Joshua 5:14 in Panjabi 14 ਉਸ ਨੇ ਆਖਿਆ, ਨਹੀਂ, ਮੈਂ ਤਾਂ ਇਸ ਵੇਲੇ ਯਹੋਵਾਹ ਦਾ ਸੈਨਾਪਤੀ ਬਣ ਕੇ ਆਇਆ ਹਾਂ ਤਦ ਯਹੋਸ਼ੁਆ ਧਰਤੀ ਉੱਤੇ ਮੂੰਹ ਪਰਨੇ ਡਿੱਗਿਆ ਅਤੇ ਮੱਥਾ ਟੇਕਿਆ ਅਤੇ ਉਸ ਨੂੰ ਆਖਿਆ, ਮੇਰਾ ਪ੍ਰਭੂ ਆਪਣੇ ਦਾਸ ਨੂੰ ਕੀ ਆਖਦਾ ਹੈ ?
Other Translations King James Version (KJV) And he said, Nay; but as captain of the host of the LORD am I now come. And Joshua fell on his face to the earth, and did worship, and said unto him, What saith my Lord unto his servant?
American Standard Version (ASV) And he said, Nay; but `as' prince of the host of Jehovah am I now come. And Joshua fell on his face to the earth, and did worship, and said unto him, What saith my lord unto his servant?
Bible in Basic English (BBE) And he said, No; but I have come as captain of the armies of the Lord. Then Joshua, falling down with his face to the earth in worship, said, What has my lord to say to his servant?
Darby English Bible (DBY) And he said, No; for [as] captain of the army of Jehovah am I now come. Then Joshua fell upon his face to the earth, and worshipped, and said to him, What saith my lord unto his servant?
Webster's Bible (WBT) And he said, No; but as captain of the host of the LORD am I now come. And Joshua fell on his face to the earth, and worshiped, and said to him, What saith my lord to his servant?
World English Bible (WEB) He said, No; but [as] prince of the host of Yahweh am I now come. Joshua fell on his face to the earth, and did worship, and said to him, What says my lord to his servant?
Young's Literal Translation (YLT) And He saith, `No, for I `am' Prince of Jehovah's host; now I have come;' and Joshua falleth on his face to the earth, and doth obeisance, and saith to Him, `What is my Lord speaking unto His servant?'
Cross Reference Genesis 17:3 in Panjabi 3 ਤਦ ਅਬਰਾਮ ਆਪਣੇ ਮੂੰਹ ਦੇ ਭਾਰ ਡਿੱਗਿਆ ਅਤੇ ਪਰਮੇਸ਼ੁਰ ਨੇ ਉਹ ਦੇ ਨਾਲ ਇਹ ਗੱਲ ਕੀਤੀ
Genesis 17:17 in Panjabi 17 ਤਦ ਅਬਰਾਹਾਮ ਆਪਣੇ ਮੂੰਹ ਭਾਰ ਡਿੱਗ ਪਿਆ ਅਤੇ ਉਹ ਹੱਸਿਆ ਅਤੇ ਆਪਣੇ ਮਨ ਵਿੱਚ ਆਖਿਆ, ਭਲਾ, ਸੌ ਸਾਲ ਦੇ ਪੁਰਖ ਤੋਂ ਪੁੱਤਰ ਹੋਵੇਗਾ ? ਅਤੇ ਕੀ ਸਾਰਾਹ ਜੋ ਨੱਬੇ ਸਾਲਾਂ ਦੀ ਹੈ, ਪੁੱਤਰ ਜਣੇਗੀ ?
