Daniel 10:12 in Panjabi 12 ਤਦ ਉਸ ਨੇ ਮੈਨੂੰ ਆਖਿਆ, ਹੇ ਦਾਨੀਏਲ, ਨਾ ਡਰ ਕਿਉਂ ਜੋ ਪਹਿਲੇ ਹੀ ਦਿਨ ਤੋਂ ਜਦ ਤੂੰ ਆਪਣਾ ਮਨ ਸਮਝਣ ਲਈ ਅਤੇ ਆਪਣੇ ਪਰਮੇਸ਼ੁਰ ਦੇ ਅੱਗੇ ਅਧੀਨਗੀ ਕਰਨ ਲਈ ਲਾਇਆ, ਸੋ ਤੇਰੀਆਂ ਗੱਲਾਂ ਸੁਣੀਆਂ ਗਈਆਂ ਅਤੇ ਤੇਰੀਆਂ ਗੱਲਾਂ ਦੇ ਲਈ ਹੀ ਮੈਂ ਆਇਆ ਹਾਂ ।
Other Translations King James Version (KJV) Then said he unto me, Fear not, Daniel: for from the first day that thou didst set thine heart to understand, and to chasten thyself before thy God, thy words were heard, and I am come for thy words.
American Standard Version (ASV) Then said he unto me, Fear not, Daniel; for from the first day that thou didst set thy heart to understand, and to humble thyself before thy God, thy words were heard: and I am come for thy words' sake.
Bible in Basic English (BBE) Then he said to me, Have no fear, Daniel; for from the first day when you gave your heart to getting wisdom and making yourself poor in spirit before your God, your words have come to his ears: and I have come because of your words.
Darby English Bible (DBY) And he said unto me, Fear not, Daniel; for from the first day that thou didst set thy heart to understand, and to humble thyself before thy God, thy words were heard, and I am come because of thy words.
World English Bible (WEB) Then said he to me, Don't be afraid, Daniel; for from the first day that you did set your heart to understand, and to humble yourself before your God, your words were heard: and I am come for your words' sake.
Young's Literal Translation (YLT) And he saith unto me: Do not fear, Daniel, for from the first day that thou didst give thy heart to understand, and to humble thyself before thy God, thy words have been heard, and I have come because of thy words.
Cross Reference Leviticus 16:29 in Panjabi 29 ਇਹ ਤੁਹਾਡੇ ਲਈ ਇੱਕ ਸਦਾ ਦੀ ਬਿਧੀ ਠਹਿਰੇ, ਕਿ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਸੀਂ ਆਪਣੇ ਪ੍ਰਾਣਾਂ ਨੂੰ ਦੁੱਖ ਦੇਣਾ ਅਤੇ ਉਸ ਦਿਨ ਕੋਈ ਵੀ ਮਨੁੱਖ ਕੰਮ ਨਾ ਕਰੇ ਭਾਵੇਂ ਉਹ ਆਪਣੇ ਦੇਸ਼ ਦਾ ਹੋਵੇ, ਭਾਵੇਂ ਪਰਦੇਸੀ ਜਿਹੜਾ ਤੁਹਾਡੇ ਵਿਚਕਾਰ ਰਹਿੰਦਾ ਹੈ,
Leviticus 16:31 in Panjabi 31 ਇਹ ਤੁਹਾਡੇ ਲਈ ਇੱਕ ਮਹਾਂ-ਵਿਸ਼ਰਾਮ ਦਾ ਦਿਨ ਹੋਵੇ ਅਤੇ ਇੱਕ ਸਦਾ ਦੀ ਬਿਧੀ ਦੇ ਅਨੁਸਾਰ ਤੁਸੀਂ ਆਪਣੇ ਪ੍ਰਾਣਾਂ ਨੂੰ ਦੁੱਖ ਦੇਣਾ ।
Numbers 29:7 in Panjabi 7 ਇਸ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਆਪਣਿਆਂ ਜਾਨਾਂ ਨੂੰ ਦੁੱਖ ਦਿਓ ਪਰ ਕੋਈ ਕੰਮ-ਧੰਦਾ ਨਾ ਕਰੋ ।
Psalm 69:10 in Panjabi 10 ਜਦ ਮੈਂ ਰੋ-ਰੋ ਕੇ ਅਤੇ ਵਰਤ ਰੱਖ ਕੇ ਆਪਣੀ ਜਾਨ ਨੂੰ ਖਪਾਇਆ, ਤਾਂ ਇਹ ਵੀ ਮੇਰੇ ਲਈ ਨਿੰਦਿਆ ਦਾ ਕਾਰਨ ਹੋਇਆ !
Isaiah 35:4 in Panjabi 4 ਘਬਰਾਉਂਦੇ ਦਿਲ ਵਾਲਿਆਂ ਨੂੰ ਆਖੋ, ਤਕੜੇ ਹੋਵੋ ! ਨਾ ਡਰੋ ! ਆਪਣੇ ਪਰਮੇਸ਼ੁਰ ਨੂੰ ਵੇਖੋ ! ਉਹ ਬਦਲਾ ਲੈਣ ਲਈ, ਅਤੇ ਫਲ ਦੇਣ ਲਈ ਆ ਰਿਹਾ, ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ ।
Isaiah 41:10 in Panjabi 10 ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ੁਰ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ ।
Isaiah 41:14 in Panjabi 14 ਨਾ ਡਰ, ਹੇ ਕੀੜੇ ਵਰਗੇ ਯਾਕੂਬ, ਹੇ ਛੋਟੇ ਇਸਰਾਏਲ, ਨਾ ਡਰ ! ਮੈਂ ਤੇਰੀ ਸਹਾਇਤਾ ਕਰਾਂਗਾ, ਯਹੋਵਾਹ ਦਾ ਵਾਕ ਹੈ, ਤੇਰਾ ਛੁਟਕਾਰਾ ਦੇਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ ।
Isaiah 58:9 in Panjabi 9 ਜਦ ਤੂੰ ਪੁਕਾਰੇਂਗਾ ਤਦ ਯਹੋਵਾਹ ਉੱਤਰ ਦੇਵੇਗਾ, ਜਦ ਤੂੰ ਦੁਹਾਈ ਦੇਵੇਂਗਾ ਤਾਂ ਉਹ ਆਖੇਗਾ, ਮੈਂ ਇੱਥੇ ਹਾਂ । ਜੇ ਤੂੰ ਆਪਣੇ ਵਿੱਚੋਂ ਅਨ੍ਹੇਰ ਦਾ ਜੂਲਾ, ਉਂਗਲ ਚੁੱਕਣਾ ਅਤੇ ਦੁਰਬਚਨ ਬੋਲਣਾ ਦੂਰ ਕਰੇਂ,
Isaiah 65:24 in Panjabi 24 ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ, ਅਤੇ ਉਹ ਅਜੇ ਗੱਲਾਂ ਹੀ ਕਰਦੇ ਹੋਣਗੇ, ਕਿ ਮੈਂ ਸੁਣ ਲਵਾਂਗਾ ।
Daniel 9:3 in Panjabi 3 ਮੈਂ ਆਪਣਾ ਮੂੰਹ ਪ੍ਰਭੂ ਪਰਮੇਸ਼ੁਰ ਵੱਲ ਕੀਤਾ ਅਤੇ ਬੇਨਤੀਆਂ ਤਰਲੇ ਕਰ ਕੇ ਵਰਤ ਰੱਖ ਕੇ, ਤੱਪੜ ਅਤੇ ਸੁਆਹ ਸਮੇਤ ਉਹ ਦੀ ਭਾਲ ਕੀਤੀ ।
Daniel 9:20 in Panjabi 20 ਮੈਂ ਇਹ ਕਹਿੰਦਾ ਹੋਇਆ ਬੇਨਤੀ ਕਰਦਾ ਸੀ ਅਤੇ ਆਪਣਿਆਂ ਪਾਪਾਂ, ਆਪਣੇ ਲੋਕਾਂ ਦੇ ਪਾਪਾਂ ਨੂੰ ਮੰਨਦਾ ਹੀ ਸੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਪਣੇ ਪਰਮੇਸ਼ੁਰ ਦੇ ਪਵਿੱਤਰ ਪਹਾੜ ਲਈ ਆਪਣੇ ਤਰਲੇ ਪਾਉਂਦਾ ਹੀ ਸੀ ।
Daniel 10:2 in Panjabi 2 ਮੈਂ ਦਾਨੀਏਲ ਉਹਨਾਂ ਦਿਨਾਂ ਵਿੱਚ ਤਿੰਨ ਹਫਤਿਆਂ ਤੱਕ ਅਫ਼ਸੋਸ ਕਰਦਾ ਰਿਹਾ ।
Daniel 10:11 in Panjabi 11 ਉਸ ਨੇ ਮੈਨੂੰ ਆਖਿਆ, ਹੇ ਦਾਨੀਏਲ ਪਿਆਰੇ ਮਨੁੱਖ, ਜੋ ਮੈਂ ਤੈਨੂੰ ਆਖਦਾ ਹਾਂ ਉਹਨਾਂ ਗੱਲਾਂ ਨੂੰ ਸਮਝ ਲੈ ਅਤੇ ਸਿੱਧਾ ਖੜਾ ਹੋ ਜਾ ! ਕਿਉਂ ਜੋ ਮੈਂ ਤੇਰੇ ਕੋਲ ਹੁਣ ਭੇਜਿਆ ਗਿਆ ਹਾਂ ਅਤੇ ਜਦੋਂ ਉਸ ਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਕੰਬਦਾ-ਕੰਬਦਾ ਖੜਾ ਹੋ ਗਿਆ ।
Daniel 10:19 in Panjabi 19 ਅਤੇ ਉਹ ਬੋਲਿਆ, ਹੇ ਪਿਆਰੇ ਮਨੁੱਖ, ਨਾ ਡਰ, ਤੈਨੂੰ ਸੁੱਖ-ਸਾਂਦ ਹੋਵੇ ! ਜ਼ੋਰ ਫੜ, ਹਾਂ, ਬਲਵਾਨ ਹੋ ! ਜਦੋਂ ਉਸ ਨੇ ਮੈਨੂੰ ਇਹ ਆਖਿਆ ਮੈਂ ਜ਼ੋਰ ਪਾਇਆ ਅਤੇ ਬੋਲਿਆ, ਹੇ ਮੇਰੇ ਸੁਆਮੀ, ਹੁਣ ਦੱਸ ਕਿਉਂ ਜੋ ਤੂੰ ਹੀ ਮੈਨੂੰ ਜ਼ੋਰ ਦਿੱਤਾ ਹੈ !
Matthew 28:5 in Panjabi 5 ਪਰ ਦੂਤ ਨੇ ਔਰਤਾਂ ਨੂੰ ਕਿਹਾ, ਤੁਸੀਂ ਨਾ ਡਰੋ ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ, ਲੱਭਦੀਆਂ ਹੋ ।
Matthew 28:10 in Panjabi 10 ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਡਰੋ ਨਾ, ਜਾਓ, ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਉਹ ਉੱਥੇ ਮੈਨੂੰ ਵੇਖਣਗੇ ।
Mark 16:6 in Panjabi 6 ਉਸ ਨੇ ਉਨ੍ਹਾਂ ਨੂੰ ਆਖਿਆ, ਹੈਰਾਨ ਨਾ ਹੋਵੋ, ਤੁਸੀਂ ਯਿਸੂ ਨਾਸਰੀ ਨੂੰ ਲੱਭਦੀਆ ਹੋ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ । ਉਹ ਤਾਂ ਜੀ ਉੱਠਿਆ ਹੈ, ਉਹ ਐਥੇ ਨਹੀਂ ਹੈ । ਇਹ ਥਾਂ ਹੈ ਜਿੱਥੇ ਉਨ੍ਹਾਂ ਉਸ ਨੂੰ ਰੱਖਿਆ ਸੀ ।
Luke 1:13 in Panjabi 13 ਤਦ ਦੂਤ ਨੇ ਆਖਿਆ, ਹੇ ਜ਼ਕਰਯਾਹ ਨਾ ਡਰ ਕਿਉਂ ਜੋ ਤੇਰੀ ਪ੍ਰਾਰਥਨਾ ਸੁਣੀ ਗਈ ਹੈ, ਤੇਰੀ ਪਤਨੀ ਇਲੀਸਬਤ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯੂਹੰਨਾ ਰੱਖੀਂ ।
Luke 1:30 in Panjabi 30 ਦੂਤ ਨੇ ਉਸ ਨੂੰ ਆਖਿਆ, ਹੇ ਮਰਿਯਮ ਨਾ ਡਰ, ਕਿਉਂ ਜੋ ਤੇਰੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ
Luke 2:10 in Panjabi 10 ਤਦ ਦੂਤ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ, ਕਿਉਂਕਿ ਵੇਖੋ, ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖ਼ਬਰ ਸੁਣਾਉਂਦਾ ਹਾਂ ਜੋ ਸਾਰੀ ਦੁਨੀਆਂ ਦੇ ਲਈ ਹੋਵੇਗੀ
Luke 24:38 in Panjabi 38 ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਸ਼ੱਕ ਕਿਉਂ ਆ ਰਿਹਾ ਹੈ ?
Acts 10:3 in Panjabi 3 ਉਹ ਨੇ ਦਿਨ ਦੇ ਤੀਜੇ ਪਹਿਰ ਦਰਸ਼ਣ ਵਿੱਚ ਸਾਫ਼ ਵੇਖਿਆ ਕਿ ਪਰਮੇਸ਼ੁਰ ਦਾ ਇੱਕ ਦੂਤ ਉਹ ਦੇ ਕੋਲ ਅੰਦਰ ਆਇਆ ਅਤੇ ਉਹ ਨੂੰ ਆਖਿਆ, ਹੇ ਕੁਰਨੇਲਿਯੁਸ !
Acts 10:30 in Panjabi 30 ਕੁਰਨੇਲਿਯੁਸ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਮੈਂ ਇਸੇ ਵੇਲੇ ਆਪਣੇ ਘਰ ਵਿੱਚ ਤੀਜੇ ਪਹਿਰ ਦੀ ਪ੍ਰਾਰਥਨਾ ਕਰ ਰਿਹਾ ਸੀ ਅਤੇ ਵੇਖੋ, ਇੱਕ ਪੁਰਖ ਚਮਕੀਲੇ ਬਸਤਰ ਪਹਿਨੇ ਮੇਰੇ ਸਾਹਮਣੇ ਖੜ੍ਹਾ ਸੀ ।
Acts 18:9 in Panjabi 9 ਤਾਂ ਪ੍ਰਭੂ ਨੇ ਰਾਤ ਦੇ ਵੇਲੇ ਪੌਲੁਸ ਨੂੰ ਦਰਸ਼ਣ ਦੇ ਕੇ ਕਿਹਾ, ਨਾ ਡਰ ਸਗੋਂ ਬੋਲੀ ਜਾ ਅਤੇ ਚੁੱਪ ਨਾ ਰਹਿ ।
Acts 27:24 in Panjabi 24 ਅਤੇ ਬੋਲਿਆ ਕਿ ਹੇ ਪੌਲੁਸ, ਨਾ ਡਰ ! ਜ਼ਰੂਰ ਹੈ ਜੋ ਤੂੰ ਕੈਸਰ ਦੇ ਅੱਗੇ ਹਾਜ਼ਰ ਹੋਵੇਂ ਅਤੇ ਵੇਖ ਪਰਮੇਸ਼ੁਰ ਨੇ ਸਭਨਾਂ ਨੂੰ ਜੋ ਤੇਰੇ ਨਾਲ ਜਹਾਜ਼ ਵਿੱਚ ਹਨ, ਤੈਨੂੰ ਬਖਸ਼ ਦਿੱਤਾ ਹੈ !
Revelation 1:17 in Panjabi 17 ਜਦ ਮੈਂ ਉਹ ਨੂੰ ਦੇਖਿਆ ਤਾਂ ਉਹ ਦੇ ਪੈਰਾਂ ਵਿੱਚ ਮੁਰਦੇ ਵਾਂਗੂੰ ਡਿੱਗ ਪਿਆ ਤਾਂ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ । ਮੈਂ ਪਹਿਲਾ ਅਤੇ ਆਖਰੀ ਹਾਂ