Psalm 24 in Panjabi

1 ਦਾਊਦ ਦਾ ਭਜਨ ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ ਹੈ, ਜਗਤ ਅਤੇ ਉਸ ਦੇ ਨਿਵਾਸੀ ।

2 ਉਸ ਨੇ ਉਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ, ਅਤੇ ਉਸ ਨੂੰ ਵਗਦੇ ਪਾਣੀਆ ਉੱਤੇ ਕਾਇਮ ਕੀਤਾ ।

3 ਯਹੋਵਾਹ ਦੇ ਪਹਾੜ ਉੱਤੇ ਕੌਣ ਚੜ੍ਹੇਗਾ, ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਕੌਣ ਖੜ੍ਹਾ ਹੋਵੇਗਾ ?

4 ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ, ਅਤੇ ਜਿਸ ਨੇ ਆਪਣਾ ਜੀਅ ਬਦੀ ਵੱਲ ਨਹੀਂ ਲਾਇਆ,ਅਤੇ ਛਲਣ ਲਈ ਸਹੁੰ ਨਹੀਂ ਖਾਧੀ ।

5 ਉਸ ਨੂੰ ਯਹੋਵਾਹ ਵੱਲੋਂ ਬਰਕਤ ਅਤੇ ਆਪਣੇ ਮੁਕਤੀਦਾਤੇ ਪਰਮੇਸ਼ੁਰ ਕੋਲੋਂ ਧਰਮ ਮਿਲੇਗਾ ।

6 ਇਹ ਪੀੜ੍ਹੀ ਉਹ ਦੇ ਖੋਜੀਆਂ ਦੀ ਹੈ, ਜਿਹੜੀ ਤੇਰੇ ਦਰਸ਼ਨ ਭਾਲਦੀ ਹੈ, ਹੇ ਯਾਕੂਬ । ਸਲਹ ।

7 ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਅਨੰਤਕਾਲ ਦੇ ਦਰਵੱਜਿਓ, ਉੱਚੇ ਹੋ ਜਾਓ ! ਤਦ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ ।

8 ਇਹ ਜਲਾਲ ਦਾ ਪਾਤਸ਼ਾਹ ਕੌਣ ਹੈ ? ਯਹੋਵਾਹ ਸਮਰੱਥੀ ਅਤੇ ਬਲੀ, ਯਹੋਵਾਹ ਯੁੱਧ ਵਿੱਚ ਬਲੀ ਹੈ ।

9 ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਆਦਿ ਦਰਵੱਜਿਓ, ਉੱਚੇ ਹੋ ਜਾਓ ! ਤਦ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ ।

10 ਇਹ ਜਲਾਲ ਦਾ ਪਾਤਸ਼ਾਹ ਕੌਣ ਹੈ ? ਸੈਨਾਂ ਦਾ ਯਹੋਵਾਹ, ਉਹੋ ਜਲਾਲ ਦਾ ਪਾਤਸ਼ਾਹ ਹੈ । ਸਲਹ ।