Psalm 85:8 in Panjabi 8 ਮੈਂ ਸੁਣ ਲਵਾਂ ਕਿ ਯਹੋਵਾਹ ਪਰਮੇਸ਼ੁਰ ਕੀ ਆਖੇਗਾ, ਉਹ ਤਾਂ ਆਪਣੀ ਪਰਜਾ ਤੇ ਆਪਣੇ ਸੰਤਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰੇਗਾ, ਕਿ ਓਹ ਫੇਰ ਮੂਰਖਤਾਈ ਵੱਲ ਨਾ ਮੁੜਨ ।
Other Translations King James Version (KJV) I will hear what God the LORD will speak: for he will speak peace unto his people, and to his saints: but let them not turn again to folly.
American Standard Version (ASV) I will hear what God Jehovah will speak; For he will speak peace unto his people, and to his saints: But let them not turn again to folly.
Bible in Basic English (BBE) I will give ear to the voice of the Lord; for he will say words of peace to his people and to his saints; but let them not go back to their foolish ways.
Darby English Bible (DBY) I will hear what ùGod, Jehovah, will speak; for he will speak peace unto his people, and to his godly ones: but let them not turn again to folly.
Webster's Bible (WBT) Show us thy mercy, O LORD, and grant us thy salvation.
World English Bible (WEB) I will hear what God, Yahweh, will speak, For he will speak peace to his people, his saints; But let them not turn again to folly.
Young's Literal Translation (YLT) I hear what God Jehovah speaketh, For He speaketh peace unto His people, And unto His saints, and they turn not back to folly.
