Revelation 11:2 in Panjabi 2 ਅਤੇ ਉਸ ਵਿਹੜੇ ਨੂੰ ਜਿਹੜਾ ਹੈਕਲ ਤੋਂ ਬਾਹਰ ਹੈ ਛੱਡ ਦੇ ਅਤੇ ਉਹ ਨੂੰ ਨਾ ਮਿਣ, ਕਿਉਂਕਿ ਉਹ ਪਰਾਈਆਂ ਕੌਮਾਂ ਨੂੰ ਦਿੱਤਾ ਗਿਆ ਹੈ ਅਤੇ ਉਹ ਪਵਿੱਤਰ ਨਗਰੀ ਨੂੰ ਬਤਾਲੀਆਂ ਮਹੀਨਿਆਂ ਤੱਕ ਲਤਾੜਨਗੀਆਂ ।
Other Translations King James Version (KJV) But the court which is without the temple leave out, and measure it not; for it is given unto the Gentiles: and the holy city shall they tread under foot forty and two months.
American Standard Version (ASV) And the court which is without the temple leave without, and measure it not; for it hath been given unto the nations: and the holy city shall they tread under foot forty and two months.
Bible in Basic English (BBE) But do not take the measure of the space outside the house; because it has been given to the nations: and the holy town will be under their feet for forty-two months.
Darby English Bible (DBY) And the court which [is] without the temple cast out, and measure it not; because it has been given [up] to the nations, and the holy city shall they tread under foot forty-two months.
World English Bible (WEB) Leave out the court which is outside of the temple, and don't measure it, for it has been given to the gentiles. They will tread the holy city under foot for forty-two months.
Young's Literal Translation (YLT) and the court that is without the sanctuary leave out, and thou mayest not measure it, because it was given to the nations, and the holy city they shall tread down forty-two months;
Cross Reference Numbers 14:34 in Panjabi 34 ਉਨ੍ਹਾਂ ਦਿਨਾਂ ਦੀ ਗਿਣਤੀ ਅਨੁਸਾਰ ਜਦ ਤੁਸੀਂ ਇਸ ਧਰਤੀ ਦਾ ਭੇਤ ਪਾਇਆ ਚਾਲ੍ਹੀ ਦਿਨ ਅਰਥਾਤ ਇੱਕ ਦਿਨ ਇੱਕ ਸਾਲ ਜਿਹਾ ਤੁਸੀਂ ਆਪਣੀ ਬੁਰਾਈ ਨੂੰ ਚਾਲ੍ਹੀ ਸਾਲ ਤੱਕ ਚੁੱਕੋਗੇ ਤਦ ਤੁਸੀਂ ਮੈਨੂੰ ਤਿਆਗਣ ਦਾ ਨਤੀਜਾ ਜਾਣੋਗੇ !
