Leviticus 20:2 in Panjabi 2 ਤੂੰ ਇਸਰਾਏਲੀਆਂ ਨੂੰ ਇਹ ਵੀ ਆਖੀਂ, ਜਿਹੜਾ ਭਾਵੇਂ ਇਸਰਾਏਲੀਆਂ ਵਿੱਚੋਂ ਜਾਂ ਉਨ੍ਹਾਂ ਪਰਦੇਸੀਆਂ ਵਿੱਚੋਂ, ਜੋ ਇਸਰਾਏਲ ਵਿੱਚ ਵੱਸਦੇ ਹਨ, ਆਪਣੇ ਵੰਸ਼ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਨੂੰ ਦੇਵੇ, ਤਾਂ ਉਹ ਜ਼ਰੂਰ ਹੀ ਮਾਰਿਆ ਜਾਵੇ । ਦੇਸ਼ ਦੇ ਲੋਕ ਉਸ ਨੂੰ ਪੱਥਰਾਂ ਨਾਲ ਮਾਰ ਸੁੱਟਣ ।
Other Translations King James Version (KJV) Again, thou shalt say to the children of Israel, Whosoever he be of the children of Israel, or of the strangers that sojourn in Israel, that giveth any of his seed unto Molech; he shall surely be put to death: the people of the land shall stone him with stones.
American Standard Version (ASV) Moreover, thou shalt say to the children of Israel, Whosoever he be of the children of Israel, or of the strangers that sojourn in Israel, that giveth of his seed unto Molech; he shall surely be put to death: the people of the land shall stone him with stones.
Bible in Basic English (BBE) Again, say to the children of Israel, If any man of the children of Israel, or any other man living in Israel, gives his offspring to Molech, he is certainly to be put to death: he is to be stoned by the people of the land;
Darby English Bible (DBY) Thou shalt say also to the children of Israel, Every one of the children of Israel, or of the strangers who sojourn in Israel, that giveth of his seed unto Molech, shall certainly be put to death: the people of the land shall stone him with stones.
Webster's Bible (WBT) Again thou shalt say to the children of Israel, Whoever he be of the children of Israel, or of the strangers that sojourn in Israel, that giveth any of his seed to Molech, he shall surely be put to death: the people of the land shall stone him with stones.
