Jeremiah 23:17 in Panjabi 17 ਉਹ ਉਹਨਾਂ ਨੂੰ ਜਿਹੜੇ ਮੇਰੀ ਨਿਰਾਦਰੀ ਕਰਦੇ ਕਹਿੰਦੇ ਰਹਿੰਦੇ ਹਨ ਭਈ ਯਹੋਵਾਹ ਬੋਲਿਆ ਕਿ ਤੁਹਾਡੇ ਲਈ ਸ਼ਾਂਤੀ ਹੋਵੇਗੀ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੇ ਦਿਲ ਦੇ ਆਕੀਪੁਣੇ ਵਿੱਚ ਚੱਲਦੇ ਹਨ ਉਹ ਆਖਦੇ ਹਨ, ਤੁਹਾਡੇ ਉੱਤੇ ਬੁਰਿਆਈ ਨਾ ਆਵੇਗੀ ।
Other Translations King James Version (KJV) They say still unto them that despise me, The LORD hath said, Ye shall have peace; and they say unto every one that walketh after the imagination of his own heart, No evil shall come upon you.
American Standard Version (ASV) They say continually unto them that despise me, Jehovah hath said, Ye shall have peace; and unto every one that walketh in the stubbornness of his own heart they say, No evil shall come upon you.
Bible in Basic English (BBE) They keep on saying to those who have no respect for the word of the Lord, You will have peace; and to everyone who goes on his way in the pride of his heart, they say, No evil will come to you.
Darby English Bible (DBY) They say constantly unto them that despise me, Jehovah hath said, Ye shall have peace. And they say unto every one that walketh in the stubbornness of his heart, No evil shall come upon you.
World English Bible (WEB) They say continually to those who despise me, Yahweh has said, You shall have peace; and to everyone who walks in the stubbornness of his own heart they say, No evil shall come on you.
Young's Literal Translation (YLT) Saying diligently to those despising The word of Jehovah: Peace is for you, And `to' every one walking in the stubbornness of his heart they have said: Evil doth not come in unto you.
Cross Reference Numbers 11:20 in Panjabi 20 ਪਰ ਸਾਰਾ ਮਹੀਨਾ ਖਾਂਦੇ ਰਹੋਗੇ, ਜਦ ਤੱਕ ਉਹ ਤੁਹਾਡੀਆਂ ਨਾਸਾਂ ਦੇ ਵਿੱਚੋਂ ਦੀ ਬਾਹਰ ਨਾ ਨਿੱਕਲੇ ਅਤੇ ਉਹ ਤੁਹਾਡੇ ਲਈ ਘਿਣਾਉਣਾ ਨਾ ਹੋ ਜਾਵੇ, ਕਿਉਂ ਜੋ ਤੁਸੀਂ ਯਹੋਵਾਹ ਨੂੰ ਜਿਹੜਾ ਤੁਹਾਡੇ ਵਿੱਚ ਹੈ, ਤੁੱਛ ਗਿਣਿਆ ਹੈ ਅਤੇ ਤੁਸੀਂ ਉਹ ਦੇ ਅੱਗੇ ਇਹ ਆਖ ਕੇ ਰੋਂਦੇ ਸੀ ਕਿ ਅਸੀਂ ਮਿਸਰ ਵਿੱਚੋਂ ਕਿਉਂ ਬਾਹਰ ਆਏ ?
