Lamentations 1:15 in Panjabi 15 ਪ੍ਰਭੂ ਨੇ ਮੇਰੇ ਸਾਰੇ ਸੂਰਮਿਆਂ ਨੂੰ ਤੁੱਛ ਜਾਣਿਆ ਹੈ, ਉਸ ਨੇ ਮੇਰੇ ਵਿਰੁੱਧ ਇੱਕ ਮੰਡਲੀ ਨੂੰ ਬੁਲਾਇਆ ਕਿ ਮੇਰੇ ਜੁਆਨਾਂ ਨੂੰ ਕੁਚਲ ਦੇਵੇ । ਪ੍ਰਭੂ ਨੇ ਯਹੂਦਾਹ ਦੀ ਕੁਆਰੀ ਧੀ ਨੂੰ ਜਾਣੋ ਚੁਬੱਚੇ ਵਿੱਚ ਮਿੱਧਿਆ ਹੈ ।
Other Translations King James Version (KJV) The LORD hath trodden under foot all my mighty men in the midst of me: he hath called an assembly against me to crush my young men: the LORD hath trodden the virgin, the daughter of Judah, as in a winepress.
American Standard Version (ASV) The Lord hath set at nought all my mighty men in the midst of me; He hath called a solemn assembly against me to crush my young men: The Lord hath trodden as in a winepress the virgin daughter of Judah.
Bible in Basic English (BBE) The Lord has made sport of all my men of war in me, he has got men together against me to send destruction on my young men: the virgin daughter of Judah has been crushed like grapes under the feet of the Lord.
Darby English Bible (DBY) The Lord hath cast down all my mighty men in the midst of me; he hath called an assembly against me to crush my young men; the Lord hath trodden as a winepress the virgin daughter of Judah.
World English Bible (WEB) The Lord has set at nothing all my mighty men in the midst of me; He has called a solemn assembly against me to crush my young men: The Lord has trodden as in a winepress the virgin daughter of Judah.
Young's Literal Translation (YLT) Trodden down all my mighty ones hath the Lord in my midst, He proclaimed against me an appointed time, To destroy my young men, A wine-press hath the Lord trodden, To the virgin daughter of Judah.
Cross Reference Deuteronomy 28:33 in Panjabi 33 ਤੁਹਾਡੀ ਜ਼ਮੀਨ ਦਾ ਫਲ ਅਤੇ ਤੁਹਾਡੀ ਸਾਰੀ ਕਮਾਈ ਉਹ ਲੋਕ ਖਾਣਗੇ, ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ । ਤੁਸੀਂ ਸਦਾ ਲਈ ਦੱਬੇ ਰਹੋਗੇ ਅਤੇ ਕੁਚਲੇ ਜਾਓਗੇ ।