World English Bible (WEB) "Moreover, you shall tell the children of Israel, 'Anyone of the children of Israel, or of the strangers who live as foreigners in Israel, who gives any of his seed to Molech; he shall surely be put to death. The people of the land shall stone him with stones.
Young's Literal Translation (YLT) `And unto the sons of Israel thou dost say, Any man of the sons of Israel, and of the sojourners who is sojourning in Israel, who giveth of his seed to the Molech, is certainly put to death; the people of the land do stone him with stones;
Cross Reference Leviticus 17:8 in Panjabi 8 ਤੂੰ ਉਨ੍ਹਾਂ ਨੂੰ ਇਹ ਆਖ, ਭਾਵੇਂ ਇਸਰਾਏਲ ਦੇ ਘਰਾਣੇ ਦਾ ਕੋਈ ਮਨੁੱਖ ਹੋਵੇ, ਜਾਂ ਪਰਦੇਸੀਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਰਹਿੰਦੇ ਹਨ, ਜਿਹੜਾ ਹੋਮ ਬਲੀ ਦੀ ਭੇਟ ਜਾਂ ਸੁੱਖ-ਸਾਂਦ ਦੀ ਭੇਟ ਚੜ੍ਹਾਵੇ,
Leviticus 17:13 in Panjabi 13 ਕੋਈ ਵੀ ਮਨੁੱਖ ਭਾਵੇਂ ਇਸਰਾਏਲੀਆਂ ਵਿੱਚੋਂ ਜਾਂ ਉਨ੍ਹਾਂ ਪਰਦੇਸੀਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਵੱਸਦੇ ਹਨ, ਜਿਹੜਾ ਸ਼ਿਕਾਰ ਕਰਕੇ ਕਿਸੇ ਖਾਣ ਯੋਗ ਪਸ਼ੂ ਜਾਂ ਪੰਛੀ ਨੂੰ ਫੜ੍ਹੇ ਤਾਂ ਉਹ ਉਸ ਦੇ ਲਹੂ ਨੂੰ ਡੋਲ੍ਹ ਕੇ ਮਿੱਟੀ ਨਾਲ ਢੱਕ ਦੇਵੇ ।
Leviticus 17:15 in Panjabi 15 ਅਤੇ ਕੋਈ ਵੀ ਮਨੁੱਖ ਜਿਹੜਾ ਆਪਣੇ ਦੇਸ਼ ਦਾ ਹੋਵੇ ਜਾਂ ਪਰਦੇਸੀ, ਉਸ ਜੀਵ ਨੂੰ ਖਾਵੇ, ਜਿਹੜਾ ਆਪਣੇ ਆਪ ਮਰ ਗਿਆ ਹੋਵੇ, ਜਾਂ ਦੂਜੇ ਪਸ਼ੂਆਂ ਦੁਆਰਾ ਮਾਰਿਆ ਗਿਆ ਹੋਵੇ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ, ਉਹ ਸ਼ਾਮ ਤੱਕ ਅਸ਼ੁੱਧ ਰਹੇ । ਫੇਰ ਉਹ ਸ਼ੁੱਧ ਠਹਿਰੇਗਾ ।
Leviticus 18:21 in Panjabi 21 ਅਤੇ ਤੂੰ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਦੇ ਅੱਗੇ ਅੱਗ ਦੇ ਵਿੱਚੋਂ ਨਾ ਲੰਘਾਵੀ, ਨਾ ਤੂੰ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਬਦਨਾਮ ਕਰੀਂ, ਮੈਂ ਯਹੋਵਾਹ ਹਾਂ ।
Leviticus 20:27 in Panjabi 27 ਜੇਕਰ ਕੋਈ ਪੁਰਖ ਜਾਂ ਇਸਤਰੀ ਝਾੜਾ-ਫੂਕੀ ਕਰਨ ਵਾਲੇ ਜਾਂ ਭੂਤ ਕੱਢਣ ਵਾਲੇ ਹੋਣ, ਤਾਂ ਉਹ ਜ਼ਰੂਰ ਹੀ ਮਾਰੇ ਜਾਣ । ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਸੁੱਟਣਾ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇਗਾ ।
Leviticus 24:14 in Panjabi 14 “ਜਿਸ ਨੇ ਕੁਫ਼ਰ ਬਕਿਆ ਹੈ, ਉਸ ਨੂੰ ਤੁਸੀਂ ਡੇਰੇ ਤੋਂ ਬਾਹਰ ਲੈ ਆਓ ਅਤੇ ਜਿਨ੍ਹਾਂ ਨੇ ਉਸ ਨੂੰ ਸੁਣਿਆ ਹੈ, ਉਹ ਆਪਣੇ ਹੱਥ ਉਸ ਦੇ ਸਿਰ ਉੱਤੇ ਰੱਖਣ, ਤਦ ਸਾਰੀ ਮੰਡਲੀ ਉਸ ਨੂੰ ਪੱਥਰਾਂ ਨਾਲ ਮਾਰ ਸੁੱਟੇ ।
Leviticus 24:23 in Panjabi 23 ਤਦ ਜਿਵੇਂ ਮੂਸਾ ਨੇ ਆਖਿਆ, ਉਹ ਉਸ ਮਨੁੱਖ ਨੂੰ ਜਿਸ ਨੇ ਕੁਫ਼ਰ ਬਕਿਆ ਸੀ, ਡੇਰੇ ਤੋਂ ਬਾਹਰ ਲਿਆਏ ਅਤੇ ਉਸ ਨੂੰ ਪੱਥਰਾਂ ਨਾਲ ਮਾਰ ਦਿੱਤਾ । ਇਸਰਾਏਲੀਆਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
Numbers 15:35 in Panjabi 35 ਤਾਂ ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ ਕਿ ਉਹ ਮਨੁੱਖ ਮਾਰਿਆ ਜਾਵੇ । ਸਾਰੀ ਮੰਡਲੀ ਉਹ ਨੂੰ ਪੱਥਰਾਂ ਨਾਲ ਡੇਰੇ ਤੋਂ ਬਾਹਰ ਮਾਰੇ ।
Deuteronomy 12:31 in Panjabi 31 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਅਜਿਹਾ ਨਾ ਕਰਨਾ, ਕਿਉਂਕਿ ਉਹ ਸਾਰੇ ਘਿਣਾਉਣੇ ਕੰਮ ਜਿਨ੍ਹਾਂ ਤੋਂ ਯਹੋਵਾਹ ਘਿਣ ਕਰਦਾ ਹੈ, ਉਹਨਾਂ ਨੇ ਆਪਣੇ ਦੇਵਤਿਆਂ ਦੇ ਲਈ ਕੀਤੇ ਹਨ, ਕਿਉਂ ਜੋ ਉਹ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਆਪਣੇ ਦੇਵਤਿਆਂ ਲਈ ਅੱਗ ਵਿੱਚ ਸਾੜ ਸੁੱਟਦੇ ਹਨ ।
Deuteronomy 13:10 in Panjabi 10 ਤੁਸੀਂ ਉਸ ਉੱਤੇ ਅਜਿਹਾ ਪਥਰਾਓ ਕਰਿਓ ਕਿ ਉਹ ਮਰ ਜਾਵੇ ਕਿਉਂ ਜੋ ਉਹ ਤੁਹਾਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਭਟਕਾਉਣਾ ਚਾਹੁੰਦਾ ਹੈ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਅਰਥਾਤ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹੈ ।
Deuteronomy 17:5 in Panjabi 5 ਤਾਂ ਤੁਸੀਂ ਉਸ ਪੁਰਖ ਜਾਂ ਇਸਤਰੀ ਨੂੰ ਜਿਸ ਨੇ ਇਹ ਬੁਰਾ ਕੰਮ ਕੀਤਾ ਹੋਵੇ, ਉਨ੍ਹਾਂ ਨੂੰ ਆਪਣੇ ਫਾਟਕਾਂ ਦੇ ਕੋਲ ਲੈ ਜਾ ਕੇ ਅਜਿਹਾ ਪਥਰਾਓ ਕਰਿਓ ਕਿ ਉਹ ਮਰ ਜਾਵੇ ।
Deuteronomy 18:10 in Panjabi 10 ਤੁਹਾਡੇ ਵਿੱਚ ਅਜਿਹਾ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤਰ ਜਾਂ ਧੀ ਨੂੰ ਅੱਗ ਦੇ ਵਿੱਚੋਂ ਦੀ ਲੰਘਾਵੇ, ਜਾਂ ਭਵਿੱਖ ਦੱਸਣ ਵਾਲਾ, ਜਾਂ ਮਹੂਰਤ ਵੇਖਣ ਵਾਲਾ, ਜਾਂ ਮੰਤਰ ਪੜ੍ਹਨ ਵਾਲਾ, ਜਾਂ ਜਾਦੂਗਰ,
Deuteronomy 21:21 in Panjabi 21 ਤਦ ਉਸ ਦੇ ਸ਼ਹਿਰ ਦੇ ਸਾਰੇ ਮਨੁੱਖ ਉਸ ਉੱਤੇ ਅਜਿਹਾ ਪਥਰਾਓ ਕਰਨ ਕਿ ਉਹ ਮਰ ਜਾਵੇ । ਇਸ ਤਰ੍ਹਾਂ ਤੁਸੀਂ ਇਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ, ਤਦ ਸਾਰੇ ਇਸਰਾਏਲੀ ਸੁਣ ਕੇ ਡਰਨਗੇ ।
2 Kings 17:17 in Panjabi 17 ਅਤੇ ਆਪਣੇ ਪੁੱਤਰਾਂ ਅਤੇ ਆਪਣੀਆਂ ਧੀਆਂ ਨੂੰ ਅੱਗ ਵਿੱਚ ਦੀ ਲੰਘਾਇਆ ਅਤੇ ਪੁੱਛ ਪੁਆਉਣ ਵਾਲਿਆਂ ਤੇ ਜਾਦੂਗਰਾਂ ਤੋਂ ਕੰਮ ਲਿਆ ਅਤੇ ਆਪਣੇ ਆਪ ਉਨ੍ਹਾਂ ਕੰਮਾਂ ਲਈ ਵਿੱਕ ਗਏ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰੇ ਸਨ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ ।
2 Kings 23:10 in Panjabi 10 ਅਤੇ ਉਹ ਨੇ ਤੋਫ਼ਥ ਨੂੰ ਜੋ ਬਨੀ ਹਿੰਨੋਮ ਦੀ ਵਾਦੀ ਵਿੱਚ ਹੈ ਭਰਿਸ਼ਟ ਕੀਤਾ, ਤਾਂ ਜੋ ਕੋਈ ਮਨੁੱਖ ਆਪਣੇ ਪੁੱਤਰ ਜਾਂ ਆਪਣੀ ਧੀ ਨੂੰ ਮੋਲਕ ਦੇ ਲਈ ਅੱਗ ਵਿਚੋਂ ਦੀ ਨਾ ਲੰਘਾਵੇ ।
2 Chronicles 28:3 in Panjabi 3 ਇਸ ਤੋਂ ਬਿਨ੍ਹਾਂ ਉਸ ਨੇ ਹੀਨੋਮ ਦੇ ਪੁੱਤਰ ਦੀ ਵਾਦੀ ਵਿੱਚ ਧੂਪ ਧੁਖਾਈ ਅਤੇ ਉਨ੍ਹਾਂ ਕੌਮਾਂ ਦੇ ਘਿਣਾਉਣੇ ਰਵਾਜਾਂ ਅਨੁਸਾਰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਕੱਢ ਦਿੱਤਾ ਸੀ ਆਪਣੇ ਹੀ ਪੁੱਤਰਾਂ ਨੂੰ ਅੱਗ ਵਿੱਚ ਜਲਾਇਆ
2 Chronicles 33:6 in Panjabi 6 ਅਤੇ ਉਸ ਨੇ ਬਨ ਹਿੰਨੋਮ ਦੀ ਵਾਦੀ ਵਿੱਚ ਆਪਣੇ ਪੁੱਤਰਾਂ ਨੂੰ ਅੱਗ ਵਿੱਚੋਂ ਦੀ ਲੰਘਾਇਆ ਅਤੇ ਫਾਲ ਪਾਉਂਦਾ ਅਤੇ ਟੂਣੇ ਟੋਟਕੇ ਅਤੇ ਜਾਦੂ ਕਰਦਾ, ਅਤੇ ਮਿੱਤਰ ਭੂਤ ਅਤੇ ਦੇਓਯਾਰਾਂ ਨਾਲ ਮੇਲ ਜੋਲ ਰੱਖਦਾ ਸੀ । ਉਹ ਅਜਿਹਾ ਕੰਮ ਕਰਨ ਵਿੱਚ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਬਹੁਤ ਵੱਧ ਗਿਆ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ
Psalm 106:38 in Panjabi 38 ਉਨ੍ਹਾਂ ਨੇ ਨਿਰਦੋਸ਼ਾਂ ਦਾ ਲਹੂ, ਅਰਥਾਤ ਆਪਣੇ ਪੁੱਤਰਾਂ ਧੀਆਂ ਦਾ ਲਹੂ ਵਹਾਇਆ, ਜਿਨ੍ਹਾਂ ਨੂੰ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਲਈ ਬਲੀਦਾਨ ਕੀਤਾ,
Isaiah 57:5 in Panjabi 5 ਤੁਸੀਂ ਜਿਹੜੇ ਬਲੂਤਾਂ ਵਿੱਚ, ਹਰੇਕ ਹਰੇ ਰੁੱਖ ਦੇ ਹੇਠ ਕਾਮ-ਵਾਸਨਾ ਵਿੱਚ ਸੜਦੇ ਹੋ ਅਤੇ ਘਾਟੀਆਂ ਵਿੱਚ ਪੱਥਰਾਂ ਦੀਆਂ ਦਰਾਰਾਂ ਹੇਠ ਬੱਚਿਆਂ ਨੂੰ ਵੱਢਦੇ ਹੋ !
