Jeremiah 29:11 in Panjabi 11 ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਬਾਰੇ ਸੋਚਦਾ ਹਾਂ, ਜਾਣਦਾ ਹਾਂ, ਯਹੋਵਾਹ ਦਾ ਵਾਕ ਹੈ, ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ 
             
         
		Other Translations King James Version (KJV) For I know the thoughts that I think toward you, saith the LORD, thoughts of peace, and not of evil, to give you an expected end.
American Standard Version (ASV) For I know the thoughts that I think toward you, saith Jehovah, thoughts of peace, and not of evil, to give you hope in your latter end.
Bible in Basic English (BBE) For I am conscious of my thoughts about you, says the Lord, thoughts of peace and not of evil, to give you hope at the end.
Darby English Bible (DBY) For I know the thoughts that I think toward you, saith Jehovah, thoughts of peace, and not of evil, to give you in your latter end a hope.
World English Bible (WEB) For I know the thoughts that I think toward you, says Yahweh, thoughts of peace, and not of evil, to give you hope in your latter end.
Young's Literal Translation (YLT) For I have known the thoughts that I am thinking towards you -- an affirmation of Jehovah; thoughts of peace, and not of evil, to give to you posterity and hope.
		 
	 
	Cross Reference Job 23:13 in Panjabi 13 ਉਹ ਤਾਂ ਇੱਕੋ ਗੱਲ ਤੇ ਸਥਿਰ ਰਹਿੰਦਾ ਹੈ ਅਤੇ ਕੌਣ ਉਸ ਨੂੰ ਮੋੜ ਸਕਦਾ ਹੈ, ਅਤੇ ਜੋ ਉਹ ਦਾ ਜੀ ਚਾਹੇ ਸੋ ਉਹ ਕਰਦਾ ਹੈ, 
Psalm 33:11 in Panjabi 11 ਯਹੋਵਾਹ ਦੀ ਸਲਾਹ ਸਦਾ ਅਟੱਲ ਰਹਿੰਦੀ ਹੈ, ਅਤੇ ਉਸ ਦੇ ਮਨ ਦੀਆਂ ਸੋਚਾਂ ਪੀੜੀਓ ਪੀੜ੍ਹੀ । 
Psalm 40:5 in Panjabi 5 ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੂੰ ਕੀਤੇ ਬਹੁਤ ਸਾਰੇ ਹਨ, ਅਤੇ ਤੇਰੇ ਉਪਰਾਲੇ ਜਿਹੜੇ ਸਾਡੇ ਲਈ ਹਨ, ਤੇਰਾ ਸਾਂਝੀ ਕੋਈ ਨਹੀਂ ਹੈ ! ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ । 
