Amos 4:13 in Panjabi 13 ਵੇਖ, ਪਹਾੜਾਂ ਨੂੰ ਸਿਰਜਣ ਵਾਲਾ ਅਤੇ ਪੌਣ ਦਾ ਕਰਤਾ, ਜੋ ਮਨੁੱਖ ਨੂੰ ਉਸ ਦੇ ਮਨ ਦੇ ਵਿਚਾਰ ਦੱਸਦਾ ਹੈ ਅਤੇ ਸਵੇਰ ਨੂੰ ਹਨੇਰਾ ਕਰਨ ਵਾਲਾ ਅਤੇ ਜੋ ਧਰਤੀ ਦੀਆਂ ਉੱਚਿਆਈਆਂ ਉੱਤੇ ਚੱਲਦਾ ਹੈ, - ਯਹੋਵਾਹ, ਸੈਨਾਂ ਦਾ ਪਰਮੇਸ਼ੁਰ ਉਸ ਦਾ ਨਾਮ ਹੈ !
Other Translations King James Version (KJV) For, lo, he that formeth the mountains, and createth the wind, and declareth unto man what is his thought, that maketh the morning darkness, and treadeth upon the high places of the earth, The LORD, The God of hosts, is his name.
American Standard Version (ASV) For, lo, he that formeth the mountains, and createth the wind, and declareth unto man what is his thought; that maketh the morning darkness, and treadeth upon the high places of the Earth-jehovah, the God of hosts, is his name.
Bible in Basic English (BBE) For see, he who gave form to the mountains and made the wind, giving knowledge of his purpose to man, who makes the morning dark, and is walking on the high places of the earth: the Lord, the God of armies, is his name.
Darby English Bible (DBY) For behold, he who formeth the mountains, and createth the wind, and declareth unto man what is his thought, who maketh the morning darkness, and treadeth upon the high places of the earth, -- Jehovah, the God of hosts, is his name.
World English Bible (WEB) For, behold, he who forms the mountains, And creates the wind, And declares to man what is his thought; Who makes the morning darkness, And treads on the high places of the Earth: Yahweh, the God of hosts, is his name."
Young's Literal Translation (YLT) For, lo, the former of mountains, and creator of wind, And the declarer to man what `is' His thought, He is making dawn obscurity, And is treading on high places of earth, Jehovah, God of Hosts, `is' His name!
Cross Reference Exodus 10:22 in Panjabi 22 ਤਾਂ ਮੂਸਾ ਨੇ ਆਪਣਾ ਹੱਥ ਅਕਾਸ਼ ਵੱਲ ਪਸਾਰਿਆ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਤਿੰਨ ਦਿਨ ਹਨੇਰ ਘੁੱਪ ਰਿਹਾ ।
Exodus 14:20 in Panjabi 20 ਉਹ ਮਿਸਰੀਆਂ ਦੇ ਡੇਰੇ ਅਤੇ ਇਸਰਾਏਲ ਦੇ ਡੇਰੇ ਦੇ ਵਿੱਚ ਆ ਗਿਆ ਅਤੇ ਬੱਦਲ ਅਤੇ ਅਨ੍ਹੇਰ ਤਾਂ ਸੀ ਪਰ ਉਸ ਨੇ ਰਾਤ ਨੂੰ ਚਾਨਣਾ ਕਰ ਦਿੱਤਾ ਅਤੇ ਉਹ ਸਾਰੀ ਰਾਤ ਇੱਕ ਦੂਜੇ ਦੇ ਨੇੜੇ ਨਾ ਆਏ ।
Deuteronomy 32:13 in Panjabi 13 ਉਸ ਨੇ ਉਹ ਨੂੰ ਧਰਤੀ ਦੀਆਂ ਉੱਚਿਆਈਆਂ ਉੱਤੇ ਸਵਾਰ ਕੀਤਾ, ਸੋ ਉਸ ਨੇ ਖੇਤ ਦੀ ਪੈਦਾਵਾਰ ਖਾਧੀ, ਅਤੇ ਉਸ ਨੇ ਉਹ ਨੂੰ ਪੱਥਰ ਵਿੱਚੋਂ ਸ਼ਹਿਦ, ਅਤੇ ਚਕਮਕ ਦੀ ਚੱਟਾਨ ਤੋਂ ਤੇਲ ਚੁਸਾਇਆ ।
Deuteronomy 33:29 in Panjabi 29 ਹੇ ਇਸਰਾਏਲ, ਤੂੰ ਧੰਨ ਹੈ ! ਹੇ ਯਹੋਵਾਹ ਦੀ ਬਚਾਈ ਹੋਈ ਪਰਜਾ, ਤੇਰੇ ਵਰਗਾ ਕੌਣ ਹੈ ? ਉਹ ਤੇਰੀ ਸਹਾਇਤਾ ਦੀ ਢਾਲ, ਅਤੇ ਤੇਰੇ ਪ੍ਰਤਾਪ ਦੀ ਤਲਵਾਰ ਹੈ, ਤੇਰੇ ਵੈਰੀ ਤੈਥੋਂ ਝਿਜਕਣਗੇ, ਪਰ ਤੂੰ ਉਹਨਾਂ ਦੇ ਉੱਚੇ ਸਥਾਨਾਂ ਨੂੰ ਮਿੱਧਦਾ ਫਿਰੇਂਗਾ ।
Job 38:4 in Panjabi 4 ਜਦ ਮੈਂ ਧਰਤੀ ਦੀ ਨੀਂਹ ਰੱਖੀ ਤਾਂ ਤੂੰ ਕਿੱਥੇ ਸੀ ? ਜੇ ਤੂੰ ਸਮਝ ਰੱਖਦਾ ਹੈ ਤਾਂ ਜਵਾਬ ਦੇ !
Psalm 65:6 in Panjabi 6 ਤੂੰ ਆਪਣੀ ਸ਼ਕਤੀ ਨਾਲ ਪਹਾੜਾਂ ਨੂੰ ਦ੍ਰਿੜ ਕਰਦਾ ਹੈਂ, ਤੇਰਾ ਲੱਕ ਬਲ ਨਾਲ ਬੰਨਿਆ ਹੋਇਆ ਹੈ ।
Psalm 135:7 in Panjabi 7 ਉਹ ਧਰਤੀ ਦੀਆਂ ਹੱਦਾਂ ਤੋਂ ਭਾਫ ਨੂੰ ਉਤਾਹਾਂ ਲਿਆਉਂਦਾ, ਉਹ ਮੀਂਹ ਲਈ ਬਿਜਲੀਆਂ ਬਣਾਉਂਦਾ, ਆਪਣਿਆਂ ਖਜ਼ਾਨਿਆਂ ਤੋਂ ਹਵਾ ਬਾਹਰ ਲਿਆਉਂਦਾ ਹੈ,
Psalm 139:2 in Panjabi 2 ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ,
Psalm 147:18 in Panjabi 18 ਉਹ ਆਪਣਾ ਹੁਕਮ ਭੇਜ ਕੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ, ਉਹ ਆਪਣੀ ਪੌਣ ਚਲਾਉਂਦਾ ਹੈ, ਪਾਣੀ ਵਗ ਪੈਂਦੇ ਹਨ ।
Isaiah 5:30 in Panjabi 30 ਉਸ ਦਿਨ ਉਹ ਉਸ ਦੇ ਉੱਤੇ ਸਮੁੰਦਰ ਦੀ ਗਰਜ ਵਾਂਗੂੰ ਗੱਜਣਗੇ, ਜੇ ਕੋਈ ਦੇਸ ਵੱਲ ਤੱਕੇ, ਤਾਂ ਉਸ ਨੂੰ ਹਨੇਰਾ ਅਤੇ ਦੁੱਖ ਵਿਖਾਈ ਦੇਵੇਗਾ, ਅਤੇ ਚਾਨਣ ਬੱਦਲਾਂ ਦੇ ਕਾਰਨ ਹਨੇਰਾ ਹੋ ਜਾਵੇਗਾ ।
Isaiah 40:12 in Panjabi 12 ਕਿਸ ਨੇ ਆਪਣੀਆਂ ਚੁਲੀਆਂ ਨਾਲ ਸਮੁੰਦਰਾਂ ਨੂੰ ਮਿਣਿਆ ਹੈ, ਅਤੇ ਆਪਣੀਆਂ ਗਿੱਠਾਂ ਨਾਲ ਅਕਾਸ਼ ਨੂੰ ਮਾਪਿਆ, ਧਰਤੀ ਦੀ ਧੂੜ ਨੂੰ ਟੋਪੇ ਵਿੱਚ ਭਰਿਆ, ਪਹਾੜਾਂ ਨੂੰ ਤੱਕੜੀਆਂ ਵਿੱਚ, ਅਤੇ ਟਿੱਬਿਆਂ ਨੂੰ ਤਰਾਜੂ ਵਿੱਚ ਤੋਲਿਆ ਹੈ ?
