Luke 20:10 in Panjabi 10 ਅਤੇ ਉਸ ਨੇ ਰੁੱਤ ਸਮੇਂ ਇੱਕ ਨੌਕਰ ਨੂੰ ਮਾਲੀਆਂ ਕੋਲ ਭੇਜਿਆ ਜੋ ਉਹ ਬਾਗ ਦੇ ਫਲ ਵਿੱਚੋਂ ਉਸ ਨੂੰ ਕੁੱਝ ਦੇਣ, ਪਰ ਮਾਲੀਆਂ ਨੇ ਉਸ ਨੂੰ ਮਾਰ ਕੁੱਟ ਕੇ ਖਾਲੀ ਹੱਥ ਵਾਪਸ ਭੇਜ ਦਿੱਤਾ ।
Other Translations King James Version (KJV) And at the season he sent a servant to the husbandmen, that they should give him of the fruit of the vineyard: but the husbandmen beat him, and sent him away empty.
American Standard Version (ASV) And at the season he sent unto the husbandmen a servant, that they should give him of the fruit of the vineyard: but the husbandmen beat him, and sent him away empty.
Bible in Basic English (BBE) And at the right time he sent a servant to the workers to get part of the fruit from the vines; but the workmen gave him blows and sent him away with nothing.
Darby English Bible (DBY) And in the season he sent to the husbandmen a bondman, that they might give to him of the fruit of the vineyard; but the husbandmen, having beaten him, sent [him] away empty.
World English Bible (WEB) At the proper season, he sent a servant to the farmers to collect his share of the fruit of the vineyard. But the farmers beat him, and sent him away empty.
Young's Literal Translation (YLT) and at the season he sent unto the husbandmen a servant, that from the fruit of the vineyard they may give to him, but the husbandmen having beat him, did send `him' away empty.
Cross Reference Judges 6:8 in Panjabi 8 ਤਾਂ ਯਹੋਵਾਹ ਨੇ ਇਸਰਾਏਲੀਆਂ ਦੇ ਕੋਲ ਇੱਕ ਨਬੀ ਭੇਜਿਆ, ਜਿਸ ਨੇ ਉਨ੍ਹਾਂ ਨੂੰ ਕਿਹਾ, “ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਇਹ ਫ਼ਰਮਾਉਂਦਾ ਹੈ, ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਅਤੇ ਮੈਂ ਤੁਹਾਨੂੰ ਗ਼ੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ,
1 Kings 22:24 in Panjabi 24 ਤਾਂ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਨੇੜੇ ਆ ਕੇ ਮੀਕਾਯਾਹ ਨੂੰ ਗੱਲ੍ਹ ਉੱਤੇ ਮਾਰਿਆ ਅਤੇ ਆਖਿਆ, ਯਹੋਵਾਹ ਦਾ ਆਤਮਾ ਕਿਸ ਰਾਹ ਥਾਣੀ ਮੇਰੇ ਕੋਲੋਂ ਦੀ ਲੰਘਿਆ ਜੋ ਤੈਨੂੰ ਬੋਲੇ ?
