Psalm 3 in Panjabi

1 ਦਾਊਦ ਦਾ ਭਜਨ । ਜਦੋਂ ਉਹ ਆਪਣੇ ਪੁੱਤਰ ਅਬਸ਼ਾਲੋਮ ਦੇ ਅੱਗੋਂ ਭੱਜਦਾ ਸੀ ਹੇ ਯਹੋਵਾਹ ਮੇਰੇ ਵਿਰੋਧੀ ਕਿੰਨੇ ਹੀ ਵੱਧ ਗਏ ਹਨ, ਮੇਰੇ ਵਿਰੁੱਧ ਬਹੁਤ ਉੱਠ ਖੜੇ ਹੋਏ ਹਨ ।

2 ਬਹੁਤੇ ਮੇਰੀ ਜਾਨ ਦੇ ਲਈ ਆਖਦੇ ਹਨ, ਕਿ ਪਰਮੇਸ਼ੁਰ ਵੱਲੋਂ ਉਸਦੀ ਮਦਦ ਨਹੀਂ ਹੈ l ਸਲਹ ।

3 ਪਰ ਹੇ ਯਹੋਵਾਹ ਤੂੰ ਮੇਰੇ ਦੁਆਲੇ ਢਾਲ ਹੈਂ, ਮੇਰੀ ਮਹਿਮਾ ਅਤੇ ਮੇਰੇ ਸਿਰ ਦਾ ਉਠਾਉਣ ਵਾਲਾ ਹੈਂ ।

4 ਮੈਂ ਆਪਣੀ ਆਵਾਜ਼ ਨਾਲ ਯਹੋਵਾਹ ਨੂੰ ਪੁਕਾਰਦਾ ਹਾਂ, ਉਹ ਆਪਣੇ ਪਵਿੱਤਰ ਪਹਾੜ ਤੋਂ ਮੈਨੂੰ ਉੱਤਰ ਦਿੰਦਾ ਹੈ । ਸਲਹ ।

5 ਮੈਂ ਲੰਮਾ ਪੈ ਗਿਆ ਅਤੇ ਸੌਂ ਗਿਆ, ਮੈਂ ਜਾਗ ਉੱਠਿਆ, ਕਿਉਂਕਿ ਯਹੋਵਾਹ ਮੈਨੂੰ ਸੰਭਾਲਦਾ ਹੈ ।

6 ਮੈਂ ਉਹਨਾਂ ਦਸ ਹਜ਼ਾਰਾਂ ਤੋਂ ਨਹੀਂ ਡਰਾਂਗਾ, ਜਿਨ੍ਹਾਂ ਨੇ ਆਲੇ-ਦੁਆਲੇ ਮੇਰੇ ਵਿਰੁੱਧ ਘੇਰਾ ਪਾ ਲਿਆ ਹੈ ।

7 ਹੇ ਯਹੋਵਾਹ, ਉੱਠ ! ਮੇਰੇ ਪਰਮੇਸ਼ੁਰ ਮੈਨੂੰ ਬਚਾ, ਤੂੰ ਤਾਂ ਮੇਰੇ ਸਾਰੇ ਵੈਰੀਆਂ ਦੇ ਜਬਾੜਿਆਂ ਉੱਤੇ ਮਾਰਿਆ ਹੈ, ਅਤੇ ਦੁਸ਼ਟਾਂ ਦੇ ਦੰਦ ਭੰਨ ਸੁੱਟੇ ਹਨ ।

8 ਬਚਾਓ ਯਹੋਵਾਹ ਵੱਲੋਂ ਹੈ, ਤੇਰੀ ਬਰਕਤ ਤੇਰੀ ਪਰਜਾ ਉੱਤੇ ਹੋਵੇ । ਸਲਹ ।