Leviticus 27:28 in Panjabi 28 ਪਰ ਆਪਣੀਆਂ ਸਾਰੀਆਂ ਵਸਤੂਆਂ ਵਿੱਚੋਂ ਜੋ ਕੁਝ ਕੋਈ ਮਨੁੱਖ ਯਹੋਵਾਹ ਦੇ ਅੱਗੇ ਸੁੱਖੇ, ਭਾਵੇਂ ਮਨੁੱਖ ਹੋਵੇ, ਭਾਵੇਂ ਪਸ਼ੂ, ਭਾਵੇਂ ਉਸ ਦੀ ਆਪਣੀ ਨਿੱਜ-ਭੂਮੀ ਦਾ ਖੇਤ ਹੋਵੇ, ਅਜਿਹੀ ਅਰਪਣ ਕੀਤੀ ਹੋਈ ਕੋਈ ਵੀ ਵਸਤੂ ਨਾ ਤਾਂ ਵੇਚੀ ਜਾਵੇ ਅਤੇ ਨਾ ਛੁਡਾਈ ਜਾਵੇ । ਸਾਰੀਆਂ ਸੁੱਖੀਆਂ ਹੋਈਆਂ ਵਸਤੂਆਂ ਯਹੋਵਾਹ ਦੇ ਅੱਗੇ ਅੱਤ ਪਵਿੱਤਰ ਹਨ ।
Other Translations King James Version (KJV) Notwithstanding no devoted thing, that a man shall devote unto the LORD of all that he hath, both of man and beast, and of the field of his possession, shall be sold or redeemed: every devoted thing is most holy unto the LORD.
American Standard Version (ASV) Notwithstanding, no devoted thing, that a man shall devote unto Jehovah of all that he hath, whether of man or beast, or of the field of his possession, shall be sold or redeemed: every devoted thing is most holy unto Jehovah.
Bible in Basic English (BBE) But nothing which a man has given completely to the Lord, out of all his property, of man or beast, or of the land which is his heritage, may be given away or got back in exchange for money; anything completely given is most holy to the Lord.
Darby English Bible (DBY) Notwithstanding, no devoted thing that a man hath devoted to Jehovah of all that he hath, of man or beast, or of the field of his possession, shall be sold or redeemed: every devoted thing is most holy to Jehovah.
Webster's Bible (WBT) Notwithstanding, no devoted thing that a man shall devote to the LORD of all that he hath, both of man and beast, and of the field of his possession, shall be sold or redeemed: every devoted thing is most holy to the LORD.
World English Bible (WEB) "'Notwithstanding, no devoted thing, that a man shall devote to Yahweh of all that he has, whether of man or animal, or of the field of his possession, shall be sold or redeemed: every devoted thing is most holy to Yahweh.
Young's Literal Translation (YLT) `Only, no devoted thing which a man devoteth to Jehovah, of all that he hath, of man, and beast, and of the field of his possession, is sold or redeemed; every devoted thing is most holy to Jehovah.
