Luke 12:20 in Panjabi 20 ਤਦ ਪਰਮੇਸ਼ੁਰ ਨੇ ਉਸ ਨੂੰ ਆਖਿਆ, ਹੇ ਮੂਰਖ, ਜੇਕਰ ਅੱਜ ਰਾਤ ਤੇਰੀ ਜਾਨ ਨਿੱਕਲ ਜਾਵੇ, ਫੇਰ ਜਿਹੜੀਆਂ ਚੀਜ਼ਾਂ ਜੋ ਤੂੰ ਤਿਆਰ ਕੀਤੀਆਂ ਹਨ ਉਹ ਕਿਸ ਦੀਆਂ ਹੋਣਗੀਆਂ ?
Other Translations King James Version (KJV) But God said unto him, Thou fool, this night thy soul shall be required of thee: then whose shall those things be, which thou hast provided?
American Standard Version (ASV) But God said unto him, Thou foolish one, this night is thy soul required of thee; and the things which thou hast prepared, whose shall they be?
Bible in Basic English (BBE) But God said to him, You foolish one, tonight I will take your soul from you, and who then will be the owner of all the things which you have got together?
Darby English Bible (DBY) But God said to him, Fool, this night thy soul shall be required of thee; and whose shall be what thou hast prepared?
World English Bible (WEB) "But God said to him, 'You foolish one, tonight your soul is required of you. The things which you have prepared--whose will they be?'
Young's Literal Translation (YLT) `And God said to him, Unthinking one! this night thy soul they shall require from thee, and what things thou didst prepare -- to whom shall they be?
Cross Reference Exodus 16:9 in Panjabi 9 ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖ ਕਿ ਯਹੋਵਾਹ ਦੇ ਨੇੜੇ ਆਓ ਕਿਉਂ ਜੋ ਉਸ ਨੇ ਤੁਹਾਡਾ ਕੁੜ੍ਹਨਾ ਸੁਣਿਆ ।
1 Samuel 25:36 in Panjabi 36 ਤਦ ਅਬੀਗੈਲ ਨਾਬਾਲ ਕੋਲ ਆਈ ਅਤੇ ਵੇਖੋ, ਉਹ ਆਪਣੇ ਘਰ ਵਿੱਚ ਜੱਗ ਕਰਦਾ ਸੀ ਜਿਵੇਂ ਕੋਈ ਰਾਜਾ ਜੱਗ ਕਰੇ ਅਤੇ ਨਾਬਾਲ ਦਾ ਜੀਅ ਉਹ ਦੇ ਵਿੱਚ ਵੱਡਾ ਅਨੰਦ ਸੀ ਬਹੁਤ ਜੋ ਪੀਤੀ ਸੀ ਸੋ ਉਸ ਨੇ ਪਰਭਾਤ ਤੱਕ ਉਹ ਨੂੰ ਥੋੜਾ ਬਹੁਤ ਕੁਝ ਨਾ ਆਖਿਆ ।
2 Samuel 13:28 in Panjabi 28 ਅਬਸ਼ਾਲੋਮ ਨੇ ਆਪਣੇ ਜੁਆਨਾਂ ਨੂੰ ਹੁਕਮ ਦੇ ਦਿੱਤਾ ਸੀ ਕਿ ਸੁਚੇਤ ਰਹੋ । ਜਦ ਅਮਨੋਨ ਦਾ ਦਿਲ ਸ਼ਰਾਬ ਪੀ ਕੇ ਮਤਵਾਲਾ ਹੋਵੇ ਅਤੇ ਮੈਂ ਤੁਹਾਨੂੰ ਆਖਾਂ ਕਿ ਅਮਨੋਨ ਨੂੰ ਮਾਰ ਦਿਓ ! ਤਾਂ ਤੁਸੀਂ ਉਹ ਨੂੰ ਮਾਰ ਸੁੱਟਣਾ । ਬਿਲਕੁਲ ਨਾ ਡਰਿਓ ! ਭਲਾ, ਮੈਂ ਤੁਹਾਨੂੰ ਹੁਕਮ ਨਹੀਂ ਦਿੱਤਾ ? ਸੋ ਤਕੜੇ ਹੋਵੋ, ਹੱਥ ਮਜ਼ਬੂਤ ਕਰੋ !
1 Kings 16:9 in Panjabi 9 ਜਦ ਉਹ ਤਿਰਸਾਹ ਵਿੱਚ ਅਰਸਾ ਦੇ ਘਰ ਵਿੱਚ ਜੋ ਤਿਰਸਾਹ ਵਿੱਚ ਉਹ ਦੇ ਘਰ ਦਾ ਦੀਵਾਨ ਸੀ ਪੀ ਪੀ ਕੇ ਮਸਤ ਹੋ ਰਿਹਾ ਸੀ ਤਾਂ ਉਹ ਦੇ ਟਹਿਲੂਏ ਜ਼ਿਮਰੀ ਨੇ ਜੋ ਉਹ ਦੇ ਅੱਧੇ ਰਥਾਂ ਦਾ ਸਰਦਾਰ ਸੀ ਉਹ ਦੇ ਵਿਰੁੱਧ ਗੋਸ਼ਟ ਮੇਲੀ ।
Esther 5:11 in Panjabi 11 ਤਾਂ ਹਾਮਾਨ ਨੇ ਉਨ੍ਹਾਂ ਨੂੰ ਆਪਣੀ ਅਮੀਰੀ ਦਾ ਠਾਠ-ਬਾਠ ਅਤੇ ਆਪਣੇ ਪੁੱਤਰਾਂ ਦੇ ਵਾਧੇ ਬਾਰੇ ਅਤੇ ਉਹ ਸਾਰੀਆਂ ਗੱਲਾਂ ਦੱਸੀਆਂ ਕਿ ਕਿਵੇਂ ਪਾਤਸ਼ਾਹ ਨੇ ਉਸ ਨੂੰ ਵੱਡਾ ਬਣਾਇਆ ਅਤੇ ਆਪਣੇ ਸਾਰੇ ਹਾਕਮਾਂ ਅਤੇ ਸ਼ਾਹੀ ਕਰਮਚਾਰੀਆਂ ਤੋਂ ਉੱਚੀ ਪਦਵੀ ਉਸ ਨੂੰ ਦਿੱਤੀ ।
Esther 8:1 in Panjabi 1 ਉਸੇ ਦਿਨ ਰਾਜਾ ਅਹਸ਼ਵੇਰੋਸ਼ ਨੇ ਯਹੂਦੀਆਂ ਦੇ ਵਿਰੋਧੀ ਹਾਮਾਨ ਦਾ ਘਰ ਰਾਣੀ ਅਸਤਰ ਨੂੰ ਦੇ ਦਿੱਤਾ । ਮਾਰਦਕਈ ਰਾਜਾ ਦੇ ਸਾਹਮਣੇ ਆਇਆ ਕਿਉਂਕਿ ਅਸਤਰ ਨੇ ਰਾਜਾ ਨੂੰ ਦੱਸ ਦਿੱਤਾ ਸੀ ਕਿ ਉਸ ਦੇ ਨਾਲ ਅਸਤਰ ਦਾ ਕੀ ਰਿਸ਼ਤਾ ਸੀ ।
Job 20:20 in Panjabi 20 ਕਿਉਂ ਜੋ ਲਾਲਸਾ ਦੇ ਕਾਰਨ ਉਸ ਨੇ ਆਪਣੇ ਅੰਦਰ ਸ਼ਾਂਤੀ ਨਾ ਜਾਣੀ, ਇਸ ਲਈ ਉਹ ਆਪਣੀਆਂ ਮਨ ਭਾਉਣੀਆਂ ਚੀਜ਼ਾਂ ਨਾ ਬਚਾ ਸਕੇਗਾ ।
Job 27:8 in Panjabi 8 ਭਗਤੀਹੀਣ ਨੂੰ ਕੀ ਆਸ ਹੈ ਜਦ ਉਹ ਕੱਟਿਆ ਜਾਵੇ, ਜਦ ਪਰਮੇਸ਼ੁਰ ਉਹ ਦੀ ਜਾਨ ਲੈ ਲਵੇ ?
Job 27:16 in Panjabi 16 ਜੇ ਉਹ ਧੂੜ ਵਾਂਗੂੰ ਚਾਂਦੀ ਦੇ ਢੇਰ ਲਾ ਲਵੇ, ਅਤੇ ਮਿੱਟੀ ਦੇ ਢੇਰਾਂ ਵਾਂਗੂੰ ਬਸਤਰ ਤਿਆਰ ਕਰੇ,
Psalm 39:6 in Panjabi 6 ਸੱਚ-ਮੁੱਚ ਮਨੁੱਖ ਛਾਇਆ ਹੀ ਵਾਂਗੂੰ ਫਿਰਦਾ ਹੈ, ਸੱਚ-ਮੁੱਚ ਉਹ ਵਿਅਰਥ ਰੌਲਾ ਪਾਉਂਦਾ ਹੈ ! ਉਹ ਮਾਇਆ ਜੋੜਦਾ ਹੈ ਪਰ ਨਹੀਂ ਜਾਣਦਾ ਕਿ ਉਹ ਨੂੰ ਕੌਣ ਸਾਂਭੇਗਾ !
Psalm 49:17 in Panjabi 17 ਕਿਉਂ ਜੋ ਉਹ ਮਰਨ ਦੇ ਵੇਲੇ ਕੁੱਝ ਵੀ ਨਾ ਲਈ ਜਾਵੇਗਾ, ਉਹ ਦਾ ਪਰਤਾਪ ਉਹ ਦੇ ਪਿੱਛੇ ਨਾ ਉੱਤਰੇਗਾ,
Psalm 52:5 in Panjabi 5 ਪਰਮੇਸ਼ੁਰ ਵੀ ਤੈਨੂੰ ਸਦਾ ਲਈ ਕੱਢ ਸੁੱਟੇਗਾ, ਉਹ ਤੈਨੂੰ ਫੜ੍ਹ ਕੇ ਤੇਰੇ ਤੰਬੂ ਵਿਚੋਂ ਉਖੇੜ ਛੱਡੇਗਾ, ਅਤੇ ਜੀਉਣ ਦੀ ਧਰਤੀ ਵਿਚੋਂ ਤੇਰੀ ਜੜ੍ਹ ਪੁੱਟ ਦੇਵੇਗਾ ! ਸਲਹ ।
Psalm 73:19 in Panjabi 19 ਓਹ ਛਿੰਨ ਮਾਤ੍ਰ ਵਿੱਚ ਕਿਹੋ ਜਿਹੇ ਉੱਜੜ ਗਏ ! ਓਹ ਮੁੱਕ ਗਏ, ਓਹ ਭੈਜਲ ਨਾਲ ਮਿਟ ਗਏ ਹਨ !
Psalm 78:30 in Panjabi 30 ਓਹ ਆਪਣੀ ਹਿਰਸ ਤੋਂ ਹਟੇ, ਉਨ੍ਹਾਂ ਦਾ ਖਾਣਾ ਅਜੇ ਉਨ੍ਹਾਂ ਦੇ ਮੂੰਹ ਵਿੱਚ ਹੀ ਸੀ,
Proverbs 11:4 in Panjabi 4 ਕਹਿਰ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਨੇਕੀ ਦੇ ਕੰਮ ਮੌਤ ਤੋਂ ਬਚਾ ਲੈਂਦੇ ਹਨ ।
Proverbs 28:8 in Panjabi 8 ਜਿਹੜਾ ਬਿਆਜ ਅਤੇ ਕੁਧਰਮ ਦੀ ਖੱਟੀ ਨਾਲ ਧਨ ਵਧਾਉਂਦਾ ਹੈ, ਉਹ ਗਰੀਬਾਂ ਉੱਤੇ ਕਿਰਪਾ ਕਰਨ ਵਾਲੇ ਦੇ ਲਈ ਇੱਕਠਾ ਕਰਦਾ ਹੈ ।
Ecclesiastes 2:18 in Panjabi 18 ਸਗੋਂ ਮੈਂ ਆਪਣੀ ਮਿਹਨਤ ਦੇ ਸਾਰੇ ਕੰਮਾਂ ਤੋਂ ਅੱਕ ਗਿਆ, ਜੋ ਮੈਂ ਸੂਰਜ ਦੇ ਹੇਠ ਕੀਤਾ ਸੀ, ਕਿਉਂ ਜੋ ਮੈਨੂੰ ਉਹ ਉਸ ਆਦਮੀ ਦੇ ਲਈ ਛੱਡਣਾ ਪਵੇਗਾ ਜੋ ਮੇਰੇ ਤੋਂ ਬਾਅਦ ਆਵੇਗਾ ।
Ecclesiastes 5:14 in Panjabi 14 ਅਤੇ ਉਹ ਧਨ ਕਿਸੇ ਬੁਰੇ ਕੰਮ ਵਿੱਚ ਨਾਸ ਹੋ ਜਾਂਦਾ ਹੈ, ਫੇਰ ਉਸ ਦੇ ਇੱਕ ਪੁੱਤਰ ਜੰਮਦਾ ਹੈ ਅਤੇ ਉਸ ਵੇਲੇ ਉਹ ਦੇ ਹੱਥ ਵਿੱਚ ਕੁਝ ਨਹੀਂ ਰਹਿੰਦਾ ।
Jeremiah 17:11 in Panjabi 11 ਉਹ ਆਦਮੀ ਜਿਹੜਾ ਇਨਸਾਫ਼ ਦੇ ਬਿਨਾਂ ਧਨ ਇਕੱਠਾ ਕਰਦਾ ਹੈ, ਉਸ ਤਿੱਤਰ ਵਰਗਾ ਹੋਵੇਗਾ ਜੋ ਉਹਨਾਂ ਆਂਡਿਆਂ ਉੱਤੇ ਬੈਠੇ ਜਿਹੜੇ ਉਹ ਨੇ ਨਹੀਂ ਦਿੱਤੇ । ਉਹ ਦੇ ਦਿਨਾਂ ਦੇ ਅੱਧ ਵਿੱਚ ਉਹ ਉਸ ਤੋਂ ਛੁੱਟ ਜਾਵੇਗਾ, ਅਤੇ ਓੜਕ ਨੂੰ ਉਹ ਮੂਰਖ ਬਣੇਗਾ ।
Daniel 5:1 in Panjabi 1 ਬੇਲਸ਼ੱਸਰ ਰਾਜਾ ਨੇ ਆਪਣੇ ਹਜ਼ਾਰ ਪਰਧਾਨਾਂ ਦੇ ਲਈ ਵੱਡੀ ਦਾਵਤ ਕੀਤੀ ਅਤੇ ਉਸ ਹਜ਼ਾਰ ਦੇ ਸਾਹਮਣੇ ਨਸ਼ਾ ਪੀਤਾ ।
Daniel 5:25 in Panjabi 25 ਲਿਖ਼ਤ ਜੋ ਲਿਖੀ ਗਈ ਸੋ ਇਹ ਹੈ, “ਮਨੇ ਮਨੇ ਤਕੇਲ ਊਫਰਸੀਨ “
Nahum 1:10 in Panjabi 10 ਉਹ ਤਾਂ ਕੰਡਿਆਂ ਦੇ ਵਿੱਚ ਫਸੇ ਹੋਏ, ਮਸਤ ਹੋ ਕੇ ਜਿਵੇਂ ਆਪਣੀ ਸ਼ਰਾਬ ਨਾਲ ਅਤੇ ਸੁੱਕੇ ਭੱਠੇ ਵਾਂਗੂੰ ਪੂਰੀ ਤਰ੍ਹਾਂ ਭਸਮ ਹੁੰਦੇ ਹਨ ।
Matthew 24:48 in Panjabi 48 ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ, ਜੋ ਮੇਰਾ ਮਾਲਕ ਚਿਰ ਲਾਉਂਦਾ ਹੈ
Luke 11:40 in Panjabi 40 ਹੇ ਮੂਰਖੋ, ਜਿਸ ਪਰਮੇਸ਼ੁਰ ਨੇ ਬਾਹਰ ਦੇ ਹਿੱਸੇ ਨੂੰ ਬਣਾਇਆ ਭਲਾ ਉਸ ਨੇ ਅੰਦਰ ਦੇ ਭਾਗ ਨੂੰ ਨਹੀਂ ਬਣਾਇਆ ?
Luke 16:22 in Panjabi 22 ਅਤੇ ਕੁੱਝ ਸਮੇਂ ਬਾਅਦ ਉਹ ਗਰੀਬ ਮਰ ਗਿਆ ਅਤੇ ਦੂਤਾਂ ਨੇ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ ।
1 Thessalonians 5:3 in Panjabi 3 ਜਦ ਲੋਕ ਆਖਦੇ ਹੋਣਗੇ ਕਿ ਅਮਨ ਚੈਨ ਅਤੇ ਸੁੱਖ-ਸਾਂਦ ਹੈ ਤਦ ਜਿਵੇਂ ਗਰਭਵਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਨਕ ਨਾਸ ਹੋ ਜਾਵੇਗਾ ਅਤੇ ਉਹ ਕਦੀ ਨਾ ਬਚਣਗੇ ।
1 Timothy 6:7 in Panjabi 7 ਕਿਉਂ ਜੋ ਅਸੀਂ ਸੰਸਾਰ ਵਿੱਚ ਨਾਲ ਕੁੱਝ ਨਹੀਂ ਲਿਆਂਦਾ ਅਤੇ ਨਾ ਅਸੀਂ ਉਸ ਵਿੱਚੋਂ ਕੁੱਝ ਲੈ ਜਾ ਸਕਦੇ ਹਾਂ ।
James 4:14 in Panjabi 14 ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਕੱਲ ਕੀ ਹੋਵੇਗਾ ! ਤੁਹਾਡਾ ਜੀਵਨ ਹੈ ਹੀ ਕੀ ? ਕਿਉਂ ਜੋ ਤੁਸੀਂ ਤਾਂ ਭਾਫ਼ ਹੀ ਹੋ ਜਿਹੜੀ ਥੋੜ੍ਹਾ ਜਿਹਾ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ ।