Jeremiah 49:8 in Panjabi 8 ਤੁਸੀਂ ਨੱਠੋ, ਮੁੜੋ ਅਤੇ ਡੂੰਘਿਆਈਆਂ ਵਿੱਚ ਵੱਸੋ, ਹੇ ਦਦਾਨ ਦੇ ਵਾਸੀਓ, ਮੈਂ ਉਹ ਦੇ ਉੱਤੇ ਤਾਂ ਏਸਾਓ ਦੀ ਬਿਪਤਾ ਲਿਆਵਾਂਗਾ, ਉਸ ਵੇਲੇ ਜਦ ਮੈਂ ਉਹ ਨੂੰ ਸਜ਼ਾ ਦਿਆਂ !
Other Translations King James Version (KJV) Flee ye, turn back, dwell deep, O inhabitants of Dedan; for I will bring the calamity of Esau upon him, the time that I will visit him.
American Standard Version (ASV) Flee ye, turn back, dwell in the depths, O inhabitants of Dedan; for I will bring the calamity of Esau upon him, the time that I shall visit him.
Bible in Basic English (BBE) Go in flight, go back, take cover in deep places, you who are living in Dedan; for I will send the fate of Edom on him, even the time of his punishment.
Darby English Bible (DBY) Flee, turn back, dwell deep down, ye inhabitants of Dedan! For I will bring the calamity of Esau upon him, the time that I visit him.
World English Bible (WEB) Flee you, turn back, dwell in the depths, inhabitants of Dedan; for I will bring the calamity of Esau on him, the time that I shall visit him.
Young's Literal Translation (YLT) Flee, turn, go deep to dwell, ye inhabitants of Dedan, For the calamity of Esau I brought in upon him, The time I inspected him.
Cross Reference Judges 6:2 in Panjabi 2 ਮਿਦਯਾਨੀਆਂ ਦਾ ਹੱਥ ਇਸਰਾਏਲੀਆਂ ਉੱਤੇ ਤਕੜਾ ਹੋਇਆ ਅਤੇ ਮਿਦਯਾਨੀਆਂ ਦੇ ਡਰ ਦੇ ਕਾਰਨ ਇਸਰਾਏਲੀਆਂ ਨੇ ਪਹਾੜਾਂ ਵਿੱਚ ਘੁਰਨੇ, ਗੁਫਾਂ ਅਤੇ ਗੜ੍ਹਾਂ ਵਿੱਚ ਆਪਣੇ ਨਿਵਾਸ ਬਣਾ ਲਏ ।
1 Samuel 13:6 in Panjabi 6 ਜਦ ਇਸਰਾਏਲੀਆਂ ਨੇ ਦੇਖਿਆ ਜੋ ਅਸੀਂ ਮੁਸ਼ਕਿਲ ਵਿੱਚ ਹਾਂ ਇਸ ਲਈ ਉਹ ਲੋਕ ਗੁਫਾਵਾਂ, ਝਾੜੀਆਂ, ਚੱਟਾਨਾਂ, ਗੜ੍ਹਾਂ ਅਤੇ ਟੋਇਆਂ ਵਿੱਚ ਜਾ ਲੁੱਕੇ ।
Isaiah 2:21 in Panjabi 21 ਜਦ ਯਹੋਵਾਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਉਹ ਚੱਟਾਨ ਦਿਆਂ ਛੇਕਾਂ ਵਿੱਚ, ਅਤੇ ਢਿੱਗਾਂ ਦੀਆਂ ਤੇੜਾਂ ਵਿੱਚ ਜਾ ਵੜਨਗੇ ।
Isaiah 21:13 in Panjabi 13 ਅਰਬ ਦੇ ਵਿਰੁੱਧ ਅਗੰਮ ਵਾਕ, - ਹੇ ਦਦਾਨੀਆਂ ਦੇ ਕਾਫ਼ਲਿਓ, ਤੁਸੀਂ ਜੋ ਅਰਬ ਦੇ ਜੰਗਲਾਂ ਵਿੱਚ ਟਿਕਦੇ ਹੋ ।
Jeremiah 6:1 in Panjabi 1 ਹੇ ਬਿਨਯਾਮੀਨੀਓ, ਆਪਣੇ ਬਚਾਉ ਲਈ ਯਰੂਸ਼ਲਮ ਵਿੱਚੋਂ ਨੱਠੋ, ਤਿਕਊ ਵਿੱਚ ਤੁਰ੍ਹੀ ਫੂਕੋ, ਬੈਤ-ਹੱਕਰਮ ਵਿੱਚ ਨਿਸ਼ਾਨ ਖੜਾ ਕਰੋ, ਕਿਉਂ ਜੋ ਉੱਤਰ ਵੱਲੋਂ ਇੱਕ ਬੁਰਿਆਈ ਅਤੇ ਵੱਡੀ ਤਬਾਹੀ ਝਾਕਦੀ ਹੈ ।
Jeremiah 25:23 in Panjabi 23 ਦਦਾਨ ਨੂੰ, ਤੇਮਾ ਨੂੰ, ਬੂਜ਼ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਗਲਮੁੱਛੇ ਕਤਰਾਉਂਦੇ ਹਨ
Jeremiah 46:21 in Panjabi 21 ਉਹ ਦੇ ਭਾੜੇ ਦੇ ਸਿਪਾਹੀ ਵੀ ਉਹ ਦੇ ਵਿਚਕਾਰ ਪਲੇ ਹੋਏ ਵਹਿੜੀਆਂ ਵਾਂਗੂੰ ਹਨ । ਹਾਂ, ਉਹ ਮੁੜ ਕੇ ਇਕੱਠੇ ਨੱਠ ਗਏ, ਉਹ ਖਲੋ ਨਾ ਸੱਕੇ, ਕਿਉਂ ਜੋ ਉਹਨਾਂ ਦੀ ਬਿਪਤਾ ਦਾ ਦਿਨ ਉਹਨਾਂ ਉੱਤੇ ਆਇਆ ਹੈ, ਉਹਨਾਂ ਦੀ ਸਜ਼ਾ ਦਾ ਸਮਾ ।
Jeremiah 48:6 in Panjabi 6 ਨੱਠੋ ! ਆਪਣੀਆਂ ਜਾਨਾਂ ਨੂੰ ਬਚਾਓ ! ਉਜਾੜ ਵਿਚਲੇ ਸੁੱਕੇ ਰੁੱਖ ਵਾਂਗੂੰ ਹੋ ਜਾਓ !
Jeremiah 48:28 in Panjabi 28 ਸ਼ਹਿਰਾਂ ਨੂੰ ਤਿਆਗੋ ਅਤੇ ਚੱਟਾਨ ਵਿੱਚ ਵੱਸੋ, ਹੇ ਮੋਆਬ ਦੇ ਵਾਸੀਓ ! ਘੁੱਗੀ ਵਾਂਗੂੰ ਬਣੋ ਜਿਹੜੀ ਗੁਫ਼ਾ ਦੇ ਮੂੰਹ ਦੇ ਇੱਕ ਪਾਸੇ ਵੱਲ ਆਪਣਾ ਆਹਲਣਾ ਬਣਾਉਂਦੀ ਹੈ ।
Jeremiah 48:44 in Panjabi 44 ਉਹ ਜਿਹੜਾ ਭੌ ਤੋਂ ਨੱਠੇਗਾ ਭੋਹਰੇ ਵਿੱਚ ਡਿੱਗੇਗਾ, ਉਹ ਜਿਹੜਾ ਭੋਹਰੇ ਵਿੱਚੋਂ ਉਤਾਹਾਂ ਆਵੇਗਾ, ਫੰਧੇ ਵਿੱਚ ਫਸ ਜਾਵੇਗਾ, ਕਿਉਂ ਜੋ ਮੈਂ ਉਸ ਉੱਤੇ, ਹਾਂ, ਮੋਆਬ ਉੱਤੇ, ਉਹਨਾਂ ਦੀ ਸਜ਼ਾ ਦਾ ਵਰ੍ਹਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ ।
Jeremiah 49:30 in Panjabi 30 ਤੁਸੀਂ ਨੱਠੋ, ਬਹੁਤ ਦੂਰ ਖਿਸਕ ਜਾਓ ਅਤੇ ਡੂੰਘਿਆਈ ਵਿੱਚ ਵੱਸੋ, ਹੇ ਹਾਸੋਰ ਦੇ ਵਾਸੀਓ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਬਾਬਲ ਦੇ ਰਾਜਾ ਨਬੂਕਦਰੱਸਰ ਨੇ ਤੁਹਾਡੇ ਵਿਰੁੱਧ ਸਲਾਹ ਕੀਤੀ ਹੈ, ਅਤੇ ਤੁਹਾਡੇ ਵਿਰੁੱਧ ਮਤਾ ਪਕਾਇਆ ਹੈ ।
Jeremiah 49:32 in Panjabi 32 ਉਹਨਾਂ ਦੇ ਊਠ ਲੁੱਟ ਦਾ ਮਾਲ ਹੋਣਗੇ, ਉਹਨਾਂ ਦੇ ਵੱਗਾਂ ਦੀ ਵਾਫਰੀ ਮਾਰ ਧਾੜ ਲਈ ਹੋਵੇਗੀ, ਮੈਂ ਉਹਨਾਂ ਨੂੰ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ, ਜਿਹੜੇ ਆਪਣੀਆ ਦਾੜ੍ਹੀਆਂ ਦੀਆਂ ਨੁੱਕਰਾਂ ਮੁਨਾਉਂਦੇ ਹਨ, ਮੈਂ ਉਹਨਾਂ ਦੇ ਹਰ ਪਾਸੇ ਤੋਂ ਬਿਪਤਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ ।
Jeremiah 50:27 in Panjabi 27 ਉਹ ਦੇ ਸਾਰੇ ਬਲਦਾਂ ਨੂੰ ਕੱਟ ਸੁੱਟੋ, ਉਹਨਾਂ ਨੂੰ ਵੱਢੇ ਜਾਣ ਲਈ ਹੇਠਾਂ ਜਾਣ ਦਿਓ, ਉਹਨਾਂ ਉੱਤੇ ਅਫ਼ਸੋਸ, ਕਿਉਂ ਜੋ ਉਹਨਾਂ ਦਾ ਦਿਨ ਆ ਗਿਆ, ਉਹਨਾਂ ਦੀ ਸਜ਼ਾ ਦਾ ਵੇਲਾ ! ।
Lamentations 4:21 in Panjabi 21 ਹੇ ਅਦੋਮ ਦੀਏ ਧੀਏ, ਜਿਹੜੀ ਊਜ਼ ਦੇ ਦੇਸ਼ ਵਿੱਚ ਵੱਸਦੀ ਹੈਂ, ਅਨੰਦ ਹੋ ਅਤੇ ਖੁਸ਼ੀ ਮਨਾ ! ਇਹ ਪਿਆਲਾ ਤੇਰੇ ਤੱਕ ਵੀ ਪਹੁੰਚੇਗਾ, ਤੂੰ ਮਸਤ ਹੋ ਕੇ ਆਪਣੇ ਆਪ ਨੂੰ ਨੰਗੀ ਕਰੇਂਗੀ !
Amos 9:1 in Panjabi 1 ਮੈਂ ਪ੍ਰਭੂ ਨੂੰ ਜਗਵੇਦੀ ਦੇ ਕੋਲ ਖੜ੍ਹਾ ਹੋਇਆ ਵੇਖਿਆ ਅਤੇ ਉਸ ਨੇ ਕਿਹਾ, “ਥੰਮ੍ਹਾਂ ਦੇ ਸਿਖਰਾਂ ਨੂੰ ਮਾਰ ਤਾਂ ਜੋ ਚੌਖਟਾਂ ਹਿੱਲਣ ਅਤੇ ਉਨ੍ਹਾਂ ਨੂੰ ਸਾਰੇ ਲੋਕਾਂ ਦੇ ਸਿਰਾਂ ਉੱਤੇ ਡੇਗ ਕੇ ਭੰਨ ਸੁੱਟ ! ਅਤੇ ਜੋ ਬਚ ਜਾਣ ਉਨ੍ਹਾਂ ਨੂੰ ਮੈਂ ਤਲਵਾਰ ਨਾਲ ਵੱਢਾਂਗਾ, ਉਨ੍ਹਾਂ ਵਿੱਚੋਂ ਕੋਈ ਵੀ ਭੱਜ ਨਾ ਸਕੇਗਾ ਅਤੇ ਕੋਈ ਵੀ ਨਾ ਬਚੇਗਾ ।
Obadiah 1:3 in Panjabi 3 ਹੇ ਚੱਟਾਨਾਂ ਦੀਆਂ ਦਰਾਰਾਂ ਵਿੱਚ ਵੱਸਣ ਵਾਲੇ ! ਜਿਸ ਦਾ ਠਿਕਾਣਾ ਉੱਚਿਆਈ ਵਿੱਚ ਹੈ, ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ ਹੈ, ਤੂੰ ਜੋ ਆਪਣੇ ਮਨ ਵਿੱਚ ਆਖਦਾ ਹੈ, ਕੌਣ ਮੈਨੂੰ ਧਰਤੀ ਉੱਤੇ ਲਾਹੇਗਾ ?
Matthew 24:15 in Panjabi 15 ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ ਪਵਿੱਤਰ ਥਾਂ ਵਿੱਚ ਖੜ੍ਹੀ ਵੇਖੋਗੇ ( ਪੜ੍ਹਨ ਵਾਲਾ ਸਮਝ ਲਵੇ )
Revelation 6:15 in Panjabi 15 ਅਤੇ ਧਰਤੀ ਦੇ ਰਾਜਿਆਂ, ਅਮੀਰਾਂ, ਫੌਜ ਦੇ ਸਰਦਾਰਾਂ, ਧਨਵਾਨਾਂ, ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਅਜ਼ਾਦ ਨੇ ਆਪਣੇ ਆਪ ਨੂੰ ਗੁਫ਼ਾਂਵਾਂ ਵਿੱਚ ਅਤੇ ਪਹਾੜਾਂ ਦੀਆਂ ਚੱਟਾਨਾਂ ਵਿੱਚ ਲੁਕੋ ਲਿਆ ।