Hosea 7:16 in Panjabi 16 ਉਹ ਮੁੜ ਜਾਂਦੇ ਹਨ ਪਰ ਅੱਤ ਮਹਾਨ ਵੱਲ ਨਹੀਂ, ਉਹ ਨਕਲੀ ਧਣੁਖ ਵਰਗੇ ਹਨ । ਉਹਨਾਂ ਦੇ ਹਾਕਮ ਤਲਵਾਰ ਨਾਲ, ਉਹਨਾਂ ਦੀ ਜ਼ਬਾਨ ਦੀ ਕਾਹਲੀ ਦੇ ਕਾਰਨ ਡਿੱਗ ਪੈਣਗੇ, - ਇਹ ਮਿਸਰ ਦੇਸ ਵਿੱਚ ਉਹਨਾਂ ਦਾ ਠੱਠਾ ਹੋਵੇਗਾ ।
Other Translations King James Version (KJV) They return, but not to the most High: they are like a deceitful bow: their princes shall fall by the sword for the rage of their tongue: this shall be their derision in the land of Egypt.
American Standard Version (ASV) They return, but not to `him that is' on high; they are like a deceitful bow; their princes shall fall by the sword for the rage of their tongue: this shall be their derision in the land of Egypt.
Bible in Basic English (BBE) They have gone to what is of no value; they are like a false bow; their captains will come to destruction by the sword, and their ruler by my wrath; for this, the land of Egypt will make sport of them.
Darby English Bible (DBY) They return, [but] not to the [Most] High: they are like a deceitful bow. Their princes shall fall by the sword for the rage of their tongue: this shall be their derision in the land of Egypt.
World English Bible (WEB) They return, but not to the Most High. They are like a faulty bow. Their princes will fall by the sword for the rage of their tongue. This will be their derision in the land of Egypt.