Jeremiah 7:31 in Panjabi 31 ਉਹਨਾਂ ਨੇ ਤੋਫਥ ਦੇ ਉੱਚੇ ਸਥਾਨ ਜਿਹੜੇ ਬਨ-ਹਿੰਨੋਮ ਦੀ ਵਾਦੀ ਵਿੱਚ ਹਨ ਬਣਾਏ ਭਈ ਆਪਣੇ ਪੁੱਤ੍ਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜਨ, ਜਿਹ ਦਾ ਨਾ ਮੈਂ ਹੁਕਮ ਦਿੱਤਾ, ਨਾ ਹੀ ਮੇਰੇ ਮਨ ਵਿੱਚ ਇਹ ਆਇਆ ।
Jeremiah 32:35 in Panjabi 35 ਉਹਨਾਂ ਨੇ ਬਆਲ ਦੇ ਉੱਚੇ ਸਥਾਨ ਜਿਹੜੇ ਬਨ-ਹਿੰਨੋਮ ਦੀ ਵਾਦੀ ਵਿੱਚ ਹਨ ਬਣਾਏ ਭਈ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਮੋਲਕ ਲਈ ਉਹ ਦੇ ਵਿੱਚੋਂ ਦੀ ਲੰਘਾਉਣ ਜਿਹ ਦੀ ਮੈਂ ਉਹਨਾਂ ਨੂੰ ਆਗਿਆ ਨਹੀਂ ਦਿੱਤੀ, ਨਾ ਇਹ ਮੇਰੇ ਮੰਨ ਵਿੱਚ ਆਇਆ ਕਿ ਉਹ ਇਹ ਘਿਣਾਉਣੇ ਕੰਮ ਕਰ ਕੇ ਯਹੂਦਾਹ ਤੋਂ ਪਾਪ ਕਰਾਉਣ ।
Ezekiel 16:20 in Panjabi 20 ਤੂੰ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਜਿਹਨਾਂ ਨੂੰ ਤੂੰ ਮੇਰੇ ਲਈ ਜਨਮ ਦਿੱਤਾ ਸੀ, ਲੈ ਕੇ ਉਹਨਾਂ ਅੱਗੇ ਬਲੀਦਾਨ ਕੀਤਾ, ਤਾਂ ਜੋ ਉਹ ਉਹਨਾਂ ਨੂੰ ਖਾ ਜਾਣ ! ਕੀ ਤੇਰੀ ਜ਼ਨਾਹਕਾਰੀ ਕੋਈ ਨਿੱਕੀ ਗੱਲ ਸੀ ?
Ezekiel 20:26 in Panjabi 26 ਮੈਂ ਉਹਨਾਂ ਨੂੰ ਉਹਨਾਂ ਦੇ ਹੀ ਤੋਹਫਿਆਂ ਵਿੱਚ ਅਰਥਾਤ ਉਹਨਾਂ ਦੇ ਸਾਰੇ ਕੁੱਖ ਦੇ ਖੋਲ੍ਹਣ ਵਾਲਿਆਂ ਨੂੰ ਅੱਗ ਵਿੱਚੋਂ ਦੀ ਲੰਘਾਉਣ ਦੇ ਕਾਰਨ ਭ੍ਰਿਸ਼ਟ ਕੀਤਾ, ਤਾਂ ਜੋ ਮੈਂ ਉਹਨਾਂ ਨੂੰ ਡਰਾਵਾਂ ਭਈ ਉਹ ਜਾਣਨ ਕਿ ਯਹੋਵਾਹ ਮੈਂ ਹਾਂ !
Ezekiel 20:31 in Panjabi 31 ਜਦੋਂ ਤੁਸੀਂ ਆਪਣੀਆਂ ਭੇਟਾਂ ਚੜ੍ਹਾਉਂਦੇ ਹੋ ਅਤੇ ਆਪਣੇ ਪੁੱਤਰਾਂ ਨੂੰ ਅੱਗ ਵਿੱਚੋਂ ਲੰਘਾ ਕੇ ਆਪਣੀਆਂ ਸਾਰੀਆਂ ਮੂਰਤੀਆਂ ਤੋਂ ਆਪਣੇ ਆਪ ਨੂੰ ਅੱਜ ਦੇ ਦਿਨ ਤੱਕ ਭ੍ਰਿਸ਼ਟ ਕਰਦੇ ਹੋ, ਤਾਂ ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਮੇਰੇ ਕੋਲੋਂ ਕੁੱਝ ਪੁੱਛ ਸਕਦੇ ਹੋ ? ਪ੍ਰਭੂ ਯਹੋਵਾਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੇਰੇ ਕੋਲੋਂ ਤੁਸੀਂ ਕੁੱਝ ਨਾ ਪੁੱਛ ਸਕੋਗੇ ।
Ezekiel 23:37 in Panjabi 37 ਕਿਉਂ ਜੋ ਉਹਨਾਂ ਨੇ ਵਿਭਚਾਰ ਕੀਤਾ ਅਤੇ ਉਹਨਾਂ ਦੇ ਹੱਥ ਲਹੂ ਨਾਲ ਭਰੇ ਹਨ । ਹਾਂ, ਉਹਨਾਂ ਨੇ ਆਪਣੀਆਂ ਮੂਰਤੀਆਂ ਨਾਲ ਵਿਭਚਾਰ ਕੀਤਾ ਅਤੇ ਆਪਣੇ ਪੁੱਤਰਾਂ ਨੂੰ ਜੋ ਮੇਰੇ ਤੋਂ ਜੰਮੇ ਅੱਗ ਵਿੱਚੋਂ ਲੰਘਾਇਆ ਕਿ ਮੂਰਤੀਆਂ ਲਈ ਉਹ ਖਾਣਾ ਹੋਣ !
Ezekiel 23:39 in Panjabi 39 ਕਿਉਂ ਜੋ ਜਦ ਉਹ ਆਪਣੇ ਪੁੱਤਰਾਂ ਨੂੰ ਆਪਣੀਆਂ ਮੂਰਤੀਆਂ ਦੇ ਲਈ ਵੱਢ ਚੁੱਕੇ, ਤਾਂ ਉਸੇ ਦਿਨ ਮੇਰੇ ਪਵਿੱਤਰ ਸਥਾਨ ਵਿੱਚ ਆ ਵੜੇ, ਤਾਂ ਜੋ ਉਹ ਨੂੰ ਪਲੀਤ ਕਰਨ ਅਤੇ ਵੇਖ, ਉਹਨਾਂ ਨੇ ਮੇਰੇ ਭਵਨ ਵਿੱਚ ਅਜਿਹਾ ਕੰਮ ਕੀਤਾ !
Acts 7:43 in Panjabi 43 ਅਤੇ ਤੁਸੀਂ ਮੋਲੋਕ ਦੇ ਤੰਬੂ, ਅਤੇ ਰਿਫ਼ਾਨ ਦਿਉਤੇ ਦੇ ਤਾਰੇ ਨੂੰ, ਅਰਥਾਤ ਉਨ੍ਹਾਂ ਮੂਰਤਾਂ ਨੂੰ ਚੁੱਕੀ ਫਿਰਦੇ ਹੋ ਜਿਹੜੀਆਂ ਤੁਸੀਂ ਆਪਣੇ ਪੂਜਣ ਲਈ ਬਣਾਈਆਂ, ਅਤੇ ਮੈਂ ਤੁਹਾਨੂੰ ਕੱਢ ਕੇ ਬਾਬੁਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ ।
Acts 7:58 in Panjabi 58 ਅਤੇ ਉਸ ਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਕੇ ਉਸ ਉੱਤੇ ਪਥਰਾਹ ਕੀਤਾ ਅਤੇ ਗਵਾਹਾਂ ਨੇ ਆਪਣੇ ਕੱਪੜੇ ਸੌਲੁਸ ਨਾਮ ਦੇ ਇੱਕ ਜਵਾਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ ।