Jeremiah 33:14 in Panjabi 14 ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਉਸ ਭਲੀ ਗੱਲ ਨੂੰ ਜਿਹੜੀ ਮੈਂ ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਦੇ ਬਾਰੇ ਕੀਤੀ ਹੈ ਪੂਰੀ ਕਰਾਂਗਾ
Other Translations King James Version (KJV) Behold, the days come, saith the LORD, that I will perform that good thing which I have promised unto the house of Israel and to the house of Judah.
American Standard Version (ASV) Behold, the days come, saith Jehovah, that I will perform that good word which I have spoken concerning the house of Israel and concerning the house of Judah.
Bible in Basic English (BBE) See, the days are coming, says the Lord, when I will give effect to the good word which I have said about the people of Israel and the people of Judah.
Darby English Bible (DBY) Behold, the days come, saith Jehovah, that I will perform the good word which I have spoken unto the house of Israel and unto the house of Judah.
World English Bible (WEB) Behold, the days come, says Yahweh, that I will perform that good word which I have spoken concerning the house of Israel and concerning the house of Judah.
Young's Literal Translation (YLT) Lo, days are coming, an affirmation of Jehovah, And I have established the good word That I spake unto the house of Israel, And concerning the house of Judah.
Cross Reference Genesis 22:18 in Panjabi 18 ਧਰਤੀ ਦੀਆਂ ਸਾਰੀਆਂ ਕੌਮਾਂ ਤੇਰੀ ਅੰਸ ਦੇ ਕਾਰਨ ਬਰਕਤ ਪਾਉਣਗੀਆਂ ਕਿਉਂ ਜੋ ਤੂੰ ਮੇਰੇ ਹੁਕਮ ਨੂੰ ਮੰਨਿਆ ਹੈ ।
Genesis 49:10 in Panjabi 10 ਯਹੂਦਾਹ ਤੋਂ ਆੱਸਾ ਅਲੱਗ ਨਾ ਹੋਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ, ਜਦ ਤੱਕ ਸ਼ਾਂਤੀ ਦਾਤਾ ਨਾ ਆਵੇ ਅਤੇ ਲੋਕਾਂ ਦੀ ਆਗਿਆਕਾਰੀ ਉਸੇ ਵੱਲ ਹੋਵੇਗੀ ।