Young's Literal Translation (YLT) They turn back -- not to the Most High, They have been as a deceitful bow, Fall by sword do their princes, From the insolence of their tongue, This `is' their derision in the land of Egypt!
Cross Reference Psalm 12:4 in Panjabi 4 ਜਿਹਨਾਂ ਨੇ ਆਖਿਆ ਹੈ ਕਿ ਅਸੀਂ ਆਪਣੀਆਂ ਜੀਭਾਂ ਨਾਲ ਜਿੱਤਾਂਗੇ । ਸਾਡੇ ਬੁੱਲ੍ਹ ਸਾਡੇ ਆਪਣੇ ਹੀ ਹਨ, ਕੌਣ ਸਾਡਾ ਮਾਲਕ ਹੈ ?
Psalm 52:2 in Panjabi 2 ਹੇ ਛਲੀਏ, ਤੇਰੀ ਜੀਭ ਬੁਰਿਆਈ ਦੀਆਂ ਯੋਜਨਾਵਾਂ ਤਿੱਖੇ ਉਸਤਰੇ ਵਾਂਗੂੰ ਕਰਦੀ ਹੈ !
Psalm 57:4 in Panjabi 4 ਮੇਰੀ ਜਾਨ ਬੱਬਰ ਸ਼ੇਰਾਂ ਵਿੱਚ ਹੈ, ਮੈ ਭਾਂਬੜਾਂ ਵਿੱਚ ਅਰਥਾਤ ਆਦਮ ਵੰਸੀਆਂ ਵਿੱਚ ਲੇਟਾਂਗਾ,ਜਿੰਨਾ ਦੇ ਦੰਦ ਬਰਛੀਆਂ ਦੇ ਤੀਰ ਹਨ, ਅਤੇ ਉਨ੍ਹਾਂ ਦੀ ਜੀਭ ਤਿੱਖੀ ਤਲਵਾਰ ਹੈ ।
Psalm 73:9 in Panjabi 9 ਉਨ੍ਹਾਂ ਨੇ ਆਪਣਾ ਮੂੰਹ ਅਕਾਸ਼ ਵਿੱਚ ਧਰਿਆ, ਪਰ ਉਨ੍ਹਾਂ ਦੀ ਜੀਭ ਧਰਤੀ ਉੱਤੇ ਫਿਰਦੀ ਹੈ ।
Psalm 78:37 in Panjabi 37 ਕਿਉਂ ਜੋ ਉਨ੍ਹਾਂ ਦੇ ਮਨ ਉਸ ਦੇ ਨਾਲ ਕਾਇਮ ਨਹੀਂ ਸਨ, ਨਾ ਓਹ ਉਸ ਦੇ ਨੇਮ ਵਿੱਚ ਵਫ਼ਾਦਾਰ ਰਹੇ,
Psalm 78:57 in Panjabi 57 ਸਗੋਂ ਓਹ ਫਿਰ ਗਏ ਅਤੇ ਆਪਣੇ ਪਿਉ-ਦਾਦਿਆਂ ਵਾਂਗੂੰ ਛੱਲੀਏ ਹੋ ਗਏ, ਓਹ ਵਿੰਗੇ ਧਣੁੱਖ ਵਾਂਗੂੰ ਕੁੱਬੇ ਹੋ ਗਏ ਸਨ ।
Isaiah 3:8 in Panjabi 8 ਯਰੂਸ਼ਲਮ ਤਾਂ ਠੇਡਾ ਖਾ ਗਿਆ, ਅਤੇ ਯਹੂਦਾਹ ਡਿੱਗ ਪਿਆ ਹੈ, ਕਿਉਂ ਜੋ ਉਹਨਾਂ ਦੀ ਬੋਲੀ ਤੇ ਉਹਨਾਂ ਦੇ ਕੰਮ ਯਹੋਵਾਹ ਦੇ ਵਿਰੁੱਧ ਹਨ, ਜੋ ਉਹ ਦੀਆਂ ਤੇਜਵਾਨ ਅੱਖਾਂ ਨੂੰ ਲਾਲ ਕਰਦੇ ਹਨ ।
Jeremiah 3:10 in Panjabi 10 ਇਸ ਸਾਰੇ ਦੇ ਹੁੰਦਿਆਂ ਤੇ ਵੀ ਉਹ ਦੀ ਚਾਲ ਬਾਜ਼ ਭੈਣ ਪੂਰੇ ਦਿਲ ਨਾਲ ਮੇਰੀ ਵੱਲ ਨਾ ਮੁੜੀ ਸਗੋਂ ਮਕਰ ਨਾਲ, ਯਹੋਵਾਹ ਦਾ ਵਾਕ ਹੈ ।
Jeremiah 18:18 in Panjabi 18 ਤਾਂ ਉਹਨਾਂ ਆਖਿਆ ਆਓ, ਅਸੀਂ ਯਿਰਮਿਯਾਹ ਦੇ ਵਿਰੁੱਧ ਮਤਾ ਪਕਾਈਏ ਕਿਉਂ ਜੋ ਬਿਵਸਥਾ ਜਾਜਕ ਤੋਂ ਨਾ ਮਿਟੇਗੀ, ਨਾ ਸਲਾਹ ਬੁੱਧਵਾਨਾਂ ਕੋਲੋਂ, ਨਾ ਬਚਨ ਨਬੀ ਤੋਂ । ਆਓ, ਅਸੀਂ ਉਹ ਨੂੰ ਜੀਭ ਨਾਲ ਮਾਰੀਏ ਅਤੇ ਉਹ ਦੀ ਕਿਸੇ ਗੱਲ ਵੱਲ ਧਿਆਨ ਨਾ ਦੇਈਏ ।