Psalm 79:1 in Panjabi 1 ਆਸਾਫ਼ ਦਾ ਭਜਨ ਹੇ ਪਰਮੇਸ਼ੁਰ, ਕੌਮਾਂ ਤੇਰੀ ਮਿਰਾਸ ਵਿੱਚ ਆ ਗਈਆਂ ਹਨ, ਉਨ੍ਹਾਂ ਨੇ ਤੇਰੀ ਪਵਿੱਤਰ ਹੈਕਲ ਨੂੰ ਭਰਿਸ਼ਟ ਕਰ ਦਿੱਤਾ ਹੈ, ਉਨ੍ਹਾਂ ਨੇ ਯਰੂਸ਼ਲਮ ਨੂੰ ਥੇਹ ਕਰ ਦਿੱਤਾ ਹੈ ।
Isaiah 48:2 in Panjabi 2 ਉਹ ਤਾਂ ਆਪਣੇ ਆਪ ਨੂੰ ਪਵਿੱਤਰ ਸ਼ਹਿਰ ਦੇ ਕਹਾਉਂਦੇ ਹਨ, ਅਤੇ ਇਸਰਾਏਲ ਦੇ ਪਰਮੇਸ਼ੁਰ ਉੱਤੇ ਜਿਸ ਦਾ ਨਾਮ ਸੈਨਾਂ ਦਾ ਯਹੋਵਾਹ ਹੈ, ਢਾਸਣਾ ਲੈਂਦੇ ਹਨ ।
Isaiah 52:1 in Panjabi 1 ਜਾਗ, ਜਾਗ, ਹੇ ਸੀਯੋਨ, ਆਪਣਾ ਬਲ ਧਾਰਣ ਕਰ, ਹੇ ਯਰੂਸ਼ਲਮ ਪਵਿੱਤਰ ਸ਼ਹਿਰ, ਆਪਣੇ ਸੋਹਣੇ ਬਸਤਰ ਪਹਿਨ ਲੈ, ਕਿਉਂ ਜੋ ਫੇਰ ਕਦੀ ਕੋਈ ਅਸੁੰਨਤਾ ਜਾਂ ਭ੍ਰਿਸ਼ਟ ਤੇਰੇ ਵਿੱਚ ਨਾ ਆਵੇਗਾ ।
Lamentations 1:10 in Panjabi 10 ਵਿਰੋਧੀ ਨੇ ਆਪਣਾ ਹੱਥ ਉਸ ਦੀਆਂ ਮਨਭਾਉਣੀਆਂ ਵਸਤਾਂ ਉੱਤੇ ਵਧਾਇਆ ਹੈ, ਉਹ ਨੇ ਵੇਖਿਆ ਹੈ ਕਿ ਪਰਾਈਆਂ ਕੌਮਾਂ ਉਹ ਦੇ ਪਵਿੱਤਰ ਸਥਾਨ ਵਿੱਚ ਵੜੀਆਂ ਹਨ, ਜਿਨ੍ਹਾਂ ਲਈ ਤੂੰ ਹੁਕਮ ਦਿੱਤਾ ਸੀ ਕਿ ਉਹ ਤੇਰੀ ਸਭਾ ਵਿੱਚ ਨਾ ਵੜਨ ।
Ezekiel 40:17 in Panjabi 17 ਫੇਰ ਉਹ ਮੈਨੂੰ ਬਾਹਰ ਦੇ ਵੇਹੜੇ ਵਿੱਚ ਲੈ ਗਿਆ ਅਤੇ ਵੇਖੋ, ਕੋਠੜੀਆਂ ਸਨ ਅਤੇ ਚਾਰੇ ਪਾਸੇ ਵੇਹੜੇ ਵਿੱਚ ਫਰਸ਼ ਲੱਗਾ ਹੋਇਆ ਸੀ । ਉਸ ਫਰਸ਼ ਉੱਤੇ ਤੀਹ ਕੋਠੜੀਆਂ ਸਨ ।
Ezekiel 42:20 in Panjabi 20 ਉਸ ਨੇ ਉਹ ਨੂੰ ਚੁਫੇਰਿਓਂ ਮਿਣਿਆ । ਉਹ ਦੇ ਚਾਰੇ ਪਾਸੇ ਇੱਕ ਕੰਧ ਪੰਜ ਸੌ ਕਾਨੇ ਲੰਮੀ ਅਤੇ ਪੰਜ ਸੌ ਕਾਨੇ ਚੌੜੀ ਸੀ, ਤਾਂ ਜੋ ਪਵਿੱਤਰ ਸਥਾਨ ਨੂੰ ਸਧਾਰਨ ਥਾਂ ਤੋਂ ਵੱਖਰਾ ਕਰੇ ।
Daniel 7:19 in Panjabi 19 ਤਦ ਮੈਂ ਚਾਹਿਆ ਕਿ ਚੌਥੇ ਦਰਿੰਦੇ ਦੀ ਵਾਰਤਾ ਵੀ ਜਾਣਾ ਜਿਹੜਾ ਉਹਨਾਂ ਸਭਨਾਂ ਨਾਲੋਂ ਵੱਖਰਾ ਸੀ, ਜੋ ਡਾਢਾ ਡਰਾਉਣਾ ਸੀ ਜਿਹ ਦੇ ਦੰਦ ਲੋਹੇ ਦੇ ਅਤੇ ਨਹੁੰ ਪਿੱਤਲ ਦੇ, ਜੋ ਨਿਗਲਦਾ ਅਤੇ ਟੋਟੇ-ਟੋਟੇ ਕਰਦਾ ਅਤੇ ਆਪਣੇ ਪੈਰਾਂ ਹੇਠ ਲਿਤਾੜਦਾ ਸੀ ।
