Jeremiah 13:22 in Panjabi 22 ਜੇ ਤੂੰ ਆਪਣੇ ਦਿਲ ਵਿੱਚ ਆਖੇ, ਇਹ ਗੱਲਾਂ ਮੇਰੇ ਉੱਤੇ ਕਿਉਂ ਆਈਆਂ ? ਇਹ ਤੇਰੀ ਬਦੀ ਦੇ ਵਾਫਰ ਹੋਣ ਦੇ ਕਾਰਨ ਹੈ, ਕਿ ਤੇਰਾ ਲਹਿੰਗਾ ਚੁੱਕਿਆ ਗਿਆ, ਅਤੇ ਤੇਰੀਆਂ ਅੱਡੀਆਂ ਉੱਤੇ ਜ਼ੋਰ ਮਾਰਿਆ ਗਿਆ
Other Translations King James Version (KJV) And if thou say in thine heart, Wherefore come these things upon me? For the greatness of thine iniquity are thy skirts discovered, and thy heels made bare.
American Standard Version (ASV) And if thou say in thy heart, Wherefore are these things come upon me? for the greatness of thine iniquity are thy skirts uncovered, and thy heels suffer violence.
Bible in Basic English (BBE) And if you say in your heart, Why have these things come on me? because of the number of your sins, your skirts have been uncovered and violent punishment overtakes you.
Darby English Bible (DBY) And if thou say in thy heart, Wherefore come these things upon me? For the greatness of thine iniquity are thy skirts uncovered, [and] thy heels have suffered violence.
World English Bible (WEB) If you say in your heart, Why are these things come on me? for the greatness of your iniquity are your skirts uncovered, and your heels suffer violence.
Young's Literal Translation (YLT) And when thou dost say in thy heart, `Wherefore have these met me?' For the abundance of thine iniquity Have thy skirts been uncovered, Have thy heels suffered violence.
Cross Reference Deuteronomy 7:17 in Panjabi 17 ਜੇ ਤੁਸੀਂ ਆਪਣੇ ਦਿਲਾਂ ਵਿੱਚ ਆਖੋ, “ਇਹ ਕੌਮਾਂ ਸਾਡੇ ਨਾਲੋਂ ਬਹੁਤੀਆਂ ਹਨ, ਅਸੀਂ ਉਹਨਾਂ ਉੱਤੇ ਕਿਵੇਂ ਕਾਬੂ ਕਰ ਸਕਦੇ ਹਾਂ ? “
Deuteronomy 8:17 in Panjabi 17 ਕਿਤੇ ਤੁਸੀਂ ਆਪਣੇ ਮਨ ਵਿੱਚ ਆਖੋ ਕਿ ਸਾਡੇ ਬਲ ਅਤੇ ਸਾਡੇ ਹੱਥਾਂ ਦੀ ਸ਼ਕਤੀ ਨੇ ਇਹ ਧਨ ਕਮਾਇਆ ਹੈ ।
Deuteronomy 18:21 in Panjabi 21 ਜੇਕਰ ਤੁਸੀਂ ਆਪਣੇ ਮਨ ਵਿੱਚ ਆਖੋ, “ਅਸੀਂ ਉਸ ਬਚਨ ਨੂੰ ਕਿਵੇਂ ਜਾਣੀਏ ਜਿਹੜਾ ਯਹੋਵਾਹ ਨਹੀਂ ਬੋਲਿਆ ? “
Isaiah 3:17 in Panjabi 17 ਹੁਣ ਪ੍ਰਭੂ ਸੀਯੋਨ ਦੀਆਂ ਧੀਆਂ ਦਾ ਸਿਰ ਗੰਜਾ ਕਰ ਦੇਵੇਗਾ ਅਤੇ ਯਹੋਵਾਹ ਉਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ ।
Isaiah 20:4 in Panjabi 4 ਉਸੇ ਤਰਾਂ ਹੀ ਅੱਸ਼ੂਰ ਦਾ ਰਾਜਾ ਮਿਸਰੀ ਕੈਦੀਆਂ ਨੂੰ ਅਤੇ ਕੂਸ਼ੀ ਗੁਲਾਮਾਂ ਨੂੰ ਭਾਵੇਂ ਜੁਆਨ ਭਾਵੇਂ ਬੁੱਢੇ, ਨੰਗੇ ਸਰੀਰ, ਨੰਗੇ ਪੈਰੀਂ ਅਤੇ ਨੰਗੇ ਚਿੱਤੜ ਲੈ ਜਾਵੇਗਾ, ਤਾਂ ਜੋ ਮਿਸਰੀ ਸ਼ਰਮਿੰਦੇ ਹੋਣ ।
Isaiah 47:2 in Panjabi 2 ਚੱਕੀ ਲੈ ਅਤੇ ਆਟਾ ਪੀਹ, ਆਪਣਾ ਬੁਰਕਾ ਲਾਹ, ਘੱਗਰਾ ਉਤਾਰ, ਲੱਤਾਂ ਨੰਗੀਆਂ ਕਰ, ਨਦੀਆਂ ਤੋਂ ਪਾਰ ਲੰਘ !
