Jeremiah 51:11 in Panjabi 11 ਤੀਰਾਂ ਨੂੰ ਤਿੱਖਾ ਕਰੋ, ਢਾਲਾਂ ਨੂੰ ਤਕੜਾਈ ਨਾਲ ਫੜੋ ! ਯਹੋਵਾਹ ਨੇ ਮਾਦੀ ਰਾਜਿਆਂ ਦੀ ਰੂਹ ਨੂੰ ਪਰੇਰਿਆ ਹੈ, ਕਿਉਂ ਜੋ ਉਸ ਦਾ ਪਰੋਜਨ ਬਾਬਲ ਦੇ ਉਜਾੜ ਦੇਣ ਦਾ ਹੈ, ਇਹ ਯਹੋਵਾਹ ਦਾ ਬਦਲਾ, ਹਾਂ, ਉਹ ਦੀ ਹੈਕਲ ਦਾ ਬਦਲਾ ਹੈ !
Other Translations King James Version (KJV) Make bright the arrows; gather the shields: the LORD hath raised up the spirit of the kings of the Medes: for his device is against Babylon, to destroy it; because it is the vengeance of the LORD, the vengeance of his temple.
American Standard Version (ASV) Make sharp the arrows; hold firm the shields: Jehovah hath stirred up the spirit of the kings of the Medes; because his purpose is against Babylon, to destroy it: for it is the vengeance of Jehovah, the vengeance of his temple.
Bible in Basic English (BBE) Make bright the arrows; take up the body-covers: the Lord has been moving the spirit of the king of the Medes; because his design against Babylon is its destruction: for it is the punishment from the Lord, the payment for his Temple.
Darby English Bible (DBY) Sharpen the arrows; take the shields. Jehovah hath stirred up the spirit of the kings of the Medes; for his purpose is against Babylon, to destroy it; for this is the vengeance of Jehovah, the vengeance of his temple.
