Jeremiah 31:16 in Panjabi 16 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਆਪਣੀ ਅਵਾਜ਼ ਨੂੰ ਰੋਣ ਤੋਂ ਮਨਾ ਕਰ ਅਤੇ ਆਪਣੀਆ ਅੱਖਾਂ ਨੂੰ ਅੰਝੂਆਂ ਤੋਂ ਕਿਉਂ ਜੋ ਤੇਰੇ ਕੰਮਾਂ ਦਾ ਤੈਨੂੰ ਵੱਟਾ ਮਿਲੇਗਾ ਯਹੋਵਾਹ ਦਾ ਵਾਕ ਹੈ, ਉਹ ਵੈਰੀਆਂ ਦੇ ਦੇਸ ਵਿੱਚੋਂ ਫਿਰ ਮੁੜਨਗੇ । 
             
         
		Other Translations King James Version (KJV) Thus saith the LORD; Refrain thy voice from weeping, and thine eyes from tears: for thy work shall be rewarded, saith the LORD; and they shall come again from the land of the enemy.
American Standard Version (ASV) Thus saith Jehovah: Refrain thy voice from weeping, and thine eyes from tears; for thy work shall be rewarded, saith Jehovah; and they shall come again from the land of the enemy.
Bible in Basic English (BBE) The Lord has said this: Keep your voice from sorrow and your eyes from weeping: for your work will be rewarded, says the Lord; and they will come back from the land of their hater.
Darby English Bible (DBY) Thus saith Jehovah: Refrain thy voice from weeping, and thine eyes from tears; for there is a reward for thy work, saith Jehovah; and they shall come again from the land of the enemy.
World English Bible (WEB) Thus says Yahweh: Refrain your voice from weeping, and your eyes from tears; for your work shall be rewarded, says Yahweh; and they shall come again from the land of the enemy.
Young's Literal Translation (YLT) Thus said Jehovah: Withhold thy voice from weeping, and thine eyes from tears, For there is a reward for thy work, An affirmation of Jehovah, And they have turned back from the land of the enemy.
		 
	 
	Cross Reference Genesis 43:31 in Panjabi 31 ਫੇਰ ਉਸ ਨੇ ਆਪਣਾ ਮੂੰਹ ਧੋਤਾ ਅਤੇ ਬਾਹਰ ਆਇਆ ਅਤੇ ਆਪਣੇ ਆਪ ਨੂੰ ਸੰਭਾਲ ਕੇ ਆਖਿਆ, ਰੋਟੀ ਪਰੋਸੋ । 
Genesis 45:1 in Panjabi 1 ਯੂਸੁਫ਼ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਦੇ ਸਾਹਮਣੇ ਜਿਹੜੇ ਉਸ ਦੇ ਕੋਲ ਖੜ੍ਹੇ ਸਨ, ਰੋਕ ਨਾ ਸਕਿਆ, ਇਸ ਲਈ ਉਸ ਨੇ ਉੱਚੀ ਅਵਾਜ਼ ਨਾਲ ਆਖਿਆ, ਮੇਰੇ ਕੋਲੋਂ ਹਰ ਮਨੁੱਖ ਨੂੰ ਬਾਹਰ ਕੱਢ ਦਿਓ ਅਤੇ ਜਦ ਕੋਈ ਮਨੁੱਖ ਉਸ ਦੇ ਕੋਲ ਖੜ੍ਹਾ ਨਾ ਰਿਹਾ ਤਦ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕਰ ਦਿੱਤਾ 
Ruth 2:12 in Panjabi 12 ਯਹੋਵਾਹ ਤੇਰੇ ਕੰਮ ਦਾ ਫਲ ਦੇਵੇ, ਸਗੋਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਵੱਲੋਂ, ਜਿਸ ਦੇ ਖੰਭਾਂ ਹੇਠ ਵਿਸ਼ਵਾਸ ਕਰ ਕੇ ਤੂੰ ਆਈ ਹੈਂ, ਤੈਨੂੰ ਪੂਰਾ ਬਦਲਾ ਦਿੱਤਾ ਜਾਵੇ । “ 