Exodus 4:10 in Panjabi 10 ਤਦ ਮੂਸਾ ਨੇ ਯਹੋਵਾਹ ਨੂੰ ਆਖਿਆ, ਹੇ ਪ੍ਰਭੂ, ਮੈਂ ਚੰਗਾ ਬੋਲਣ ਵਾਲਾ ਮਨੁੱਖ ਨਹੀਂ ਹਾਂ, ਨਾ ਅੱਗੇ ਸੀ, ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ ਕਿਉਂ ਜੋ ਮੈਂ ਬੋਲਣ ਵਿੱਚ ਢਿੱਲਾ ਹਾਂ ਅਤੇ ਮੇਰੀ ਜੀਭ ਮੋਟੀ ਹੈ ।
Exodus 4:13 in Panjabi 13 ਤਦ ਉਸ ਨੇ ਆਖਿਆ, “ਹੇ ਪ੍ਰਭੂ, ਕਿਰਪਾ ਕਰਕੇ ਕਿਸੇ ਹੋਰ ਨੂੰ ਜਿਸ ਨੂੰ ਤੂੰ ਚਾਹੁੰਦਾ ਹੈ, ਭੇਜ ਦੇ । ”
Exodus 23:20 in Panjabi 20 ਵੇਖੋ ਮੈਂ ਇੱਕ ਦੂਤ ਤੁਹਾਡੇ ਅੱਗੇ ਭੇਜਦਾ ਹਾਂ ਕਿ ਉਹ ਤੁਹਾਡੇ ਰਾਹ ਵਿੱਚ ਤੁਹਾਡੀ ਰਾਖੀ ਕਰੇ ਅਤੇ ਤੁਹਾਨੂੰ ਉਸ ਸਥਾਨ ਨੂੰ ਜਿਹੜਾ ਮੈਂ ਤਿਆਰ ਕੀਤਾ ਹੈ ਲੈ ਜਾਵੇ ।
Leviticus 9:24 in Panjabi 24 ਅਤੇ ਯਹੋਵਾਹ ਦੇ ਅੱਗੋਂ ਇੱਕ ਅੱਗ ਨਿੱਕਲੀ ਉਸ ਹੋਮ ਦੀ ਭੇਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ, ਭਸਮ ਕਰ ਦਿੱਤਾ । ਜਦ ਸਾਰੇ ਲੋਕਾਂ ਨੇ ਇਹ ਵੇਖਿਆ ਤਾਂ ਉੱਚੀ ਆਵਾਜ਼ ਵਿੱਚ ਜੈਕਾਰਾ ਗਜਾਇਆ ਅਤੇ ਮੂੰਹ ਭਾਰ ਡਿੱਗ ਕੇ ਮੱਥਾ ਟੇਕਿਆ ।
Numbers 16:22 in Panjabi 22 ਤਾਂ ਉਹ ਮੂੰਹ ਦੇ ਭਾਰ ਡਿੱਗ ਪਏ ਅਤੇ ਆਖਿਆ, ਹੇ ਪਰਮੇਸ਼ੁਰ, ਤੂੰ ਜੋ ਸਾਰੇ ਸਰੀਰਾਂ ਦੀਆਂ ਆਤਮਾਂ ਦਾ ਪਰਮੇਸ਼ੁਰ ਹੈਂ, ਕੀ ਜੇ ਇੱਕ ਮਨੁੱਖ ਪਾਪ ਕਰੇ ਤਾਂ ਤੂੰ ਸਾਰੀ ਮੰਡਲੀ ਦੇ ਵਿਰੁੱਧ ਕ੍ਰੋਧਵਾਨ ਹੋਵੇਂਗਾ ?
Numbers 16:45 in Panjabi 45 ਤੁਸੀਂ ਇਸ ਮੰਡਲੀ ਵਿੱਚੋਂ ਨਿੱਕਲ ਜਾਓ ਤਾਂ ਜੋ ਮੈਂ ਇਨ੍ਹਾਂ ਨੂੰ ਥੋੜ੍ਹੇ ਸਮੇਂ ਵਿੱਚ ਹੀ ਨਾਸ ਕਰ ਦੇਵਾਂ ! ਤਦ ਉਹ ਮੂੰਹ ਦੇ ਭਾਰ ਡਿੱਗੇ ।
1 Samuel 3:9 in Panjabi 9 ਤਦ ਏਲੀ ਨੇ ਸਮੂਏਲ ਨੂੰ ਆਖਿਆ, ਜਾ ਲੰਮਾ ਪੈ ਜਾ ਅਤੇ ਅਜਿਹਾ ਹੋਵੇਗਾ ਕਿ ਜਦ ਉਹ ਤੈਨੂੰ ਪੁਕਾਰੇ ਤਾਂ ਤੂੰ ਆਖੀ, ਹੇ ਯਹੋਵਾਹ ਬੋਲ, ਤੇਰਾ ਦਾਸ ਸੁਣਦਾ ਹੈ । ਸੋ ਸਮੂਏਲ ਆਪਣੇ ਥਾਂ ਜਾ ਕੇ ਲੰਮਾ ਪੈ ਗਿਆ ।
Psalm 110:1 in Panjabi 1 ਦਾਊਦ ਦਾ ਭਜਨ ਯਹੋਵਾਹ ਦਾ ਮੇਰੇ ਪ੍ਰਭੂ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੱਕ ਮੈਂ ਤੇਰੇ ਵਿਰੋਧੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ ।
Isaiah 6:8 in Panjabi 8 ਫੇਰ ਮੈਂ ਪ੍ਰਭੂ ਦੀ ਅਵਾਜ਼ ਇਹ ਆਖਦੇ ਹੋਏ ਸੁਣੀ, ਮੈਂ ਕਿਸਨੂੰ ਭੇਜਾਂ ਅਤੇ ਕੌਣ ਸਾਡੇ ਲਈ ਜਾਵੇਗਾ ? ਤਦ ਮੈਂ ਆਖਿਆ, ਮੈਂ ਹਾਜ਼ਰ ਹਾਂ, ਮੈਨੂੰ ਭੇਜੋ ।
Isaiah 55:4 in Panjabi 4 ਵੇਖ, ਮੈਂ ਉਹ ਨੂੰ ਕੌਮਾਂ ਲਈ ਗਵਾਹ ਠਹਿਰਾਇਆ ਹੈ, ਲੋਕਾਂ ਲਈ ਪ੍ਰਧਾਨ ਅਤੇ ਹਾਕਮ ।
Daniel 10:13 in Panjabi 13 ਪਰ ਫ਼ਾਰਸ ਦੇ ਰਾਜ ਦੇ ਪਰਧਾਨ ਨੇ ਮੈਨੂੰ ਇੱਕੀਆਂ ਦਿਨਾਂ ਤੱਕ ਰੋਕ ਛੱਡਿਆ । ਵੇਖ, ਮੀਕਾਏਲ ਜੋ ਪਰਧਾਨਾਂ ਵਿੱਚੋਂ ਵੱਡਾ ਹੈ ਮੇਰੀ ਸਹਾਇਤਾ ਨੂੰ ਪਹੁੰਚਿਆ, ਇਸ ਲਈ ਮੈਂ ਉੱਥੇ ਫਾਰਸ ਦੇ ਰਾਜਿਆਂ ਨਾਲ ਰਿਹਾ ।
Daniel 10:21 in Panjabi 21 ਜੋ ਕੁਝ ਸਚਿਆਈ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਮੈਂ ਤੇਨੂੰ ਦੱਸਦਾ ਹਾਂ; ਉਹਨਾਂ ਪ੍ਰਧਾਨਾਂ ਦੇ ਵਿਰੁੱਧ, ਤੁਹਾਡੇ ਪ੍ਰਧਾਨ ਮੀਕਾਏਲ ਤੋਂ ਬਿਨਾਂ ਮੇਰੇ ਨਾਲ ਸਥਿਰ ਰਹਿਣ ਵਾਲਾ ਕੋਈ ਨਹੀਂ ਹੈ ।
Daniel 12:1 in Panjabi 1 ਉਸ ਵੇਲੇ ਮੀਕਾਏਲ ਉਹ ਵੱਡਾ ਪ੍ਰਧਾਨ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖੜ੍ਹਾ ਰਹਿੰਦਾ ਹੈ ਉਹ ਉੱਠੇਗਾ ਤਦ ਅਜਿਹੀ ਬਿਪਤਾ ਦਾ ਵੇਲਾ ਹੋਵੇਗਾ ਜਿਹੋ ਜਿਹਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੱਕ ਕਦੀ ਨਹੀਂ ਹੋਇਆ ਹੋਵੇਗਾ, ਪਰ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਸ ਦਾ ਨਾਮ ਪੋਥੀ ਵਿੱਚ ਲਿਖਿਆ ਹੋਇਆ ਹੋਵੇਗਾ ਉਹੀ ਬਚ ਜਾਵੇਗਾ ।
Matthew 8:2 in Panjabi 2 ਅਤੇ ਵੇਖੋ ਇੱਕ ਕੋੜ੍ਹੀ ਨੇ ਯਿਸੂ ਕੋਲ ਆ ਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ, ਪ੍ਰਭੂ ਜੀ ਜੇ ਤੁਸੀਂ ਚਾਹੋਂ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ।
Matthew 22:44 in Panjabi 44 ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦੇਵਾਂ ।
Luke 1:43 in Panjabi 43 ਮੇਰੇ ਉੱਤੇ ਇਹ ਕਿਰਪਾ ਕਿਵੇਂ ਹੋਈ ਜੋ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ ?