Isaiah 40:1 in Panjabi 1 ਦਿਲਾਸਾ ਦਿਓ, ਮੇਰੀ ਪਰਜਾ ਨੂੰ ਦਿਲਾਸਾ ਦਿਓ, ਤੁਹਾਡਾ ਪਰਮੇਸ਼ੁਰ ਆਖਦਾ ਹੈ । 
Isaiah 46:10 in Panjabi 10 ਮੈਂ ਆਦ ਤੋਂ ਅੰਤ ਨੂੰ ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ, ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ, ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ । 
Isaiah 55:8 in Panjabi 8 ਕਿਉਂ ਜੋ ਮੇਰੇ ਖ਼ਿਆਲ ਤੁਹਾਡੇ ਖ਼ਿਆਲ ਨਹੀਂ, ਅਤੇ ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ । 
Jeremiah 3:12 in Panjabi 12 ਜਾਹ,ਉੱਤਰ ਵੱਲ ਇਹਨਾਂ ਗੱਲਾਂ ਦਾ ਪਰਚਾਰ ਕਰ ਅਤੇ ਆਖ,- ਮੁੜ, ਹੇ ਆਕੀ ਇਸਰਾਏਲ, ਯਹੋਵਾਹ ਦਾ ਵਾਕ ਹੈ, ਮੈਂ ਨਹਿਰੀਆਂ ਵੱਟ ਕੇ ਤੈਨੂੰ ਨਾ ਵੇਖਾਂਗਾ, ਮੈਂ ਦਿਆਲੂ ਜੋ ਹਾਂ, ਯਹੋਵਾਹ ਦਾ ਵਾਕ ਹੈ, ਮੈਂ ਸਦਾ ਤੱਕ ਗੁੱਸਾ ਨਹੀਂ ਰੱਖਾਂਗਾ । 
Jeremiah 30:18 in Panjabi 18 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਯਾਕੂਬ ਦੇ ਤੰਬੂਆਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਅਤੇ ਉਹ ਦੇ ਵਸੇਬਿਆਂ ਉੱਤੇ ਰਹਮ ਕਰਾਂਗਾ । ਸ਼ਹਿਰ ਆਪਣੇ ਥੇਹ ਉੱਤੇ ਫਿਰ ਬਣਾਇਆ ਜਾਵੇਗਾ, ਅਤੇ ਮਹਿਲ ਆਪਣੇ ਹੀ ਥਾਂ ਉੱਤੇ ਵਸਾਇਆ ਜਾਵੇਗਾ । 
Jeremiah 31:1 in Panjabi 1 ਉਸ ਸਮੇਂ, ਯਹੋਵਾਹ ਦਾ ਵਾਕ ਹੈ, ਮੈਂ ਇਸਰਾਏਲ ਦੇ ਸਾਰਿਆਂ ਘਰਾਣਿਆਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ । 
Lamentations 3:26 in Panjabi 26 ਭਲਾ ਹੈ ਕਿ ਮਨੁੱਖ ਚੁੱਪ-ਚਾਪ ਯਹੋਵਾਹ ਦੇ ਬਚਾਉ ਲਈ ਆਸ ਰੱਖੇ । 
Ezekiel 34:11 in Panjabi 11 ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਹਨਾਂ ਨੂੰ ਲੱਭ ਲਵਾਂਗਾ । 
Ezekiel 36:1 in Panjabi 1 ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਪਹਾੜਾਂ ਲਈ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਇਸਰਾਏਲ ਦੇ ਪਹਾੜੋ, ਯਹੋਵਾਹ ਦਾ ਬਚਨ ਸੁਣੋ ! 
Ezekiel 39:1 in Panjabi 1 ਇਸ ਲਈ ਹੇ ਮਨੁੱਖ ਦੇ ਪੁੱਤਰ, ਤੂੰ ਗੋਗ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਹੇ ਗੋਗ, ਰੋਸ਼ ਅਤੇ ਮਸ਼ਕ ਅਤੇ ਤੂਬਲ ਦੇ ਰਾਜਕੁਮਾਰ, ਮੈਂ ਤੇਰਾ ਵਿਰੋਧੀ ਹਾਂ ! 