Isaiah 47:4 in Panjabi 4 ਸਾਡੇ ਛੁਟਕਾਰਾ ਦੇਣ ਵਾਲੇ ਦਾ ਨਾਮ ਸੈਨਾਂ ਦਾ ਯਹੋਵਾਹ ਅਤੇ ਇਸਰਾਏਲ ਦਾ ਪਵਿੱਤਰ ਪੁਰਖ ਹੈ ।
Isaiah 48:2 in Panjabi 2 ਉਹ ਤਾਂ ਆਪਣੇ ਆਪ ਨੂੰ ਪਵਿੱਤਰ ਸ਼ਹਿਰ ਦੇ ਕਹਾਉਂਦੇ ਹਨ, ਅਤੇ ਇਸਰਾਏਲ ਦੇ ਪਰਮੇਸ਼ੁਰ ਉੱਤੇ ਜਿਸ ਦਾ ਨਾਮ ਸੈਨਾਂ ਦਾ ਯਹੋਵਾਹ ਹੈ, ਢਾਸਣਾ ਲੈਂਦੇ ਹਨ ।
Jeremiah 10:13 in Panjabi 13 ਜਦ ਉਹ ਆਪਣੀ ਆਵਾਜ਼ ਕੱਢਦਾ ਹੈ, ਤਾਂ ਅਕਾਸ਼ ਵਿੱਚ ਪਾਣੀ ਦਾ ਸ਼ੋਰ ਹੁੰਦਾ ਹੈ, ਉਹ ਧਰਤੀ ਦੇ ਕੰਢਿਆਂ ਤੋਂ ਭਾਫ ਨੂੰ ਚੁੱਕਦਾ ਹੈ, ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ, ਉਹ ਆਪਣੇ ਖ਼ਜਾਨਿਆਂ ਵਿੱਚੋਂ ਹਵਾ ਬਾਹਰ ਕੱਢਦਾ ਹੈ ।
Jeremiah 10:16 in Panjabi 16 ਜਿਹੜਾ ਯਾਕੂਬ ਦਾ ਹਿੱਸਾ ਹੈ ਉਹ ਇਹਨਾਂ ਜਿਹਾ ਨਹੀਂ, ਕਿਉਂ ਜੋ ਉਹ ਸਾਰੀਆਂ ਚੀਜਾਂ ਦਾ ਸਿਰਜਣਹਾਰ ਹੈ, ਇਸਰਾਏਲ ਦਾ ਗੋਤ ਉਹ ਦੀ ਮਿਰਾਸ ਹੈ, ਸੈਨਾ ਦਾ ਯਹੋਵਾਹ ਉਸ ਦਾ ਨਾਮ ਹੈ ।
Jeremiah 13:16 in Panjabi 16 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਡਿਆਈ ਦਿਓ, ਇਸ ਤੋਂ ਪਹਿਲਾਂ ਕਿ ਉਹ ਅਨ੍ਹੇਰਾ ਲਿਆਵੇ, ਇਸ ਤੋਂ ਪਹਿਲਾਂ ਭਈ ਤੁਹਾਡੇ ਪੈਰਾਂ ਨੂੰ ਠੇਡਾ ਲੱਗੇ, ਘੁਸਮੁਸੇ ਦੇ ਪਹਾੜ ਉੱਤੇ, ਜਦ ਤੁਸੀਂ ਚਾਨਣ ਨੂੰ ਉਡੀਕਦੇ ਹੋ, ਤਾਂ ਉਹ ਉਸ ਨੂੰ ਅਨ੍ਹੇਰੇ ਨਾਲ ਬਦਲ ਦੇਵੇ, ਅਤੇ ਉਸ ਨੂੰ ਮੌਤ ਦਾ ਸਾਯਾ ਕਰ ਦੇਵੇ ।