1 Chronicles 17:13 in Panjabi 13 ਮੈਂ ਉਸ ਦਾ ਪਿਤਾ ਬਣਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ, ਮੈਂ ਉਸ ਦੇ ਉੱਤੋਂ ਆਪਣੀ ਦਯਾ ਹਟਾ ਨਾ ਲਵਾਂਗਾ, ਜਿਵੇਂ ਮੈਂ ਉਸ ਤੋਂ ਹਟਾ ਲਈ ਜਿਹੜਾ ਤੇਰੇ ਨਾਲੋਂ ਪਹਿਲਾਂ ਸੀ,
Isaiah 7:14 in Panjabi 14 ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ । ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ ।
Isaiah 9:6 in Panjabi 6 ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਹ ਸੱਦਿਆ ਜਾਵੇਗਾ, “ਅਚਰਜ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ ।”
Isaiah 32:1 in Panjabi 1 ਵੇਖੋ, ਇੱਕ ਰਾਜਾ ਧਰਮ ਨਾਲ ਰਾਜ ਕਰੇਗਾ, ਅਤੇ ਹਾਕਮ ਨਿਆਂ ਨਾਲ ਹਕੂਮਤ ਕਰਨਗੇ ।
Jeremiah 23:5 in Panjabi 5 ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਦਾਊਦ ਲਈ ਇੱਕ ਧਰਮੀ ਸ਼ਾਖ ਖੜੀ ਕਰਾਂਗਾ । ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੇਗਾ ਅਤੇ ਦੇਸ ਵਿੱਚ ਇਨਸਾਫ਼ ਅਤੇ ਧਰਮ ਦੇ ਕੰਮ ਕਰੇਗਾ
Jeremiah 29:10 in Panjabi 10 ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜਦ ਬਾਬਲ ਲਈ ਸੱਤਰ ਸਾਲ ਪੂਰੇ ਹੋ ਜਾਣਗੇ ਮੈਂ ਤੁਹਾਡੀ ਖ਼ਬਰ ਲਵਾਂਗਾ ਅਤੇ ਮੈਂ ਤੁਹਾਨੂੰ ਇਸ ਸਥਾਨ ਉੱਤੇ ਫਿਰ ਲਿਆ ਕੇ ਆਪਣੀ ਭਲਿਆਈ ਦੀ ਗੱਲ ਪੂਰੀ ਕਰਾਂਗਾ
Jeremiah 31:27 in Panjabi 27 ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਵਿੱਚ ਅਤੇ ਯਹੂਦਾਹ ਦੇ ਘਰਾਣੇ ਵਿੱਚ ਆਦਮੀ ਦਾ ਬੀ ਅਤੇ ਡੰਗਰ ਦਾ ਬੀ ਬੀਜਾਂਗਾ
Jeremiah 31:31 in Panjabi 31 ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਗਾ
Jeremiah 32:38 in Panjabi 38 ਉਹ ਮੇਰੀ ਪਰਜਾ ਹੋਵੇਗੀ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ
Ezekiel 34:23 in Panjabi 23 ਮੈਂ ਉਹਨਾਂ ਲਈ ਇੱਕ ਆਜੜੀ ਕਾਇਮ ਕਰਾਂਗਾ ਅਤੇ ਉਹ ਉਹਨਾਂ ਨੂੰ ਚਾਰੇਗਾ ਅਰਥਾਤ ਮੇਰਾ ਦਾਸ ਦਾਊਦ, ਉਹ ਹੀ ਉਹਨਾਂ ਨੂੰ ਚਾਰੇਗਾ ਅਤੇ ਉਹੀ ਉਹਨਾਂ ਦਾ ਆਜੜੀ ਹੋਵੇਗਾ ।
Daniel 2:44 in Panjabi 44 ਉਹਨਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੱਕ ਨਾ ਖ਼ਤਮ ਹੋਵੇਗਾ ਅਤੇ ਉਸ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਇਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ-ਚੂਰ ਕਰ ਕੇ ਸੱਤਿਆ ਨਾਸ਼ ਕਰੇਗਾ ਪਰ ਆਪ ਸਦਾ ਤੱਕ ਕਾਇਮ ਰਹੇਗਾ ।
