Psalm 54 in Panjabi

1 ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਤਾਰ ਵਾਲੇ ਵਾਜਿਆਂ ਨਾਲ ਭਜਨ, ਜਦੋਂ ਜਿਫੀਆਂ ਨੇ ਆ ਕੇ ਸ਼ਾਊਲ ਨੂੰ ਕਿਹਾ, “ਕੀ ਦਾਊਦ ਸਾਡੇ ਵਿੱਚ ਲੁਕਿਆ ਨਹੀਂ ਰਹਿੰਦਾ ? “ ਹੇ ਪਰਮੇਸ਼ੁਰ, ਆਪਣੇ ਨਾਮ ਤੋਂ ਮੈਨੂੰ ਬਚਾ, ਅਤੇ ਆਪਣੀ ਸਮਰੱਥਾ ਨਾਲ ਮੇਰਾ ਨਿਆਂ ਕਰ !

2 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ, ਅਤੇ ਮੇਰੇ ਮੂੰਹ ਦੀਆਂ ਗੱਲਾਂ ਉੱਤੇ ਕੰਨ ਲਾ,

3 ਕਿਉਂ ਜੋ ਓਪਰੇ ਮੇਰੇ ਵਿਰੁੱਧ ਉੱਠੇ ਹਨ, ਅਤੇ ਜ਼ਾਲਮ ਮੇਰੀ ਜਾਨ ਦੇ ਗਾਹਕ ਹੋਏ, ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣੇ ਸਨਮੁੱਖ ਨਹੀਂ ਰੱਖਿਆ । ਸਲਹ ।

4 ਵੇਖੋ, ਪਰਮੇਸ਼ੁਰ ਮੇਰਾ ਸਹਾਇਕ ਹੈ, ਪ੍ਰਭੂ ਮੇਰੀ ਜਾਨ ਦੇ ਸੰਭਾਲੂਆਂ ਵਿਚੋਂ ਹੈ ।

5 ਇਹ ਬੁਰਿਆਈ ਮੇਰੇ ਘਾਤੀਆਂ ਉੱਤੇ ਉਹ ਮੋੜ ਦੇਵੇਗਾ, ਆਪਣੀ ਸਚਿਆਈ ਨਾਲ ਉਨ੍ਹਾਂ ਨੂੰ ਮੁਕਾ ਦੇ !

6 ਖੁਸ਼ੀ ਦੀ ਭੇਤ ਮੈਂ ਤੇਰੇ ਲਈ ਚੜਾਵਾਂਗਾ, ਹੇ ਯਹੋਵਾਹ, ਮੈਂ ਤੇਰੇ ਨਾਮ ਦਾ ਧੰਨਵਾਦ ਕਰਾਂਗਾ, ਕਿਉਂ ਜੋ ਉਹ ਭਲਾ ਹੈ ।

7 ਉਹ ਨੇ ਤਾਂ ਸਾਰੇ ਦੁੱਖ ਤੋਂ ਮੈਨੂੰ ਛੁਡਾਇਆ ਹੈ, ਅਤੇ ਮੇਰੀ ਅੱਖ ਨੇ ਮੇਰੇ ਵੈਰੀਆਂ ਉੱਤੇ ਵੇਖ ਲਿਆ ਹੈ !