Jeremiah 51:16 in Panjabi 16 ਜਦ ਉਹ ਆਪਣੀ ਆਵਾਜ ਚੁੱਕਦਾ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਰੌਲਾ ਹੁੰਦਾ, ਉਹ ਧਰਤੀ ਦੇ ਕੰਢਿਆਂ ਤੋਂ ਭਾਫ ਨੂੰ ਚੁੱਕਦਾ ਹੈ, ਉਹ ਮੀਂਹ ਲਈ ਬਿਜਲੀ ਬਣਾਉਂਦਾ ਹੈ, ਉਹ ਆਪਣਿਆ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ ।
Jeremiah 51:19 in Panjabi 19 ਯਾਕੂਬ ਦਾ ਹਿੱਸਾ ਉਹਨਾਂ ਵਰਗਾ ਨਹੀਂ, ਕਿਉਂ ਜੋ ਉਹ ਉਹਨਾਂ ਸਭਨਾਂ ਦਾ ਸਿਰਜਨਹਾਰ ਹੈ, ਉਹ ਉਸ ਦੀ ਮਿਲਖ ਦਾ ਗੋਤ ਹੈ, - ਸੈਨਾ ਦਾ ਯਹੋਵਾਹ ਉਸ ਦਾ ਨਾਮ ਹੈ ।
Daniel 2:28 in Panjabi 28 ਪਰ ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ ਅਤੇ ਉਸ ਨੇ ਨਬੂਕਦਨੱਸਰ ਰਾਜੇ ਉੱਤੇ ਪਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ । ਤੁਹਾਡਾ ਸੁਫ਼ਨਾ ਤੇ ਦਰਸ਼ਣ ਜਿਹੜੇ ਤੁਸੀਂ ਆਪਣੇ ਪਲੰਘ ਉੱਤੇ ਵੇਖੇ ਇਹ ਹਨ ।
Amos 3:13 in Panjabi 13 ਸੈਨਾਂ ਦੇ ਪਰਮੇਸ਼ੁਰ, ਪ੍ਰਭੂ ਯਹੋਵਾਹ ਦਾ ਵਾਕ ਹੈ, “ਸੁਣੋ ਅਤੇ ਯਾਕੂਬ ਦੇ ਘਰਾਣੇ ਦੇ ਵਿਰੁੱਧ ਇਹ ਗਵਾਹੀ ਦਿਓ,
Amos 5:8 in Panjabi 8 ਉਹ ਜੋ ਕੱਚ ਪਚਿਆ ਅਤੇ ਤਾਰਾ-ਮੰਡਲ ਦਾ ਬਣਾਉਣ ਵਾਲਾ ਹੈ, ਜੋ ਘਣਘੋਰ ਹਨੇਰੇ ਨੂੰ ਪ੍ਰਭਾਤ ਦੇ ਚਾਨਣ ਵਿੱਚ ਬਦਲ ਦਿੰਦਾ ਹੈ ਅਤੇ ਦਿਨ ਨੂੰ ਹਨੇਰੀ ਰਾਤ ਬਣਾ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ, ਉਸਦਾ ਨਾਮ ਯਹੋਵਾਹ ਹੈ !
