜੋ ਉਹ ਦੇਸ਼ ਜਿਸ ਦੇ ਵਿੱਚ ਵੱਸਣ ਲਈ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ, ਤੁਹਾਨੂੰ ਉਗਲ ਨਾ ਦੇਵੇ ।
Numbers 35:33 in Panjabi 33 ਤੁਸੀਂ ਉਸ ਜਗ੍ਹਾ ਨੂੰ ਭਰਿਸ਼ਟ ਨਾ ਕਰੋ ਜਿਸ ਦੇ ਵਿੱਚ ਤੁਸੀਂ ਵੱਸਦੇ ਹੋ, ਕਿਉਂ ਜੋ ਜ਼ਮੀਨ ਖੂਨ ਦੇ ਨਾਲ ਭਰਿਸ਼ਟ ਹੋ ਜਾਂਦੀ ਹੈ ਅਤੇ ਜਿਸ ਨਗਰ ਵਿੱਚ ਖੂਨ ਵਹਾਇਆ ਜਾਵੇ ਤਾਂ ਉਸ ਖੂਨ ਵਹਾਉਣ ਵਾਲੇ ਦੇ ਖੂਨ ਨਾਲ ਹੀ ਉਸ ਜ਼ਮੀਨ ਦਾ ਪ੍ਰਾਸ਼ਚਿਤ ਹੋ ਸਕਦਾ ਹੈ ।
Deuteronomy 9:5 in Panjabi 5 ਨਾ ਤਾਂ ਤੁਸੀਂ ਆਪਣੇ ਧਰਮ ਦੇ ਕਾਰਨ, ਨਾ ਹੀ ਆਪਣੇ ਮਨ ਦੀ ਸਿਧਿਆਈ ਦੇ ਕਾਰਨ ਇਨ੍ਹਾਂ ਦੇ ਦੇਸ਼ ਉੱਤੇ ਕਬਜ਼ਾ ਕਰਨ ਲਈ ਜਾਂਦੇ ਹੋ, ਸਗੋਂ ਇਨ੍ਹਾਂ ਕੌਮਾਂ ਦੀ ਬੁਰਿਆਈ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਇਨ੍ਹਾਂ ਨੂੰ ਤੁਹਾਡੇ ਅੱਗਿਓਂ ਕੱਢਦਾ ਹੈ ਅਤੇ ਇਸ ਲਈ ਵੀ ਕਿ ਉਹ ਉਸ ਬਚਨ ਨੂੰ ਕਾਇਮ ਰੱਖੇ ਜਿਹੜਾ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾ ਕੇ ਦਿੱਤਾ ਸੀ ।
Deuteronomy 18:12 in Panjabi 12 ਕਿਉਂ ਜੋ ਜਿਹੜੇ ਇਹ ਕੰਮ ਕਰਦੇ ਹਨ ਉਹ ਯਹੋਵਾਹ ਅੱਗੇ ਘਿਣਾਉਣੇ ਹਨ, ਅਤੇ ਇੰਨ੍ਹਾਂ ਘਿਣਾਉਣੇ ਕੰਮਾਂ ਦੇ ਕਾਰਨ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢਣ ਵਾਲਾ ਹੈ ।
Psalm 89:32 in Panjabi 32 ਤਾਂ ਮੈਂ ਡੰਡੇ ਨਾਲ ਉਨ੍ਹਾਂ ਦੇ ਅਪਰਾਧਾਂ ਦੀ ਅਤੇ ਕੋਰੜਿਆਂ ਨਾਲ ਉਨ੍ਹਾਂ ਦੀ ਬਦੀ ਦੀ ਸਜ਼ਾ ਦਿਆਂਗਾ ।