Judges 10:8 in Panjabi 8 ਉਨ੍ਹਾਂ ਨੇ ਉਸੇ ਸਾਲ ਇਸਰਾਏਲੀਆਂ ਨੂੰ ਦੁੱਖ ਦਿੱਤਾ ਸਗੋਂ ਸਾਰੇ ਇਸਰਾਏਲੀਆਂ ਨੂੰ ਜੋ ਯਰਦਨ ਪਾਰ ਅਮੋਰੀਆਂ ਦੇ ਦੇਸ਼ ਗਿਲਆਦ ਵਿੱਚ ਰਹਿੰਦੇ ਸਨ, ਅਠਾਰਾਂ ਸਾਲ ਤੱਕ ਬਹੁਤ ਦੁੱਖ ਦਿੰਦੇ ਰਹੇ ।
2 Kings 9:33 in Panjabi 33 ਤਦ ਉਸ ਨੇ ਆਖਿਆ, ਉਹ ਨੂੰ ਹੇਠਾਂ ਡੇਗ ਦਿਓ । ਫਿਰ ਉਨ੍ਹਾਂ ਨੇ ਉਹ ਨੂੰ ਡੇਗ ਦਿੱਤਾ ਅਤੇ ਉਹ ਦੇ ਲਹੂ ਦੇ ਛਿੱਟੇ ਕੰਧ ਉੱਤੇ ਅਤੇ ਕੁਝ ਘੋੜਿਆਂ ਉੱਤੇ ਪਏ ਅਤੇ ਉਸ ਨੇ ਉਹ ਨੂੰ ਲਤਾੜ ਛੱਡਿਆ ।
2 Kings 24:14 in Panjabi 14 ਅਤੇ ਉਹ ਸਾਰੇ ਯਰੂਸ਼ਲਮ ਨੂੰ, ਸਾਰਿਆਂ ਸਰਦਾਰਾਂ, ਸਾਰਿਆਂ ਬਲਵੰਤ ਜੋਧਿਆਂ ਨੂੰ ਅਰਥਾਤ ਦਸ ਹਜ਼ਾਰ ਬੰਧੂਏ ਨਾਲੇ ਸਾਰੇ ਕਾਰੀਗਰਾਂ ਅਤੇ ਲੋਹਾਰਾਂ ਨੂੰ ਗ਼ੁਲਾਮ ਕਰ ਕੇ ਲੈ ਗਿਆ ਅਤੇ ਦੇਸ ਦੇ ਅਤੀ ਕੰਗਾਲਾਂ ਤੋਂ ਬਿਨਾ ਹੋਰ ਕੋਈ ਬਾਕੀ ਨਾ ਰਿਹਾ ।
2 Kings 25:4 in Panjabi 4 ਤਦ ਸ਼ਹਿਰ ਤੋੜਿਆ ਗਿਆ ਅਤੇ ਦੋਹਾਂ ਕੰਧਾਂ ਦੇ ਵਿੱਚਕਾਰ ਜੋ ਫਾਟਕ ਰਾਜਾ ਦੇ ਬਾਗ ਦੇ ਕੋਲ ਸੀ ਉਹ ਦੇ ਰਾਹੀਂ ਸਾਰੇ ਜੋਧੇ ਰਾਤੋ ਰਾਤ ਭੱਜ ਗਏ ਜਦ ਕਸਦੀ ਸ਼ਹਿਰ ਦੇ ਆਲੇ-ਦੁਆਲੇ ਸਨ ਤਾਂ ਰਾਜਾ ਮਦਾਨ ਦੇ ਰਾਹ ਗਿਆ ।
Psalm 119:118 in Panjabi 118 ਜਿਹੜੇ ਤੇਰੀਆਂ ਬਿਧੀਆਂ ਤੋਂ ਬੇਮੁਖ ਹੋ ਜਾਂਦੇ ਹਨ ਉਨ੍ਹਾਂ ਨੂੰ ਤੂੰ ਸੁੱਟ ਦਿੱਤਾ ਹੈ, ਕਿਉਂ ਜੋ ਉਨ੍ਹਾਂ ਦੀ ਚਲਾਕੀ ਫ਼ਰੇਬ ਹੈ ।
Isaiah 5:5 in Panjabi 5 ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਭਈ ਮੈਂ ਆਪਣੇ ਅੰਗੂਰੀ ਬਾਗ ਨਾਲ ਕੀ ਕਰਨ ਵਾਲਾ ਹਾਂ । ਮੈਂ ਉਸ ਦੀ ਵਾੜ ਹਟਾ ਦਿਆਂਗਾ, ਅਤੇ ਉਹ ਸੜ ਜਾਵੇਗੀ, ਮੈਂ ਉਸ ਦੀ ਕੰਧ ਢਾਹ ਸੁੱਟਾਂਗਾ, ਅਤੇ ਉਹ ਲਤਾੜੀ ਜਾਵੇਗੀ ।
Isaiah 28:18 in Panjabi 18 ਤਦ ਤੁਹਾਡਾ ਮੌਤ ਨਾਲ ਬੰਨ੍ਹਿਆ ਹੋਇਆ ਨੇਮ ਟੁੱਟ ਜਾਵੇਗਾ, ਅਤੇ ਪਤਾਲ ਨਾਲ ਕੀਤਾ ਇਕਰਾਰ ਕਾਇਮ ਨਾ ਰਹੇਗਾ, ਜਦ ਬਿਪਤਾ ਦਾ ਹੜ੍ਹ ਆ ਝੁੱਲੇ, ਤੁਸੀਂ ਉਸ ਤੋਂ ਲਤਾੜੇ ਜਾਓਗੇ ।
Isaiah 41:2 in Panjabi 2 ਕਿਸ ਨੇ ਪੂਰਬ ਤੋਂ ਉਸ ਨੂੰ ਉਕਸਾਇਆ, ਜਿਸ ਦੇ ਕਦਮ ਫ਼ਤਹ ਚੁੰਮਦੀ ਹੈ ? ਉਹ ਕੌਮਾਂ ਨੂੰ ਉਸ ਦੇ ਵੱਸ ਵਿੱਚ ਕਰ ਦਿੰਦਾ ਹੈ, ਤਾਂ ਜੋ ਉਹ ਰਾਜਿਆਂ ਉੱਤੇ ਰਾਜ ਕਰੇ, ਉਹ ਉਹਨਾਂ ਨੂੰ ਆਪਣੀ ਤਲਵਾਰ ਨਾਲ ਧੂੜ ਵਾਂਗੂੰ ਅਤੇ ਆਪਣੇ ਧਣੁਖ ਨਾਲ ਉਡਾਏ ਹੋਏ ਕੱਖ ਵਾਂਗੂੰ ਕਰ ਦਿੰਦਾ ਹੈ ।
Isaiah 63:3 in Panjabi 3 ਮੈਂ ਇਕੱਲੇ ਹੀ ਦਾਖਾਂ ਦੇ ਹੌਦ ਵਿੱਚ ਲਤਾੜਿਆ, ਅਤੇ ਦੇਸ-ਦੇਸ ਦੇ ਲੋਕਾਂ ਵਿੱਚੋਂ ਮੇਰੇ ਨਾਲ ਕੋਈ ਨਹੀਂ ਸੀ । ਹਾਂ, ਮੈਂ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਲਤਾੜਿਆ, ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਮਿੱਧਿਆ, ਮੇਰੇ ਬਸਤਰ ਉੱਤੇ ਉਹਨਾਂ ਦਾ ਲਹੂ ਛਿੜਕਿਆ ਗਿਆ, ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ ਹੈ !
Jeremiah 14:17 in Panjabi 17 ਤੂੰ ਉਹਨਾਂ ਨੂੰ ਇਹ ਗੱਲ ਆਖ,- ਮੇਰੀਆਂ ਅੱਖਾਂ ਰਾਤ-ਦਿਨ ਅੰਝੂ ਵਹਾਉਣਗੀਆਂ, ਉਹ ਨਾ ਥੰਮ੍ਹਣਗੀਆਂ, ਕਿਉਂ ਜੋ ਮੇਰੀ ਪਰਜਾ ਦੀ ਕੁਆਰੀ ਧੀ ਵੱਡੇ ਫੱਟ ਨਾਲ ਫੱਟੀ ਗਈ, ਬਹੁਤ ਕਰੜੀ ਮਾਰ ਨਾਲ ।
Jeremiah 18:21 in Panjabi 21 ਇਸ ਲਈ ਉਹਨਾਂ ਦੇ ਬੱਚਿਆਂ ਨੂੰ ਕਾਲ ਦੇ ਹਵਾਲੇ ਕਰ, ਅਤੇ ਉਹਨਾਂ ਨੂੰ ਤਲਵਾਰ ਦੇ ਘਾਟ ਉਤਾਰ ! ਉਹਨਾਂ ਦੀਆਂ ਔਰਤਾਂ ਔਂਤਰੀਆਂ ਅਤੇ ਵਿਧਵਾ ਹੋਣ ਅਤੇ ਉਹਨਾਂ ਦੇ ਮਨੁੱਖ ਤਲਵਾਰ ਨਾਲ ਮਰਨ ਉਹਨਾਂ ਦੇ ਚੁਗਵੇਂ ਲੜਾਈ ਵਿੱਚ ਤਲਵਾਰ ਨਾਲ ਮਾਰੇ ਜਾਣ !
Jeremiah 37:10 in Panjabi 10 ਕਿਉਂ ਜੋ ਜੇ ਤੁਸੀਂ ਕਸਦੀਆਂ ਦੀ ਸਾਰੀ ਫੌਜ ਨੂੰ ਜਿਹੜੀ ਤੁਹਾਡੇ ਨਾਲ ਲੜਦੀ ਹੈ ਐਉਂ ਮਾਰ ਸੁੱਟਦੇ ਕਿ ਉਹਨਾਂ ਵਿੱਚ ਨਿਰੇ ਫੱਟੜ ਮਨੁੱਖ ਹੀ ਰਹਿੰਦੇ ਤਾਂ ਉਹ ਆਪਣਿਆਂ ਆਪਣਿਆਂ ਤੰਬੂਆਂ ਵਿੱਚੋਂ ਉੱਠ ਕੇ ਇਸ ਸ਼ਹਿਰ ਨੂੰ ਅੱਗ ਨਾਲ ਸਾੜ ਸੁੱਟਦੇ ! ।
Jeremiah 50:26 in Panjabi 26 ਹਰ ਪਾਸਿਓਂ ਉਹ ਦੇ ਵਿਰੁੱਧ ਆਓ, ਉਹ ਦੇ ਖਾਤਿਆਂ ਨੂੰ ਖੋਲ੍ਹੋ ਅੰਨ ਦੀਆਂ ਢੇਰੀਆਂ ਵਾਂਗੂੰ ਉਹ ਦੀਆਂ ਢੇਰੀਆਂ ਲਾ ਦਿਓ, ਉਹ ਦਾ ਸੱਤਿਆਨਾਸ ਕਰ ਦਿਓ, ਉਹ ਦਾ ਕੁਝ ਬਾਕੀ ਨਾ ਰਹੇ !
Jeremiah 51:34 in Panjabi 34 ਬਾਬਲ ਦੇ ਰਾਜਾ ਨਬੂਕਦਰੱਸਰ ਨੇ ਮੈਨੂੰ ਭੱਖ ਲਿਆ, ਉਸ ਨੇ ਮੈਨੂੰ ਭੰਨ ਸੁੱਟਿਆ ਹੈ, ਉਸ ਨੇ ਮੈਨੂੰ ਇੱਕ ਸੱਖਣਾ ਭਾਂਡਾ ਕਰ ਦਿੱਤਾ ਹੈ, ਉਸ ਨੇ ਸਰਾਲ ਵਾਂਗੂੰ ਮੈਨੂੰ ਹੜੱਪ ਲਿਆ, ਉਸ ਨੇ ਆਪਣੇ ਢਿੱਡ ਨੂੰ ਮੇਰਿਆਂ ਪਦਾਰਥਾਂ ਨਾਲ ਭਰ ਲਿਆ, ਉਸ ਨੇ ਮੈਨੂੰ ਕੱਢ ਦਿੱਤਾ !
Lamentations 3:34 in Panjabi 34 ਸੰਸਾਰ ਦੇ ਸਾਰੇ ਗੁਲਾਮਾਂ ਨੂੰ ਪੈਰਾਂ ਹੇਠ ਮਿੱਧਣਾ,
Daniel 3:13 in Panjabi 13 ਤਦ ਨਬੂਕਦਨੱਸਰ ਨੇ ਵੱਡੇ ਕ੍ਰੋਧ ਅਤੇ ਗੁੱਸੇ ਨਾਲ ਆਗਿਆ ਕੀਤੀ ਕਿ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਨੂੰ ਹਾਜ਼ਰ ਕਰੋ ! ਤਦ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਰਾਜੇ ਅੱਗੇ ਹਾਜ਼ਰ ਕੀਤਾ ।
Micah 7:10 in Panjabi 10 ਮੇਰੀ ਵੈਰਨ ਵੇਖੇਗੀ, ਅਤੇ ਸ਼ਰਮ ਉਸ ਨੂੰ ਢੱਕ ਲਵੇਗੀ, ਜਿਸ ਨੇ ਮੈਨੂੰ ਆਖਿਆ, ਯਹੋਵਾਹ ਤੇਰਾ ਪਰਮੇਸ਼ੁਰ ਕਿੱਥੇ ਹੈ ? ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖਾਂਗਾ, ਤਦ ਉਹ ਗਲੀਆਂ ਦੇ ਚਿੱਕੜ ਵਾਂਗੂੰ ਮਿੱਧੀ ਜਾਵੇਗੀ !
Malachi 4:3 in Panjabi 3 ਤੁਸੀਂ ਦੁਸ਼ਟਾਂ ਨੂੰ ਮਿੱਧੋਗੇ, ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸੁਆਹ ਹੋਣਗੇ ਉਸ ਦਿਨ ਜਦ ਮੈਂ ਇਹ ਕੰਮ ਕਰਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ ।
Luke 21:24 in Panjabi 24 ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਗੁਲਾਮ ਹੋ ਕੇ ਸਭ ਕੌਮਾਂ ਵਿੱਚ ਪੁਚਾਏ ਜਾਣਗੇ ਅਤੇ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੱਕ ਪਰਾਈਆਂ ਕੌਮਾਂ ਦੇ ਸਮੇਂ ਪੂਰੇ ਨਾ ਹੋਣ ।
Hebrews 10:29 in Panjabi 29 ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਹੋਰ ਵੀ ਕੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਸ ਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਪਵਿੱਤਰ ਨਾ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਨਿਰਾਦਰ ਕੀਤਾ ।
Revelation 14:19 in Panjabi 19 ਤਾਂ ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਅੰਗੂਰੀ ਬੇਲ ਵੱਢ ਲਈ ਅਤੇ ਚੁਬੱਚੇ ਵਿੱਚ ਸੁੱਟ ਦਿੱਤੀ ।
Revelation 19:15 in Panjabi 15 ਅਤੇ ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਜੋ ਉਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ ਦੀ ਮੈਂ ਦੇ ਚੁਬੱਚੇ ਨੂੰ ਲਿਤਾੜਦਾ ਹੈ ।