Isaiah 47:8 in Panjabi 8 ਹੁਣ ਤੂੰ ਇਹ ਸੁਣ ਲੈ, ਹੇ ਮੌਜਣੇ ! ਜਿਹੜੀ ਨਿਸਚਿੰਤ ਬੈਠਦੀ ਹੈਂ, ਅਤੇ ਆਪਣੇ ਦਿਲ ਵਿੱਚ ਆਖਦੀ ਹੈਂ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ ! ਮੈਂ ਵਿਧਵਾ ਹੋ ਕੇ ਨਾ ਬੈਠਾਂਗੀ, ਅਤੇ ਨਾ ਮੈਂ ਆਪਣੇ ਬੱਚਿਆਂ ਨੂੰ ਖੋਹਣ ਦਾ ਦੁੱਖ ਜਾਣਾਂਗੀ ।
Jeremiah 2:17 in Panjabi 17 ਕੀ ਤੂੰ ਆਪ ਵੀ ਇਹ ਆਪਣੇ ਉੱਤੇ ਨਹੀਂ ਲਿਆਈ, ਯਹੋਵਾਹ ਆਪਣੇ ਪਰਮੇਸ਼ੁਰ ਦੇ ਤਿਆਗਣ ਦੇ ਕਾਰਨ ਜਦ ਉਹ ਤੈਨੂੰ ਰਾਹੇ ਰਾਹ ਲਈ ਜਾਂਦਾ ਸੀ ?
Jeremiah 5:19 in Panjabi 19 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਆਖਣਗੇ, ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਡੇ ਨਾਲ ਇਹ ਕਿਉਂ ਕੀਤਾ ਹੈ ? ਤਦ ਤੁਸੀਂ ਉਹਨਾਂ ਨੂੰ ਆਖੋਗੇ, ਜਿਵੇਂ ਤੁਸੀਂ ਮੈਨੂੰ ਤਿਆਗ ਦਿੱਤਾ ਅਤੇ ਆਪਣੇ ਦੇਸ ਵਿੱਚ ਓਪਰੇ ਦੇਵਤੇ ਦੀ ਪੂਜਾ ਕੀਤੀ ਤਿਵੇਂ ਤੁਸੀਂ ਪਰਾਇਆਂ ਦੀ ਸੇਵਾ ਉਸੇ ਦੇਸ ਵਿੱਚ ਜਿਹੜਾ ਤੁਹਾਡਾ ਨਹੀਂ ਹੈ ਕਰੋਗੇ ।
Jeremiah 9:2 in Panjabi 2 ਕਾਸ਼ ਕਿ ਮੇਰੇ ਕੋਲ ਉਜਾੜ ਵਿੱਚ ਰਾਹੀਆਂ ਲਈ ਟਿਕਾਣਾ ਹੁੰਦਾ ! ਤਦ ਮੈਂ ਪਰਜਾ ਨੂੰ ਛੱਡ ਦਿੰਦਾ, ਅਤੇ ਉਹਨਾਂ ਵਿੱਚੋਂ ਚੱਲਿਆ ਜਾਂਦਾ ! ਕਿਉਂ ਜੋ ਉਹ ਸਾਰਿਆਂ ਦੇ ਸਾਰੇ ਜ਼ਨਾਹਕਾਰ ਹਨ, ਉਹ ਬੇਈਮਾਨਾਂ ਦੀ ਟੋਲੀ ਹਨ ।
Jeremiah 13:26 in Panjabi 26 ਮੈਂ ਵੀ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਦਿਆਂਗਾ, ਸੋ ਤੇਰੀ ਸ਼ਰਮ ਵੇਖੀ ਜਾਵੇਗੀ ।
Jeremiah 16:10 in Panjabi 10 ਤਾਂ ਇਸ ਤਰ੍ਹਾਂ ਹੋਵੇਗਾ ਜਦ ਤੂੰ ਇਹ ਸਾਰੀਆਂ ਗੱਲਾਂ ਇਸ ਪਰਜਾ ਨੂੰ ਦੱਸੇਂਗਾ ਉਹ ਤੈਨੂੰ ਆਖਣਗੇ ਭਈ ਯਹੋਵਾਹ ਨੇ ਇਹ ਸਾਰੀ ਵੱਡੀ ਬੁਰਿਆਈ ਸਾਡੇ ਵਿਰੁੱਧ ਕਿਉਂ ਆਖੀ ਹੈ ? ਅਤੇ ਸਾਡੀ ਬਦੀ ਕਿਹੜੀ ਹੈ ? ਅਤੇ ਸਾਡਾ ਪਾਪ ਕਿਹੜਾ ਹੈ ਜਿਹੜਾ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਕੀਤਾ ?