Psalm 106:38 in Panjabi 38 ਉਨ੍ਹਾਂ ਨੇ ਨਿਰਦੋਸ਼ਾਂ ਦਾ ਲਹੂ, ਅਰਥਾਤ ਆਪਣੇ ਪੁੱਤਰਾਂ ਧੀਆਂ ਦਾ ਲਹੂ ਵਹਾਇਆ, ਜਿਨ੍ਹਾਂ ਨੂੰ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਲਈ ਬਲੀਦਾਨ ਕੀਤਾ,
Isaiah 24:5 in Panjabi 5 ਧਰਤੀ ਆਪਣੇ ਵਾਸੀਆਂ ਹੇਠ ਭ੍ਰਿਸ਼ਟ ਹੋਈ ਹੈ, ਕਿਉਂ ਜੋ ਉਹਨਾਂ ਨੇ ਬਿਵਸਥਾ ਦਾ ਉਲੰਘਣ ਕੀਤਾ, ਉਹਨਾਂ ਨੇ ਬਿਧੀਆਂ ਨੂੰ ਤੋੜ ਸੁੱਟਿਆ, ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਦਿੱਤਾ ।
Isaiah 26:21 in Panjabi 21 ਵੇਖੋ, ਯਹੋਵਾਹ ਆਪਣੇ ਸਥਾਨ ਤੋਂ ਨਿੱਕਲ ਰਿਹਾ ਹੈ, ਤਾਂ ਜੋ ਉਹ ਧਰਤੀ ਦੇ ਵਾਸੀਆਂ ਦੇ ਉੱਤੇ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵੇ । ਧਰਤੀ ਆਪਣੇ ਉੱਤੇ ਵਹਾਇਆ ਹੋਇਆ ਖੂਨ ਪਰਗਟ ਕਰੇਗੀ, ਅਤੇ ਫੇਰ ਆਪਣੇ ਵੱਢੇ ਹੋਇਆਂ ਨੂੰ ਨਾ ਢੱਕੇਗੀ ।
Jeremiah 2:7 in Panjabi 7 ਮੈਂ ਤੁਹਾਨੂੰ ਵਧੀਆ ਧਰਤੀ ਵਿੱਚ ਲਿਆਂਦਾ, ਭਈ ਤੁਸੀਂ ਉਹ ਦੇ ਮੇਵੇ ਅਤੇ ਚੰਗੇ ਪਦਾਰਥ ਖਾਓ, ਪਰ ਤੁਸੀਂ ਵੜ ਕੇ ਮੇਰੀ ਧਰਤੀ ਨੂੰ ਭਰਿਸ਼ਟ ਕੀਤਾ, ਅਤੇ ਮੇਰੀ ਮਿਰਾਸ ਨੂੰ ਘਿਣਾਉਣਾ ਕੀਤਾ ।
Jeremiah 5:9 in Panjabi 9 ਕੀ ਮੈਂ ਇਹਨਾਂ ਗੱਲਾਂ ਦੀ ਖਬਰ ਨਾ ਲਵਾਂਗਾ ? ਯਹੋਵਾਹ ਦਾ ਵਾਕ ਹੈ, ਅਤੇ ਮੇਰੀ ਜਾਨ ਅਜਿਹੀ ਕੌਮ ਕੋਲੋਂ ਬਦਲਾ ਨਾ ਲਵੇਗੀ ?
Jeremiah 5:29 in Panjabi 29 ਕੀ ਮੈਂ ਇਹਨਾਂ ਗੱਲਾਂ ਦੀ ਸਜ਼ਾ ਨਾ ਦਿਆਂਗਾ ? ਯਹੋਵਾਹ ਦਾ ਵਾਕ ਹੈ, ਕੀ ਮੈਂ ਆਪ ਹੀ ਵੱਟਾ ਨਾ ਲਵਾਂਗਾ, ਅਜਿਹੀ ਕੌਮ ਤੋਂ ਜਿਵੇਂ ਇਹ ਹੈ ?