Deuteronomy 29:19 in Panjabi 19 ਅਤੇ ਅਜਿਹਾ ਹੋਵੇਗਾ ਕਿ ਜੇਕਰ ਕੋਈ ਮਨੁੱਖ ਇਸ ਸਰਾਪ ਦੀਆਂ ਗੱਲਾਂ ਸੁਣ ਕੇ ਆਪਣੇ ਮਨ ਵਿੱਚ ਆਪਣੇ ਆਪ ਨੂੰ ਇਹ ਆਖ ਕੇ ਅਸੀਸ ਦੇਵੇ ਕਿ ਮੈਂ ਸ਼ਾਂਤੀ ਪਾਵਾਂਗਾ ਭਾਵੇਂ ਮੈਂ ਆਪਣੇ ਮਨ ਦੀ ਜ਼ਿੱਦ ਵਿੱਚ ਚੱਲਾਂ ਅਤੇ ਪਿਆਸ ਨੂੰ ਵਧਾ ਕੇ ਮਤਵਾਲਾ ਹੋਵਾਂ ।
1 Samuel 2:30 in Panjabi 30 ਸੋ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਵਾਕ ਹੈ ਕਿ ਮੈਂ ਆਖਿਆ ਸੀ ਕਿ ਤੇਰਾ ਟੱਬਰ ਅਤੇ ਤੇਰੇ ਪਿਤਾ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ, ਪਰ ਹੁਣ ਯਹੋਵਾਹ ਦਾ ਵਾਕ ਹੈ ਕਿ ਇਹ ਮੈਥੋਂ ਦੂਰ ਹੋਵੇ ਕਿਉਂ ਜੋ ਉਹ ਜਿਹੜੇ ਮੇਰਾ ਆਦਰ ਕਰਦੇ ਹਨ, ਮੈਂ ਉਨ੍ਹਾਂ ਦਾ ਆਦਰ ਕਰਾਂਗਾ ਪਰ ਉਹ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ ।
2 Samuel 12:10 in Panjabi 10 ਸੋ ਹੁਣ ਤੇਰੇ ਘਰ ਉੱਤੋਂ ਤਲਵਾਰ ਕਦੀ ਨਾ ਹਟੇਗੀ ਕਿਉਂ ਜੋ ਤੂੰ ਮੈਨੂੰ ਤੁੱਛ ਜਾਣਿਆ ਅਤੇ ਹਿੱਤੀ ਊਰਿੱਯਾਹ ਦੀ ਪਤਨੀ ਨੂੰ ਆਪਣੀ ਪਤਨੀ ਬਣਾਇਆ ।
Isaiah 3:10 in Panjabi 10 ਧਰਮੀ ਨੂੰ ਆਖੋ ਕਿ ਉਨ੍ਹਾਂ ਦਾ ਭਲਾ ਹੋਵੇਗਾ, ਕਿਉਂ ਜੋ ਉਹ ਆਪਣੇ ਕੰਮ ਦਾ ਫਲ ਖਾਣਗੇ ।
Isaiah 57:21 in Panjabi 21 ਮੇਰਾ ਪਰਮੇਸ਼ੁਰ ਆਖਦਾ ਹੈ, ਦੁਸ਼ਟਾਂ ਲਈ ਸ਼ਾਂਤੀ ਨਹੀਂ ।
Jeremiah 3:17 in Panjabi 17 ਉਸ ਵੇਲੇ ਉਹ ਯਰੂਸ਼ਲਮ ਨੂੰ “ ਯਹੋਵਾਹ ਦਾ ਸਿੰਘਾਸਣ “ ਆਖਣਗੇ ਅਤੇ ਉਹ ਦੇ ਕੋਲ ਯਹੋਵਾਹ ਦੇ ਨਾਮ ਉੱਤੇ ਸਾਰੀਆਂ ਕੌਮਾਂ ਯਰੂਸ਼ਲਮ ਵਿੱਚ ਇਕੱਠੀਆਂ ਹੋਣਗੀਆਂ । ਉਹ ਫਿਰ ਆਪਣੇ ਬੁਰੇ ਦਿਲ ਦੀ ਅੜੀ ਪਿੱਛੇ ਨਾ ਚੱਲਣਗੀਆਂ
