Isaiah 61:6 in Panjabi 6 ਪਰ ਤੁਸੀਂ ਯਹੋਵਾਹ ਦੇ ਜਾਜਕ ਕਹਾਓਗੇ, ਲੋਕ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਕ ਆਖਣਗੇ, ਤੁਸੀਂ ਕੌਮਾਂ ਦਾ ਧਨ ਖਾਓਗੇ, ਅਤੇ ਉਹਨਾਂ ਦੇ ਮਾਲ-ਧਨ ਉੱਤੇ ਮਾਣ ਕਰੋਗੇ ।
Other Translations King James Version (KJV) But ye shall be named the Priests of the LORD: men shall call you the Ministers of our God: ye shall eat the riches of the Gentiles, and in their glory shall ye boast yourselves.
American Standard Version (ASV) But ye shall be named the priests of Jehovah; men shall call you the ministers of our God: ye shall eat the wealth of the nations, and in their glory shall ye boast yourselves.
Bible in Basic English (BBE) But you will be named the priests of the Lord, the servants of our God: you will have the wealth of the nations for your food, and you will be clothed with their glory.
Darby English Bible (DBY) But as for you, ye shall be called priests of Jehovah; it shall be said of you: Ministers of our God. Ye shall eat the wealth of the nations, and into their glory shall ye enter.
World English Bible (WEB) But you shall be named the priests of Yahweh; men shall call you the ministers of our God: you shall eat the wealth of the nations, and in their glory shall you boast yourselves.
Young's Literal Translation (YLT) And ye are called `Priests of Jehovah,' `Ministers of our God,' is said of you, The strength of nations ye consume, And in their honour ye do boast yourselves.
Cross Reference Exodus 19:6 in Panjabi 6 ਅਤੇ ਤੁਸੀਂ ਮੇਰੇ ਲਈ ਜਾਜ਼ਕਾਂ ਦੀ ਬਾਦਸ਼ਾਹੀ ਅਤੇ ਪਵਿੱਤਰ ਕੌਮ ਹੋਵੋਗੇ । ਇਹ ਉਹ ਗੱਲਾਂ ਹਨ ਜਿਹੜੀਆਂ ਤੂੰ ਇਸਰਾਏਲੀਆਂ ਨੂੰ ਦੱਸੇਂਗਾ ।
Isaiah 23:18 in Panjabi 18 ਉਹ ਦਾ ਲਾਭ ਅਤੇ ਉਹ ਦੀ ਕਮਾਈ ਯਹੋਵਾਹ ਲਈ ਵੱਖਰੀ ਕੀਤੀ ਜਾਵੇਗੀ । ਨਾ ਉਹ ਭੰਡਾਰ ਵਿੱਚ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਹ ਦੀ ਕਮਾਈ ਦਾ ਲਾਭ ਯਹੋਵਾਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗਾ ਤਾਂ ਜੋ ਉਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ ।
Isaiah 60:5 in Panjabi 5 ਤਦ ਤੂੰ ਇਸ ਨੂੰ ਵੇਖੇਂਗੀ ਅਤੇ ਚਮਕੇਂਗੀ, ਅਤੇ ਤੇਰਾ ਦਿਲ ਥਰ-ਥਰ ਕੰਬੇਗਾ ਅਤੇ ਅਨੰਦ ਨਾਲ ਭਰ ਜਾਵੇਗਾ, ਕਿਉਂ ਜੋ ਸਮੁੰਦਰ ਦੀ ਬਹੁਤਾਇਤ ਤੇਰੇ ਵੱਲ ਫਿਰੇਗੀ, ਅਤੇ ਕੌਮਾਂ ਦਾ ਮਾਲ-ਧਨ ਤੇਰੇ ਵੱਲ ਆਵੇਗਾ ।
Isaiah 60:10 in Panjabi 10 ਪਰਦੇਸੀ ਤੇਰੀਆਂ ਕੰਧਾਂ ਨੂੰ ਉਸਾਰਨਗੇ, ਅਤੇ ਉਹਨਾਂ ਦੇ ਰਾਜੇ ਤੇਰੀ ਸੇਵਾ ਕਰਨਗੇ, ਭਾਵੇਂ ਮੈਂ ਤੈਨੂੰ ਆਪਣੇ ਕ੍ਰੋਧ ਵਿੱਚ ਮਾਰਿਆ, ਪਰ ਮੈਂ ਆਪਣੀ ਪ੍ਰਸੰਨਤਾ ਵਿੱਚ ਤੇਰੇ ਉੱਤੇ ਰਹਮ ਕਰਾਂਗਾ ।
Isaiah 60:16 in Panjabi 16 ਤੂੰ ਕੌਮਾਂ ਦਾ ਦੁੱਧ ਚੁੰਘੇਗੀ, ਅਤੇ ਰਾਜਿਆਂ ਦੀ ਛਾਤੀ ਚੁੰਘੇਗੀ, ਤੂੰ ਜਾਣ ਲਵੇਂਗੀ ਕਿ ਮੈਂ ਯਹੋਵਾਹ ਤੇਰਾ ਬਚਾਉਣ ਵਾਲਾ ਹਾਂ, ਤੇਰਾ ਛੁਡਾਉਣ ਵਾਲਾ, ਯਾਕੂਬ ਦਾ ਸਰਬ ਸ਼ਕਤੀਮਾਨ ਹਾਂ ।
Isaiah 66:12 in Panjabi 12 ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਸ਼ਾਂਤੀ ਦਰਿਆ ਵਾਂਗੂੰ, ਅਤੇ ਕੌਮਾਂ ਦਾ ਮਾਲ-ਧਨ ਨਦੀ ਦੇ ਹੜ੍ਹ ਵਾਂਗੂੰ ਉਸ ਤੱਕ ਪਹੁੰਚਾਵਾਂਗਾ ਅਤੇ ਤੁਸੀਂ ਚੁੰਘੋਗੇ, ਤੁਸੀਂ ਕੁੱਛੜ ਚੁੱਕੇ ਜਾਓਗੇ ਅਤੇ ਗੋਡਿਆਂ ਉੱਤੇ ਕੁਦਾਏ ਜਾਓਗੇ ।
Isaiah 66:21 in Panjabi 21 ਅਤੇ ਉਹਨਾਂ ਵਿੱਚੋਂ ਵੀ ਮੈਂ ਕੁਝ ਨੂੰ ਜਾਜਕ ਅਤੇ ਲੇਵੀ ਹੋਣ ਲਈ ਚੁਣਾਂਗਾ, ਯਹੋਵਾਹ ਆਖਦਾ ਹੈ ।
Ezekiel 14:11 in Panjabi 11 ਤਾਂ ਜੋ ਇਸਰਾਏਲ ਦਾ ਘਰਾਣਾ ਮੇਰੇ ਪਿੱਛੇ ਤੁਰਨ ਤੋਂ ਕੁਰਾਹੇ ਨਾ ਪੈ ਜਾਵੇ ਅਤੇ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਫੇਰ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੇ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਉਹ ਮੇਰੀ ਪਰਜਾ ਹੋਣ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂ ।
Acts 11:28 in Panjabi 28 ਇੱਕ ਨੇ ਉਨ੍ਹਾਂ ਵਿੱਚੋਂ ਜਿਸ ਦਾ ਨਾਮ ਆਗਬੁਸ ਸੀ, ਉੱਠ ਕੇ ਆਤਮਾ ਦੇ ਰਾਹੀਂ ਇਹ ਪਤਾ ਦਿੱਤਾ ਜੋ ਸਾਰੀ ਦੁਨੀਆਂ ਵਿੱਚ ਇੱਕ ਵੱਡਾ ਕਾਲ ਪਵੇਗਾ ਜਿਹੜਾ ਕਲੌਦਿਯੁਸ ਦੇ ਸਮੇਂ ਵਿੱਚ ਪੈ ਗਿਆ ।
Romans 12:1 in Panjabi 1 ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀ ਦਯਾ ਯਾਦ ਕਰਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ ।
Romans 15:26 in Panjabi 26 ਕਿਉਂ ਜੋ ਮਕਦੁਨਿਯਾ ਅਤੇ ਅਖਾਯਾ ਦੇ ਲੋਕਾਂ ਦੀ ਇੱਛਾ ਹੋਈ ਕਿ ਯਰੂਸ਼ਲਮ ਦੇ ਸੰਤਾਂ ਵਿੱਚੋਂ ਉਹਨਾਂ ਲਈ ਜਿਹੜੇ ਗ਼ਰੀਬ ਹਨ ਚੰਦਾ ਉਗਰਾਹੀ ਕਰਨ ।
1 Corinthians 3:5 in Panjabi 5 ਫੇਰ ਅੱਪੁਲੋਸ ਕੀ ਹੈ ਅਤੇ ਪੌਲੁਸ ਕੀ ਹੈ ? ਸਿਰਫ਼ ਸੇਵਕ ਜਿਨ੍ਹਾਂ ਦੇ ਵਸੀਲੇ ਨਾਲ ਤੁਸੀਂ ਵਿਸ਼ਵਾਸ ਕੀਤੀ ਜਿਵੇਂ ਪ੍ਰਭੂ ਨੇ ਹਰੇਕ ਨੂੰ ਦਾਨ ਦਿੱਤਾ ।
1 Corinthians 4:1 in Panjabi 1 ਮਨੁੱਖ ਸਾਨੂੰ ਮਸੀਹ ਦੇ ਸੇਵਕ ਅਤੇ ਪਰਮੇਸ਼ੁਰ ਦੇ ਭੇਤਾਂ ਦੇ ਭੰਡਾਰੀ ਸਮਝਣ ।
2 Corinthians 6:4 in Panjabi 4 ਪਰ ਜਿਸ ਪ੍ਰਕਾਰ ਪਰਮੇਸ਼ੁਰ ਦੇ ਸੇਵਕਾਂ ਨੂੰ ਯੋਗ ਹੈ ਤਿਵੇਂ ਅਸੀਂ ਹਰ ਇੱਕ ਗੱਲ ਤੋਂ ਆਪਣੇ ਲਈ ਪ੍ਰਮਾਣ ਦਿੰਦੇ ਹਾਂ ਅਰਥਾਤ ਵੱਡੇ ਸਹਾਰੇ ਤੋਂ, ਬਿਪਤਾ ਤੋਂ, ਜ਼ਰੂਰਤਾਂ ਤੋਂ, ਤੰਗੀਆਂ ਤੋਂ,
2 Corinthians 11:23 in Panjabi 23 ਕੀ ਉਹ ਮਸੀਹ ਦੇ ਦਾਸ ਹਨ ? ਮੈਂ ਬੇਸੁੱਧ ਵਾਂਗੂੰ ਬੋਲਦਾ ਹਾਂ, ਮੈਂ ਉਹਨਾਂ ਨਾਲੋਂ ਵਧੀਕ ਹਾਂ, ਅਰਥਾਤ ਮਿਹਨਤ ਕਰਨ ਵਿੱਚ ਵੱਧ ਕੇ ਹਾਂ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਦੇ ਜੋਖਮਾਂ ਵਿੱਚ ਵੀ ਵੱਧ ਕੇ ਹਾਂ ।
Ephesians 4:11 in Panjabi 11 ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ !
1 Peter 2:5 in Panjabi 5 ਤੁਸੀਂ ਆਪ ਵੀ ਜਿਉਂਦੇ ਪੱਥਰਾਂ ਦੇ ਵਾਂਗੂੰ ਇੱਕ ਆਤਮਕ ਘਰ ਬਣਦੇ ਜਾਂਦੇ ਹੋ ਤਾਂ ਕਿ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ, ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਚੰਗੇ ਲੱਗਦੇ ਹਨ l
1 Peter 2:9 in Panjabi 9 ਪਰ ਤੁਸੀਂ ਪਰਮੇਸ਼ੁਰ ਦਾ ਚੁਣਿਆ ਹੋਇਆ ਵੰਸ਼, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖ਼ਾਸ ਪਰਜਾ ਹੋ ਤਾਂ ਕਿ ਤੁਸੀਂ ਉਹ ਦੇ ਗੁਣਾ ਦਾ ਪ੍ਰਚਾਰ ਕਰੋ ਜਿਸ ਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ
Revelation 1:6 in Panjabi 6 ਅਤੇ ਉਸ ਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਕਿ ਅਸੀਂ ਉਹ ਦੇ ਪਿਤਾ ਪਰਮੇਸ਼ੁਰ ਲਈ ਜਾਜਕ ਬਣੀਏ, ਉਸੇ ਦੀ ਮਹਿਮਾ ਅਤੇ ਪਰਾਕਰਮ ਜੁੱਗੋ-ਜੁੱਗ ਹੋਵੇ ! ਆਮੀਨ ।
Revelation 5:10 in Panjabi 10 ਅਤੇ ਉਹਨਾਂ ਨੂੰ ਸਾਡੇ ਪਰਮੇਸ਼ੁਰ ਲਈ, ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ, ਅਤੇ ਉਹ ਧਰਤੀ ਉੱਤੇ ਰਾਜ ਕਰਨਗੇ ।
Revelation 20:6 in Panjabi 6 ਧੰਨ ਅਤੇ ਪਵਿੱਤਰ ਉਹ ਜਿਹੜਾ ਪਹਿਲਾ ਮੁਰਦਿਆਂ ਦੇ ਜੀ ਉੱਠਣ ਵਿੱਚ ਸ਼ਾਮਿਲ ਹੈ ! ਇਹਨਾਂ ਉੱਤੇ ਦੂਸਰੀ ਮੌਤ ਦਾ ਕੁੱਝ ਵੱਸ ਨਹੀਂ ਸਗੋਂ ਉਹ ਪਰਮੇਸ਼ੁਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਸਾਲ ਰਾਜ ਕਰਨਗੇ ।