Jeremiah 9:9 in Panjabi 9 ਯਹੋਵਾਹ ਦਾ ਵਾਕ ਹੈ,- ਕੀ ਇਸ ਗੱਲ ਦੇ ਕਾਰਨ ਮੈਂ ਉਹਨਾਂ ਦੀ ਖ਼ਬਰ ਨਾ ਲਵਾਂਗਾ ? ਕੀ ਅਜਿਹੀ ਕੌਮ ਤੋਂ ਮੇਰੀ ਜਾਨ ਬਦਲਾ ਨਾ ਲਵੇਗੀ ?
Jeremiah 14:10 in Panjabi 10 ਯਹੋਵਾਹ ਇਸ ਪਰਜਾ ਲਈ ਇਸ ਤਰ੍ਹਾਂ ਆਖਦਾ ਹੈ,- ਉਹਨਾਂ ਨੇ ਅਵਾਰਾ ਫਿਰਨ ਨਾਲ ਕਿੰਨਾ ਪਿਆਰ ਕੀਤਾ ! ਉਹਨਾਂ ਆਪਣੇ ਪੈਰਾਂ ਨੂੰ ਨਹੀਂ ਰੋਕਿਆ ਹੈ । ਇਸ ਲਈ ਯਹੋਵਾਹ ਉਹਨਾਂ ਨੂੰ ਨਹੀਂ ਚਾਹੁੰਦਾ, ਹੁਣ ਉਹ ਉਹਨਾਂ ਦੀ ਬਦੀ ਚੇਤੇ ਕਰੇਗਾ, ਉਹਨਾਂ ਦੇ ਪਾਪ ਦੀ ਖ਼ਬਰ ਲਵੇਗਾ ।
Jeremiah 16:18 in Panjabi 18 ਮੈਂ ਪਹਿਲਾਂ ਉਹਨਾਂ ਦੀ ਬਦੀ ਅਤੇ ਉਹਨਾਂ ਦੇ ਪਾਪ ਦਾ ਦੂਣਾ ਵੱਟਾ ਦਿਆਂਗਾ ਕਿਉਂ ਜੋ ਉਹਨਾਂ ਨੇ ਮੇਰੀ ਧਰਤੀ ਨੂੰ ਆਪਣੀਆਂ ਪਲੀਤੀਆਂ ਦੀਆਂ ਲੋਥਾਂ ਨਾਲ ਭਰਿਸ਼ਟ ਕੀਤਾ ਅਤੇ ਮੇਰੀ ਮਿਰਾਸ ਨੂੰ ਆਪਣੀਆਂ ਘਿਣਾਉਣੀਆਂ ਚੀਜ਼ਾਂ ਨਾਲ ਭਰ ਦਿੱਤਾ ਹੈ ।
Jeremiah 23:2 in Panjabi 2 ਇਸ ਲਈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, - ਮੈਂ ਉਹਨਾਂ ਅਯਾਲੀਆਂ ਦੇ ਵਿਰੁੱਧ ਹਾਂ ਜਿਹੜੇ ਮੇਰੀ ਪਰਜਾ ਨੂੰ ਚਾਰਦੇ ਹਨ । ਤੁਸੀਂ ਮੇਰੇ ਇੱਜੜ ਨੂੰ ਖੇਰੂੰ ਖੇਰੂੰ ਕੀਤਾ ਅਤੇ ਉਹਨਾਂ ਨੂੰ ਹੱਕ ਕੇ ਕੱਢ ਦਿੱਤਾ ਅਤੇ ਉਹਨਾਂ ਦੀ ਪਰਵਾਹ ਨਹੀਂ ਕੀਤੀ । ਵੇਖੋ, ਮੈਂ ਤੁਹਾਡੇ ਕੰਮਾਂ ਦੀ ਬੁਰਿਆਈ ਤੁਹਾਡੇ ਉੱਤੇ ਲਿਆਵਾਂਗਾ, ਯਹੋਵਾਹ ਦਾ ਵਾਕ ਹੈ