Cross Reference Exodus 22:20 in Panjabi 20 ਜਿਹੜਾ ਕੇਵਲ ਯਹੋਵਾਹ ਤੋਂ ਬਿਨਾਂ ਹੋਰ ਦੇਵਤਿਆਂ ਨੂੰ ਬਲੀਆਂ ਚੜ੍ਹਾਵੇ ਉਸ ਦਾ ਸੱਤਿਆਨਾਸ ਕੀਤਾ ਜਾਵੇ ।
Leviticus 27:21 in Panjabi 21 ਪਰ ਜਦ ਉਹ ਖੇਤ ਅਨੰਦ ਦੇ ਸਾਲ ਵਿੱਚ ਛੁੱਟ ਜਾਵੇ ਤਾਂ ਉਹ ਯਹੋਵਾਹ ਦੇ ਅੱਗੇ ਸੁੱਖੇ ਹੋਏ ਖੇਤ ਦੀ ਤਰ੍ਹਾਂ ਪਵਿੱਤਰ ਹੋਵੇਗਾ । ਉਸ ਉੱਤੇ ਜਾਜਕ ਦਾ ਹੀ ਅਧਿਕਾਰ ਹੋਵੇਗਾ ।
Numbers 18:14 in Panjabi 14 ਇਸਰਾਏਲੀਆਂ ਵਿੱਚ ਸਾਰੀਆਂ ਅਰਪਣ ਕੀਤੀਆਂ ਹੋਈਆਂ ਚੀਜ਼ਾਂ ਤੇਰੀਆਂ ਹੋਣਗੀਆਂ ।
Numbers 21:2 in Panjabi 2 ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਪ੍ਰਣ ਕਰਕੇ ਆਖਿਆ, ਜੇ ਤੂੰ ਇਨ੍ਹਾਂ ਲੋਕਾਂ ਨੂੰ ਸੱਚ-ਮੁੱਚ ਸਾਡੇ ਹੱਥ ਵਿੱਚ ਦੇ ਦੇਵੇਂ ਤਾਂ ਅਸੀਂ ਉਨ੍ਹਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਦਿਆਂਗੇ ।
Deuteronomy 7:1 in Panjabi 1 ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਦੇਸ਼ ਵਿੱਚ ਲੈ ਜਾਵੇ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ ਅਤੇ ਤੁਹਾਡੇ ਅੱਗਿਓਂ ਬਹੁਤ ਸਾਰੀਆਂ ਕੌਮਾਂ ਨੂੰ ਪੁੱਟ ਸੁੱਟੇ ਅਰਥਾਤ ਹਿੱਤੀ, ਗਿਰਗਾਸ਼ੀ, ਅਮੋਰੀ, ਕਨਾਨੀ, ਫਰਿੱਜੀ, ਹਿੱਵੀ ਅਤੇ ਯਬੂਸੀ ਨਾਂ ਦੀਆਂ ਸੱਤ ਕੌਮਾਂ ਨੂੰ ਜਿਹੜੀਆਂ ਤੁਹਾਡੇ ਨਾਲੋਂ ਵੱਧ ਅਤੇ ਬਲਵੰਤ ਹਨ
Deuteronomy 13:15 in Panjabi 15 ਤਾਂ ਤੁਸੀਂ ਉਸ ਸ਼ਹਿਰ ਦੇ ਵਾਸੀਆਂ ਨੂੰ ਜ਼ਰੂਰ ਹੀ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਓ, ਉਸ ਦੇ ਵਿੱਚ ਦੀਆਂ ਸਭ ਚੀਜ਼ਾਂ ਨੂੰ ਅਤੇ ਉਸ ਦੇ ਪਸ਼ੂਆਂ ਨੂੰ ਤਲਵਾਰ ਦੀ ਧਾਰ ਨਾਲ ਪੂਰੀ ਤਰ੍ਹਾਂ ਨਾਸ਼ ਕਰ ਦੇਣਾ ।