2 Kings 17:13 in Panjabi 13 ਯਹੋਵਾਹ ਸਾਰੇ ਨਬੀਆਂ ਅਤੇ ਸਾਰੇ ਦਰਸ਼ਣ ਵੇਖਣ ਵਾਲਿਆਂ ਦੇ ਰਾਹੀਂ ਇਹ ਕਹਿ ਕੇ ਇਸਰਾਏਲ ਤੇ ਯਹੂਦਾਹ ਨੂੰ ਚਿਤਾਰਦਾ ਰਿਹਾ ਕਿ ਆਪਣਿਆਂ ਭੈੜਿਆ ਰਾਹਾਂ ਤੋਂ ਮੁੜੋ ਅਤੇ ਉਸ ਸਾਰੀ ਬਿਵਸਥਾ ਦੇ ਅਨੁਸਾਰ ਜਿਸ ਦੀ ਆਗਿਆ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤੀ ਅਤੇ ਜਿਸ ਨੂੰ ਮੈਂ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਤੁਹਾਡੇ ਕੋਲ ਭੇਜਿਆ, ਮੇਰਿਆਂ ਹੁਕਮਾਂ ਤੇ ਬਿਧੀਆਂ ਨੂੰ ਮੰਨੋ ।
2 Chronicles 16:10 in Panjabi 10 ਤਦ ਆਸਾ ਨੇ ਉਸ ਗੈਬਦਾਨ ਤੋਂ ਨਾਰਾਜ਼ ਹੋ ਕੇ ਉਸ ਨੂੰ ਕੈਦਖ਼ਾਨੇ ਵਿੱਚ ਪਾ ਦਿੱਤਾ ਕਿਉਂ ਜੋ ਉਹ ਉਸ ਦੀ ਗੱਲ ਦੇ ਕਾਰਨ ਬਹੁਤ ਹਰਖ ਵਿੱਚ ਆ ਗਿਆ ਅਤੇ ਆਸਾ ਨੇ ਉਸ ਸਮੇਂ ਲੋਕਾਂ ਵਿੱਚੋਂ ਕਈਆਂ ਹੋਰਨਾਂ ਉੱਤੇ ਵੀ ਜ਼ੁਲਮ ਕੀਤਾ ।
2 Chronicles 24:19 in Panjabi 19 ਤਾਂ ਵੀ ਯਹੋਵਾਹ ਨੇ ਉਹਨਾਂ ਦੇ ਕੋਲ ਨਬੀਆਂ ਨੂੰ ਭੇਜਿਆ ਤਾਂ ਜੋ ਉਹ ਉਹਨਾਂ ਨੂੰ ਉਸ ਵੱਲ ਮੋੜ ਲਿਆਉਣ ਅਤੇ ਉਹ ਉਨ੍ਹਾਂ ਨੂੰ ਚੇਤਾਵਨੀ ਦਿੰਦੇ ਰਹੇ ਪਰ ਉਹਨਾਂ ਨੇ ਕੰਨ ਨਾ ਲਾਇਆ
2 Chronicles 36:15 in Panjabi 15 ਅਤੇ ਯਹੋਵਾਹ ਉਨ੍ਹਾਂ ਦੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਆਪਣੇ ਦੂਤਾਂ ਦੇ ਰਾਹੀਂ ਉਹਨਾਂ ਨੂੰ ਜਤਨ ਨਾਲ ਭੇਜ ਕੇ ਉਨ੍ਹਾਂ ਦੇ ਕੋਲ ਸੁਨੇਹਾ ਭੇਜਿਆ ਕਿਉਂ ਜੋ ਉਸ ਨੂੰ ਆਪਣੇ ਲੋਕਾਂ ਅਤੇ ਧਾਮ ਉੱਤੇ ਤਰਸ ਆਉਂਦਾ ਸੀ
Nehemiah 9:26 in Panjabi 26 ਪਰ ਉਹ ਤੇਰੇ ਤੋਂ ਬੇਮੁਖ ਹੋ ਕੇ ਵਿਦਰੋਹੀ ਹੋ ਗਏ ਅਤੇ ਤੇਰੀ ਬਿਵਸਥਾ ਨੂੰ ਤਿਆਗ ਦਿੱਤਾ ਅਤੇ ਤੇਰੇ ਨਬੀਆਂ ਨੂੰ ਜੋ ਉਨ੍ਹਾਂ ਨੂੰ ਤੇਰੇ ਵੱਲ ਮੁੜਨ ਲਈ ਚਿਤਾਉਣੀ ਦਿੰਦੇ ਸਨ, ਤਲਵਾਰ ਨਾਲ ਵੱਢ ਸੁੱਟਿਆ ਅਤੇ ਉਨ੍ਹਾਂ ਨੇ ਤੇਰੀ ਨਿਰਾਦਰੀ ਦੇ ਵੱਡੇ-ਵੱਡੇ ਕੰਮ ਕੀਤੇ ।