Ezekiel 36:17 in Panjabi 17 ਹੇ ਮਨੁੱਖ ਦੇ ਪੁੱਤਰ, ਜਦੋਂ ਇਸਰਾਏਲ ਦਾ ਘਰਾਣਾ ਆਪਣੀ ਭੂਮੀ ਉੱਤੇ ਵੱਸਦਾ ਸੀ, ਉਹਨਾਂ ਨੇ ਉਹ ਨੂੰ ਆਪਣੇ ਚਾਲ-ਚੱਲਣ ਨਾਲ ਅਤੇ ਆਪਣੇ ਕੰਮਾਂ ਨਾਲ ਭ੍ਰਿਸ਼ਟ ਕੀਤਾ, ਉਹਨਾਂ ਦਾ ਚਾਲ-ਚੱਲਣ ਮੇਰੇ ਅੱਗੇ ਅਲੱਗ ਕੀਤੀ ਹੋਈ ਭ੍ਰਿਸ਼ਟ ਔਰਤ ਵਰਗਾ ਸੀ ।
Hosea 2:13 in Panjabi 13 ਮੈਂ ਉਹ ਦੇ ਉੱਤੇ ਬਆਲਾਂ ਦੇ ਦਿਨਾਂ ਦੀ ਸਜ਼ਾ ਲਿਆਵਾਂਗਾ, ਜਿਨ੍ਹਾਂ ਦੇ ਲਈ ਉਸ ਨੇ ਧੂਫ਼ ਧੁਖਾਈ, ਅਤੇ ਬਾਲੀਆਂ ਤੇ ਗਹਿਣਿਆਂ ਨਾਲ ਸੱਜ ਕੇ ਉਹ ਆਪਣੇ ਪ੍ਰੇਮੀਆਂ ਦੇ ਪਿੱਛੇ ਗਈ, ਪਰ ਮੈਨੂੰ ਭੁੱਲ ਗਈ, ਯਹੋਵਾਹ ਦਾ ਵਾਕ ਹੈ ।
Hosea 8:13 in Panjabi 13 ਮੇਰੇ ਚੜ੍ਹਾਵੇ ਦੀਆਂ ਬਲੀਆਂ ਲਈ ਉਹ ਮਾਸ ਚੜ੍ਹਾਉਂਦੇ ਹਨ ਅਤੇ ਖਾਂਦੇ ਹਨ, ਪਰ ਯਹੋਵਾਹ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ । ਹੁਣ ਉਹ ਉਹਨਾਂ ਦੀਆਂ ਬਦੀਆਂ ਚੇਤੇ ਕਰੇਗਾ, ਅਤੇ ਉਹਨਾਂ ਦੇ ਪਾਪਾਂ ਦੀ ਖ਼ਬਰ ਲਵੇਗਾ, - ਉਹ ਮਿਸਰ ਨੂੰ ਮੁੜ ਜਾਣਗੇ ।
Hosea 9:9 in Panjabi 9 ਉਹਨਾਂ ਨੇ ਆਪਣੇ ਆਪ ਨੂੰ ਪੁੱਜ ਕੇ ਖਰਾਬ ਕਰ ਲਿਆ, ਜਿਵੇਂ ਗਿਬਆਹ ਦੇ ਦਿਨਾਂ ਵਿੱਚ, ਉਹ ਉਹਨਾਂ ਦੀ ਬਦੀ ਨੂੰ ਚੇਤੇ ਕਰੇਗਾ ਉਹ ਉਹਨਾਂ ਦੇ ਪਾਪਾਂ ਦੀ ਖਬਰ ਲਵੇਗਾ ।
Romans 8:22 in Panjabi 22 ਅਸੀਂ ਜਾਣਦੇ ਤਾਂ ਹਾਂ ਕਿ ਸਾਰੀ ਸ੍ਰਿਸ਼ਟੀ ਮਿਲ ਕੇ ਹੁਣ ਤੱਕ ਹਾਉਂਕੇ ਭਰਦੀ ਹੈ ਅਤੇ ਉਹ ਨੂੰ ਪੀੜ੍ਹਾਂ ਲੱਗੀਆਂ ਹੋਈਆਂ ਹਨ ।