Amos 5:27 in Panjabi 27 ਇਸ ਲਈ ਮੈਂ ਤੁਹਾਨੂੰ ਦੰਮਿਸਕ ਤੋਂ ਪਰੇ ਗ਼ੁਲਾਮੀ ਵਿੱਚ ਲੈ ਜਾਂਵਾਂਗਾ, ਯਹੋਵਾਹ ਦਾ ਇਹੋ ਬਚਨ ਹੈ, ਜਿਸ ਦਾ ਨਾਮ ਸੈਨਾਂ ਦਾ ਪਰਮੇਸ਼ੁਰ ਹੈ !
Amos 6:8 in Panjabi 8 ਪ੍ਰਭੂ ਯਹੋਵਾਹ ਨੇ ਆਪਣੀ ਹੀ ਸੌਂਹ ਖਾਧੀ ਹੈ, ਸੈਨਾਂ ਦਾ ਪਰਮੇਸ਼ੁਰ ਯਹੋਵਾਹ ਫ਼ਰਮਾਉਂਦਾ ਹੈ, “ਮੈਂ ਯਾਕੂਬ ਦੇ ਹੰਕਾਰ ਤੋਂ ਘਿਰਣਾ ਕਰਦਾ ਹਾਂ ਅਤੇ ਉਸ ਦੇ ਗੜ੍ਹਾਂ ਤੋਂ ਵੈਰ ਰੱਖਦਾ ਹਾਂ, ਇਸ ਲਈ ਮੈਂ ਸ਼ਹਿਰ ਅਤੇ ਜੋ ਕੁਝ ਉਸ ਵਿੱਚ ਹੈ, ਸਭ ਵੈਰੀ ਦੇ ਹਵਾਲੇ ਕਰ ਦਿਆਂਗਾ ।”
Amos 8:9 in Panjabi 9 ਪ੍ਰਭੂ ਯਹੋਵਾਹ ਦਾ ਵਾਕ ਹੈ, “ਉਸ ਦਿਨ ਮੈਂ ਸੂਰਜ ਨੂੰ ਭਰੀ ਦੁਪਹਿਰ ਨੂੰ ਲਾਹ ਦਿਆਂਗਾ ਅਤੇ ਦਿਨ-ਦਿਹਾੜੇ ਧਰਤੀ ਨੂੰ ਹਨੇਰਾ ਕਰ ਦਿਆਂਗਾ ।
Amos 9:6 in Panjabi 6 ਜੋ ਅਕਾਸ਼ ਉੱਤੇ ਆਪਣੇ ਚੁਬਾਰੇ ਬਣਾਉਂਦਾ ਹੈ ਅਤੇ ਧਰਤੀ ਉੱਤੇ ਆਪਣੇ ਅਕਾਸ਼ ਮੰਡਲ ਦੀ ਨੀਂਹ ਰੱਖਦਾ ਹੈ ਅਤੇ ਜੋ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ ਅਤੇ ਉਨ੍ਹਾਂ ਨੂੰ ਧਰਤੀ ਦੀ ਪਰਤ ਉੱਤੇ ਵਹਾ ਦਿੰਦਾ ਹੈ, ਉਸ ਦਾ ਨਾਮ ਯਹੋਵਾਹ ਹੈ !
Micah 1:3 in Panjabi 3 ਵੇਖੋ, ਯਹੋਵਾਹ ਆਪਣੇ ਪਵਿੱਤਰ ਸਥਾਨ ਤੋਂ ਬਾਹਰ ਆਉਂਦਾ ਹੈ, ਉਹ ਹੇਠਾਂ ਆ ਕੇ ਧਰਤੀ ਦੀਆਂ ਉੱਚਿਆਈਆਂ ਉੱਤੇ ਤੁਰੇਗਾ ।
Habakkuk 3:19 in Panjabi 19 ਪ੍ਰਭੂ ਯਹੋਵਾਹ ਮੇਰਾ ਬਲ ਹੈ, ਉਹ ਮੇਰੇ ਪੈਰ ਹਰਨੀਆਂ ਵਰਗੇ ਬਣਾਉਂਦਾ ਹੈ, ਅਤੇ ਮੈਨੂੰ ਉੱਚਿਆਈਆਂ ਉੱਤੇ ਤੋਰਦਾ ਹੈ ! (ਸਾਜ ਵਜਾਉਣ ਵਾਲੇ ਲਈ ਮੇਰੇ ਤਾਰ ਵਾਲੇ ਵਾਜਿਆਂ ਉੱਤੇ)
Zechariah 12:1 in Panjabi 1 ਇਸਰਾਏਲ ਦੇ ਬਾਰੇ ਯਹੋਵਾਹ ਦਾ ਬਚਨ । ਯਹੋਵਾਹ ਦਾ ਵਾਕ ਹੈ, ਜਿਹੜਾ ਆਕਾਸ਼ ਨੂੰ ਤਾਣਦਾ, ਧਰਤੀ ਦੀ ਨੀਂਹ ਰੱਖਦਾ ਅਤੇ ਮਨੁੱਖ ਦਾ ਆਤਮਾ ਉਸ ਦੇ ਅੰਦਰ ਰਚਦਾ ਹੈ ।
Matthew 9:4 in Panjabi 4 ਤਾਂ ਯਿਸੂ ਨੇ ਉਨ੍ਹਾਂ ਦੇ ਮਨਾਂ ਦੇ ਵਿਚਾਰ ਜਾਣ ਕੇ ਆਖਿਆ, ਤੁਸੀਂ ਕਿਉਂ ਆਪਣੇ ਮਨਾਂ ਵਿੱਚ ਬੁਰੇ ਵਿਚਾਰ ਕਰਦੇ ਹੋ ?
Luke 7:39 in Panjabi 39 ਅਤੇ ਇਹ ਵੇਖ ਕੇ ਉਹ ਫ਼ਰੀਸੀ ਜਿਸ ਨੇ ਉਸ ਨੂੰ ਭੋਜਨ ਤੇ ਬੁਲਾਇਆ ਸੀ ਆਪਣੇ ਮਨ ਵਿੱਚ ਕਹਿਣ ਲੱਗਾ ਕਿ ਇਹ ਮਨੁੱਖ ਜੇਕਰ ਨਬੀ ਹੁੰਦਾ ਤਾਂ ਜਾਣ ਲੈਂਦਾ ਕਿ ਇਹ ਔਰਤ ਜੋ ਉਸ ਨੂੰ ਛੂੰਹਦੀ ਹੈ ਕੌਣ ਅਤੇ ਕਿਹੋ ਜਿਹੀ ਹੈ ਕਿਉਂ ਜੋ ਉਹ ਪਾਪਣ ਹੈ ।
John 2:25 in Panjabi 25 ਯਿਸੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਹੋਰ ਬੰਦਾ ਉਨ੍ਹਾਂ ਨੂੰ ਉਨ੍ਹਾਂ ਬਾਰੇ ਦੱਸਦਾ ਕਿਉਂਕਿ ਯਿਸੂ ਲੋਕਾਂ ਦੇ ਦਿਲਾਂ ਬਾਰੇ ਜਾਣਦਾ ਸੀ ।
John 3:8 in Panjabi 8 ਹਵਾ ਉਸ ਪਾਸੇ ਹੀ ਚੱਲਦੀ ਹੈ ਜਿੱਧਰ ਉਹ ਚਾਹੁੰਦੀ ਹੈ । ਤੁਸੀਂ ਹਵਾ ਦੇ ਚੱਲਣ ਦੀ ਅਵਾਜ਼ ਸੁਣ ਸਕਦੇ ਹੋ । ਪਰ ਤੁਹਾਨੂੰ ਇਹ ਨਹੀਂ ਪਤਾ ਕਿ ਹਵਾ ਕਿੱਧਰੋਂ ਆਉਂਦੀ ਹੈ ਤੇ ਕਿੱਧਰ ਜਾਂਦੀ ਹੈ । ਆਤਮਾ ਤੋਂ ਜਨਮੇ ਵਿਅਕਤੀ ਨਾਲ ਵੀ ਇਵੇਂ ਹੀ ਹੈ ।”