Daniel 7:25 in Panjabi 25 ਉਹ ਅੱਤ ਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ ਅਤੇ ਅੱਤ ਮਹਾਨ ਦੇ ਸੰਤਾਂ ਨੂੰ ਦੁਖਾਵੇਗਾ ਅਤੇ ਚਾਹੇਗਾ ਕਿ ਮੁੱਕਰਰ ਸਮਿਆਂ ਅਤੇ ਬਿਵਸਥਾ ਨੂੰ ਬਦਲ ਦੇਵੇ ਅਤੇ ਉਹ ਇਹ ਦੇ ਹੱਥ ਵਿੱਚ ਦਿੱਤੇ ਜਾਣਗੇ ਐਥੋਂ ਤੱਕ ਇੱਕ ਸਮਾਂ ਅਤੇ ਸਮੇ ਅਤੇ ਅੱਧਾ ਸਮਾ ਲੰਘ ਜਾਏਗਾ ।
Daniel 8:10 in Panjabi 10 ਉਹ ਅਕਾਸ਼ ਦੀ ਸੈਨਾਂ ਤੱਕ ਵੱਧ ਗਿਆ ਅਤੇ ਉਸ ਸੈਨਾ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਗਿਰਾ ਦਿੱਤਾ ਅਤੇ ਉਹਨਾਂ ਨੂੰ ਕੁਚਲ ਦਿੱਤਾ ।
Daniel 8:24 in Panjabi 24 ਉਸ ਦੀ ਸਮਰੱਥਾ ਵੱਡੀ ਹੋਵੇਗੀ ਪਰ ਉਸ ਦਾ ਜ਼ੋਰ ਉਸ ਦੇ ਬਲ ਉੱਤੇ ਨਾ ਹੋਵੇਗਾ ਅਤੇ ਉਹ ਅਚਰਜ ਰੀਤੀ ਨਾਲ ਮਾਰ ਸੁੱਟੇਗਾ ਅਤੇ ਸਫ਼ਲ ਹੋਵੇਗਾ ਅਤੇ ਕੰਮ ਕਰੇਗਾ ਅਤੇ ਜ਼ੋਰਾਵਰਾਂ ਨੂੰ ਅਤੇ ਪਵਿੱਤਰ ਲੋਕਾਂ ਨੂੰ ਨਾਸ਼ ਕਰ ਸੁੱਟੇਗਾ ।
Daniel 12:7 in Panjabi 7 ਅਤੇ ਮੈਂ ਸੁਣਿਆ ਜੋ ਉਸ ਮਨੁੱਖ ਨੇ ਜਿਹੜਾ ਸਾਫ਼ ਕੱਪੜੇ ਪਹਿਨੀ ਅਤੇ ਦਰਿਆ ਦੇ ਪਾਣੀਆਂ ਉੱਤੇ ਸੀ ਉਸ ਨੇ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ, ਉਸ ਦੀ ਸੌਂਹ ਚੁੱਕੀ ਅਤੇ ਆਖਿਆ ਜੋ ਇਹ ਹਾਲਾਤ ਸਾਢੇ ਤਿੰਨ ਕਾਲ ਤੱਕ ਰਹਿਣਗੀਆਂ ਅਤੇ ਜਦੋਂ ਉਹ ਪਵਿੱਤਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਇਹ ਸਭ ਗੱਲਾਂ ਪੂਰੀਆਂ ਹੋਣਗੀਆਂ ।
Daniel 12:11 in Panjabi 11 ਜਿਸ ਵੇਲੇ ਤੋਂ ਸਦਾ ਦੀ ਹੋਮ ਦੀ ਬਲੀ ਹਟਾਈ ਜਾਵੇਗੀ ਅਤੇ ਉਹ ਉਜਾੜਨ ਵਾਲੀ ਘਿਣਾਉਣੀ ਵਸਤ ਖੜ੍ਹੀ ਕੀਤੀ ਜਾਏਗੀ ਇੱਕ ਹਜ਼ਾਰ ਦੋ ਸੌ ਨੱਬੇ ਦਿਨ ਹੋਣਗੇ ।
Matthew 4:5 in Panjabi 5 ਫਿਰ ਸ਼ੈਤਾਨ, ਉਹ ਨੂੰ ਪਵਿੱਤਰ ਸ਼ਹਿਰ ਵਿੱਚ ਲੈ ਗਿਆ ਅਤੇ ਹੈਕਲ ਦੇ ਸਿਖ਼ਰ ਉੱਤੇ ਖੜ੍ਹਾ ਕਰ ਕੇ ਉਹ ਨੂੰ ਕਿਹਾ,