Deuteronomy 20:16 in Panjabi 16 ਪਰ ਜਿਹੜੇ ਸ਼ਹਿਰ ਇਨ੍ਹਾਂ ਲੋਕਾਂ ਦੇ ਹਨ, ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਉਨ੍ਹਾਂ ਵਿੱਚ ਕਿਸੇ ਵੀ ਪ੍ਰਾਣੀ ਨੂੰ ਜੀਉਂਦਾ ਨਾ ਰਹਿਣ ਦਿਓ,
Deuteronomy 25:19 in Panjabi 19 ਇਸ ਲਈ ਹੁਣ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਦੇਸ਼ ਵਿੱਚ ਜਿਹੜਾ ਉਹ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਤੁਹਾਡੇ ਆਲੇ-ਦੁਆਲੇ ਦੇ ਸਾਰੇ ਵੈਰੀਆਂ ਤੋਂ ਤੁਹਾਨੂੰ ਅਰਾਮ ਦੇਵੇ, ਤਦ ਤੁਸੀਂ ਅਮਾਲੇਕੀਆਂ ਦਾ ਨਾਮ-ਨਿਸ਼ਾਨ ਅਕਾਸ਼ ਦੇ ਹੇਠੋਂ ਮਿਟਾ ਦੇਣਾ । ਤੁਸੀਂ ਇਹ ਗੱਲ ਭੁੱਲ ਨਾ ਜਾਣਾ ।
Joshua 6:17 in Panjabi 17 ਇਹ ਸ਼ਹਿਰ ਅਤੇ ਜੋ ਕੁਝ ਉਸ ਦੇ ਵਿੱਚ ਹੈ ਯਹੋਵਾਹ ਲਈ ਸਮਰਪਤ ਕੀਤਾ ਜਾਵੇਗਾ ਪਰ ਸਿਰਫ਼ ਰਾਹਾਬ ਵੇਸਵਾ ਅਤੇ ਜੋ ਕੋਈ ਉਸ ਦੇ ਘਰ ਵਿੱਚ ਹਨ ਜੀਉਂਦੇ ਰਹਿਣਗੇ ਕਿਉਂ ਜੋ ਉਸ ਨੇ ਉਹਨਾਂ ਖੋਜੀਆਂ ਨੂੰ ਲੁਕਾਇਆ ਸੀ ਜਿਨ੍ਹਾਂ ਨੂੰ ਅਸੀਂ ਭੇਜਿਆ ਸੀ ।
Joshua 6:26 in Panjabi 26 ਯਹੋਸ਼ੁਆ ਨੇ ਉਸ ਵੇਲੇ ਸਹੁੰ ਖਾਧੀ ਸੀ ਕਿ ਜੋ ਮਨੁੱਖ ਉੱਠ ਕੇ ਇਸ ਸ਼ਹਿਰ ਯਰੀਹੋ ਨੂੰ ਫਿਰ ਬਣਾਏ ਉਹ ਯਹੋਵਾਹ ਦੇ ਅੱਗੇ ਸਰਾਪੀ ਹੋਵੇ । ਜਦ ਉਹ ਇਸ ਦੀ ਨੀਂਹ ਰੱਖੇਗਾ ਤਾਂ ਉਸਦਾ ਜੇਠਾ ਪੁੱਤਰ ਮਰੇਗਾ ਅਤੇ ਜਦ ਉਹ ਦਾ ਬੂਹਾ ਲਾਵੇਗਾ ਤਦ ਉਸਦਾ ਛੋਟਾ ਪੁੱਤਰ ਮਰੇਗਾ !
Joshua 7:1 in Panjabi 1 ਪਰ ਇਸਰਾਏਲੀਆਂ ਨੇ ਚੜ੍ਹਾਵੇ ਦੀ ਚੀਜ਼ ਦੇ ਵਿਖੇ ਅਪਰਾਧ ਕੀਤਾ, ਕਿਉਂ ਜੋ ਜਰਹ ਦੇ ਪੜਪੋਤੇ, ਜ਼ਬਦੀ ਦੇ ਪੋਤੇ ਅਤੇ ਕਰਮੀ ਦੇ ਪੁੱਤਰ ਆਕਾਨ ਨੇ ਜਿਹੜਾ ਯਹੂਦਾਹ ਦੇ ਗੋਤ ਦਾ ਸੀ ਉਸ ਚੜ੍ਹਾਵੇ ਦੀ ਚੀਜ਼ ਵਿੱਚੋਂ ਕੁਝ ਲਿਆ ਅਤੇ ਯਹੋਵਾਹ ਦਾ ਕ੍ਰੋਧ ਇਸਰਾਏਲੀਆਂ ਉੱਤੇ ਭੜਕਿਆ ।
Joshua 7:11 in Panjabi 11 ਇਸਰਾਏਲ ਨੇ ਪਾਪ ਕੀਤਾ ਹੈ । ਹਾਂ, ਉਹਨਾਂ ਨੇ ਮੇਰੇ ਨੇਮ ਦਾ ਜਿਸ ਦਾ ਉਹਨਾਂ ਨੂੰ ਹੁਕਮ ਦਿੱਤਾ ਸੀ ਉਲੰਘਣ ਕੀਤਾ ਹੈ । ਹਾਂ, ਉਹਨਾਂ ਨੇ ਚੜ੍ਹਾਵੇ ਦੀਆਂ ਚੀਜ਼ਾਂ ਵਿੱਚੋਂ ਕੁਝ ਲੈ ਲਈਆਂ ਹਨ, ਚੋਰੀ ਕਰ ਲਈਆਂ ਹਨ, ਧੋਖਾ ਵੀ ਕੀਤਾ ਹੈ ਅਤੇ ਆਪਣੇ ਸਮਾਨ ਵਿੱਚ ਰਲਾ ਲਈਆਂ ਹਨ ।
Joshua 7:25 in Panjabi 25 ਯਹੋਸ਼ੁਆ ਨੇ ਆਖਿਆ, ਤੂੰ ਸਾਨੂੰ ਕਿਉਂ ਦੁੱਖ ਦਿੱਤਾ ? ਯਹੋਵਾਹ ਅੱਜ ਦੇ ਦਿਨ ਤੈਨੂੰ ਦੁੱਖ ਦੇਵੇਗਾ ਤਾਂ ਸਾਰੇ ਇਸਰਾਏਲੀਆਂ ਨੇ ਉਹ ਨੂੰ ਪਥਰਾਓ ਕੀਤਾ ਅਤੇ ਪਥਰਾਓ ਤੋਂ ਬਾਅਦ ਉਹ ਨੂੰ ਅੱਗ ਵਿੱਚ ਸਾੜ ਸੁੱਟਿਆ ।
Judges 11:30 in Panjabi 30 ਅਤੇ ਯਿਫ਼ਤਾਹ ਨੇ ਇਹ ਕਹਿ ਕੇ ਯਹੋਵਾਹ ਦੀ ਸੁੱਖਣਾ ਸੁੱਖੀ, “ਜੇਕਰ ਤੂੰ ਸੱਚ-ਮੁੱਚ ਅੰਮੋਨੀਆਂ ਨੂੰ ਮੇਰੇ ਹੱਥ ਵਿੱਚ ਕਰ ਦੇਵੇਂ,
Judges 21:5 in Panjabi 5 ਅਤੇ ਇਸਰਾਏਲੀ ਕਹਿਣ ਲੱਗੇ, “ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਕੌਣ ਹੈ ਜੋ ਯਹੋਵਾਹ ਦੇ ਸਨਮੁਖ ਸਭਾ ਦੇ ਨਾਲ ਨਹੀਂ ਆਇਆ ਸੀ ? “ ਕਿਉਂ ਜੋ ਉਨ੍ਹਾਂ ਨੇ ਪੱਕੀ ਸਹੁੰ ਖਾਧੀ ਸੀ ਕਿ ਜੋ ਕੋਈ ਯਹੋਵਾਹ ਦੇ ਸਨਮੁਖ ਮਿਸਫਾਹ ਵਿੱਚ ਨਹੀਂ ਆਵੇਗਾ ਉਹ ਯਕੀਨੀ ਤੌਰ ਤੇ ਮਾਰਿਆ ਜਾਵੇਗਾ ।
Judges 21:11 in Panjabi 11 ਅਤੇ ਇਹ ਕੰਮ ਕਰੋ ਕਿ ਸਾਰੇ ਪੁਰਸ਼ਾਂ ਅਤੇ ਉਨ੍ਹਾਂ ਇਸਤਰੀਆਂ ਨੂੰ ਜਿਨ੍ਹਾਂ ਨੇ ਪੁਰਖਾਂ ਨਾਲ ਸੰਗ ਕੀਤਾ ਹੋਇਆ ਹੋਵੇ ਨਾਸ ਕਰ ਦੇਣਾ ।”
Judges 21:18 in Panjabi 18 ਫਿਰ ਵੀ ਅਸੀਂ ਤਾਂ ਆਪਣੀਆਂ ਧੀਆਂ ਦਾ ਵਿਆਹ ਉਨ੍ਹਾਂ ਨਾਲ ਨਹੀਂ ਕਰ ਸਕਦੇ, ਕਿਉਂ ਜੋ ਇਸਰਾਏਲੀਆਂ ਨੇ ਸਹੁੰ ਖਾਧੀ ਹੈ ਕਿ ਜਿਹੜਾ ਕਿਸੇ ਬਿਨਯਾਮੀਨੀ ਨਾਲ ਆਪਣੀ ਧੀ ਦਾ ਵਿਆਹ ਕਰੇ, ਉਹ ਸਰਾਪੀ ਹੋਵੇ ।
1 Samuel 14:24 in Panjabi 24 ਇਸਰਾਏਲੀ ਮਨੁੱਖ ਉਸ ਦਿਨ ਬਹੁਤ ਔਖੇ ਸਨ ਕਿਉਂ ਜੋ ਸ਼ਾਊਲ ਨੇ ਲੋਕਾਂ ਨੂੰ ਸਹੁੰ ਚੁਕਾ ਕੇ ਇਉਂ ਆਖਿਆ ਸੀ ਕਿ ਜਿਹੜਾ ਅੱਜ ਸ਼ਾਮਾਂ ਤੱਕ ਭੋਜਨ ਚੱਖੇ, ਉਹ ਦੇ ਉੱਤੇ ਸਰਾਪ ਹੋਵੇ ਇਸ ਕਾਰਨ ਜੋ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂ ਸੋ ਉਹਨਾਂ ਲੋਕਾਂ ਵਿੱਚੋਂ ਕਿਸੇ ਨੇ ਭੋਜਨ ਨਾ ਚੱਖਿਆ ਸੀ ।
1 Samuel 14:38 in Panjabi 38 ਤਦ ਸ਼ਾਊਲ ਨੇ ਆਖਿਆ, ਲੋਕਾਂ ਦੇ ਸਾਰੇ ਸਰਦਾਰ ਮੇਰੇ ਨੇੜੇ ਆਉਣ ਅਤੇ ਵੇਖਣ ਜੋ ਅੱਜ ਦੇ ਦਿਨ ਕਿਵੇਂ ਪਾਪ ਹੋਇਆ ਹੈ ।
1 Samuel 15:3 in Panjabi 3 ਸੋ ਹੁਣ ਤੂੰ ਜਾ ਅਤੇ ਅਮਾਲੇਕ ਨੂੰ ਮਾਰ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ ਮੂਲੋਂ ਨਾਸ਼ ਕਰ ਅਤੇ ਉਨ੍ਹਾਂ ਉੱਤੇ ਤਰਸ ਨਾ ਖਾ ਸਗੋਂ ਪੁਰਸ਼ ਅਤੇ ਇਸਤ੍ਰੀ, ਗੋਦ ਦੇ ਬਾਲ ਅਤੇ ਦੁੱਧ ਚੁੰਘਦੇ ਵੀ ਅਤੇ ਬਲ਼ਦ ਭੇੜ ਅਤੇ ਊਠ, ਗਧੇ ਤੱਕ ਸਾਰਿਆਂ ਨੂੰ ਵੱਢ ਸੁੱਟ ।
1 Samuel 15:18 in Panjabi 18 ਯਹੋਵਾਹ ਨੇ ਤੈਨੂੰ ਖ਼ਾਸ ਮਕਸਦ ਲਈ ਭੇਜਿਆ ਅਤੇ ਆਖਿਆ, ਜਾਹ ਅਤੇ ਉਨ੍ਹਾਂ ਪਾਪੀ ਅਮਾਲੇਕੀਆਂ ਦਾ ਨਾਸ਼ ਕਰ ਜਦ ਤੱਕ ਉਹ ਨਸ਼ਟ ਨਾ ਹੋ ਜਾਣ ਉਨ੍ਹਾਂ ਨਾਲ ਲੜਾਈ ਕਰ ।
1 Samuel 15:32 in Panjabi 32 ਤਦ ਸਮੂਏਲ ਨੇ ਆਖਿਆ, ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਮੇਰੇ ਕੋਲ ਲੈ ਆਓ ਅਤੇ ਅਗਾਗ ਨਿਚਿੰਤ ਹੋ ਕੇ ਉਹ ਦੇ ਕੋਲ ਆਇਆ, ਅਗਾਗ ਨੇ ਆਖਿਆ, ਜ਼ਰੂਰ ਮੌਤ ਦੀ ਕੁੜੱਤਣ ਲੰਘ ਗਈ ਹੋਵੇਗੀ ।
Matthew 25:41 in Panjabi 41 ਤਦ ਜਿਹੜੇ ਖੱਬੇ ਪਾਸੇ ਹੋਣ ਉਨ੍ਹਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ੈਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ ।
Acts 23:12 in Panjabi 12 ਜਦੋਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਏਕਾ ਕਰ ਕੇ ਆਖਿਆ ਕਿ ਅਸੀਂ ਜਦੋਂ ਤੱਕ ਪੌਲੁਸ ਨੂੰ ਮਾਰ ਨਾ ਲਈਏ ਜੇ ਕੁੱਝ ਖਾਈਏ ਪੀਵੀਏ ਤਾਂ ਸਾਡੇ ਉੱਤੇ ਹਾਏ !
Romans 9:3 in Panjabi 3 ਮੈਂ ਚਾਹੁੰਦਾ ਸੀ ਕਿ ਆਪਣੇ ਭੈਣ ਭਰਾਵਾਂ ਦੇ ਲਈ ਜਿਹੜੇ ਸਰੀਰ ਦੇ ਅਨੁਸਾਰ ਮੇਰੇ ਸਕੇ-ਸਬੰਧੀ ਹਨ, ਮੈਂ ਆਪ ਮਸੀਹ ਵੱਲੋਂ ਸਰਾਪੀ ਹੁੰਦਾ ।
1 Corinthians 16:22 in Panjabi 22 ਜੇ ਕੋਈ ਪ੍ਰਭੂ ਨਾਲ ਪਿਆਰ ਨਹੀਂ ਰੱਖਦਾ ਤਾਂ ਉਹ ਸਰਾਪਤ ਹੋਵੇ ! ਹੇ ਸਾਡੇ ਪ੍ਰਭੂ, ਆ !
Galatians 3:10 in Panjabi 10 ਸੋ ਜਿੰਨੇ ਲੋਕ ਬਿਵਸਥਾ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਉਹ ਸਰਾਪ ਦੇ ਹੇਠਾਂ ਹਨ ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸਰਾਪਤ ਹੋਵੇ ਹਰੇਕ ਜਿਹੜਾ ਉਨ੍ਹਾਂ ਸਭਨਾਂ ਗੱਲਾਂ ਨੂੰ ਜਿਹੜੀਆਂ ਬਿਵਸਥਾ ਦੀ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ, ਪਾਲਣਾ ਨਹੀਂ ਕਰਦਾ ।
Galatians 3:13 in Panjabi 13 ਮਸੀਹ ਨੇ ਸਾਨੂੰ ਮੁੱਲ ਲੈ ਕੇ ਬਿਵਸਥਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਕਿ ਸਰਾਪੀ ਹੈ ਹਰੇਕ ਜਿਹੜਾ ਰੁੱਖ ਅਰਥਾਤ ਕਾਠ ਉੱਤੇ ਟੰਗਿਆ ਜਾਂਦਾ ਹੈ ।