Daniel 7:13 in Panjabi 13 ਮੈਂ ਰਾਤ ਦੇ ਇਸ ਦਰਸ਼ਣ ਵਿੱਚ ਦੇਖਿਆ ਅਤੇ ਵੇਖੋ, ਇੱਕ ਜਣਾ ਮਨੁੱਖ ਦੇ ਪੁੱਤਰ ਵਰਗਾ ਅਕਾਸ਼ ਦੇ ਬਦਲਾਂ ਸਣੇ ਆਇਆ, ਅਤੇ ਅੱਤ ਪ੍ਰਾਚੀਨ ਤੱਕ ਪਹੁੰਚਿਆ, ਅਤੇ ਉਹ ਉਹ ਨੂੰ ਉਸ ਦੇ ਅੱਗੇ ਲਿਆਏ ।
Daniel 9:25 in Panjabi 25 ਇਸ ਲਈ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰੀ ਉਸਾਰਨ ਦੀ ਆਗਿਆ ਨਿੱਕਲੇਗੀ ਮਸੀਹ ਰਾਜ ਪੁੱਤਰ ਤੱਕ ਸੱਤਰ ਸਾਤੇ ਹੋਣਗੇ ਅਤੇ ਬਾਹਠ ਸਾਤੇ ਉਹ ਬਜ਼ਾਰ ਧੂੜਕੋਟ ਸਣੇ ਬਣਾਇਆ ਜਾਵੇਗਾ ਪਰ ਔਖਿਆਈ ਦੇ ਦਿਨਾਂ ਵਿੱਚ
Amos 9:11 in Panjabi 11 ਉਸ ਦਿਨ ਮੈਂ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਖੜ੍ਹਾ ਕਰਾਂਗਾ ਅਤੇ ਉਸ ਦੀਆਂ ਤੇੜਾਂ ਨੂੰ ਬੰਦ ਕਰਾਂਗਾ, ਮੈਂ ਉਸ ਦੇ ਖੰਡਰਾਂ ਨੂੰ ਫੇਰ ਬਣਾਵਾਂਗਾ ਅਤੇ ਉਸ ਨੂੰ ਪੁਰਾਣੇ ਸਮਿਆਂ ਵਰਗਾ ਬਣਾ ਦਿਆਂਗਾ,
Micah 5:2 in Panjabi 2 ਪਰ ਹੇ ਬੈਤਲਹਮ ਅਫ਼ਰਾਥਾਹ, ਭਾਵੇਂ ਤੂੰ ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ ਹੈਂ, ਤਾਂ ਵੀ ਤੇਰੇ ਵਿੱਚੋਂ ਮੇਰੇ ਲਈ ਇੱਕ ਪੁਰਖ ਨਿੱਕਲੇਗਾ, ਜੋ ਇਸਰਾਏਲ ਵਿੱਚ ਹਾਕਮ ਹੋਵੇਗਾ, ਜਿਸ ਦਾ ਨਿੱਕਲਣਾ ਪ੍ਰਾਚੀਨ ਸਮੇਂ ਤੋਂ, ਸਗੋਂ ਅਨਾਦੀ ਤੋਂ ਹੈ ।
Zephaniah 3:15 in Panjabi 15 ਯਹੋਵਾਹ ਨੇ ਤੇਰੇ ਦੰਡ ਨੂੰ ਦੂਰ ਕੀਤਾ ਹੈ, ਉਹ ਨੇ ਤੇਰੇ ਵੈਰੀ ਨੂੰ ਕੱਢ ਦਿੱਤਾ ਹੈ, ਇਸਰਾਏਲ ਦਾ ਰਾਜਾ, ਹਾਂ, ਯਹੋਵਾਹ ਤੇਰੇ ਵਿਚਕਾਰ ਹੈ, ਤੂੰ ਫੇਰ ਬਿਪਤਾ ਤੋਂ ਨਾ ਡਰੇਂਗੀ ।
Haggai 2:6 in Panjabi 6 ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਮੈਂ ਫੇਰ ਅਕਾਸ਼, ਧਰਤੀ ਅਤੇ ਜਲ-ਥਲ ਨੂੰ ਹਿਲਾ ਦਿਆਂਗਾ ।
Zechariah 9:9 in Panjabi 9 ਹੇ ਸੀਯੋਨ ਦੀਏ ਧੀਏ, ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ ! ਦੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਅਤੇ ਮੁਕਤੀਦਾਤਾ ਹੈ, ਉਹ ਦੀਨ ਹੈ ਅਤੇ ਗਧੇ ਦੇ ਜੁਆਨ ਬੱਚੇ ਉੱਤੇ ਸਵਾਰ ਹੈ ।
Malachi 3:1 in Panjabi 1 ਵੇਖੋ, ਮੈਂ ਆਪਣੇ ਦੂਤ ਨੂੰ ਭੇਜਦਾ ਹਾਂ, ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ ਅਤੇ ਪ੍ਰਭੂ ਜਿਹ ਨੂੰ ਤੁਸੀਂ ਭਾਲਦੇ ਹੋ ਅਚਾਨਕ ਆਪਣੀ ਹੈਕਲ ਵਿੱਚ ਆ ਜਾਵੇਗਾ, ਹਾਂ, ਨੇਮ ਦਾ ਦੂਤ ਜਿਸ ਤੋਂ ਤੁਸੀਂ ਖੁਸ਼ ਹੋ, - ਵੇਖੋ, ਉਹ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ ।
Luke 1:69 in Panjabi 69 ਅਤੇ ਸਾਡੇ ਲਈ ਆਪਣੇ ਦਾਸ ਦਾਊਦ ਦੇ ਵੰਸ਼ ਵਿੱਚ ਮੁਕਤੀ ਦਾ ਸਿੰਗ ਖੜ੍ਹਾ ਕੀਤਾ,
Luke 2:10 in Panjabi 10 ਤਦ ਦੂਤ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ, ਕਿਉਂਕਿ ਵੇਖੋ, ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖ਼ਬਰ ਸੁਣਾਉਂਦਾ ਹਾਂ ਜੋ ਸਾਰੀ ਦੁਨੀਆਂ ਦੇ ਲਈ ਹੋਵੇਗੀ
Luke 10:24 in Panjabi 24 ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤ ਸਾਰੇ ਨਬੀਆਂ ਅਤੇ ਰਾਜਿਆਂ ਨੇ ਇਹ ਇੱਛਾ ਕੀਤੀ ਕਿ ਜੋ ਕੁੱਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖ ਸਕੇ ਅਤੇ ਜੋ ਕੁੱਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਣਿਆ ।
Acts 13:32 in Panjabi 32 ਅਸੀਂ ਤੁਹਾਨੂੰ ਉਸ ਬਚਨ ਦੀ ਖੁਸ਼ਖਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਪਿਉ-ਦਾਦਿਆਂ ਨਾਲ ਕੀਤਾ ਗਿਆ ਸੀ ।
2 Corinthians 1:20 in Panjabi 20 ਕਿਉਂ ਜੋ ਪਰਮੇਸ਼ੁਰ ਦੇ ਵਾਇਦੇ ਭਾਵੇਂ ਕਿੰਨੇ ਹੀ ਹੋਣ ਉਸ ਵਿੱਚ ਹਾਂ ਹੀ ਹਾਂ ਹੈ । ਇਸ ਲਈ ਉਸ ਦੇ ਰਾਹੀਂ ਆਮੀਨ ਵੀ ਹੈ ਤਾਂ ਕਿ ਸਾਡੇ ਦੁਆਰਾ ਪਰਮੇਸ਼ੁਰ ਦੀ ਵਡਿਆਈ ਹੋਵੇ ।
Hebrews 11:40 in Panjabi 40 ਕਿਉਂ ਜੋ ਸਾਡੇ ਲਈ ਪਰਮੇਸ਼ੁਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ ਕਿ ਉਹ ਸਾਡੇ ਤੋਂ ਬਿਨ੍ਹਾਂ ਸਿੱਧ ਨਾ ਹੋਣ ।
1 Peter 1:10 in Panjabi 10 ਇਸੇ ਮੁਕਤੀ ਦੇ ਬਾਰੇ ਉਹਨਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ, ਜਿਹਨਾਂ ਉਸ ਕਿਰਪਾ ਦੇ ਬਾਰੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ ਭਵਿੱਖਬਾਣੀ ਕੀਤੀ ।
Revelation 19:10 in Panjabi 10 ਅਤੇ ਉਹ ਨੂੰ ਮੱਥਾ ਟੇਕਣ ਲਈ ਮੈਂ ਡਿੱਗ ਕੇ ਉਹ ਦੇ ਚਰਨੀ ਪਿਆ । ਤਾਂ ਉਸ ਨੇ ਮੈਨੂੰ ਆਖਿਆ ਕਿ ਇਸ ਤਰ੍ਹਾਂ ਨਾ ਕਰ ! ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦੇ ਜਿਹੜੇ ਯਿਸੂ ਦੀ ਗਵਾਹੀ ਦਿੰਦੇ ਹਨ ਨਾਲ ਦਾ ਦਾਸ ਹਾਂ । ਪਰਮੇਸ਼ੁਰ ਨੂੰ ਮੱਥਾ ਟੇਕ ! ਯਿਸੂ ਦੀ ਗਵਾਹੀ ਤਾਂ ਅਗੰਮ ਵਾਕ ਦੀ ਰੂਹ ਹੈ ।