Lamentations 1:8 in Panjabi 8 ਯਰੂਸ਼ਲਮ ਨੇ ਵੱਡਾ ਪਾਪ ਕੀਤਾ, ਇਸ ਲਈ ਉਹ ਅਸ਼ੁੱਧ ਹੋ ਗਈ, ਸਾਰੇ ਜਿਹੜੇ ਉਹ ਦਾ ਆਦਰ ਕਰਦੇ ਸਨ ਉਹ ਉਸ ਦਾ ਨਿਰਾਦਰ ਕਰਦੇ ਹਨ, ਕਿਉਂ ਜੋ ਉਨ੍ਹਾਂ ਨੇ ਉਸ ਦਾ ਨੰਗੇਜ਼ ਵੇਖਿਆ, ਹਾਂ, ਉਹ ਹਾਉਕੇ ਭਰਦੀ ਅਤੇ ਮੂੰਹ ਫੇਰ ਲੈਂਦੀ ਹੈ ।
Ezekiel 16:37 in Panjabi 37 ਇਸ ਲਈ ਵੇਖ, ਮੈਂ ਤੇਰੇ ਸਾਰੇ ਯਾਰਾਂ ਨੂੰ ਜਿਹਨਾਂ ਨਾਲ ਤੂੰ ਸੰਬੰਧ ਬਣਾਏ, ਉਹਨਾਂ ਸਾਰਿਆਂ ਨੂੰ ਜਿਹਨਾਂ ਨੂੰ ਤੂੰ ਪਿਆਰ ਕਰਦੀ ਸੀ ਅਤੇ ਉਹਨਾਂ ਸਾਰਿਆਂ ਨਾਲ ਜਿਹਨਾਂ ਨਾਲ ਤੂੰ ਵੈਰ ਰੱਖਦੀ ਸੀ, ਇਕੱਠਿਆਂ ਕਰਾਂਗਾ, ਮੈਂ ਉਹਨਾਂ ਨੂੰ ਚਾਰੇ ਪਾਸੇ ਤੋਂ ਤੇਰੀ ਵਿਰੋਧਤਾ ਲਈ ਇਕੱਠਿਆਂ ਕਰਾਂਗਾ । ਉਹਨਾਂ ਦੇ ਸਾਹਮਣੇ ਤੇਰਾ ਪੜਦਾ ਖੋਲ੍ਹਾਂਗਾ, ਤਾਂ ਜੋ ਉਹ ਤੇਰੇ ਸਾਰੇ ਨੰਗੇਜ਼ ਨੂੰ ਵੇਖਣ ।
Ezekiel 23:27 in Panjabi 27 ਇਸ ਲਈ ਮੈਂ ਤੇਰੇ ਲੁੱਚਪੁਣੇ ਅਤੇ ਤੇਰੇ ਵਿਭਚਾਰ ਨੂੰ ਜੋ ਤੂੰ ਮਿਸਰ ਵਿੱਚੋਂ ਲਿਆਈ, ਮੁਕਾ ਦਿਆਂਗਾ, ਤਾਂ ਜੋ ਤੂੰ ਮੁੜ ਕੇ ਉਹਨਾਂ ਵੱਲ ਆਪਣੀ ਅੱਖ ਨਾ ਚੁੱਕੇਂਗੀ, ਨਾ ਫੇਰ ਮਿਸਰ ਨੂੰ ਚੇਤੇ ਕਰੇਂਗੀ ।
Hosea 2:3 in Panjabi 3 ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਉਹ ਨੂੰ ਨੰਗੀ ਕਰ ਦੇਵਾਂ, ਜਿਵੇਂ ਉਹ ਆਪਣੇ ਜਨਮ ਦੇ ਦਿਨ ਸੀ ਉਸੇ ਤਰ੍ਹਾਂ ਫਿਰ ਕਰ ਦਿਆਂ, ਉਹ ਨੂੰ ਉਜਾੜ ਵਾਂਗੂੰ ਬਣਾ ਦਿਆਂ, ਉਹ ਨੂੰ ਇੱਕ ਸੁੱਕੀ ਧਰਤੀ ਵਾਂਗੂੰ ਠਹਿਰਾ ਦਿਆਂ ਅਤੇ ਉਹ ਨੂੰ ਪਿਆਸ ਨਾਲ ਮਾਰ ਦਿਆਂ ।
Hosea 2:10 in Panjabi 10 ਹੁਣ ਮੈਂ ਉਹ ਦੀ ਵਾਸ਼ਨਾ ਨੂੰ ਉਹ ਦੇ ਪ੍ਰੇਮੀਆਂ ਦੇ ਸਾਹਮਣੇ ਖੋਲ੍ਹ ਦਿਆਂਗਾ, ਅਤੇ ਕੋਈ ਉਹ ਨੂੰ ਮੇਰੇ ਹੱਥੋਂ ਛੁਡਾਵੇਗਾ ਨਾ !
Hosea 12:8 in Panjabi 8 ਅਫ਼ਰਾਈਮ ਕਹਿੰਦਾ ਹੈ, ਮੈਂ ਸੱਚ-ਮੁੱਚ ਧਨੀ ਹੋ ਗਿਆ ਹਾਂ, ਮੈਂ ਆਪਣੇ ਲਈ ਧਨ ਜੋੜਿਆ ਹੈ, ਮੇਰੀ ਸਾਰੀ ਕਮਾਈ ਵਿੱਚ ਉਹ ਮੇਰੇ ਵਿੱਚ ਕੋਈ ਬਦੀ ਜਿਹੜੀ ਪਾਪ ਹੈ, ਨਾ ਪਾਉਣਗੇ ।
Nahum 3:5 in Panjabi 5 ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਮਾਰਾਂਗਾ, ਮੈਂ ਕੌਮਾਂ ਨੂੰ ਤੇਰਾ ਨੰਗੇਜ਼ ਵਿਖਾਵਾਂਗਾ ਅਤੇ ਪਾਤਸ਼ਾਹੀਆਂ ਨੂੰ ਤੇਰੀ ਸ਼ਰਮ !
Zephaniah 1:12 in Panjabi 12 ਉਸ ਸਮੇਂ ਮੈਂ ਦੀਵੇ ਲੈ ਕੇ ਯਰੂਸ਼ਲਮ ਦੀ ਤਲਾਸ਼ੀ ਲਵਾਂਗਾ ਅਤੇ ਉਹਨਾਂ ਮਨੁੱਖਾਂ ਨੂੰ ਸਜ਼ਾ ਦਿਆਂਗਾ, ਜੋ ਮਧ ਦੇ ਮੈਲ ਦੀ ਤਰ੍ਹਾਂ ਹਨ, ਜਿਹੜੀ ਥੱਲੇ ਬੈਠ ਜਾਂਦੀ ਹੈ ਅਤੇ ਆਪਣੇ ਮਨਾਂ ਵਿੱਚ ਕਹਿੰਦੇ ਹਨ, “ਯਹੋਵਾਹ ਨਾ ਭਲਿਆਈ ਕਰੇਗਾ, ਨਾ ਬੁਰਿਆਈ ।”
Luke 5:21 in Panjabi 21 ਤਦ ਉਪਦੇਸ਼ਕ ਅਤੇ ਫ਼ਰੀਸੀ ਵਿਵਾਦ ਕਰਨ ਲੱਗੇ ਕਿ ਇਹ ਕੌਣ ਹੈ ਜੋ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ ? ਪਰਮੇਸ਼ੁਰ ਤੋਂ ਬਿਨ੍ਹਾਂ ਹੋਰ ਕੌਣ ਪਾਪ ਨੂੰ ਮਾਫ਼ ਕਰ ਸਕਦਾ ਹੈ ?