World English Bible (WEB) Make sharp the arrows; hold firm the shields: Yahweh has stirred up the spirit of the kings of the Medes; because his purpose is against Babylon, to destroy it: for it is the vengeance of Yahweh, the vengeance of his temple.
Young's Literal Translation (YLT) Cleanse ye the arrows, fill the shields, Stirred up hath Jehovah the spirit of the kings of Madia, For against Babylon His device `is' to destroy it, For the vengeance of Jehovah it `is', The vengeance of His temple.
Cross Reference 1 Kings 11:14 in Panjabi 14 ਇਸ ਤੋਂ ਬਾਅਦ ਯਹੋਵਾਹ ਨੇ ਇੱਕ ਵਿਰੋਧੀ ਨੂੰ ਸੁਲੇਮਾਨ ਦੇ ਵਿਰੁੱਧ ਅਰਥਾਤ ਹਦਦ ਅਦੋਮੀ ਨੂੰ ਪਰੇਰਿਆ ਉਹ ਅਦੋਮ ਵਿੱਚ ਰਾਜਾ ਦੀ ਅੰਸ ਵਿੱਚੋ ਸੀ ।
1 Kings 11:23 in Panjabi 23 ਫੇਰ ਪਰਮੇਸ਼ੁਰ ਨੇ ਇੱਕ ਹੋਰ ਵਿਰੋਧੀ ਨੂੰ ਉਹ ਦੇ ਲਈ ਪਰੇਰਿਆ ਅਰਥਾਤ ਰਜ਼ੋਨ ਅਲਯਾਦਾ ਦੇ ਪੁੱਤਰ ਨੂੰ ਜੋ ਆਪਣੇ ਸੁਆਮੀ ਸੋਬਾਹ ਦੇ ਰਾਜਾ ਹਦਦਅਜ਼ਰ ਤੋਂ ਨੱਠਾ ਸੀ ।
1 Chronicles 5:26 in Panjabi 26 ਅਤੇ ਇਸਰਾਏਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜਾ ਪੂਲ ਦੇ ਮਨ ਨੂੰ ਅਤੇ ਅਸ਼ੂਰ ਦੇ ਰਾਜਾ ਤਿਲਗਥ ਪਿਲਨਸਰ ਦੇ ਮਨ ਨੂੰ ਉਕਸਾਇਆ, ਅਤੇ ਉਹ ਉਹਨਾਂ ਨੂੰ ਅਰਥਾਤ ਰੂਬੇਨੀਆਂ ਨੂੰ, ਗਾਦੀਆਂ ਨੂੰ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਦੇਸ ਵਿੱਚੋਂ ਕੱਢ ਕੇ ਲੈ ਗਏ, ਅਤੇ ਉਨ੍ਹਾਂ ਨੂੰ ਰਲਹ, ਹਾਬੋਰ, ਹਾਰਾ ਅਤੇ ਗੋਜ਼ਾਨ ਦੀ ਨਦੀ ਨੂੰ ਲੈ ਆਇਆ । ਉਹ ਅੱਜ ਤੱਕ ਉੱਥੇ ਹੀ ਵਸਦੇ ਹਨ ।
2 Chronicles 36:22 in Panjabi 22 ਅਤੇ ਫਾਰਸ ਦੇ ਪਾਤਸ਼ਾਹ ਕੋਰਸ ਦੇ ਪਹਿਲੇ ਸਾਲ ਯਹੋਵਾਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹੋਂ ਨਿੱਕਲਿਆ ਸੀ ਪੂਰਾ ਹੋਵੇ ਯਹੋਵਾਹ ਨੇ ਫਾਰਸ ਦੇ ਪਾਤਸ਼ਾਹ ਕੋਰਸ ਨੂੰ ਪਰੇਰਿਆ ਸੋ ਉਹ ਨੇ ਆਪਣੇ ਸਾਰੇ ਰਾਜ ਵਿੱਚ ਡੌਂਡੀ ਪਿਟਵਾਈ ਅਤੇ ਇਸ ਵਿਸ਼ੇ ਦਾ ਹੁਕਮ ਵੀ ਲਿਖਿਆ
Ezra 1:1 in Panjabi 1 ਫ਼ਾਰਸ ਦੇ ਰਾਜਾ ਕੋਰਸ਼ ਦੇ ਰਾਜ ਦੇ ਪਹਿਲੇ ਸਾਲ ਵਿੱਚ ਯਹੋਵਾਹ ਨੇ ਫ਼ਾਰਸ ਦੇ ਰਾਜਾ ਕੋਰਸ਼ ਦਾ ਮਨ ਉਭਾਰਿਆ, ਤਾਂ ਜੋ ਯਿਰਮਿਯਾਹ ਦੇ ਰਾਹੀਂ ਯਹੋਵਾਹ ਦਾ ਬਚਨ ਪੂਰਾ ਹੋਵੇ ਅਤੇ ਉਸ ਨੇ ਆਪਣੇ ਸਾਰੇ ਰਾਜ ਵਿੱਚ ਇਹ ਮੁਨਾਦੀ ਕਰਵਾਈ ਅਤੇ ਲਿਖਤ ਰੂਪ ਵਿੱਚ ਵੀ ਦੇ ਦਿੱਤਾ:
Psalm 74:3 in Panjabi 3 ਸਦਾ ਦੇ ਉਜੜੇ ਥਾਵਾਂ ਵੱਲ ਕਦਮ ਉਠਾ, ਅਰਥਾਤ ਉਸ ਸਾਰੀ ਖਰਾਬੀ ਵੱਲ ਵੀ, ਜਿਹੜੀ ਪਵਿੱਤਰ ਥਾਂ ਵਿੱਚ ਵੈਰੀ ਨੇ ਕੀਤੀ ਹੈ ।
Psalm 83:3 in Panjabi 3 ਓਹ ਤੇਰੇ ਲੋਕਾਂ ਦੇ ਵਿਰੁੱਧ ਛਲ ਮਤਾ ਮਤਾਉਂਦੇ ਹਨ, ਅਤੇ ਤੇਰੇ ਰਾਖਵੇਂ ਲੋਕਾਂ ਦੇ ਵਿਰੁੱਧ ਗੋਸ਼ਟਾਂ ਗੰਢਦੇ ਹਨ ।
Isaiah 10:26 in Panjabi 26 ਸੈਨਾਂ ਦਾ ਯਹੋਵਾਹ ਉਨ੍ਹਾਂ ਨੂੰ ਕੋੜੇ ਨਾਲ ਮਾਰੇਗਾ, ਜਿਵੇਂ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਮਾਰਿਆ ਅਤੇ ਜਿਵੇਂ ਉਸ ਨੇ ਆਪਣੀ ਲਾਠੀ ਮਿਸਰ ਉੱਤੇ ਚੁੱਕੀ, ਉਸੇ ਤਰ੍ਹਾਂ ਹੀ ਉਹ ਦੀ ਲਾਠੀ ਸਮੁੰਦਰ ਉੱਤੇ ਹੋਵੇਗੀ ।