2 Chronicles 15:7 in Panjabi 7 ਪਰ ਤੁਸੀਂ ਤਕੜੇ ਹੋਵੋ ਅਤੇ ਤੁਹਾਡੇ ਹੱਥ ਢਿੱਲੇ ਨਾ ਹੋਣ ਕਿਉਂ ਜੋ ਤੁਹਾਡੇ ਕੰਮ ਦਾ ਬਦਲਾ ਮਿਲੇਗਾ ! 
Ezra 1:5 in Panjabi 5 ਤਦ ਯਹੂਦਾਹ ਅਤੇ ਬਿਨਯਾਮੀਨ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂ ਅਤੇ ਜਾਜਕ ਅਤੇ ਲੇਵੀ ਅਤੇ ਉਹ ਸਭ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਉਭਾਰਿਆ ਸੀ ਉੱਠੇ ਕਿ ਜਾ ਕੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਨੂੰ ਬਣਾਉਣ 
Psalm 30:5 in Panjabi 5 ਉਹ ਦਾ ਕ੍ਰੋਧ ਪਲ ਭਰ ਦਾ ਹੈ, ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ । ਭਾਵੇਂ ਰਾਤ ਨੂੰ ਰੋਣਾ ਪਵੇ, ਪਰ ਸਵੇਰ ਨੂੰ ਜੈ-ਜੈ ਕਾਰ ਹੋਵੇਗੀ । 
Ecclesiastes 9:7 in Panjabi 7 ਆਪਣੇ ਰਾਹ ਤੁਰਿਆ ਜਾ, ਅਨੰਦ ਨਾਲ ਆਪਣੀ ਰੋਟੀ ਖਾ ਅਤੇ ਮੌਜ ਨਾਲ ਆਪਣੀ ਮਧ ਪੀ, ਕਿਉਂ ਜੋ ਹੁਣ ਪਰਮੇਸ਼ੁਰ ਨੇ ਤੇਰੇ ਕੰਮਾਂ ਨੂੰ ਪਸੰਦ ਕੀਤਾ ਹੈ । 
Isaiah 25:8 in Panjabi 8 ਉਹ ਮੌਤ ਨੂੰ ਸਦਾ ਲਈ ਨਿਗਲ ਲਵੇਗਾ, ਅਤੇ ਪ੍ਰਭੂ ਯਹੋਵਾਹ ਸਾਰੀਆਂ ਅੱਖਾਂ ਤੋਂ ਹੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾਹ ਦਾ ਵਾਕ ਹੈ । 
Isaiah 30:19 in Panjabi 19 ਹਾਂ, ਹੇ ਲੋਕੋ, ਜਿਹੜੇ ਯਰੂਸ਼ਲਮ ਵਿੱਚ ਸੀਯੋਨ ਤੇ ਵੱਸਦੇ ਹੋ, ਤੁਸੀਂ ਫੇਰ ਕਦੇ ਨਾ ਰੋਵੋਗੇ, ਉਹ ਤੁਹਾਡੀ ਦੁਹਾਈ ਦੀ ਅਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ । 
Jeremiah 23:3 in Panjabi 3 ਮੈਂ ਆਪਣੇ ਇੱਜੜ ਦੇ ਬੱਕੀਏ ਉਹਨਾਂ ਦੇਸਾਂ ਵਿੱਚੋਂ ਇੱਕਠੇ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਹੱਕ ਕੇ ਕੱਢ ਦਿੱਤਾ । ਮੈਂ ਉਹਨਾਂ ਨੂੰ ਉਹਨਾਂ ਦੇ ਵਾੜਿਆ ਵਿੱਚ ਮੋੜ ਲਿਆਵਾਂਗਾ ਅਤੇ ਉਹ ਫਲਣਗੇ ਅਤੇ ਵਧਣਗੇ 
Jeremiah 29:14 in Panjabi 14 ਮੈਂ ਤੁਹਾਨੂੰ ਲੱਭਾਂਗਾ, ਯਹੋਵਾਹ ਦਾ ਵਾਕ ਹੈ । ਮੈਂ ਤੁਹਾਡੀ ਗ਼ੁਲਾਮੀ ਨੂੰ ਮੁਕਾ ਦਿਆਂਗਾ ਅਤੇ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਸਾਰਿਆਂ ਥਾਵਾਂ ਵਿੱਚੋਂ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਇਸ ਥਾਂ ਨੂੰ ਮੋੜ ਲਿਆਵਾਂਗਾ ਜਿੱਥੋਂ ਮੈਂ ਤੁਹਾਨੂੰ ਗ਼ੁਲਾਮ ਕਰਵਾਇਆ ਸੀ । 
Jeremiah 30:3 in Panjabi 3 ਕਿਉਂ ਜੋ, ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਆਪਣੀ ਪਰਜਾ ਇਸਰਾਏਲ ਅਤੇ ਯਹੂਦਾਹ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਯਹੋਵਾਹ ਆਖਦਾ ਹੈ, ਅਤੇ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਮੋੜ ਲਿਆਵਾਂਗਾ ਜਿਹੜਾ ਮੈਂ ਉਹਨਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਅਤੇ ਉਹ ਦੇ ਉੱਤੇ ਉਹ ਕਬਜਾ ਕਰਨਗੇ । 
Jeremiah 30:18 in Panjabi 18 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਯਾਕੂਬ ਦੇ ਤੰਬੂਆਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਅਤੇ ਉਹ ਦੇ ਵਸੇਬਿਆਂ ਉੱਤੇ ਰਹਮ ਕਰਾਂਗਾ । ਸ਼ਹਿਰ ਆਪਣੇ ਥੇਹ ਉੱਤੇ ਫਿਰ ਬਣਾਇਆ ਜਾਵੇਗਾ, ਅਤੇ ਮਹਿਲ ਆਪਣੇ ਹੀ ਥਾਂ ਉੱਤੇ ਵਸਾਇਆ ਜਾਵੇਗਾ । 
Jeremiah 31:4 in Panjabi 4 ਮੈਂ ਤੈਨੂੰ ਫਿਰ ਉਸਾਰਾਂਗਾ ਅਤੇ ਤੂੰ ਉਸਾਰੀ ਜਾਵੇਂਗੀ, ਹੇ ਇਸਰਾਏਲ ਦੀਏ ਕੁਆਰੀਏ, ਤੂੰ ਆਪਣੀਆਂ ਖੰਜਰੀਆਂ ਨਾਲ ਫੇਰ ਬਾਹਰ ਜਾਵੇਂਗੀ, ਅਤੇ ਹੱਸਣ ਵਾਲੀਆਂ ਦੇ ਨਾਚ ਵਿੱਚ ਬਾਹਰ ਨਿਕਲੇਂਗੀ 
Jeremiah 33:7 in Panjabi 7 ਮੈਂ ਯਹੂਦਾਹ ਦੀ ਗ਼ੁਲਾਮੀ ਨੂੰ ਅਤੇ ਇਸਰਾਏਲ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ ਅਤੇ ਉਹਨਾਂ ਨੂੰ ਪਹਿਲਾ ਵਾਂਗੂੰ ਬਣਾਵਾਂਗਾ 
Jeremiah 33:11 in Panjabi 11 ਖੁਸ਼ੀ ਦੀ ਅਵਾਜ਼, ਆਨੰਦ ਦੀ ਅਵਾਜ਼, ਲਾੜੇ ਦੀ ਅਵਾਜ਼, ਲਾੜੀ ਦੀ ਅਵਾਜ਼ ਅਤੇ ਉਹਨਾਂ ਦੀ ਅਵਾਜ਼ ਸੁਣੀ ਜਾਵੇਗੀ ਜਿਹੜੇ ਆਖਦੇ ਹਨ, - ਸੈਨਾਂ ਦੇ ਯਹੋਵਾਹ ਦੀ ਉਸਤਤ ਕਰੋ, ਕਿਉਂ ਜੋ ਯਹੋਵਾਹ ਭਲਾ ਹੈ, ਅਤੇ ਉਸ ਦੀ ਦਯਾ ਸਦੀਪਕਾਲ ਦੀ ਹੈ । ਜਦ ਉਹ ਯਹੋਵਾਹ ਦੇ ਭਵਨ ਵਿੱਚ ਧੰਨਵਾਦ ਕਰਨ ਲਈ ਆਉਂਦੇ ਹਨ ਕਿਉਂ ਜੋ ਯਹੋਵਾਹ ਆਖਦਾ ਹੈ, ਮੈਂ ਉਹਨਾਂ ਦੀ ਇਸ ਦੇਸ ਦੀ ਗ਼ੁਲਾਮੀ ਨੂੰ ਪਹਿਲੇ ਵਾਂਗੂੰ ਮੁਕਾ ਦਿਆਂਗਾ 
Ezekiel 11:17 in Panjabi 17 ਇਸ ਲਈ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਉੱਮਤਾਂ ਵਿੱਚੋਂ ਤੁਹਾਨੂੰ ਇਕੱਠਾ ਕਰ ਲਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿੱਥੇ ਤੁਸੀਂ ਖਿੱਲਰ ਗਏ ਹੋ ਫੇਰ ਤੁਹਾਨੂੰ ਇਕੱਠਾ ਕਰਾਂਗਾ ਅਤੇ ਇਸਰਾਏਲ ਦੀ ਭੂਮੀ ਤੁਹਾਨੂੰ ਦਿਆਂਗਾ । 
Ezekiel 20:41 in Panjabi 41 ਜਦੋਂ ਮੈਂ ਤੁਹਾਨੂੰ ਲੋਕਾਂ ਵਿੱਚੋਂ ਕੱਢ ਲਿਆਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿੱਥੇ ਤੁਸੀਂ ਖਿੱਲਰ ਗਏ ਸੀ, ਇਕੱਠਾ ਕਰਾਂਗਾ ਤਦ ਮੈਂ ਤੁਹਾਨੂੰ ਸੁਗੰਧੀ ਧੂਫ਼ ਨਾਲ ਪਰਵਾਨ ਕਰਾਂਗਾ ਅਤੇ ਕੌਮਾਂ ਦੇ ਸਾਹਮਣੇ ਮੈਂ ਆਪਣੀ ਪਵਿੱਤਰਤਾਈ ਤੁਹਾਡੇ ਦੁਆਰਾ ਪਰਗਟ ਕਰਾਂਗਾ । 
Hosea 1:11 in Panjabi 11 ਯਹੂਦੀ ਅਤੇ ਇਸਰਾਏਲੀ ਫਿਰ ਇਕੱਠੇ ਹੋਣਗੇ ਅਤੇ ਉਹ ਆਪਣੇ ਲਈ ਇੱਕ ਆਗੂ ਠਹਿਰਾਉਣਗੇ । ਉਹ ਇਸ ਦੇਸ ਵਿੱਚੋਂ ਉਤਾਹਾਂ ਜਾਣਗੇ, ਕਿਉਂ ਜੋ ਯਿਜ਼ਰਏਲ ਦਾ ਦਿਨ ਮਹਾਨ ਹੋਵੇਗਾ । 
Mark 5:38 in Panjabi 38 ਅਤੇ ਜਦ ਉਹ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰ ਪਹੁੰਚੇ ਤਦ ਉਸ ਨੇ ਰੌਲ਼ਾ ਪਾਉਂਦੇ ਹੋਏ ਅਤੇ ਲੋਕਾਂ ਨੂੰ ਬਹੁਤ ਰੋਂਦੇ ਕੁਰਲਾਉਂਦੇ ਹੋਏ ਵੇਖਿਆ । 
John 20:13 in Panjabi 13 ਦੂਤਾਂ ਨੇ ਮਰਿਯਮ ਨੂੰ ਪੁੱਛਿਆ, “ਹੇ ਔਰਤ, ਤੂੰ ਰੋ ਕਿਉਂ ਰਹੀ ਹੈਂ ? ” ਮਰਿਯਮ ਨੇ ਉੱਤਰ ਦਿੱਤਾ, “ਕੁੱਝ ਲੋਕ ਮੇਰੇ ਪ੍ਰਭੂ ਦਾ ਸਰੀਰ ਲੈ ਗਏ, ਤੇ ਮੈਂ ਨਹੀਂ ਜਾਣਦੀ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ।” 
1 Thessalonians 4:14 in Panjabi 14 ਕਿਉਂਕਿ ਜੇ ਸਾਨੂੰ ਇਹ ਵਿਸ਼ਵਾਸ ਹੈ ਕਿ ਯਿਸੂ ਮਰਿਆ ਅਤੇ ਫੇਰ ਜਿਉਂਦਾ ਹੋਇਆ ਤਾਂ ਇਸੇ ਤਰ੍ਹਾਂ ਪਰਮੇਸ਼ੁਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ, ਉਹ ਦੇ ਨਾਲ ਜਿਵਾਲੇਗਾ । 
Hebrews 6:10 in Panjabi 10 ਕਿਉਂ ਜੋ ਪਰਮੇਸ਼ੁਰ ਅਨਿਆਈਂ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪਿਆਰ ਨੂੰ ਭੁੱਲ ਜਾਵੇ ਜਿਹੜਾ ਤੁਸੀਂ ਉਹ ਦੇ ਨਾਮ ਨਾਲ ਵਿਖਾਇਆ ਕਿ ਤੁਸੀਂ ਸੰਤਾਂ ਦੀ ਸੇਵਾ ਕੀਤੀ, ਅਤੇ ਕਰਦੇ ਵੀ ਹੋ । 
Hebrews 11:6 in Panjabi 6 ਅਤੇ ਵਿਸ਼ਵਾਸ ਤੋਂ ਬਿਨ੍ਹਾਂ ਉਹ ਦੇ ਮਨ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜਿਹੜਾ ਪਰਮੇਸ਼ੁਰ ਦੇ ਕੋਲ ਆਉਂਦਾ ਹੈ ਉਹ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਹੈ ਅਤੇ ਇਹ ਕਿ ਉਹ ਉਹਨਾਂ ਨੂੰ ਜਿਹੜੇ ਪੂਰੇ ਮਨ ਨਾਲ ਉਸ ਨੂੰ ਖੋਜਦੇ ਹਨ ਫਲ ਦੇਣ ਵਾਲਾ ਹੈ ।