Cross Reference Genesis 34:7 in Panjabi 7 ਅਤੇ ਯਾਕੂਬ ਦੇ ਪੁੱਤਰ ਇਹ ਸੁਣਦਿਆਂ ਹੀ ਮੈਦਾਨ ਤੋਂ ਬਹੁਤ ਦੁਖੀ ਹੋ ਕੇ ਅਤੇ ਗੁੱਸੇ ਵਿੱਚ ਆਏ ਕਿਉਂ ਜੋ ਸ਼ਕਮ ਨੇ ਯਾਕੂਬ ਦੀ ਧੀ ਨਾਲ ਲੇਟ ਕੇ ਇਸਰਾਏਲ ਵਿੱਚ ਅਜਿਹੀ ਮੂਰਖਤਾਈ ਕੀਤੀ ਸੀ ਜੋ ਉਸ ਨੂੰ ਨਹੀਂ ਕਰਨੀ ਚਾਹੀਦੀ ਸੀ ।
1 Samuel 25:25 in Panjabi 25 ਮੈਂ ਤੁਹਾਡੇ ਤਰਲੇ ਕਰਦੀ ਹਾਂ ਜੋ ਮੇਰਾ ਮਹਾਰਾਜ ਇਸ ਬੁਰੇ ਮਨੁੱਖ ਵੱਲ ਅਰਥਾਤ ਉਸ ਨਾਬਾਲ ਵੱਲ ਧਿਆਨ ਨਾ ਕਰੇ ਕਿਉਂ ਜੋ ਜਿਹਾ ਉਹ ਦਾ ਨਾਮ ਹੈ ਤਿਹਾ ਹੀ ਉਹ ਹੈ । ਉਹ ਦਾ ਨਾਮ ਨਾਬਾਲ ਹੈ ਅਤੇ ਮੂਰਖਤਾਈ ਉਹ ਦੇ ਨਾਲ ਹੈ ਅਤੇ ਮੈਂ ਜੋ ਤੁਹਾਡੀ ਦਾਸੀ ਹਾਂ ਸੋ ਮੇਰੇ ਮਹਾਰਾਜ ਦੇ ਜੁਆਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਭੇਜਿਆ, ਵੇਖਿਆ ਨਹੀਂ ਸੀ ।
Psalm 29:11 in Panjabi 11 ਯਹੋਵਾਹ ਆਪਣੀ ਪਰਜਾ ਨੂੰ ਬਲ ਦੇਵੇਗਾ, ਯਹੋਵਾਹ ਆਪਣੀ ਪਰਜਾ ਨੂੰ ਸ਼ਾਂਤੀ ਦੀ ਬਰਕਤ ਬਖਸ਼ੇਗਾ ।
Psalm 50:5 in Panjabi 5 ਮੇਰੇ ਸੰਤਾਂ ਨੂੰ ਮੇਰੇ ਕੋਲ ਇਕੱਠਿਆਂ ਕਰੋ, ਜਿਨ੍ਹਾਂ ਮੇਰੇ ਨਾਲ ਬਲੀਦਾਨ ਦੇ ਰਾਹੀਂ ਨੇਮ ਬੰਨ੍ਹਿਆ ਹੈ ।
Psalm 130:4 in Panjabi 4 ਪਰ ਤੂੰ ਮਾਫ਼ ਕਰਨ ਵਾਲਾ ਹੈਂ, ਤਾਂ ਜੋ ਤੇਰਾ ਭੈ ਮੰਨਿਆ ਜਾਵੇ ।
Proverbs 25:11 in Panjabi 11 ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਟੋਕਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ ।
Proverbs 27:22 in Panjabi 22 ਭਾਂਵੇ ਤੂੰ ਮੂਰਖ ਨੂੰ ਉੱਖਲੀ ਵਿੱਚ ਦਾਣਿਆਂ ਸਮੇਤ ਮੋਹਲੇ ਨਾਲ ਕੁੱਟੇਂ, ਤਾਂ ਵੀ ਉਸ ਦੀ ਮੂਰਖਤਾਈ ਉਸ ਤੋਂ ਨਹੀਂ ਹੱਟਣੀ ।
Isaiah 57:19 in Panjabi 19 ਮੈਂ ਉਨ੍ਹਾਂ ਦੇ ਬੁੱਲ੍ਹਾਂ ਤੇ ਉਸਤਤ ਦਾ ਫਲ ਉਤਪੰਨ ਕਰਦਾ ਹਾਂ । ਦੂਰ ਵਾਲੇ ਲਈ ਅਤੇ ਨਜ਼ਦੀਕ ਵਾਲੇ ਲਈ ਸ਼ਾਂਤੀ, ਸ਼ਾਂਤੀ ! ਯਹੋਵਾਹ ਆਖਦਾ ਹੈ, ਅਤੇ ਮੈਂ ਉਹ ਨੂੰ ਚੰਗਾ ਕਰਾਂਗਾ ।
