Psalm 114 in Panjabi

1 ਜਦ ਇਸਰਾਏਲ ਮਿਸਰ ਵਿਚੋਂ ਨਿੱਕਲਿਆ, ਯਾਕੂਬ ਦਾ ਘਰਾਣਾ ਇੱਕ ਓਪਰੀ ਬੋਲੀ ਦੇ ਲੋਕਾਂ ਤੋਂ,

2 ਤਾਂ ਯਹੂਦਾਹ ਉਹ ਦਾ ਪਵਿੱਤਰ ਸਥਾਨ, ਇਸਰਾਏਲ ਉਹ ਦਾ ਰਾਜ ਹੋਇਆ ।

3 ਸਮੁੰਦਰ ਨੇ ਡਿੱਠਾ ਤੇ ਨੱਠਾ, ਯਰਦਨ ਉਲਟੀ ਵਗੀ !

4 ਪਹਾੜ ਛੱਤਰਿਆਂ ਵਾਂਗੂੰ ਟੱਪਦੇ ਸਨ, ਪਹਾੜੀਆਂ ਲੇਲਿਆਂ ਵਾਂਗੂੰ ।

5 ਹੇ ਸਮੁੰਦਰ, ਤੈਨੂੰ ਕੀ ਹੋਇਆ ਕਿ ਤੂੰ ਨੱਠਦਾ ਹੈਂ ? ਤੂੰ, ਯਰਦਨ, ਕਿਉਂ ਉਲਟੀ ਵਗਦੀ ਹੈਂ ?

6 ਹੇ ਪਹਾੜੋ, ਤੁਸੀਂ ਛੱਤਰਿਆਂ ਵਾਂਗੂੰ, ਹੇ ਪਹਾੜੀਓ, ਤੁਸੀਂ ਲੇਲਿਆਂ ਵਾਂਗੂੰ ਕਿਉਂ ਟੱਪਦੇ ਹੋ ?

7 ਹੇ ਧਰਤੀ, ਪ੍ਰਭੂ ਦੇ ਹਜ਼ੂਰ, ਯਾਕੂਬ ਦੇ ਪਰਮੇਸ਼ੁਰ ਦੇ ਸਨਮੁੱਖ ਕੰਬ,

8 ਜਿਸ ਨੇ ਚੱਟਾਨ ਨੂੰ ਪਾਣੀ ਦਾ ਛੰਭ, ਚਖਮਖ ਦੇ ਪੱਥਰ ਨੂੰ ਪਾਣੀ ਦਾ ਚਸ਼ਮਾ ਬਣਾ ਛੱਡਿਆ ਹੈ ।