Jeremiah 4:10 in Panjabi 10 ਤਦ ਮੈਂ ਆਖਿਆ, ਹਾਇ, ਪ੍ਰਭੂ ਯਹੋਵਾਹ ! ਤੈ ਸੱਚ-ਮੁੱਚ ਇਸ ਪਰਜਾ ਨੂੰ ਅਤੇ ਯਰੂਸ਼ਲਮ ਨੂੰ ਇਹ ਆਖ ਕੇ ਵੱਡਾ ਧੋਖਾ ਦਿੱਤਾ ਭਈ ਤੁਹਾਡੇ ਲਈ ਸ਼ਾਂਤੀ ਹੋਵੇਗੀ ਪਰ ਤਲਵਾਰ ਜਾਨਾਂ ਤੱਕ ਅੱਪੜ ਪਈ ਹੈ ! ।
Jeremiah 5:12 in Panjabi 12 ਉਹਨਾਂ ਨੇ ਯਹੋਵਾਹ ਦਾ ਇਨਕਾਰ ਕੀਤਾ, ਅਤੇ ਆਖਿਆ ਇਹ ਉਹ ਨਹੀਂ, ਸਾਡੇ ਉੱਤੇ ਕੋਈ ਬੁਰਿਆਈ ਨਹੀਂ ਆਵੇਗੀ, ਅਸੀਂ ਨਾ ਤਲਵਾਰ ਨਾ ਕਾਲ ਵੇਖਾਂਗੇ ।
Jeremiah 6:14 in Panjabi 14 ਉਹਨਾਂ ਨੇ ਮੇਰੀ ਪਰਜਾ ਦੇ ਫੱਟਾਂ ਨੂੰ ਥੋੜਾ ਜਿਹਾ ਚੰਗਾ ਕੀਤਾ ਹੈ, ਉਹ ਆਖਦੇ ਹਨ ਸ਼ਾਂਤੀ, ਸ਼ਾਂਤੀ ! ਪਰ ਸ਼ਾਂਤੀ ਹੈ ਨਹੀਂ ।
Jeremiah 7:24 in Panjabi 24 ਨਾ ਉਹਨਾਂ ਨੇ ਸੁਣਿਆ ਨਾ ਕੰਨ ਲਾਇਆ, ਪਰ ਉਹ ਆਪਣਿਆਂ ਮਨ ਮੱਤਿਆਂ ਅਤੇ ਆਪਣੇ ਬੁਰੇ ਦਿਲ ਦੀ ਆਕੜ ਵਿੱਚ ਚੱਲਦੇ ਰਹੇ । ਉਹ ਪਿਛਾਹਾਂ ਨੂੰ ਗਏ ਪਰ ਅੱਗੇ ਨਾ ਵਧੇ ।
Jeremiah 8:11 in Panjabi 11 ਉਹਨਾਂ ਨੇ ਮੇਰੀ ਪਰਜਾ ਦੇ ਫੱਟਾਂ ਨੂੰ ਥੋੜਾ ਜਿਹਾ ਚੰਗਾ ਕੀਤਾ, ਉਹ ਆਖਦੇ ਹਨ, ਸ਼ਾਂਤੀ, ਸ਼ਾਂਤੀ ! ਪਰ ਸ਼ਾਂਤੀ ਹੈ ਨਹੀਂ ।
Jeremiah 9:14 in Panjabi 14 ਪਰ ਆਪਣੇ ਹੀ ਦਿਲ ਦੇ ਹਠ ਵਿੱਚ ਚੱਲਦੇ ਹਨ ਅਤੇ ਬਆਲੀਮ ਦੇ ਮਗਰ ਲੱਗੇ ਹਨ ਜਿਵੇਂ ਉਹਨਾਂ ਦੇ ਪਿਉ-ਦਾਦਿਆਂ ਨੇ ਉਹਨਾਂ ਨੂੰ ਸਿਖਾਇਆ ਸੀ
Jeremiah 13:10 in Panjabi 10 ਇਹ ਬੁਰੀ ਪਰਜਾ ਜਿਹੜੀ ਮੇਰੀਆਂ ਗੱਲਾਂ ਸੁਣਨ ਤੋਂ ਮੁੱਕਰਦੀ ਹੈ ਅਤੇ ਆਪਣੇ ਦਿਲ ਦੀ ਆਕੜ ਵਿੱਚ ਚੱਲਦੀ ਹੈ, ਜਿਹੜੀ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲਦੀ, ਉਹਨਾਂ ਦੀ ਪੂਜਾ ਕਰਦੀ ਅਤੇ ਉਹਨਾਂ ਨੂੰ ਮੱਥਾ ਟੇਕਦੀ ਹੈ, ਉਹ ਇਸ ਕਮਰ ਕੱਸੇ ਵਾਂਗੂੰ ਹੈ ਜਿਹੜਾ ਕਿਸੇ ਕੰਮ ਦਾ ਨਹੀਂ
