Isaiah 66:18 in Panjabi 18 ਮੈਂ ਉਹਨਾਂ ਦੇ ਕੰਮ ਅਤੇ ਉਹਨਾਂ ਦੇ ਖ਼ਿਆਲ ਚੰਗੀ ਤਰ੍ਹਾਂ ਜਾਣਦਾ ਹਾਂ, ਇਸ ਲਈ ਉਹ ਸਮਾਂ ਆਉਂਦਾ ਹੈ ਜਦ ਮੈਂ ਸਾਰੀਆਂ ਕੌਮਾਂ ਅਤੇ ਬੋਲੀਆਂ ਨੂੰ ਇਕੱਠਾ ਕਰਾਂਗਾ, ਅਤੇ ਉਹ ਆਉਣਗੀਆਂ ਅਤੇ ਮੇਰੇ ਪਰਤਾਪ ਨੂੰ ਵੇਖਣਗੀਆਂ ।
Other Translations King James Version (KJV) For I know their works and their thoughts: it shall come, that I will gather all nations and tongues; and they shall come, and see my glory.
American Standard Version (ASV) For I `know' their works and their thoughts: `the time' cometh, that I will gather all nations and tongues; and they shall come, and shall see my glory.
Bible in Basic English (BBE) And I am coming to get together all nations and tongues: and they will come and will see my glory.
Darby English Bible (DBY) And I, -- their works and their thoughts [are before me]. ... [The time] cometh for the gathering of all nations and tongues; and they shall come, and see my glory.
World English Bible (WEB) For I [know] their works and their thoughts: [the time] comes, that I will gather all nations and languages; and they shall come, and shall see my glory.
Young's Literal Translation (YLT) And I -- their works and their thoughts, I come to gather all the nations and tongues, And they have come and seen My honour.
Cross Reference Deuteronomy 31:21 in Panjabi 21 ਅਜਿਹਾ ਹੋਵੇਗਾ ਕਿ ਜਦ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਂ ਇਨ੍ਹਾਂ ਉੱਤੇ ਆ ਪੈਣਗੀਆਂ ਤਾਂ ਇਹ ਗੀਤ ਇਨ੍ਹਾਂ ਦੇ ਅੱਗੇ ਸਾਖੀ ਲਈ ਗਵਾਹ ਹੋਵੇਗਾ ਕਿਉਂ ਜੋ ਇਨ੍ਹਾਂ ਦੇ ਸੰਤਾਨ ਇਸ ਨੂੰ ਕਦੇ ਨਹੀਂ ਭੁੱਲੇਗੀ । ਕਿਉਂ ਜੋ ਅਜੇ ਜਦ ਕਿ ਮੈਂ ਇਨ੍ਹਾਂ ਨੂੰ ਉਸ ਦੇਸ਼ ਵਿੱਚ ਨਹੀਂ ਪਹੁੰਚਾਇਆ ਹੈ ਜਿਸ ਨੂੰ ਦੇਣ ਦੀ ਮੈਂ ਸਹੁੰ ਖਾਧੀ ਸੀ, ਮੈਂ ਜਾਣਦਾ ਹਾਂ ਕਿ ਉਹ ਕੀ-ਕੀ ਯੋਜਨਾ ਬਣਾਉਂਦੇ ਹਨ । “
Job 42:2 in Panjabi 2 “ਮੈਂ ਜਾਣਦਾ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈਂ, ਅਤੇ ਤੇਰਾ ਕੋਈ ਕਾਰਜ ਰੁੱਕ ਨਹੀਂ ਸਕਦਾ ।
Psalm 67:2 in Panjabi 2 ਤਾਂ ਜੋ ਤੇਰਾ ਰਾਹ ਧਰਤੀ ਉੱਤੇ, ਤੇਰੀ ਮੁਕਤੀ ਸਾਰੀਆਂ ਕੌਮਾਂ ਵਿੱਚ ਜਾਣੀ ਜਾਵੇ ।
Psalm 72:11 in Panjabi 11 ਸਗੋਂ ਸਾਰੇ ਰਾਜੇ ਉਹ ਦੇ ਅੱਗੇ ਮੱਥਾ ਟੇਕਣਗੇ, ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨਗੀਆਂ ।
Psalm 72:17 in Panjabi 17 ਉਹ ਦਾ ਨਾਮ ਸਦਾ ਰਹੇ, ਜਿੰਨਾ ਚਿਰ ਸੂਰਜ ਰਹੇ ਉਹ ਦਾ ਨਾਮ ਵਧੇ, ਅਤੇ ਲੋਕ ਉਸ ਵਿੱਚ ਬਰਕਤ ਪਾਉਣ, ਸਾਰੀਆਂ ਕੌਮਾਂ ਉਹ ਨੂੰ ਧੰਨ ਆਖਣ ! ।
Psalm 82:8 in Panjabi 8 ਹੇ ਪਰਮੇਸ਼ੁਰ, ਉੱਠ, ਸੰਸਾਰ ਦਾ ਨਿਆਂ ਕਰ ! ਕਿਉਂ ਜੋ ਤੂੰ ਸਾਰੀਆਂ ਕੌਮਾਂ ਨੂੰ ਆਪਣੀ ਮਿਰਾਸ ਬਣਾਵੇਂਗਾ ।
Psalm 86:9 in Panjabi 9 ਹੇ ਪ੍ਰਭੂ, ਓਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਤੂੰ ਸਾਜਿਆ, ਆਣ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ, ਅਤੇ ਤੇਰੇ ਨਾਮ ਨੂੰ ਵਡਿਆਉਣਗੀਆਂ ।
Isaiah 2:2 in Panjabi 2 ਆਖਰੀ ਦਿਨਾਂ ਦੇ ਵਿੱਚ ਅਜਿਹਾ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਉੱਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਧਾਰ ਵਾਂਗੂੰ ਉਸ ਦੇ ਵੱਲ ਵਗਣਗੀਆਂ ।
Isaiah 37:28 in Panjabi 28 ਪਰ ਮੈਂ ਤੇਰਾ ਬੈਠਣਾ, ਤੇਰਾ ਅੰਦਰ-ਬਾਹਰ ਆਉਣਾ ਜਾਣਾ, ਅਤੇ ਤੇਰਾ ਮੇਰੇ ਉੱਤੇ ਖਿਝਣਾ ਜਾਣਦਾ ਹਾਂ ।
Isaiah 66:10 in Panjabi 10 ਹੇ ਯਰੂਸ਼ਲਮ ਦੇ ਸਾਰੇ ਪ੍ਰੇਮੀਓ ! ਉਸ ਦੇ ਨਾਲ ਨਿਹਾਲ ਹੋਵੋ, ਉਸ ਨਾਲ ਅਨੰਦ ਕਰੋ ਅਤੇ ਬਾਗ-ਬਾਗ ਹੋਵੋ, ਹੇ ਉਸ ਦੇ ਲਈ ਸੋਗ ਕਰਨ ਵਾਲਿਓ ! ਉਸ ਦੀ ਖੁਸ਼ੀ ਵਿੱਚ ਖੁਸ਼ੀ ਮਨਾਓ !
Ezekiel 38:10 in Panjabi 10 ਪ੍ਰਭੂ ਯਹੋਵਾਹ ਇਹ ਆਖਦਾ ਹੈ, ਉਸ ਸਮੇਂ ਗੱਲਾਂ ਤੇਰੇ ਮਨ ਵਿੱਚ ਆਉਣਗੀਆਂ ਅਤੇ ਤੂੰ ਬੁਰੀ ਜੁਗਤੀ ਸੋਚੇਂਗਾ ।
Ezekiel 39:21 in Panjabi 21 ਮੈਂ ਕੌਮਾਂ ਵਿਚਕਾਰ ਆਪਣੀ ਮਹਿਮਾ ਕਾਇਮ ਕਰਾਂਗਾ ਅਤੇ ਸਾਰੀਆਂ ਕੌਮਾਂ ਮੇਰੇ ਨਿਆਂ ਨੂੰ ਅਤੇ ਮੇਰੇ ਹੱਥ ਨੂੰ ਜਿਹੜਾ ਮੈਂ ਉਹਨਾਂ ਨੂੰ ਪਾਇਆ, ਵੇਖਣਗੀਆਂ ।
Joel 3:2 in Panjabi 2 ਉਸ ਸਮੇਂ ਮੈਂ ਸਾਰੀਆਂ ਕੌਮਾਂ ਨੂੰ ਇਕੱਠਿਆਂ ਕਰਾਂਗਾ ਅਤੇ ਉਹਨਾਂ ਨੂੰ ਯਹੋਸ਼ਾਫਾਟ ਦੀ ਘਾਟੀ ਵਿੱਚ ਉਤਾਰ ਲਿਆਵਾਂਗਾ, ਅਤੇ ਉੱਥੇ ਮੈਂ ਆਪਣੀ ਪਰਜਾ ਅਤੇ ਆਪਣੇ ਨਿੱਜ-ਭਾਗ ਇਸਰਾਏਲ ਦੇ ਕਾਰਨ ਉਹਨਾਂ ਦਾ ਨਿਆਂ ਕਰਾਂਗਾ, ਕਿਉਂ ਜੋ ਉਹਨਾਂ ਨੇ ਉਨ੍ਹਾਂ ਨੂੰ ਕੌਮਾਂ ਵਿੱਚ ਖਿਲਾਰ ਦਿੱਤਾ ਅਤੇ ਮੇਰੇ ਦੇਸ਼ ਨੂੰ ਵੰਡ ਲਿਆ,
Amos 5:12 in Panjabi 12 ਕਿਉਂ ਜੋ ਮੈਂ ਤੁਹਾਡੇ ਬਹੁਤਿਆਂ ਅਪਰਾਧਾਂ ਨੂੰ ਅਤੇ ਤੁਹਾਡੇ ਵੱਡੇ ਪਾਪਾਂ ਨੂੰ ਜਾਣਦਾ ਹਾਂ, ਤੁਸੀਂ ਧਰਮੀ ਨੂੰ ਸਤਾਉਂਦੇ ਹੋ ਅਤੇ ਰਿਸ਼ਵਤ ਲੈਂਦੇ ਹੋ, ਅਤੇ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ !
Matthew 9:4 in Panjabi 4 ਤਾਂ ਯਿਸੂ ਨੇ ਉਨ੍ਹਾਂ ਦੇ ਮਨਾਂ ਦੇ ਵਿਚਾਰ ਜਾਣ ਕੇ ਆਖਿਆ, ਤੁਸੀਂ ਕਿਉਂ ਆਪਣੇ ਮਨਾਂ ਵਿੱਚ ਬੁਰੇ ਵਿਚਾਰ ਕਰਦੇ ਹੋ ?
Matthew 12:25 in Panjabi 25 ਪਰ ਉਸ ਨੇ ਉਨ੍ਹਾਂ ਦੀ ਸੋਚ ਵਿਚਾਰ ਜਾਣ ਕੇ, ਉਨ੍ਹਾਂ ਨੂੰ ਆਖਿਆ ਕਿ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ, ਉਹ ਵਿਰਾਨ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ ਜਾਂ ਘਰ ਵਿੱਚ ਫੁੱਟ ਪੈਂਦੀ ਹੈ ਉਹ ਬਣਿਆ ਨਾ ਰਹੇਗਾ ।
Luke 5:22 in Panjabi 22 ਤਦ ਯਿਸੂ ਨੇ ਉਨ੍ਹਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਆਪਣੇ ਮਨਾਂ ਵਿੱਚ ਕੀ ਵਿਚਾਰ ਕਰਦੇ ਹੋ ?
John 5:42 in Panjabi 42 ਪਰ ਮੈਂ ਤੁਹਾਨੂੰ ਜਾਣਦਾ ਹਾਂ ਕਿ ਤੁਹਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਹੈ ਨਹੀਂ ।
John 17:24 in Panjabi 24 “ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਤੂੰ ਮੈਨੂੰ ਦਿੱਤੇ ਹਨ, ਜਿੱਥੇ ਮੈਂ ਹਾਂ ਉਹ ਉੱਥੇ ਹੋਣ ਤਾਂ ਜੋ ਉਹ ਵਡਿਆਈ ਵੇਖ ਸਕਣ ਜੋ ਤੂੰ ਮੈਨੂੰ ਦਿੱਤੀ ਹੈ । ਤੂੰ ਮੈਨੂੰ ਇਸ ਸੰਸਾਰ ਦੇ ਸਿਰਜਣ ਤੋਂ ਵੀ ਪਹਿਲਾਂ ਪਿਆਰ ਕੀਤਾ ।
Romans 15:8 in Panjabi 8 ਮੈਂ ਆਖਦਾ ਹਾਂ ਕਿ ਮਸੀਹ ਪਰਮੇਸ਼ੁਰ ਦੀ ਸਚਿਆਈ ਦੇ ਅਨੁਸਾਰ ਸੁੰਨਤੀਆਂ ਦਾ ਸੇਵਕ ਬਣਿਆ ਤਾਂ ਜੋ ਉਹ ਉਨ੍ਹਾਂ ਵਾਇਦਿਆਂ ਨੂੰ ਜਿਹੜੇ ਸਾਡੇ ਪਿਉ-ਦਾਦਿਆਂ ਨੂੰ ਦਿੱਤੇ ਹੋਏ ਸਨ ਪੂਰਾ ਕਰੇ ।
Romans 16:26 in Panjabi 26 ਪਰ ਹੁਣ ਪ੍ਰਗਟ ਹੋਇਆ ਅਤੇ ਅਨਾਦੀ ਪਰਮੇਸ਼ੁਰ ਦੇ ਹੁਕਮ ਦੇ ਅਨੁਸਾਰ ਨਬੀਆਂ ਦਿਆਂ ਪਵਿੱਤਰ ਗ੍ਰੰਥਾਂ ਦੇ ਦੁਆਰਾ ਸਾਰੀਆਂ ਕੌਮਾਂ ਵਿੱਚ ਪ੍ਰਸਿੱਧ ਕੀਤਾ ਗਿਆ ਤਾਂ ਜੋ ਉਹਨਾਂ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਹੋ ਜਾਏ ।
1 Corinthians 3:20 in Panjabi 20 ਫੇਰ ਇਹ ਕਿ ਪ੍ਰਭੂ ਗਿਆਨੀਆਂ ਦੀਆਂ ਸੋਚਾਂ ਨੂੰ ਜਾਣਦਾ ਹੈ ਜੋ ਉਹ ਵਿਅਰਥ ਹਨ ।
2 Corinthians 4:4 in Panjabi 4 ਜਿਨ੍ਹਾਂ ਵਿੱਚ ਇਸ ਜੁੱਗ ਦੇ ਈਸ਼ਵਰ ਨੇ ਅਵਿਸ਼ਵਾਸੀਆਂ ਦੀ ਬੁੱਧ ਨੂੰ ਅੰਨ੍ਹਾ ਕਰ ਦਿੱਤਾ ਤਾਂ ਜੋ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ, ਉਹ ਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਨ੍ਹਾਂ ਉੱਤੇ ਪ੍ਰਕਾਸ਼ ਨਾ ਹੋਵੇ ।
Hebrews 4:12 in Panjabi 12 ਕਿਉਂ ਜੋ ਪਰਮੇਸ਼ੁਰ ਦਾ ਬਚਨ ਜਿਉਂਦਾ, ਗੁਣਕਾਰ ਅਤੇ ਹਰੇਕ ਦੋਧਾਰੀ ਤਲਵਾਰ ਨਾਲੋਂ ਤਿੱਖਾ ਹੈ ਜੋ ਪ੍ਰਾਣ, ਆਤਮਾ, ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਜਾਂਚ ਲੈਂਦਾ ਹੈ ।
Revelation 2:2 in Panjabi 2 ਮੈਂ ਤੇਰੇ ਕੰਮਾਂ, ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ ਅਤੇ ਇਹ ਵੀ ਜੋ ਤੂੰ ਬੁਰਿਆਂ ਦੀ ਸਹਿਣ ਨਹੀਂ ਕਰ ਸਕਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ, ਪਰ ਰਸੂਲ ਨਹੀਂ ਹਨ, ਤੂੰ ਦੇਖਿਆ ਕਿ ਉਹ ਝੂਠੇ ਹਨ ।
Revelation 2:9 in Panjabi 9 ਮੈਂ ਤੇਰੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ ਭਾਵੇਂ ਨੂੰ ਧਨਵਾਨ ਹੈਂ ਅਤੇ ਉਹਨਾਂ ਦੇ ਕੁਫ਼ਰ ਨੂੰ ਵੀ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਯਹੂਦੀ ਨਹੀਂ ਹਨ ਸਗੋਂ ਸ਼ੈਤਾਨ ਦੀ ਮੰਡਲੀ ਹਨ ।
Revelation 2:13 in Panjabi 13 ਮੈਂ ਜਾਣਦਾ ਹਾਂ ਤੂੰ ਉੱਥੇ ਵੱਸਦਾ ਹੈਂ ਜਿੱਥੇ ਸ਼ੈਤਾਨ ਦੀ ਗੱਦੀ ਹੈ । ਤੂੰ ਮਜ਼ਬੂਤੀ ਨਾਲ ਮੇਰਾ ਨਾਮ ਫੜ੍ਹੀ ਰੱਖਦਾ ਹੈਂ ਅਤੇ ਤੂੰ ਉਹਨਾਂ ਦਿਨਾਂ ਵਿੱਚ ਵੀ ਮੇਰੇ ਵਿਸ਼ਵਾਸ ਤੋਂ ਇੰਨਕਾਰ ਨਹੀਂ ਕੀਤਾ, ਜਦੋਂ ਅੰਤਿਪਾਸ ਜੋ ਮੇਰਾ ਗਵਾਹ ਅਤੇ ਮੇਰਾ ਵਫ਼ਾਦਾਰ ਸੀ, ਤੁਹਾਡੇ ਵਿੱਚ ਉੱਥੇ ਮਾਰਿਆ ਗਿਆ ਜਿੱਥੇ ਸ਼ੈਤਾਨ ਵੱਸਦਾ ਹੈ ।
Revelation 11:15 in Panjabi 15 ਫੇਰ ਸੱਤਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਸਵਰਗ ਵਿੱਚ ਵੱਡੀ ਅਵਾਜ਼ ਇਹ ਆਖਦਿਆਂ ਸੁਣੀ - ਸੰਸਾਰ ਦਾ ਰਾਜ ਸਾਡੇ ਪ੍ਰਭੂ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹ ਜੁੱਗੋ-ਜੁੱਗ ਰਾਜ ਕਰੇਗਾ !