Nehemiah 9:30 in Panjabi 30 ਫਿਰ ਵੀ ਤੂੰ ਬਹੁਤ ਸਾਲਾਂ ਤੱਕ ਉਨ੍ਹਾਂ ਨੂੰ ਸਹਿੰਦਾ ਰਿਹਾ ਅਤੇ ਆਪਣੇ ਆਤਮਾ ਨਾਲ ਨਬੀਆਂ ਦੇ ਰਾਹੀਂ ਉਨ੍ਹਾਂ ਨੂੰ ਚਿਤਾਉਣੀ ਦਿੱਤੀ ਪਰ ਉਨ੍ਹਾਂ ਨੇ ਕੰਨ ਨਾ ਲਾਇਆ, ਇਸ ਲਈ ਤੂੰ ਉਨ੍ਹਾਂ ਨੂੰ ਦੇਸ਼-ਦੇਸ਼ ਦੇ ਲੋਕਾਂ ਦੇ ਹੱਥ ਵਿੱਚ ਦੇ ਦਿੱਤਾ ।
Psalm 1:3 in Panjabi 3 ਉਹ ਤਾਂ ਉਸ ਦਰਖ਼ਤ ਵਰਗਾ ਹੋਵੇਗਾ, ਜਿਹੜਾ ਵਗਦੇ ਪਾਣੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਸ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁੱਝ ਉਹ ਕਰੇ ਉਹ ਸਫ਼ਲ ਹੁੰਦਾ ਹੈ ।
Jeremiah 2:30 in Panjabi 30 ਮੈਂ ਐਵੇਂ ਕਿਵੇਂ ਤੇਰੇ ਪੁੱਤਰਾਂ ਨੂੰ ਮਾਰਿਆ, ਉਹ ਸੌਰੇ ਨਹੀਂ; ਤੁਹਾਡੀ ਆਪਣੀ ਤਲਵਾਰ ਤੁਹਾਡੇ ਨਬੀਆਂ ਨੂੰ ਹੜੱਪ ਕਰਨ ਵਾਲੇ ਬਬਰ ਸ਼ੇਰ ਵਾਂਗੂੰ ਖਾ ਗਈ ।
Jeremiah 5:24 in Panjabi 24 ਉਹ ਆਪਣੇ ਮਨ ਵਿੱਚ ਨਹੀਂ ਆਖਦੇ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੀਏ, ਜਿਹੜਾ ਸਾਨੂੰ ਰੁੱਤ ਸਿਰ ਮੀਂਹ ਦਿੰਦਾ ਹੈ, ਪਹਿਲਾ ਅਤੇ ਪਿਛਲਾ ਮੀਂਹ, ਉਹ ਫ਼ਸਲ ਦੇ ਮਿੱਥੇ ਹੋਏ ਹਫ਼ਤਾਂ ਨੂੰ ਸਾਡੇ ਲਈ ਸਾਂਭ ਕੇ ਰੱਖਦਾ ਹੈ ।
Jeremiah 20:2 in Panjabi 2 ਤਦ ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਮਾਰਿਆ ਅਤੇ ਉਹ ਨੂੰ ਉਸ ਕਾਠ ਵਿੱਚ ਪਾਇਆ ਜਿਹੜਾ ਬਿਨਯਾਮੀਨ ਦੇ ਉੱਤਲੇ ਫਾਟਕ ਵਿੱਚ ਯਹੋਵਾਹ ਦੇ ਭਵਨ ਦੇ ਕੋਲ ਸੀ
Jeremiah 25:3 in Panjabi 3 ਯਹੂਦਾਹ ਦੇ ਰਾਜਾ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਤੇਰ੍ਹਵੇਂ ਸਾਲ ਤੋਂ ਅੱਜ ਤੱਕ ਜਿਹੜੇ ਤੇਈ ਸਾਲ ਹਨ ਯਹੋਵਾਹ ਦਾ ਬਚਨ ਮੇਰੇ ਕੋਲ ਆਉਂਦਾ ਰਿਹਾ । ਮੈਂ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ ਅਤੇ ਤੜਕੇ ਉੱਠ ਕੇ ਵੀ ਤੁਹਾਡੇ ਨਾਲ ਗੱਲਾਂ ਕੀਤੀਆਂ, ਪਰ ਤੁਸੀਂ ਨਾ ਸੁਣਿਆਂ
Jeremiah 26:2 in Panjabi 2 ਯਹੋਵਾਹ ਇਸ ਤਰ੍ਹਾਂ ਆਖਦਾ ਹੈ,- ਤੂੰ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਖਲੋ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਨੂੰ ਜਿਹੜੇ ਯਹੋਵਾਹ ਦੇ ਭਵਨ ਵਿੱਚ ਮੱਥਾ ਟੇਕਣ ਆਉਂਦੇ ਹਨ ਉਹ ਸਾਰੀਆਂ ਗੱਲਾਂ ਜਿਹਨਾਂ ਦਾ ਮੈਂ ਤੈਨੂੰ ਬੋਲਣ ਦਾ ਹੁਕਮ ਦਿਆਂ, ਬੋਲ ਅਤੇ ਇੱਕ ਗੱਲ ਵੀ ਨਾ ਘਟਾਈਂ
Jeremiah 26:20 in Panjabi 20 ਇੱਕ ਹੋਰ ਮਨੁੱਖ ਵੀ ਸੀ ਜਿਸ ਨੇ ਯਹੋਵਾਹ ਦੇ ਨਾਮ ਉੱਤੇ ਊਰੀਯਾਹ ਕਿਰਯਥਯਆਰੀਮ ਦਾ ਸੀ । ਉਸ ਨੇ ਯਿਰਮਿਯਾਹ ਦੀਆਂ ਸਾਰੀਆਂ ਗੱਲਾਂ ਵਾਂਘ ਇਸ ਸ਼ਹਿਰ ਦੇ ਵਿਰੁੱਧ ਅਤੇ ਇਸ ਦੇਸ ਦੇ ਵਿਰੁੱਧ ਅਗੰਮ ਵਾਚਿਆ
Jeremiah 29:26 in Panjabi 26 ਯਹੋਵਾਹ ਨੇ ਯਹੋਯਾਦਾ ਜਾਜਕ ਦੇ ਥਾਂ ਤੈਨੂੰ ਜਾਜਕ ਬਣਾ ਦਿੱਤਾ ਭਈ ਯਹੋਵਾਹ ਦੇ ਭਵਨ ਉੱਤੇ ਜੁੰਮੇਵਾਰੀ ਹੋਵੇ ਅਤੇ ਹਰੇਕ ਜਿਹੜਾ ਕਮਲਪੁਣਾ ਕਰਦਾ ਹੈ ਅਤੇ ਅਗੰਮ ਵਾਚਦਾ ਹੈ ਤੂੰ ਉਨ ਨੂੰ ਕਾਠ ਅਤੇ ਸੰਗਲਾਂ ਵਿੱਚ ਪਾਵੇਂ
Jeremiah 35:15 in Panjabi 15 ਤਾਂ ਮੈਂ ਆਪਣੇ ਸਾਰੇ ਦਾਸਾਂ ਨੂੰ ਆਪਣੇ ਨਬੀਆਂ ਨੂੰ ਤੁਹਾਡੇ ਕੋਲ ਭੇਜਿਆ, ਸਗੋਂ ਜਤਨ ਨਾਲ ਭੇਜਿਆ ਅਤੇ ਆਖਿਆ ਕਿ ਹਰ ਮਨੁੱਖ ਆਪਣੇ ਬੁਰੇ ਮਾਰਗ ਤੋਂ ਮੁੜੇ ਅਤੇ ਆਪਣੇ ਕਰਤੱਬਾਂ ਨੂੰ ਠੀਕ ਕਰੇ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਨਾ ਚੱਲੇ ਭਈ ਉਹਨਾਂ ਦੀ ਪੂਜਾ ਕਰੋ, ਤਾਂ ਤੁਸੀਂ ਉਸ ਭੂਮੀ ਵਿੱਚ ਜਿਹੜੀ ਮੈਂ ਤੁਹਾਨੂੰ ਅਤੇ ਤੁਹਾਡੇ ਪਿਓ ਦਾਦਿਆਂ ਨੂੰ ਦਿੱਤੀ ਵੱਸੋਗੇ, ਪਰ ਨਾ ਤੁਸੀਂ ਆਪਣਾ ਕੰਨ ਲਾਇਆ ਅਤੇ ਨਾ ਮੇਰੀ ਸੁਣੀ
Jeremiah 37:15 in Panjabi 15 ਤਾਂ ਸਰਦਾਰ ਯਿਰਮਿਯਾਹ ਨਾਲ ਲਾਲ ਪੀਲੇ ਹੋਏ ਅਤੇ ਉਹ ਨੂੰ ਮਾਰਿਆ ਅਤੇ ਉਸ ਨੂੰ ਯਹੋਨਾਥਾਨ ਲਿਖਾਰੀ ਦੇ ਘਰ ਕੈਦ ਵਿੱਚ ਪਾ ਦਿੱਤਾ ਕਿਉਂ ਜੋ ਉਹਨਾਂ ਨੇ ਉਸ ਨੂੰ ਕੈਦ ਖ਼ਾਨਾ ਬਣਾਇਆ ਹੋਇਆ ਸੀ
Jeremiah 38:4 in Panjabi 4 ਤਾਂ ਸਰਦਾਰਾਂ ਨੇ ਰਾਜਾ ਨੂੰ ਆਖਿਆ, ਇਸ ਮਨੁੱਖ ਨੂੰ ਮਾਰ ਹੀ ਸੁੱਟੋ, ਇਸ ਲਈ ਜੋ ਉਹ ਜੋਧਿਆਂ ਦੇ ਹੱਥ ਜਿਹੜੇ ਇਸ ਸ਼ਹਿਰ ਦੇ ਵਿੱਚ ਬਚ ਰਹੇ ਹਨ ਅਤੇ ਸਾਰੇ ਲੋਕਾਂ ਦੇ ਹੱਥ ਢਿੱਲੇ ਕਰਦਾ ਹੈ ਜਦ ਉਹਨਾਂ ਦੇ ਲਈ ਇਹੋ ਜਿਹੀਆਂ ਗੱਲਾਂ ਬੋਲਦਾ ਹੈ ਕਿਉਂ ਜੋ ਇਹ ਮਨੁੱਖ ਇਹਨਾਂ ਦੀ ਸ਼ਾਂਤੀ ਨਹੀਂ ਸਗੋਂ ਬੁਰਿਆਈ ਭਾਲਦਾ ਹੈ
Jeremiah 44:4 in Panjabi 4 ਮੈਂ ਆਪਣੇ ਦਾਸ ਆਪਣੇ ਨਬੀਆਂ ਨੂੰ ਤੁਹਾਡੇ ਕੋਲ ਭੇਜਿਆ, ਸਗੋਂ ਜਤਨ ਕਰ ਕੇ ਭੇਜਿਆ ਅਤੇ ਆਖਿਆ, ਤੁਸੀਂ ਇਹ ਘਿਣਾਉਣਾ ਕੰਮ ਨਾ ਹੀ ਕਰੋ ਜਿਸ ਤੋਂ ਮੈਨੂੰ ਸੂਗ ਆਉਂਦੀ ਹੈ
Hosea 6:4 in Panjabi 4 ਹੇ ਅਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ ? ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰਾਂ ? ਤੁਹਾਡੀ ਦਯਾ ਸਵੇਰ ਦੇ ਬੱਦਲ ਵਾਂਗੂੰ ਹੈ, ਅਤੇ ਤ੍ਰੇਲ ਵਾਂਗੂੰ ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ ।
Zechariah 1:3 in Panjabi 3 ਤੂੰ ਉਨ੍ਹਾਂ ਨੂੰ ਆਖ ਕਿ ਸੈਨਾ ਦਾ ਯਹੋਵਾਹ ਇਸ ਤਰ੍ਹਾਂ ਫਰਮਾਉਂਦਾ ਹੈ, 'ਤੁਸੀਂ ਮੇਰੀ ਵੱਲ ਮੁੜੋ' ਸੈਨਾ ਦੇ ਯਹੋਵਾਹ ਦਾ ਵਾਕ ਹੈ, 'ਤਾਂ ਮੈਂ ਤੁਹਾਡੀ ਵੱਲ ਮੁੜਾਂਗਾ' ਸੈਨਾ ਦਾ ਯਹੋਵਾਹ ਆਖਦਾ ਹੈ ।
Zechariah 7:9 in Panjabi 9 ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਸਚਿਆਈ ਨਾਲ ਨਿਆਂ ਕਰੋ ਅਤੇ ਹਰੇਕ ਮਨੁੱਖ ਆਪਣੇ ਭਰਾ ਉੱਤੇ ਦਯਾ ਅਤੇ ਤਰਸ ਕਰੇ ।
Matthew 21:34 in Panjabi 34 ਜਦੋਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਨੌਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਭੇਜੇ ।
Mark 12:2 in Panjabi 2 ਅਤੇ ਉਸ ਨੇ ਰੁੱਤ ਸਿਰ ਇੱਕ ਨੌਕਰ ਨੂੰ ਮਾਲੀਆਂ ਕੋਲ ਭੇਜਿਆ ਜੋ ਉਹ ਮਾਲੀਆਂ ਤੋਂ ਬਾਗ ਦੇ ਫਲ ਵਿੱਚੋਂ ਕੁੱਝ ਲੈ ਕੇ ਆਵੇ ।
Luke 11:47 in Panjabi 47 ਹਾਏ ਤੁਹਾਡੇ ਉੱਤੇ ! ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਤੁਹਾਡਿਆਂ ਪਿਉ-ਦਾਦਿਆਂ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਸੀ ।
Luke 13:34 in Panjabi 34 ਹੇ ਯਰੂਸ਼ਲਮ, ਯਰੂਸ਼ਲਮ ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਭੇਜੇ ਹੋਏ ਹਨ ਪਥਰਾਉ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠੇ ਕਰਾਂ ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਹੇਠ ਇਕੱਠੇ ਕਰਦੀ ਹੈ, ਪਰ ਤੁਸੀਂ ਨਾ ਚਾਹਿਆ ।
John 15:16 in Panjabi 16 “ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ । ਮੈਂ ਤੁਹਾਨੂੰ ਠਹਿਰਾਇਆ ਹੈ ਤਾਂ ਕਿ ਤੁਸੀਂ ਜਾਵੋਂ ਅਤੇ ਫ਼ਲਦਾਰ ਹੋ ਸਕੋਂ । ਤੁਹਾਡਾ ਫ਼ਲ ਸਦਾ ਤੁਹਾਡੇ ਜੀਵਨ ਵਿੱਚ ਰਹੇ ਤਾਂ ਜੋ ਕੁੱਝ ਵੀ ਤੁਸੀਂ ਮੇਰੇ ਨਾਮ ਵਿੱਚ ਮੰਗੋਂ ਪਿਤਾ ਤੁਹਾਨੂੰ ਦੇਵੇ ।”
Romans 7:4 in Panjabi 4 ਸੋ ਮੇਰੇ ਭਰਾਵੋ ਤੁਸੀਂ ਵੀ ਮਸੀਹ ਦੇ ਵਸੀਲੇ ਨਾਲ ਬਿਵਸਥਾ ਦੇ ਵੱਲੋਂ ਮਰ ਗਏ ਕਿ ਤੁਸੀਂ ਦੂਏ ਦੇ ਹੋ ਜਾਓ ਅਰਥਾਤ ਉਹ ਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਾਂ ਜੋ ਅਸੀਂ ਪਰਮੇਸ਼ੁਰ ਦੇ ਲਈ ਫਲ ਦੇਈਏ ।