Jeremiah 14:13 in Panjabi 13 ਤਦ ਮੈਂ ਆਖਿਆ, ਹਾਇ ਪ੍ਰਭੂ ਯਹੋਵਾਹ ! ਵੇਖ, ਨਬੀ ਤਾਂ ਉਹਨਾਂ ਨੂੰ ਆਖਦੇ ਸਨ ਭਈ ਤੁਸੀਂ ਤਲਵਾਰ ਨਾ ਵੇਖੋਗੇ, ਨਾ ਤੁਹਾਡੇ ਲਈ ਕਾਲ ਹੋਵੇਗਾ ਸਗੋਂ ਮੈਂ ਤੁਹਾਨੂੰ ਇਸ ਥਾਂ ਵਿੱਚ ਸੱਚੀ ਸ਼ਾਂਤੀ ਦਿਆਂਗਾ
Jeremiah 18:18 in Panjabi 18 ਤਾਂ ਉਹਨਾਂ ਆਖਿਆ ਆਓ, ਅਸੀਂ ਯਿਰਮਿਯਾਹ ਦੇ ਵਿਰੁੱਧ ਮਤਾ ਪਕਾਈਏ ਕਿਉਂ ਜੋ ਬਿਵਸਥਾ ਜਾਜਕ ਤੋਂ ਨਾ ਮਿਟੇਗੀ, ਨਾ ਸਲਾਹ ਬੁੱਧਵਾਨਾਂ ਕੋਲੋਂ, ਨਾ ਬਚਨ ਨਬੀ ਤੋਂ । ਆਓ, ਅਸੀਂ ਉਹ ਨੂੰ ਜੀਭ ਨਾਲ ਮਾਰੀਏ ਅਤੇ ਉਹ ਦੀ ਕਿਸੇ ਗੱਲ ਵੱਲ ਧਿਆਨ ਨਾ ਦੇਈਏ ।
Jeremiah 28:3 in Panjabi 3 ਪੂਰੇ ਦੋਂਹੁ ਵਰਿਹਾਂ ਤੱਕ ਮੈਂ ਯਹੋਵਾਹ ਦੇ ਭਵਨ ਦੇ ਸਾਰੇ ਭਾਂਡੇ ਜਿਹੜੇ ਬਾਬਲ ਦੇ ਰਾਜਾ ਨਬੂਕਦਰੱਸਰ ਇਸ ਸਥਾਨ ਵਿੱਚੋਂ ਲੈ ਕੇ ਬਾਬਲ ਵਿੱਚ ਲੈ ਗਿਆ ਹੈ ਇਸ ਸਥਾਨ ਨੂੰ ਮੁੜ ਲਿਆਵਾਂਗਾ
Lamentations 2:14 in Panjabi 14 ਤੇਰੇ ਨਬੀਆਂ ਨੇ ਤੇਰੇ ਲਈ ਝੂਠੇ ਤੇ ਵਿਅਰਥ ਦਰਸ਼ਨ ਵੇਖੇ, ਉਹਨਾਂ ਨੇ ਤੇਰੇ ਅਪਰਾਧਾਂ ਨੂੰ ਪਰਗਟ ਨਾ ਕੀਤਾ, ਤਾਂ ਜੋ ਤੇਰੀ ਗ਼ੁਲਾਮੀ ਨੂੰ ਰੋਕ ਦਿੰਦੇ, ਪਰ ਉਹਨਾਂ ਨੇ ਤੇਰੇ ਲਈ ਵਿਅਰਥ ਤੇ ਭਰਮਾਉਣ ਵਾਲੇ ਅੰਗਮ ਵਾਕ ਬੋਲੇ,
Ezekiel 13:10 in Panjabi 10 ਇਸ ਕਾਰਨ ਕਿ ਉਹਨਾਂ ਨੇ ਮੇਰੇ ਲੋਕਾਂ ਨੂੰ ਇਹ ਆਖ ਕੇ ਕੁਰਾਹੇ ਪਾਇਆ ਹੈ ਕਿ ਸੁੱਖ ਹੈ ਜਦੋਂ ਕਿ ਸੁੱਖ ਨਹੀਂ ਹੈ ਅਤੇ ਜਦੋਂ ਕੋਈ ਕੰਧ ਬਣਾਉਂਦਾ ਹੈ ਤਾਂ ਉਹ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ ।