Hosea 2:14 in Panjabi 14 ਇਸ ਲਈ ਵੇਖ, ਮੈਂ ਉਹ ਨੂੰ ਮੋਹ ਲਵਾਂਗਾ, ਅਤੇ ਉਹ ਨੂੰ ਉਜਾੜ ਵਿੱਚ ਲੈ ਜਾਂਵਾਂਗਾ, ਅਤੇ ਮੈਂ ਉਹ ਦੇ ਨਾਲ ਦਿਲ ਲੱਗੀ ਦੀਆਂ ਗੱਲਾਂ ਕਰਾਂਗਾ । 
Hosea 3:5 in Panjabi 5 ਇਸ ਤੋਂ ਬਾਅਦ ਇਸਰਾਏਲੀ ਮੁੜਨਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਤੇ ਦਾਊਦ ਆਪਣੇ ਰਾਜਾ ਨੂੰ ਭਾਲਣਗੇ । ਆਖਰੀ ਦਿਨਾਂ ਵਿੱਚ ਯਹੋਵਾਹ ਅਤੇ ਉਹ ਦੀ ਭਲਿਆਈ ਵੱਲ ਭੈ ਮੰਨ ਕੇ ਮੁੜਨਗੇ । 
Hosea 14:2 in Panjabi 2 ਆਪਣੇ ਨਾਲ ਬਚਨਾਂ ਨੂੰ ਲੈ ਕੇ ਯਹੋਵਾਹ ਵੱਲ ਮੁੜੋ, ਉਹ ਨੂੰ ਆਖੋ, ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ, ਅਤੇ ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਭੇਟ ਚੜ੍ਹਾਵਾਂਗੇ । 
Joel 2:28 in Panjabi 28 ਇਸ ਤੋਂ ਬਾਅਦ ਅਜਿਹਾ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ ਅਤੇ ਤੁਹਾਡੇ ਜੁਆਨ ਦਰਸ਼ਨ ਵੇਖਣਗੇ । 
Amos 9:8 in Panjabi 8 ਵੇਖੋ, ਪ੍ਰਭੂ ਯਹੋਵਾਹ ਦੀਆਂ ਅੱਖਾਂ ਇਸ ਪਾਪੀ ਰਾਜ ਉੱਤੇ ਲੱਗੀਆਂ ਹਨ ਅਤੇ ਮੈਂ ਇਸ ਨੂੰ ਧਰਤੀ ਉੱਤੋਂ ਨਾਸ਼ ਕਰਾਂਗਾ । ਤਾਂ ਵੀ ਮੈਂ ਯਾਕੂਬ ਦੇ ਘਰਾਣੇ ਨੂੰ ਪੂਰੀ ਤਰ੍ਹਾਂ ਨਾਸ਼ ਨਹੀਂ ਕਰਾਂਗਾ”, ਪ੍ਰਭੂ ਯਹੋਵਾਹ ਦਾ ਵਾਕ ਹੈ । 
Micah 4:12 in Panjabi 12 ਪਰ ਉਹ ਯਹੋਵਾਹ ਦੀਆਂ ਸੋਚਾਂ ਨਹੀਂ ਜਾਣਦੇ, ਨਾ ਉਸ ਦੀ ਯੋਜਨਾ ਸਮਝਦੇ ਹਨ, ਕਿਉਂ ਜੋ ਉਸ ਨੇ ਉਹਨਾਂ ਨੂੰ ਪੂਲਿਆਂ ਵਾਂਗੂੰ ਪਿੜ ਵਿੱਚ ਇਕੱਠਾ ਕੀਤਾ ਹੈ । 
Micah 5:4 in Panjabi 4 ਉਹ ਖੜ੍ਹਾ ਹੋ ਕੇ ਯਹੋਵਾਹ ਦੇ ਬਲ ਵਿੱਚ, ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਪਰਤਾਪ ਵਿੱਚ ਆਪਣਾ ਇੱਜੜ ਚਾਰੇਗਾ, ਅਤੇ ਉਹ ਸੁਰੱਖਿਅਤ ਰਹਿਣਗੇ, ਕਿਉਂ ਜੋ ਉਹ ਧਰਤੀ ਦੀਆਂ ਹੱਦਾਂ ਤੱਕ ਮਹਾਨ ਹੋਵੇਗਾ । 
Micah 7:14 in Panjabi 14 ਤੂੰ ਆਪਣਾ ਢਾਂਗਾ ਲੈ ਕੇ ਆਪਣੀ ਪਰਜਾ ਨੂੰ ਚਾਰ, ਆਪਣੀ ਵਿਰਾਸਤ ਦੇ ਇੱਜੜ ਨੂੰ, ਜਿਹੜੇ ਕਰਮਲ ਦੇ ਜੰਗਲ ਵਿੱਚ ਇਕੱਲੇ ਬੈਠਦੇ ਹਨ, ਉਹ ਬਾਸ਼ਾਨ ਅਤੇ ਗਿਲਆਦ ਵਿੱਚ ਚਰਨ, ਜਿਵੇਂ ਪ੍ਰਾਚੀਨ ਦਿਨਾਂ ਵਿੱਚ ਚਰਦੇ ਸਨ । 
Zephaniah 3:14 in Panjabi 14 ਹੇ ਸੀਯੋਨ ਦੀਏ ਧੀਏ, ਉੱਚੀ ਅਵਾਜ਼ ਨਾਲ ਗਾ, ਹੇ ਇਸਰਾਏਲ, ਜੈਕਾਰਾ ਗਜਾ, ਹੇ ਯਰੂਸ਼ਲਮ ਦੀਏ ਧੀਏ, ਸਾਰੇ ਦਿਲ ਨਾਲ ਅਨੰਦ ਕਰ ਅਤੇ ਮਗਨ ਹੋ ! 
Zechariah 1:6 in Panjabi 6 ਪਰ ਮੇਰੇ ਬਚਨ ਅਤੇ ਮੇਰੀਆਂ ਬਿਧੀਆਂ, ਜਿਨ੍ਹਾਂ ਦਾ ਮੈਂ ਆਪਣੇ ਸੇਵਾਦਾਰ ਨਬੀਆਂ ਨੂੰ ਹੁਕਮ ਦਿੱਤਾ ਸੀ, ਕੀ ਉਹ ਤੁਹਾਡੇ ਪਿਉ-ਦਾਦਿਆਂ ਉਤੇ ਪੂਰੀਆਂ ਨਹੀਂ ਹੋਈਆਂ ? ਸਗੋਂ ਉਹ ਮੁੜੇ ਅਤੇ ਕਿਹਾ ਕਿ ਸੈਨਾ ਦੇ ਯਹੋਵਾਹ ਨੇ ਜਿਵੇਂ ਸਾਡੇ ਨਾਲ ਵਰਤਣਾ ਚਾਹਿਆ, ਉਸੇ ਤਰ੍ਹਾਂ ਸਾਡੇ ਰਾਹਾਂ ਅਤੇ ਸਾਡੇ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ । 
Zechariah 8:14 in Panjabi 14 ਕਿਉਂ ਜੋ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜਿਸ ਤਰ੍ਹਾਂ ਮੈਂ ਉਸ ਸਮੇਂ ਤੁਹਾਡੇ ਨਾਲ ਬੁਰਿਆਈ ਕਰਨੀ ਠਾਣ ਲਈ ਸੀ, ਜਦੋਂ ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਕ੍ਰੋਧਵਾਨ ਕੀਤਾ ਅਤੇ ਮੈਂ ਨਾ ਪਛਤਾਇਆ, ਸੈਨਾਂ ਦੇ ਯਹੋਵਾਹ ਨੇ ਕਿਹਾ, 
Zechariah 9:9 in Panjabi 9 ਹੇ ਸੀਯੋਨ ਦੀਏ ਧੀਏ, ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ ! ਦੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਅਤੇ ਮੁਕਤੀਦਾਤਾ ਹੈ, ਉਹ ਦੀਨ ਹੈ ਅਤੇ ਗਧੇ ਦੇ ਜੁਆਨ ਬੱਚੇ ਉੱਤੇ ਸਵਾਰ ਹੈ । 
Zechariah 12:5 in Panjabi 5 ਤਦ ਯਹੂਦਾਹ ਦੇ ਸਰਦਾਰ ਆਪਣੇ ਦਿਲ ਵਿੱਚ ਆਖਣਗੇ ਕਿ ਯਰੂਸ਼ਲਮ ਦੇ ਵਾਸੀ ਮੇਰੇ ਲਈ ਆਪਣੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਵਿੱਚ ਬਲ ਹਨ । 
Zechariah 14:20 in Panjabi 20 ਉਸ ਦਿਨ ਘੋੜਿਆਂ ਦੀਆਂ ਘੰਟੀਆਂ ਉੱਤੇ ਇਹ ਲਿਖਿਆ ਹੋਵੇਗਾ, “ਯਹੋਵਾਹ ਲਈ ਪਵਿੱਤਰ” ਅਤੇ ਯਹੋਵਾਹ ਦੇ ਭਵਨ ਦੀਆਂ ਦੇਗਾਂ ਉਹਨਾਂ ਕਟੋਰਿਆਂ ਵਾਂਗੂੰ ਹੋਣਗੀਆਂ ਜਿਹੜੀਆਂ ਜਗਵੇਦੀ ਦੇ ਅੱਗੇ ਹਨ । 
Revelation 14:8 in Panjabi 8 ਉਹ ਦੇ ਬਾਅਦ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਕਿ ਬਾਬੁਲ ਡਿੱਗ ਪਿਆ ਹੈ ! ਉਹ ਵੱਡੀ ਨਗਰੀ ਡਿੱਗ ਪਈ ਜਿਸ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈਂ ਸਭਨਾਂ ਕੌਮਾਂ ਨੂੰ ਪਿਆਈ ਹੈ ! ।