Ezekiel 23:32 in Panjabi 32 ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਆਪਣੀ ਭੈਣ ਦੇ ਕਟੋਰੇ ਵਿੱਚੋਂ ਜੋ ਡੂੰਘਾ ਅਤੇ ਚੌੜਾ ਹੈ ਪੀਵੇਂਗੀ, ਲੋਕ ਤੇਰੇ ਉੱਤੇ ਹੱਸਣਗੇ ਅਤੇ ਤੈਨੂੰ ਠੱਠੇ ਕਰਨਗੇ, ਕਿਉਂ ਜੋ ਉਸ ਕਟੋਰੇ ਵਿੱਚ ਪੀਣ ਲਈ ਹੈ ।
Ezekiel 36:20 in Panjabi 20 ਜਦੋਂ ਉਹ ਕੌਮਾਂ ਦੇ ਵਿੱਚ ਜਿੱਥੇ ਜਿੱਥੇ ਉਹ ਗਏ ਸਨ ਪਹੁੰਚੇ, ਤਾਂ ਉਹਨਾਂ ਮੇਰੇ ਪਵਿੱਤਰ ਨਾਮ ਨੂੰ ਪਲੀਤ ਕੀਤਾ, ਜਦੋਂ ਉਹ ਉਹਨਾਂ ਦੇ ਬਾਰੇ ਆਖਦੇ ਸਨ ਕਿ ਇਹ ਯਹੋਵਾਹ ਦੀ ਪਰਜਾ ਹੈ ਅਤੇ ਉਹ ਦੇ ਦੇਸ ਵਿੱਚੋਂ ਨਿੱਕਲ ਕੇ ਆਏ ਹਨ ।
Hosea 6:4 in Panjabi 4 ਹੇ ਅਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ ? ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰਾਂ ? ਤੁਹਾਡੀ ਦਯਾ ਸਵੇਰ ਦੇ ਬੱਦਲ ਵਾਂਗੂੰ ਹੈ, ਅਤੇ ਤ੍ਰੇਲ ਵਾਂਗੂੰ ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ ।
Hosea 7:13 in Panjabi 13 ਹਾਇ ਉਹਨਾਂ ਨੂੰ ! ਉਹ ਜੋ ਮੇਰੇ ਤੋਂ ਭਟਕ ਗਏ । ਬਰਬਾਦੀ ਉਹਨਾਂ ਲਈ ! ਉਹ ਜੋ ਮੇਰੇ ਅਪਰਾਧੀ ਹੋ ਗਏ । ਮੈਂ ਉਹਨਾਂ ਦਾ ਛੁਟਕਾਰਾ ਕਰਨਾ ਚਾਹੁੰਦਾ ਸੀ, ਪਰ ਉਹ ਮੇਰੇ ਵਿਰੁੱਧ ਝੂਠ ਬੱਕਦੇ ਸਨ ।
Hosea 8:13 in Panjabi 13 ਮੇਰੇ ਚੜ੍ਹਾਵੇ ਦੀਆਂ ਬਲੀਆਂ ਲਈ ਉਹ ਮਾਸ ਚੜ੍ਹਾਉਂਦੇ ਹਨ ਅਤੇ ਖਾਂਦੇ ਹਨ, ਪਰ ਯਹੋਵਾਹ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ । ਹੁਣ ਉਹ ਉਹਨਾਂ ਦੀਆਂ ਬਦੀਆਂ ਚੇਤੇ ਕਰੇਗਾ, ਅਤੇ ਉਹਨਾਂ ਦੇ ਪਾਪਾਂ ਦੀ ਖ਼ਬਰ ਲਵੇਗਾ, - ਉਹ ਮਿਸਰ ਨੂੰ ਮੁੜ ਜਾਣਗੇ ।
Hosea 9:3 in Panjabi 3 ਉਹ ਯਹੋਵਾਹ ਦੇ ਦੇਸ ਵਿੱਚ ਨਾ ਵੱਸਣਗੇ, ਪਰ ਅਫ਼ਰਾਈਮ ਮਿਸਰ ਨੂੰ ਮੁੜੇਗਾ, ਅਤੇ ਉਹ ਅੱਸ਼ੂਰ ਵਿੱਚ ਅਸ਼ੁੱਧ ਚੀਜ਼ਾਂ ਖਾਣਗੇ ।
Hosea 9:6 in Panjabi 6 ਵੇਖੋ ਤਾਂ, ਉਹ ਬਰਬਾਦੀ ਤੋਂ ਚੱਲੇ ਗਏ, ਪਰ ਮਿਸਰ ਉਹਨਾਂ ਨੂੰ ਇਕੱਠਾ ਕਰੇਗਾ, ਮੋਫ਼ ਉਹਨਾਂ ਨੂੰ ਦਫਨ ਕਰੇਗਾ, ਉਹਨਾਂ ਦੀ ਚਾਂਦੀ ਦੀਆਂ ਕੀਮਤੀ ਚੀਜ਼ਾਂ ਨੂੰ, ਬਿੱਛੂ ਬੂਟੀ ਉਨ੍ਹਾਂ ਉੱਤੇ ਕਬਜ਼ਾ ਕਰ ਲਵੇਗੀ, ਕੰਡੇ ਉਹਨਾਂ ਦੇ ਤੰਬੂਆਂ ਵਿੱਚ ਹੋਣਗੇ ।
Hosea 11:7 in Panjabi 7 ਮੇਰੇ ਲੋਕ ਮੇਰੇ ਤੋਂ ਫਿਰ ਜਾਣ ਲਈ ਦ੍ਰਿੜ ਹਨ, ਉਹ ਅੱਤ ਮਹਾਨ ਨੂੰ ਪੁਕਾਰਦੇ ਹਨ, ਪਰ ਉਹ ਮਿਲ ਕੇ ਉਹ ਨੂੰ ਨਾ ਵਡਿਆਉਣਗੇ ।
Matthew 12:36 in Panjabi 36 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰੇਕ ਵਿਅਰਥ ਗੱਲ ਦਾ ਜੋ ਉਹ ਬੋਲਣ, ਨਿਆਂ ਦੇ ਦਿਨ ਉਹ ਦਾ ਹਿਸਾਬ ਦੇਣਗੇ ।
Luke 8:13 in Panjabi 13 ਅਤੇ ਜੋ ਪਥਰੀਲੀ ਜ਼ਮੀਨ ਉੱਤੇ ਡਿੱਗੇ ਸੋ ਉਹ ਹਨ, ਜਿਹੜੇ ਬਚਨ ਸੁਣ ਕੇ ਖੁਸ਼ੀ ਨਾਲ ਮੰਨ ਲੈਂਦੇ ਹਨ ਅਤੇ ਜੜ੍ਹ ਨਾ ਫੜ੍ਹਨ ਕਰਕੇ ਥੋੜ੍ਹਾ ਸਮਾਂ ਹੀ ਵਿਸ਼ਵਾਸ ਕਰਦੇ ਹਨ ਅਤੇ ਪਰਤਾਵਾ ਪੈਣ ਤੇ ਵਿਸ਼ਵਾਸ ਤੋਂ ਪਿੱਛੇ ਹੱਟ ਜਾਂਦੇ ਹਨ ।
Luke 11:24 in Panjabi 24 ਪਰ ਜਦੋਂ ਅਸ਼ੁੱਧ ਆਤਮਾ ਮਨੁੱਖ ਵਿੱਚੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਲੱਭਦਾ ਫ਼ਿਰਦਾ ਹੈ, ਪਰ ਉਸ ਨੂੰ ਲੱਭਦਾ ਨਹੀਂ । ਫਿਰ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਮੈਂ ਨਿੱਕਲਿਆ ਸੀ, ਵਾਪਸ ਜਾਂਵਾਂਗਾ ਅਤੇ ਆ ਕੇ ਉਹ ਨੂੰ ਵਿਹਲਾ ਅਤੇ ਝਾੜਿਆ ਸੁਆਰਿਆ ਹੋਇਆ ਵੇਖਦਾ ਹੈ ।
James 3:5 in Panjabi 5 ਇਸੇ ਤਰ੍ਹਾਂ ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ ਪਰ ਵੱਡੀਆਂ-ਵੱਡੀਆਂ ਗੱਲਾਂ ਮਾਰਦੀ ਹੈ, ਵੇਖੋ ਕਿੰਨ੍ਹਾਂ ਵੱਡਾ ਜੰਗਲ ਇੱਕ ਨਿੱਕੀ ਜਿਹੀ ਅੱਗ ਨਾਲ ਬਲ ਉੱਠਦਾ ਹੈ !
2 Peter 2:8 in Panjabi 8 (ਕਿਉਂ ਜੋ ਉਹ ਧਰਮੀ ਪੁਰਖ ਉਨ੍ਹਾਂ ਵਿੱਚ ਵਸਦਿਆਂ ਉਨ੍ਹਾਂ ਦੇ ਭੈੜੇ ਕੰਮਾਂ ਨੂੰ ਵੇਖ ਤੇ ਸੁਣ ਕੇ ਦਿਨੋ ਦਿਨ ਆਪਣੀ ਧਰਮੀ ਜਾਨ ਨੂੰ ਦੁੱਖ ਦਿੰਦਾ ਸੀ )
Revelation 13:5 in Panjabi 5 ਵੱਡਾ ਬੋਲ ਬੋਲਣ ਵਾਲਾ ਅਤੇ ਨਿੰਦਿਆ ਬਕਣ ਵਾਲਾ ਮੂੰਹ ਦਰਿੰਦੇ ਨੂੰ ਦਿੱਤਾ ਗਿਆ ਅਤੇ ਉਹ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਬਤਾਲੀਆਂ ਮਹੀਨਿਆਂ ਤੱਕ ਆਪਣਾ ਕੰਮ ਕਰੀ ਜਾਵੇ ।