Ezekiel 13:15 in Panjabi 15 ਮੈਂ ਆਪਣਾ ਕਹਿਰ ਉਸ ਕੰਧ ਉੱਤੇ ਅਤੇ ਉਹਨਾਂ ਉੱਤੇ ਜਿਹਨਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ, ਪੂਰਾ ਕਰਾਂਗਾ । ਤਦ ਮੈਂ ਤੁਹਾਨੂੰ ਆਖਾਂਗਾ ਕਿ ਨਾ ਕੰਧ ਰਹੀ ਅਤੇ ਨਾ ਉਹ ਰਹੇ ਜਿਹਨਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ ।
Ezekiel 13:22 in Panjabi 22 ਇਸ ਲਈ ਕਿ ਤੁਸੀਂ ਝੂਠ ਮਾਰ ਕੇ ਧਰਮੀ ਦੇ ਦਿਲ ਨੂੰ ਉਦਾਸ ਕੀਤਾ ਹੈ, ਜਿਹ ਨੂੰ ਮੈਂ ਦੁੱਖੀ ਨਹੀਂ ਕੀਤਾ ਅਤੇ ਤੁਸੀਂ ਦੁਸ਼ਟ ਦੇ ਹੱਥ ਨੂੰ ਤਕੜਾ ਕੀਤਾ, ਤਾਂ ਜੋ ਉਹ ਆਪਣੀ ਜਾਨ ਬਚਾਉਣ ਲਈ ਆਪਣੇ ਬੁਰੇ ਰਾਹ ਤੋਂ ਨਾ ਮੁੜੇ ।
Amos 9:10 in Panjabi 10 ਮੇਰੀ ਪਰਜਾ ਦੇ ਸਾਰੇ ਪਾਪੀ ਤਲਵਾਰ ਨਾਲ ਮਰਨਗੇ, ਜੋ ਕਹਿੰਦੇ ਹਨ, ਇਹ ਬਿਪਤਾ ਸਾਡੇ ਉੱਤੇ ਨਹੀਂ ਪਵੇਗੀ, ਨਾ ਸਾਨੂੰ ਮਿਲੇਗੀ !
Micah 3:5 in Panjabi 5 ਉਨ੍ਹਾਂ ਨਬੀਆਂ ਦੇ ਵਿਖੇ ਜਿਹੜੇ ਮੇਰੀ ਪਰਜਾ ਨੂੰ ਕੁਰਾਹੇ ਪਾਉਂਦੇ ਹਨ, ਯਹੋਵਾਹ ਇਹ ਫ਼ਰਮਾਉਂਦਾ ਹੈ, ਜਦ ਲੋਕ ਉਹਨਾਂ ਦਾ ਮੂੰਹ ਭਰ ਦਿੰਦੇ ਹਨ, ਤਾਂ ਉਹ ਉਨ੍ਹਾਂ ਲਈ ''ਸ਼ਾਂਤੀ'' ਦੀ ਘੋਸ਼ਣਾ ਕਰਦੇ ਹਨ, ਪਰ ਜੋ ਉਹਨਾਂ ਦੇ ਮੂੰਹਾਂ ਵਿੱਚ ਕੁਝ ਨਹੀਂ ਦਿੰਦਾ, ਉਸ ਦੇ ਵਿਰੁੱਧ ਉਹ ਲੜਾਈ ਦੀ ਤਿਆਰੀ ਕਰਦੇ ਹਨ:
Micah 3:11 in Panjabi 11 ਉਸ ਦੇ ਆਗੂ ਰਿਸ਼ਵਤ ਲੈ ਕੇ ਨਿਆਂ ਕਰਦੇ ਹਨ, ਉਸ ਦੇ ਜਾਜਕ ਭਾੜਾ ਲੈ ਕੇ ਸਿਖਾਉਂਦੇ ਹਨ, ਉਸ ਦੇ ਨਬੀ ਧਨ ਲਈ ਭਵਿੱਖ ਦੱਸਦੇ ਹਨ, ਤਾਂ ਵੀ ਉਹ ਇਹ ਆਖ ਕੇ ਯਹੋਵਾਹ ਦਾ ਸਹਾਰਾ ਲੈਂਦੇ ਹਨ, ਭਲਾ, ਯਹੋਵਾਹ ਸਾਡੇ ਵਿੱਚ ਨਹੀਂ ਹੈ ? ਕੋਈ ਬਿਪਤਾ ਸਾਡੇ ਉੱਤੇ ਨਹੀਂ ਪਵੇਗੀ !