Habakkuk 2:1 in Panjabi 1 ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ ਅਤੇ ਬੁਰਜ ਉੱਤੇ ਖੜ੍ਹਾ ਰਹਾਂਗਾ ਅਤੇ ਵੇਖਾਂਗਾ ਤਾਂ ਜੋ ਮੈਂ ਜਾਣਾ ਕਿ ਉਹ ਮੈਨੂੰ ਕੀ ਆਖੇਗਾ ਅਤੇ ਮੈਂ ਆਪਣੇ ਉਲਾਹਮੇ ਦਾ ਕੀ ਉੱਤਰ ਦੇਵਾਂ ।
Haggai 2:9 in Panjabi 9 ਇਸ ਭਵਨ ਦੀ ਪਿਛਲੀ ਸ਼ਾਨ ਪਹਿਲੀ ਨਾਲੋਂ ਵਧੀਕ ਹੋਵੇਗੀ, ਸੈਨਾਂ ਦਾ ਯਹੋਵਾਹ ਆਖਦਾ ਹੈ । ਮੈਂ ਇਸ ਸਥਾਨ ਨੂੰ ਸ਼ਾਂਤੀ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ।
Zechariah 9:10 in Panjabi 10 ਮੈਂ ਅਫਰਾਈਮ ਤੋਂ ਰਥ ਨੂੰ ਅਤੇ ਯਰੂਸ਼ਲਮ ਤੋਂ ਘੋੜੇ ਨੂੰ ਵੱਢ ਸੁੱਟਾਂਗਾ, ਲੜਾਈ ਦਾ ਧਣੁਖ ਤੋੜਿਆ ਜਾਵੇਗਾ । ਉਹ ਕੌਮਾਂ ਲਈ ਸ਼ਾਂਤੀ ਦੀਆਂ ਗੱਲਾਂ ਕਰੇਗਾ, ਉਹ ਦੀ ਹਕੂਮਤ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਦਰਿਆ ਤੋਂ ਧਰਤੀ ਦੀਆਂ ਹੱਦਾਂ ਤੱਕ ਹੋਵੇਗੀ ।
John 5:14 in Panjabi 14 ਬਾਅਦ ਵਿੱਚ ਯਿਸੂ ਨੇ ਉਸ ਨੂੰ ਹੈਕਲ ਵਿੱਚ ਵੇਖਿਆ ਅਤੇ ਉਸ ਨੂੰ ਆਖਿਆ, “ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਨਹੀਂ ਤਾਂ ਤੇਰੇ ਨਾਲ ਕੋਈ ਹੋਰ ਭੈੜੀ ਗੱਲ ਵੀ ਵਾਪਰ ਸਕਦੀ ਹੈ ।”
John 8:11 in Panjabi 11 ਉਸ ਔਰਤ ਨੇ ਉੱਤਰ ਦਿੱਤਾ, “ਨਹੀਂ, ਪ੍ਰਭੂ ਜੀ ! ਮੈਨੂੰ ਕਿਸੇ ਨੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ ।” ਫਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੇਰਾ ਦੋਸ਼ੀ ਹੋਣ ਦਾ ਨਿਆਂ ਨਹੀਂ ਕਰਦਾ । ਹੁਣ ਤੂੰ ਚਲੀ ਜਾ, ਪਰ ਫਿਰ ਪਾਪ ਨਾ ਕਰੀਂ ।”
John 14:27 in Panjabi 27 “ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ । ਮੈਂ ਆਪਣੀ ਤਸੱਲੀ ਤੁਹਾਨੂੰ ਦਿੰਦਾ ਹਾਂ । ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਨਾ ਡਰੇ ਅਤੇ ਘਬਰਾਏ ।”
John 20:19 in Panjabi 19 ਉਸੇ ਦਿਨ ਦੀ ਸ਼ਾਮ, ਹਫ਼ਤੇ ਦੇ ਪਹਿਲੇ ਦਿਨ, ਸਾਰੇ ਚੇਲੇ ਇਕੱਠੇ ਹੋਏ । ਉਨ੍ਹਾਂ ਨੇ ਸਾਰੇ ਦਰਵਾਜ਼ੇ ਬੰਦ ਕਰ ਲਏ ਕਿਉਂਕਿ ਉਹ ਯਹੂਦੀਆਂ ਤੋਂ ਡਰਦੇ ਸਨ । ਤਦ ਯਿਸੂ ਉਨ੍ਹਾਂ ਦੇ ਵਿੱਚ ਆ ਕੇ ਖੜ੍ਹਾ ਹੋ ਗਿਆ ਅਤੇ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ l”