Matthew 5:13 in Panjabi 13 ਤੁਸੀਂ ਧਰਤੀ ਦੇ ਲੂਣ ਹੋ ! ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਫਿਰ ਕਿਵੇਂ ਸਲੂਣਾ ਕੀਤਾ ਜਾਵੇਗਾ ? ਉਹ ਫਿਰ ਬੇਕਾਰ ਹੈ, ਕਿ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ ।
Matthew 27:53 in Panjabi 53 ਜੀ ਉੱਠਣ ਦੇ ਬਾਅਦ ਉਹ ਕਬਰਾਂ ਵਿੱਚੋਂ ਨਿੱਕਲ ਕੇ ਪਵਿੱਤਰ ਸ਼ਹਿਰ ਦੇ ਅੰਦਰ ਚੱਲੇ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ ।
Luke 21:24 in Panjabi 24 ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਗੁਲਾਮ ਹੋ ਕੇ ਸਭ ਕੌਮਾਂ ਵਿੱਚ ਪੁਚਾਏ ਜਾਣਗੇ ਅਤੇ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੱਕ ਪਰਾਈਆਂ ਕੌਮਾਂ ਦੇ ਸਮੇਂ ਪੂਰੇ ਨਾ ਹੋਣ ।
2 Thessalonians 2:3 in Panjabi 3 ਕੋਈ ਤੁਹਾਨੂੰ ਕਿਸੇ ਤਰ੍ਹਾਂ ਨਾ ਭਰਮਾਵੇ ਕਿਉਂ ਜੋ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਿੰਨਾਂ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਪਾਪ ਦਾ ਪੁਰਖ ਅਰਥਾਤ ਵਿਨਾਸ਼ ਦਾ ਪੁੱਤਰ ਪਰਗਟ ਨਾ ਹੋ ਜਾਵੇ ।
1 Timothy 4:1 in Panjabi 1 ਪਰ ਆਤਮਾ ਸਪੱਸ਼ਟ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਵੱਲ ਮਨ ਲਾ ਕੇ, ਵਿਸ਼ਵਾਸ ਤੋਂ ਮੁੜ ਜਾਣਗੇ ।
2 Timothy 3:1 in Panjabi 1 ਪਰ ਇਸ ਗੱਲ ਨੂੰ ਜਾਣ ਲੈ ਕਿ ਅੰਤ ਦੇ ਦਿਨਾਂ ਵਿੱਚ ਬੁਰੇ ਸਮੇਂ ਆ ਜਾਣਗੇ ।
Hebrews 10:29 in Panjabi 29 ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਹੋਰ ਵੀ ਕੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਸ ਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਪਵਿੱਤਰ ਨਾ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਨਿਰਾਦਰ ਕੀਤਾ ।
Revelation 11:3 in Panjabi 3 ਮੈਂ ਆਪਣਿਆਂ ਦੋਹਾਂ ਗਵਾਹਾਂ ਨੂੰ ਇਹ ਸਮਰੱਥ ਦੇਵਾਂਗਾ ਭਈ ਉਹ ਤੱਪੜ ਪਹਿਨੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਅਗੰਮ ਵਾਕ ਕਰਨਗੇ ।
Revelation 11:11 in Panjabi 11 ਸਾਢੇ ਤਿੰਨਾਂ ਦਿਨਾਂ ਤੋਂ ਬਾਅਦ ਜੀਵਨ ਦਾ ਸੁਆਸ ਪਰਮੇਸ਼ੁਰ ਦੀ ਵੱਲੋਂ ਉਹਨਾਂ ਵਿੱਚ ਆ ਗਿਆ ਅਤੇ ਉਹ ਆਪਣਿਆਂ ਪੈਰਾਂ ਉੱਤੇ ਖੜ੍ਹੇ ਹੋ ਗਏ ਅਤੇ ਜਿਨ੍ਹਾਂ ਉਹਨਾਂ ਨੂੰ ਵੇਖਿਆ, ਉਹ ਬਹੁਤ ਡਰ ਗਏ ।
Revelation 12:6 in Panjabi 6 ਅਤੇ ਉਹ ਔਰਤ ਉਜਾੜ ਵਿੱਚ ਭੱਜ ਗਈ ਜਿੱਥੇ ਪਰਮੇਸ਼ੁਰ ਦੀ ਵੱਲੋਂ ਇੱਕ ਥਾਂ ਉਹ ਦੇ ਲਈ ਤਿਆਰ ਕੀਤਾ ਹੋਇਆ ਹੈ ਤਾਂ ਕਿ ਉੱਥੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਉਹ ਦੀ ਦੇਖਭਾਲ ਹੋਵੇ ।
Revelation 13:1 in Panjabi 1 ਮੈਂ ਇੱਕ ਦਰਿੰਦਾ ਸਮੁੰਦਰ ਵਿੱਚੋਂ ਨਿੱਕਲਦਿਆਂ ਦੇਖਿਆ, ਜਿਸ ਦੇ ਦਸ ਸਿੰਗਾਂ ਉੱਤੇ ਦਸ ਮੁਕਟ ਅਤੇ ਉਹ ਦੇ ਸੱਤ ਸਿਰਾਂ ਉੱਤੇ ਕੁਫ਼ਰ ਦੇ ਨਾਮ ਸਨ ।
Revelation 21:2 in Panjabi 2 ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਪਰਮੇਸ਼ੁਰ ਦੇ ਕੋਲੋਂ ਅਕਾਸ਼ ਤੋਂ ਉਤਰਦੀ ਹੋਈ ਵੇਖਿਆ, ਉਹ ਇਸ ਤਰ੍ਹਾਂ ਤਿਆਰ ਕੀਤੀ ਹੋਈ ਸੀ, ਜਿਵੇਂ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੋਵੇ ।
Revelation 22:19 in Panjabi 19 ਅਤੇ ਜੇ ਕੋਈ ਇਸ ਅਗੰਮ ਵਾਕ ਦੀ ਪੋਥੀ ਦੀਆਂ ਲਿਖਤਾਂ ਵਿੱਚੋਂ ਕੁੱਝ ਘਟਾਵੇ ਤਾਂ ਜੀਵਨ ਦੇ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਨ੍ਹਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ੁਰ ਉਹ ਦਾ ਹਿੱਸਾ ਘਟਾਵੇਗਾ ।