Zephaniah 1:12 in Panjabi 12 ਉਸ ਸਮੇਂ ਮੈਂ ਦੀਵੇ ਲੈ ਕੇ ਯਰੂਸ਼ਲਮ ਦੀ ਤਲਾਸ਼ੀ ਲਵਾਂਗਾ ਅਤੇ ਉਹਨਾਂ ਮਨੁੱਖਾਂ ਨੂੰ ਸਜ਼ਾ ਦਿਆਂਗਾ, ਜੋ ਮਧ ਦੇ ਮੈਲ ਦੀ ਤਰ੍ਹਾਂ ਹਨ, ਜਿਹੜੀ ਥੱਲੇ ਬੈਠ ਜਾਂਦੀ ਹੈ ਅਤੇ ਆਪਣੇ ਮਨਾਂ ਵਿੱਚ ਕਹਿੰਦੇ ਹਨ, “ਯਹੋਵਾਹ ਨਾ ਭਲਿਆਈ ਕਰੇਗਾ, ਨਾ ਬੁਰਿਆਈ ।”
Zechariah 10:2 in Panjabi 2 ਤਰਾਫੀਮ ਤਾਂ ਖੋਖਲੀਆਂ ਗੱਲਾਂ ਕਰਦੇ ਹਨ, ਪੁੱਛਾਂ ਦੇਣ ਵਾਲੇ ਝੂਠ ਵੇਖਦੇ ਹਨ, ਸੁਫਨੇ ਦੇਖਣ ਵਾਲੇ ਵਿਅਰਥ ਗੱਲਾਂ ਕਰਦੇ ਹਨ ਅਤੇ ਖਾਲੀ ਤਸੱਲੀ ਦਿੰਦੇ ਹਨ, ਇਸ ਲਈ ਉਹ ਭੇਡਾਂ ਵਾਂਗੂੰ ਭਟਕਦੇ ਫਿਰਦੇ ਹਨ ਅਤੇ ਉਹ ਦੁੱਖ ਪਾਉਂਦੇ ਹਨ ਕਿਉਂ ਜੋ ਅਯਾਲੀ ਕੋਈ ਨਹੀਂ ਹੈ ।
Malachi 1:6 in Panjabi 6 ਪੁੱਤਰ ਆਪਣੇ ਪਿਤਾ ਦਾ ਅਤੇ ਦਾਸ ਆਪਣੇ ਸੁਆਮੀ ਦਾ ਆਦਰ ਕਰਦਾ ਹੈ । ਜੇ ਮੈਂ ਪਿਤਾ ਹਾਂ ਤਾਂ ਮੇਰਾ ਆਦਰ ਕਿੱਥੇ ਹੈ ਅਤੇ ਜੇ ਮੈਂ ਸੁਆਮੀ ਹਾਂ ਤਾਂ ਮੇਰਾ ਭੈ ਕਿੱਥੇ ਹੈ ? ਸੈਨਾਂ ਦਾ ਯਹੋਵਾਹ ਤੁਹਾਨੂੰ ਆਖਦਾ ਹੈ, ਮੇਰੇ ਨਾਮ ਦਾ ਨਿਰਾਦਰ ਕਰਨ ਵਾਲੇ ਜਾਜਕੋ ! ਪਰ ਤੁਸੀਂ ਆਖਦੇ ਹੋ ਅਸੀਂ ਕਿਹੜੀ ਗੱਲ ਵਿੱਚ ਤੇਰੇ ਨਾਮ ਦਾ ਨਿਰਾਦਰ ਕੀਤਾ ?
Luke 10:16 in Panjabi 16 ਜੋ ਕੋਈ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ ਅਤੇ ਜੋ ਕੋਈ ਤੁਹਾਨੂੰ ਤੁਛ ਜਾਣਦਾ ਹੈ ਉਹ ਮੈਨੂੰ ਤੁਛ ਜਾਣਦਾ ਹੈ ਅਤੇ ਜੋ ਕੋਈ ਮੈਨੂੰ ਤੁਛ ਜਾਣਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਤੁਛ ਜਾਣਦਾ ਹੈ ।
1 Thessalonians 4:8 in Panjabi 8 ਇਸ ਕਾਰਨ ਜੋ ਕੋਈ ਇਸ ਸਿੱਖਿਆ ਨੂੰ ਤੁੱਛ ਜਾਣਦਾ ਹੈ, ਉਹ ਮਨੁੱਖਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਤੁੱਛ ਜਾਣਦਾ ਹੈ, ਜਿਹੜਾ ਆਪਣਾ ਪਵਿੱਤਰ ਆਤਮਾ ਤੁਹਾਨੂੰ ਦਿੰਦਾ ਹੈ ।