John 20:26 in Panjabi 26 ਇੱਕ ਹਫ਼ਤੇ ਬਾਅਦ ਚੇਲੇ ਉਸੇ ਘਰ ਵਿੱਚ ਫਿਰ ਇਕੱਠੇ ਹੋਏ । ਥੋਮਾ ਉਨ੍ਹਾਂ ਦੇ ਨਾਲ ਸੀ । ਦਰਵਾਜ਼ੇ ਬੰਦ ਸਨ ਪਰ ਯਿਸੂ ਉਨ੍ਹਾਂ ਵਿੱਚ ਫ਼ਿਰ ਆਣ ਕੇ ਖੜ੍ਹਾ ਹੋ ਗਿਆ ਅਤੇ ਆਖਿਆ, “ਤੁਹਾਨੂੰ ਸ਼ਾਂਤੀ ਮਿਲੇ ।”
Acts 3:26 in Panjabi 26 ਪਰਮੇਸ਼ੁਰ ਨੇ ਆਪਣੇ ਸੇਵਕ ਨੂੰ ਖੜ੍ਹਾ ਕਰਕੇ ਪਹਿਲਾਂ ਤੁਹਾਡੇ ਕੋਲ ਭੇਜਿਆ ਕਿ ਤੁਹਾਡੇ ਵਿੱਚੋਂ ਹਰੇਕ ਨੂੰ ਉਹ ਦੀਆਂ ਬੁਰਿਆਈਆਂ ਤੋਂ ਹਟਾ ਕੇ ਤੁਹਾਨੂੰ ਬਰਕਤ ਦੇਵੇ ।
Acts 10:36 in Panjabi 36 ਜਿਹੜਾ ਬਚਨ ਉਸ ਨੇ ਇਸਰਾਏਲ ਦੀ ਪਰਜਾ ਦੇ ਕੋਲ ਭੇਜਿਆ, ਜਦੋਂ ਯਿਸੂ ਮਸੀਹ ਦੇ ਵਸੀਲੇ ਤੋਂ ਜੋ ਸਭਨਾਂ ਦਾ ਪ੍ਰਭੂ ਹੈ, ਮੇਲ-ਮਿਲਾਪ ਦੀ ਖੁਸ਼ਖਬਰੀ ਸੁਣਾਈ ।
2 Corinthians 5:18 in Panjabi 18 ਪਰ ਸਾਰੀਆਂ ਗੱਲਾਂ ਪਰਮੇਸ਼ੁਰ ਤੋਂ ਹਨ, ਜਿਸ ਨੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਮੇਲ-ਮਿਲਾਪ ਦੇ ਸੇਵਕਾਈ ਸਾਨੂੰ ਦਿੱਤੀ ।
Galatians 4:9 in Panjabi 9 ਪਰ ਹੁਣ ਜੋ ਤੁਸੀਂ ਪਰਮੇਸ਼ੁਰ ਨੂੰ ਜਾਣ ਗਏ ਹੋ ਸਗੋਂ ਪਰਮੇਸ਼ੁਰ ਨੇ ਤੁਹਾਨੂੰ ਜਾਣ ਲਿਆ ਤਾਂ ਕਿਉਂ ਤੁਸੀਂ ਫਿਰ ਉਨ੍ਹਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜੇ ਜਾਂਦੇ ਹੋ ਜਿੰਨ੍ਹਾ ਦੇ ਬੰਧਨ ਵਿੱਚ ਤੁਸੀਂ ਦੁਬਾਰਾ ਨਵੇਂ ਸਿਰਿਓਂ ਆਉਣਾ ਚਾਹੁੰਦੇ ਹੋ ?
Ephesians 1:1 in Panjabi 1 ਪੌਲੁਸ, ਜੋ ਪਰਮੇਸ਼ੁਰ ਦੀ ਮਰਜ਼ੀ ਤੋਂ ਮਸੀਹ ਯਿਸੂ ਦਾ ਰਸੂਲ ਹਾਂ ! ਅੱਗੇ ਯੋਗ ਉਨ੍ਹਾਂ ਸੰਤਾਂ ਨੂੰ ਜਿਹੜੇ ਅਫ਼ਸੁਸ ਵਿੱਚ ਵੱਸਦੇ ਹਨ ਅਤੇ ਮਸੀਹ ਯਿਸੂ ਵਿੱਚ ਵਿਸ਼ਵਾਸਯੋਗ ਹਨ,
Ephesians 2:17 in Panjabi 17 ਅਤੇ ਉਸ ਨੇ ਆਣ ਕੇ ਤੁਹਾਨੂੰ ਜਿਹੜੇ ਦੂਰ ਸਨ, ਉਨ੍ਹਾਂ ਨੂੰ ਜਿਹੜੇ ਨੇੜੇ ਸਨ ਦੋਵਾਂ ਨੂੰ ਮੇਲ-ਮਿਲਾਪ ਦੀ ਖੁਸ਼ਖਬਰੀ ਸੁਣਾਈ !
2 Thessalonians 3:16 in Panjabi 16 ਸ਼ਾਂਤੀ ਦਾ ਪ੍ਰਭੂ ਤੁਹਾਨੂੰ ਹਮੇਸ਼ਾਂ ਹਰ ਤਰ੍ਹਾਂ ਨਾਲ ਸ਼ਾਂਤੀ ਦੇਵੇ । ਪ੍ਰਭੂ ਤੁਹਾਡੇ ਸਾਰਿਆਂ ਦੇ ਅੰਗ-ਸੰਗ ਰਹੇ ।
2 Timothy 2:19 in Panjabi 19 ਫਿਰ ਵੀ ਪਰਮੇਸ਼ੁਰ ਦੀ ਧਰੀ ਹੋਈ ਪੱਕੀ ਨੀਂਹ ਅਟੱਲ ਰਹਿੰਦੀ ਹੈ ਜਿਹ ਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਭਈ ਪ੍ਰਭੂ ਆਪਣਿਆਂ ਨੂੰ ਜਾਣਦਾ ਹੈ, ਨਾਲੇ ਇਹ ਕਿ ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਹੈ ਕੁਧਰਮ ਤੋਂ ਅਲੱਗ ਰਹੇ ।
Hebrews 10:26 in Panjabi 26 ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਲਈ ਫੇਰ ਕੋਈ ਬਲੀਦਾਨ ਨਹੀਂ
Hebrews 12:25 in Panjabi 25 ਵੇਖੋ, ਤੁਸੀਂ ਉਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਾ ਮੋੜਨਾ, ਕਿਉਂਕਿ ਜਦੋਂ ਉਹ ਨਾ ਬਚੇ ਜਿਨ੍ਹਾਂ ਉਸ ਤੋਂ ਮੂੰਹ ਮੋੜੇ ਜਿਹੜਾ ਧਰਤੀ ਉੱਤੇ ਚਿਤਾਰਦਾ ਸੀ, ਤਾਂ ਉਸ ਤੋਂ ਕਿਵੇਂ ਬਚਾਂਗੇ ਜਿਹੜਾ ਸਵਰਗ ਉੱਤੋਂ ਚਿਤਾਰਦਾ ਹੈ ।
2 Peter 2:20 in Panjabi 20 ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਦ-ਮੰਦ ਤੋਂ ਬਚ ਕੇ ਉਸ ਵਿੱਚ ਮੁੜ ਕੇ ਫਸਣ ਅਤੇ ਅਧੀਨ ਹੋ ਜਾਣ ਤਾਂ ਉਨ੍ਹਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਇਆ ।
Revelation 2:4 in Panjabi 4 ਪਰ ਫਿਰ ਵੀ ਮੈਨੂੰ ਤੇਰੇ ਵਿਰੁੱਧ ਇਹ ਆਖਣਾ ਹੈ ਕਿ ਤੂੰ ਆਪਣਾ ਪਹਿਲਾ ਪਿਆਰ ਛੱਡ ਦਿੱਤਾ ਹੈ ।
Revelation 3:19 in Panjabi 19 ਮੈਂ ਜਿੰਨਿਆਂ ਨਾਲ ਪਿਆਰ ਕਰਦਾ ਹਾਂ, ਉਹਨਾਂ ਨੂੰ ਝਿੜਕਦਾ ਅਤੇ ਤਾੜਦਾ ਹਾਂ ਇਸ ਕਾਰਨ ਤੂੰ ਉੱਦਮੀ ਬਣ ਅਤੇ ਤੋਬਾ ਕਰ ।