Luke 5:12 in Panjabi 12 ਜਦੋਂ ਯਿਸੂ ਇੱਕ ਨਗਰ ਵਿੱਚ ਸੀ ਤਾਂ ਵੇਖੋ ਇੱਕ ਮਨੁੱਖ ਕੋੜ੍ਹ ਦਾ ਭਰਿਆ ਹੋਇਆ ਉਸ ਦੇ ਕੋਲ ਆਇਆ ਅਤੇ ਉਹ ਯਿਸੂ ਨੂੰ ਵੇਖ ਕੇ ਮੂੰਹ ਦੇ ਭਾਰ ਡਿੱਗਿਆ ਅਤੇ ਉਸ ਦੇ ਅੱਗੇ ਬੇਨਤੀ ਕਰ ਕੇ ਕਿਹਾ, ਪ੍ਰਭੂ ਜੀ ਜੇ ਤੁਸੀਂ ਚਾਹੋਂ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ।
Luke 20:42 in Panjabi 42 ਕਿਉਂ ਜੋ ਦਾਊਦ ਜ਼ਬੂਰ ਦੀ ਪੁਸਤਕ ਵਿੱਚ ਆਪੇ ਕਹਿੰਦਾ ਹੈ, ਜੋ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ, ਤੂੰ ਮੇਰੇ ਸੱਜੇ ਹੱਥ ਬੈਠ,
John 20:28 in Panjabi 28 ਥੋਮਾ ਨੇ ਯਿਸੂ ਨੂੰ ਕਿਹਾ, “ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ ।”
Acts 9:6 in Panjabi 6 ਪਰ ਉੱਠ ਅਤੇ ਸ਼ਹਿਰ ਵਿੱਚ ਜਾ ਅਤੇ ਜੋ ਕੁੱਝ ਤੈਨੂੰ ਕਰਨਾ ਚਾਹੀਦਾ ਹੈ ਉਹ ਮੈਂ ਤੈਨੂੰ ਦੱਸਾਂਗਾ ।
Acts 10:25 in Panjabi 25 ਜਦੋਂ ਪਤਰਸ ਅੰਦਰ ਜਾਣ ਲੱਗਾ ਤਾਂ ਇਸ ਤਰ੍ਹਾਂ ਹੋਇਆ ਕਿ ਕੁਰਨੇਲਿਯੁਸ ਉਹ ਨੂੰ ਆ ਮਿਲਿਆ ਅਤੇ ਉਹ ਦੇ ਪੈਰੀਂ ਪੈ ਕੇ ਮੱਥਾ ਟੇਕਿਆ ।
Philippians 3:8 in Panjabi 8 ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰਿਆਂ ਗੱਲਾਂ ਨੂੰ ਮੈਂ ਹਾਨੀ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇੰਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਜੋ ਮੈਂ ਮਸੀਹ ਨੂੰ ਪਾ ਲਵਾਂ ।
Hebrews 2:10 in Panjabi 10 ਜਿਸ ਦੇ ਲਈ ਅਤੇ ਜਿਸ ਦੇ ਦੁਆਰਾ ਸੱਭੋ ਕੁੱਝ ਹੋਇਆ, ਉਸ ਦੇ ਲਈ ਉੱਚਿਤ ਸੀ ਕਿ ਬਹੁਤਿਆਂ ਪੁੱਤਰਾਂ ਨੂੰ ਮਹਿਮਾ ਵਿੱਚ ਲਿਆਉਣ ਲਈ ਉਨ੍ਹਾਂ ਦੇ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ ।
Revelation 12:7 in Panjabi 7 ਫੇਰ ਸਵਰਗ ਵਿੱਚ ਯੁੱਧ ਹੋਇਆ । ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ, ਅਜਗਰ ਲੜਿਆ ਅਤੇ ਉਹ ਦੇ ਦੂਤ ਵੀ ਲੜੇ ।
Revelation 19:10 in Panjabi 10 ਅਤੇ ਉਹ ਨੂੰ ਮੱਥਾ ਟੇਕਣ ਲਈ ਮੈਂ ਡਿੱਗ ਕੇ ਉਹ ਦੇ ਚਰਨੀ ਪਿਆ । ਤਾਂ ਉਸ ਨੇ ਮੈਨੂੰ ਆਖਿਆ ਕਿ ਇਸ ਤਰ੍ਹਾਂ ਨਾ ਕਰ ! ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦੇ ਜਿਹੜੇ ਯਿਸੂ ਦੀ ਗਵਾਹੀ ਦਿੰਦੇ ਹਨ ਨਾਲ ਦਾ ਦਾਸ ਹਾਂ । ਪਰਮੇਸ਼ੁਰ ਨੂੰ ਮੱਥਾ ਟੇਕ ! ਯਿਸੂ ਦੀ ਗਵਾਹੀ ਤਾਂ ਅਗੰਮ ਵਾਕ ਦੀ ਰੂਹ ਹੈ ।
Revelation 22:8 in Panjabi 8 ਮੈਂ ਯੂਹੰਨਾ ਉਹ ਹਾਂ ਜਿਸ ਨੇ ਇਨ੍ਹਾਂ ਗੱਲਾਂ ਨੂੰ ਸੁਣਿਆ ਅਤੇ ਵੇਖਿਆ, ਅਤੇ ਜਦੋਂ ਮੈਂ ਸੁਣਿਆ ਅਤੇ ਵੇਖਿਆ ਤਾਂ ਮੈਂ ਮੱਥਾ ਟੇਕਣ ਲਈ ਡਿੱਗ ਕੇ ਉਸ ਦੂਤ ਦੇ ਪੈਰਾਂ ਉੱਤੇ ਜਾ ਪਿਆ ਜਿਸ ਨੇ ਮੈਨੂੰ ਇਹ ਗੱਲਾਂ ਵਿਖਾਈਆਂ ਸਨ ।