Isaiah 13:17 in Panjabi 17 ਵੇਖੋ, ਮੈਂ ਉਨ੍ਹਾਂ ਦੇ ਵਿਰੁੱਧ ਮਾਦੀਆਂ ਨੂੰ ਪਰੇਰ ਰਿਹਾ ਹਾਂ, ਜਿਹੜੇ ਚਾਂਦੀ ਦੀ ਪਰਵਾਹ ਨਹੀਂ ਕਰਦੇ, ਨਾ ਸੋਨੇ ਤੋਂ ਖੁਸ਼ ਹੁੰਦੇ ਹਨ ।
Isaiah 21:2 in Panjabi 2 ਕਸ਼ਟ ਦੀਆਂ ਗੱਲਾਂ ਦਾ ਇੱਕ ਦਰਸ਼ਣ ਮੈਨੂੰ ਵਿਖਾਇਆ ਗਿਆ, - ਛਲੀਆ ਛਲਦਾ, ਲੁਟੇਰਾ ਲੁੱਟਦਾ ! ਹੇ ਏਲਾਮ, ਚੜ੍ਹਾਈ ਕਰ ! ਹੇ ਮਾਦਈ, ਘੇਰ ਲੈ ! ਮੈਂ ਉਸ ਦਾ ਸਾਰਾ ਹੂੰਗਣਾ ਮੁਕਾ ਦਿੰਦਾ ਹਾਂ ।
Isaiah 21:5 in Panjabi 5 ਉਹ ਭੋਜਨ ਲਈ ਮੇਜ਼ ਲਾਉਂਦੇ ਹਨ, ਉਹ ਦਰੀਆਂ ਵਿਛਾਉਂਦੇ ਹਨ, ਉਹ ਖਾਂਦੇ-ਪੀਂਦੇ ਹਨ । ਹੇ ਹਾਕਮੋ, ਉੱਠੋ ! ਢਾਲਾਂ ਨੂੰ ਤੇਲ ਮਲੋ ! ।
Isaiah 41:25 in Panjabi 25 ਮੈਂ ਇੱਕ ਮਨੁੱਖ ਨੂੰ ਉੱਤਰ ਵੱਲੋਂ ਉਕਸਾਇਆ ਅਤੇ ਉਹ ਆ ਗਿਆ ਹੈ, ਸੂਰਜ ਦੇ ਚੜ੍ਹਨ ਵੱਲੋਂ ਅਤੇ ਉਹ ਮੇਰਾ ਨਾਮ ਲਵੇਗਾ, ਉਹ ਹਾਕਮਾਂ ਉੱਤੇ ਇਸ ਤਰ੍ਹਾਂ ਆ ਪਵੇਗਾ ਜਿਵੇਂ ਗਾਰੇ ਉੱਤੇ, ਅਤੇ ਜਿਵੇਂ ਘੁਮਿਆਰ ਮਿੱਟੀ ਨੂੰ ਲਤਾੜਦਾ ਹੈ ।
Isaiah 45:1 in Panjabi 1 ਯਹੋਵਾਹ ਆਪਣੇ ਮਸਹ ਕੀਤੇ ਹੋਏ ਖੋਰੁਸ ਨੂੰ ਇਹ ਆਖਦਾ ਹੈ, ਜਿਸ ਦਾ ਸੱਜਾ ਹੱਥ ਮੈਂ ਇਸ ਲਈ ਫੜ੍ਹਿਆ ਕਿ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ, ਅਤੇ ਰਾਜਿਆਂ ਦੇ ਕਮਰ ਕੱਸੇ ਖੋਲ੍ਹ ਦਿਆਂ, ਕਿ ਮੈਂ ਉਹ ਦੇ ਸਾਹਮਣੇ ਦਰਵਾਜ਼ਿਆਂ ਨੂੰ ਖੋਲ੍ਹ ਦਿਆਂ ਅਤੇ ਫਾਟਕ ਬੰਦ ਨਾ ਕੀਤੇ ਜਾਣ ।
Isaiah 45:5 in Panjabi 5 ਮੈਂ ਯਹੋਵਾਹ ਹਾਂ ਅਤੇ ਹੋਰ ਕੋਈ ਨਹੀਂ, ਮੇਰੇ ਬਿਨ੍ਹਾਂ ਕੋਈ ਪਰਮੇਸ਼ੁਰ ਨਹੀਂ, ਮੈਂ ਤੈਨੂੰ ਬਲ ਦੇਵਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ,
Isaiah 46:11 in Panjabi 11 ਮੈਂ ਸ਼ਿਕਾਰੀ ਪੰਛੀ ਨੂੰ ਪੂਰਬੋਂ ਅਰਥਾਤ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਇੱਕ ਮਨੁੱਖ ਨੂੰ ਦੂਰ ਦੇਸ ਤੋਂ ਸੱਦਦਾ ਹਾਂ । ਹਾਂ, ਮੈਂ ਬੋਲਿਆ ਹੈ, ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ ।
Jeremiah 46:4 in Panjabi 4 ਘੋੜਿਆਂ ਨੂੰ ਜੋਵੋ, ਹੇ ਅਸਵਾਰੋ, ਸਵਾਰ ਹੋਵੋ ! ਟੋਪਾਂ ਨਾਲ ਖੜੇ ਹੋ ਜਾਓ, ਆਪਣਿਆਂ ਨੇਜ਼ਿਆਂ ਨੂੰ ਲਸ਼ਕਾਓ, ਸੰਜੋ ਨੂੰ ਪਹਿਨੋ !
Jeremiah 46:9 in Panjabi 9 ਹੇ ਘੋੜਿਓ, ਉਤਾਹਾਂ ਜਾਓ, ਹੇ ਰਥੋ, ਢਿਲਕਦੇ ਫਿਰੋ ! ਸੂਰਮੇ ਬਾਹਰ ਨਿੱਕਲਣ, ਕੂਸ਼ੀ ਅਤੇ ਫੂਟੀ ਜਿਹਨਾਂ ਢਾਲਾਂ ਫੜੀਆਂ ਹੋਈਆਂ ਹਨ, ਲੂਦੀ ਜਿਹੜੇ ਧਣੁਖ ਨੂੰ ਫੜ੍ਹ ਕੇ ਝੁਕਾ ਲੈਂਦੇ ਹਨ ।
Jeremiah 50:9 in Panjabi 9 ਕਿਉਂ ਜੋ ਵੇਖੋ, ਮੈਂ ਉੱਤਰ ਦੇਸ ਵੱਲੋਂ ਵੱਡੀਆਂ ਕੌਮਾਂ ਦਾ ਇੱਕ ਦਲ ਪਰੇਰ ਕੇ ਬਾਬਲ ਦੇ ਵਿਰੁੱਧ ਚੜ੍ਹਾ ਲਿਆਉਂਦਾ ਹਾਂ । ਉਹ ਉਸ ਦੇ ਵਿਰੁੱਧ ਪਾਲਾਂ ਬੰਨ੍ਹਣਗੇ ਅਤੇ ਉੱਥੋਂ ਉਸ ਨੂੰ ਲੈ ਲੈਣਗੇ । ਉਹਨਾਂ ਦੇ ਬਾਣ ਇੱਕ ਘਾਗ ਸੂਰਮੇ ਦੇ ਹੋਣਗੇ ਜਿਹੜਾ ਖਾਲੀ ਹੱਥ ਨਹੀ ਮੁੜਦਾ
Jeremiah 50:14 in Panjabi 14 ਤੁਸੀਂ ਬਾਬਲ ਦੇ ਆਲੇ-ਦੁਆਲੇ ਆਪਣੀਆਂ ਪਾਲਾਂ ਬੰਨ੍ਹੋ, ਤੁਸੀਂ ਸਾਰੇ ਜਿਹੜੇ ਧਣੁਖ ਚਲਾਉਂਦੇ ਹੋ, ਉਹ ਦੇ ਉੱਤੇ ਚਲਾਓ ਅਤੇ ਬਾਣਾਂ ਦਾ ਸਰਫਾ ਨਾ ਕਰੋ, ਕਿਉਂ ਜੋ ਉਸ ਨੇ ਯਹੋਵਾਹ ਦਾ ਪਾਪ ਕੀਤਾ ਹੈ ।
Jeremiah 50:25 in Panjabi 25 ਯਹੋਵਾਹ ਨੇ ਆਪਣਾ ਸ਼ਸਤਰ ਖ਼ਾਨਾ ਖੋਲ੍ਹਿਆ ਹੈ, ਨਾਲੇ ਆਪਣੇ ਗਜਬ ਦੇ ਹਥਿਆਰਾਂ ਨੂੰ ਬਾਹਰ ਕੱਢਿਆ ਹੈ, ਕਿਉਂ ਜੋ ਸੈਨਾ ਦੇ ਪ੍ਰਭੂ ਯਹੋਵਾਹ ਨੇ ਕਸਦੀਆਂ ਦੇ ਦੇਸ ਵਿੱਚ ਇੱਕ ਕੰਮ ਕਰਨਾ ਹੈ ।
Jeremiah 50:28 in Panjabi 28 ਬਾਬਲ ਦੇ ਦੇਸ ਵਿੱਚੋਂ ਨੱਠਨ ਵਾਲਿਆਂ ਅਤੇ ਬਚਣ ਵਾਲਿਆਂ ਦੀ ਅਵਾਜ਼ ਹੈ ਭਈ ਉਹ ਸੀਯੋਨ ਵਿੱਚ ਯਹੋਵਾਹ ਸਾਡੇ ਪਰਮੇਸ਼ੁਰ ਦਾ ਬਦਲਾ, ਉਹ ਦੀ ਹੈਕਲ ਦਾ ਬਦਲਾ ਦੱਸਣ
Jeremiah 50:45 in Panjabi 45 ਇਸ ਲਈ ਯਹੋਵਾਹ ਦੀ ਸਲਾਹ ਸੁਣੋ ਜਿਹੜੀ ਉਸ ਦੇ ਬਾਬਲ ਦੇ ਬਾਰੇ ਸੋਚੀ ਹੈ ਅਤੇ ਉਹ ਦੀਆਂ ਵਿਚਾਰਾਂ ਜਿਹੜੀਆਂ ਉਸ ਕਸਦੀਆਂ ਦੇ ਦੇਸ ਦੇ ਬਾਰੇ ਕੀਤੀਆਂ ਹਨ । ਸੱਚ-ਮੁੱਚ ਉਹ ਉਹਨਾਂ ਦੇ ਇਜੱੜ ਦੇ ਨਿੱਕੇ ਨਿੱਕੇ ਧੂ ਕੇ ਲੈ ਜਾਣਗੇ, ਸੱਚ-ਮੁੱਚ ਉਹਨਾਂ ਦੀਆਂ ਚਰਾਂਦਾਂ ਵੀ ਉਹਨਾਂ ਲਈ ਵਿਰਾਨ ਹੋਣਗੀਆਂ
Jeremiah 51:12 in Panjabi 12 ਬਾਬਲ ਦੀ ਸਫ਼ੀਲ ਦੇ ਵਿਰੁੱਧ ਝੰਡਾ ਖੜਾ ਕਰੋ, ਪਹਿਰੇ ਨੂੰ ਤਕੜਾ ਕਰੋ, ਪਹਿਰੇਦਾਰ ਨੂੰ ਕਾਇਮ ਕਰੋ, ਘਾਤ ਦੇ ਥਾਂ ਤਿਆਰ ਕਰੋ, ਕਿਉਂ ਜੋ ਯਹੋਵਾਹ ਨੇ ਮਤਾ ਪਕਾਇਆ ਸੋ ਕੀਤਾ ਵੀ, ਜਿਹੜਾ ਉਹ ਬਾਬਲ ਦੇ ਵਾਸੀਆਂ ਦੇ ਬਾਰੇ ਬੋਲਿਆ ਸੀ ।
Jeremiah 51:24 in Panjabi 24 ਮੈਂ ਬਾਬਲ ਅਤੇ ਕਸਦੀਆਂ ਦੇ ਸਾਰੇ ਵਾਸੀਆਂ ਨੂੰ ਉਸ ਸਾਰੀ ਬੁਰਿਆਈ ਦਾ ਜਿਹੜੀ ਉਹਨਾਂ ਸੀਯੋਨ ਵਿੱਚ ਤੁਹਾਡੇ ਵੇਖਦਿਆਂ ਕੀਤੀ ਬਦਲਾ ਦਿਆਂਗਾ, ਯਹੋਵਾਹ ਦਾ ਵਾਕ ਹੈ ।
Jeremiah 51:27 in Panjabi 27 ਤੁਸੀਂ ਦੇਸ ਵਿੱਚ ਝੰਡਾ ਖੜਾ ਕਰੋ, ਕੌਮਾਂ ਵਿੱਚ ਤੁਰ੍ਹੀ ਫੂਕੋ, ਕੌਮਾਂ ਨੂੰ ਉਸ ਦੇ ਵਿਰੁੱਧ ਤਿਆਰ ਕਰੋ, ਪਾਤਸ਼ਾਹੀਆਂ ਨੂੰ ਉਸ ਦੇ ਵਿਰੁੱਧ ਬੁਲਾਓ, ਅਰਥਾਤ ਅਰਾਰਾਤ, ਮਿੰਨੀ ਅਤੇ ਅਸ਼ਕਨਜ ਨੂੰ, ਉਸ ਦੇ ਵਿਰੁੱਧ ਸੈਨਾਪਤੀ ਠਹਿਰਾਓ, ਵਾਲਾਂ ਵਾਲੀਆਂ ਸਲਾਂ ਵਾਂਗੂੰ ਘੋੜਿਆਂ ਨੂੰ ਚੜ੍ਹਾ ਲਿਆਓ !
Jeremiah 51:35 in Panjabi 35 ਸੀਯੋਨ ਦੇ ਵੱਸਣ ਵਾਲੀ ਆਖੇਗੀ, ਮੇਰਾ ਅਤੇ ਮੇਰੇ ਸਾਕਾਂ ਦਾ ਜ਼ੁਲਮ ਬਾਬਲ ਉੱਤੇ ਹੋਵੇ ! ਯਰੂਸ਼ਲਮ ਆਖੇਗੀ, ਮੇਰਾ ਲਹੂ ਕਸਦੀਆਂ ਵਾਲਿਆ ਵਾਸੀਆਂ ਉੱਤੇ ਹੋਵੇ !
Habakkuk 2:17 in Panjabi 17 ਕਿਉਂ ਜੋ ਉਹ ਜ਼ੁਲਮ ਜਿਹੜਾ ਤੂੰ ਲਬਾਨੋਂਨ ਨਾਲ ਕੀਤਾ, ਤੈਨੂੰ ਢੱਕ ਲਵੇਗਾ ਅਤੇ ਉੱਥੋਂ ਦੇ ਪਸ਼ੂਆਂ ਉੱਤੇ ਕੀਤੀ ਹੋਈ ਬਰਬਾਦੀ, ਜਿਸਨੇ ਉਨ੍ਹਾਂ ਨੂੰ ਡਰਾਇਆ ਤੇਰੇ ਉੱਤੇ ਆ ਪਵੇਗੀ, ਇਹ ਮਨੁੱਖਾਂ ਦਾ ਲਹੂ ਵਹਾਉਣ ਅਤੇ ਉਸ ਜ਼ੁਲਮ ਦੇ ਕਾਰਨ ਹੋਵੇਗਾ, ਜਿਹੜਾ ਇਸ ਦੇਸ਼, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ ।
Zechariah 12:2 in Panjabi 2 ਵੇਖ, ਮੈਂ ਯਰੂਸ਼ਲਮ ਨੂੰ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਲੁੜਕਣ ਦਾ ਕਟੋਰਾ ਠਹਿਰਾਉਂਦਾ ਹਾਂ ਅਤੇ ਇਹ ਯਹੂਦਾਹ ਦੇ ਵਿਰੁੱਧ ਵੀ ਹੋਵੇਗਾ ਜਦ ਯਰੂਸ਼ਲਮ ਦੇ ਵਿਰੁੱਧ ਘੇਰਾ ਪਾਇਆ ਜਾਵੇਗਾ ।
Zechariah 14:2 in Panjabi 2 ਮੈਂ ਸਾਰੀਆਂ ਕੌਮਾਂ ਨੂੰ ਇਕੱਠਾ ਕਰਾਂਗਾ ਕਿ ਯਰੂਸ਼ਲਮ ਨਾਲ ਲੜਾਈ ਕਰਨ ਅਤੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਜਾਵੇਗਾ, ਇਸਤਰੀਆਂ ਦੀ ਬੇ-ਪਤੀ ਹੋਵੇਗੀ ਅਤੇ ਅੱਧਾ ਸ਼ਹਿਰ ਗੁਲਾਮੀ ਵਿੱਚ ਜਾਵੇਗਾ ਪਰ ਬਾਕੀ ਲੋਕ ਸ਼ਹਿਰ ਤੋਂ ਵੱਢੇ ਜਾਣਗੇ ।
Zechariah 14:12 in Panjabi 12 ਉਹ ਮਹਾਂਮਾਰੀ ਹੋਵੇਗਾ ਜਿਹ ਦੇ ਨਾਲ ਯਹੋਵਾਹ ਉਹਨਾਂ ਸਾਰੀਆਂ ਕੌਮਾਂ ਨੂੰ ਮਾਰੇਗਾ, ਜਿਹੜੀਆਂ ਯਰੂਸ਼ਲਮ ਨਾਲ ਲੜਦੀਆਂ ਹਨ । ਉਹਨਾਂ ਦਾ ਮਾਸ ਖੜੇ ਖੜੇ ਗਲ਼ ਜਾਵੇਗਾ ਅਤੇ ਉਹਨਾਂ ਦੀਆਂ ਅੱਖਾਂ ਗਲ਼ ਜਾਣਗੀਆਂ ਅਤੇ ਉਹਨਾਂ ਦੀ ਜੀਭ ਉਹਨਾਂ ਦੇ ਮੂੰਹ ਵਿੱਚ ਗਲ਼ ਜਾਵੇਗੀ ।
Revelation 17:16 in Panjabi 16 ਦਰਿੰਦਾ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ ਸਨ, ਇਹ ਉਸ ਕੰਜਰੀ ਨਾਲ ਵੈਰ ਕਰਨਗੇ, ਉਹ ਨੂੰ ਉਜਾੜ ਦੇਣਗੇ, ਨੰਗਿਆਂ ਕਰਨਗੇ, ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ ।