Isaiah 51:13 in Panjabi 13 ਤੂੰ ਯਹੋਵਾਹ ਆਪਣੇ ਕਰਤਾਰ ਨੂੰ ਵਿਸਾਰ ਦਿੱਤਾ, ਜੋ ਅਕਾਸ਼ ਦਾ ਤਾਣਨ ਵਾਲਾ ਅਤੇ ਧਰਤੀ ਦੀ ਨੀਂਹ ਰੱਖਣ ਵਾਲਾ ਹੈ, ਤੂੰ ਨਿੱਤ ਦਿਹਾੜੇ ਜ਼ਾਲਮ ਦੇ ਗੁੱਸੇ ਤੋਂ ਡਰਦਾ ਹੈਂ, ਜਿਹੜਾ ਨਾਸ ਕਰਨ ਲਈ ਤਿਆਰ ਹੈ, - ਭਲਾ, ਜ਼ਾਲਮ ਦਾ ਗੁੱਸਾ ਕਿੱਥੇ ਰਿਹਾ ?
Other Translations King James Version (KJV) And forgettest the LORD thy maker, that hath stretched forth the heavens, and laid the foundations of the earth; and hast feared continually every day because of the fury of the oppressor, as if he were ready to destroy? and where is the fury of the oppressor?
American Standard Version (ASV) and hast forgotten Jehovah thy Maker, that stretched forth the heavens, and laid the foundations of the earth; and fearest continually all the day because of the fury of the oppressor, when he maketh ready to destroy? and where is the fury of the oppressor?
Bible in Basic English (BBE) And you have given no thought to the Lord your Maker, by whom the heavens were stretched out, and the earth placed on its base; and you went all day in fear of the wrath of the cruel one, when he was making ready for your destruction. And where is the wrath of the cruel one?
Darby English Bible (DBY) and forgettest Jehovah thy Maker, who hath stretched out the heavens, and laid the foundations of the earth; and thou art afraid continually all the day because of the fury of the oppressor, when he prepareth to destroy? And where is the fury of the oppressor?
World English Bible (WEB) and have forgotten Yahweh your Maker, who stretched forth the heavens, and laid the foundations of the earth; and fear continually all the day because of the fury of the oppressor, when he makes ready to destroy? and where is the fury of the oppressor?
Young's Literal Translation (YLT) And thou dost forget Jehovah thy maker, Who is stretching out the heavens, and founding earth, And thou dost fear continually all the day, Because of the fury of the oppressor, As he hath prepared to destroy. And where `is' the fury of the oppressor?
Cross Reference Exodus 14:10 in Panjabi 10 ਜਦ ਫ਼ਿਰਊਨ ਆਇਆ ਤਾਂ ਇਸਰਾਏਲੀਆਂ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਵੇਖੋ ਮਿਸਰੀ ਉਨ੍ਹਾਂ ਦੇ ਪਿੱਛੇ-ਪਿੱਛੇ ਆ ਰਹੇ ਸਨ ਤਾਂ ਉਹ ਬਹੁਤ ਹੀ ਡਰੇ ਅਤੇ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਤਰਲੇ ਕੀਤੇ ।
Exodus 15:9 in Panjabi 9 ਵੈਰੀ ਨੇ ਆਖਿਆ, ਮੈਂ ਪਿੱਛਾ ਕਰਾਂਗਾ, ਮੈਂ ਜਾ ਲਵਾਂਗਾ, ਮੈਂ ਲੁੱਟ ਦਾ ਮਾਲ ਵੰਡਾਂਗਾ, ਮੈਂ ਉਨ੍ਹਾਂ ਨਾਲ ਮਨ ਆਈ ਕਰਾਂਗਾ, ਮੈਂ ਤਲਵਾਰ ਸੂਤਾਂਗਾ ਅਤੇ ਮੇਰਾ ਹੱਥ ਉਨ੍ਹਾਂ ਦਾ ਨਾਸ ਕਰੇਗਾ ।
Deuteronomy 32:18 in Panjabi 18 ਜਿਸ ਚੱਟਾਨ ਨੇ ਤੈਨੂੰ ਪੈਦਾ ਕੀਤਾ ਤੂੰ ਉਸ ਨੂੰ ਵਿਸਾਰ ਦਿੱਤਾ, ਉਸ ਪਰਮੇਸ਼ੁਰ ਨੂੰ ਜਿਸ ਨੇ ਤੈਨੂੰ ਜਨਮ ਦਿੱਤਾ ਤੂੰ ਭੁੱਲ ਗਿਆ ।
Esther 5:14 in Panjabi 14 ਤਦ ਉਸ ਦੀ ਪਤਨੀ ਜਰਸ਼ ਅਤੇ ਉਸ ਦੇ ਮਿੱਤਰਾਂ ਨੇ ਉਸ ਨੂੰ ਕਿਹਾ, “ਪੰਜਾਹ ਹੱਥ ਉੱਚਾ ਫਾਂਸੀ ਦਾ ਇੱਕ ਥੰਮ੍ਹ ਬਣਵਾਇਆ ਜਾਵੇ ਅਤੇ ਕੱਲ ਸਵੇਰੇ ਨੂੰ ਰਾਜਾ ਨੂੰ ਆਖੀਂ ਕਿ ਮਾਰਦਕਈ ਨੂੰ ਉਸ ਉੱਤੇ ਚੜ੍ਹਾ ਦਿੱਤਾ ਜਾਵੇ, ਤਦ ਰਾਜਾ ਦੇ ਨਾਲ ਭੋਜਨ ਕਰਨ ਲਈ ਖੁਸ਼ੀ ਨਾਲ ਜਾਵੀਂ ।” ਇਹ ਗੱਲ ਹਾਮਾਨ ਨੂੰ ਚੰਗੀ ਲੱਗੀ ਅਤੇ ਉਸ ਨੇ ਫਾਂਸੀ ਲਾਉਣ ਦਾ ਇੱਕ ਥੰਮ੍ਹ ਬਣਵਾਇਆ ।
Esther 7:10 in Panjabi 10 ਤਦ ਹਾਮਾਨ ਉਸੇ ਥੰਮ੍ਹ ਉੱਤੇ ਜਿਹੜਾ ਉਸ ਨੇ ਮਾਰਦਕਈ ਲਈ ਬਣਵਾਇਆ ਸੀ, ਲਟਕਾ ਦਿੱਤਾ ਗਿਆ । ਤਦ ਰਾਜਾ ਦਾ ਗੁੱਸਾ ਸ਼ਾਂਤ ਹੋਇਆ ।
Job 9:8 in Panjabi 8 ਜੋ ਇਕੱਲਾ ਹੀ ਅਕਾਸ਼ਾਂ ਨੂੰ ਤਾਣ ਦਿੰਦਾ ਹੈ, ਅਤੇ ਸਮੁੰਦਰ ਦੀਆਂ ਠਾਠਾਂ ਮਾਰਦੀਆਂ ਲਹਿਰਾਂ ਉੱਤੇ ਚੱਲਦਾ ਹੈ ।
Job 20:5 in Panjabi 5 ਕਿ ਦੁਸ਼ਟਾਂ ਦਾ ਜੈਕਾਰਾ ਥੋੜ੍ਹੇ ਚਿਰ ਲਈ ਹੈ, ਅਤੇ ਕੁਧਰਮੀਆਂ ਦਾ ਅਨੰਦ ਇੱਕ ਪਲ ਦਾ ਹੈ ?
Job 37:18 in Panjabi 18 ਭਲਾ, ਤੂੰ ਉਹ ਦੇ ਨਾਲ ਅਕਾਸ਼ ਮੰਡਲ ਤਾਣ ਸਕਦਾ ਹੈ, ਜਿਹੜਾ ਢਾਲੇ ਹੋਏ ਸ਼ੀਸ਼ੇ ਵਾਂਗੂੰ ਨਿੱਗਰ ਹੈ ?
Psalm 9:6 in Panjabi 6 ਵੈਰੀ ਉਜੜੇ ਥਾਵਾਂ ਵਿੱਚ ਸਦਾ ਲਈ ਮੁੱਕ ਗਏ, ਅਤੇ ਜਿਹੜੇ ਨਗਰ ਤੂੰ ਢਾਹ ਦਿੱਤੇ, ਉਨ੍ਹਾਂ ਦਾ ਚੇਤਾ ਵੀ ਮਿਟ ਗਿਆ ਹੈ ।
Psalm 37:35 in Panjabi 35 ਮੈਂ ਦੁਸ਼ਟ ਨੂੰ ਵੱਡੀ ਆਕੜ ਵਿੱਚ, ਅਤੇ ਆਪਣੀ ਨਿਜ ਭੂਮੀ ਵਿੱਚ ਹਰੇ ਭਰੇ ਬੂਟੇ ਵਾਂਗੂੰ ਖਿੱਲਰਦਿਆਂ ਡਿੱਠਾ ।
Psalm 76:10 in Panjabi 10 ਸੱਚ-ਮੁੱਚ ਆਦਮੀ ਦਾ ਗੁੱਸਾ ਤੇਰੀ ਸਲਾਹਤ ਕਰਾਵੇਗਾ, ਅਤੇ ਗੁੱਸੇ ਦੇ ਬਕੀਏ ਨਾਲ ਤੂੰ ਕਮਰ ਕੱਸੇਂਗਾ ।
Psalm 102:25 in Panjabi 25 ਮੁੱਢੋਂ ਹੀ ਤੂੰ ਧਰਤੀ ਦੀ ਨੀਂਹ ਧਰੀ, ਅਤੇ ਅਕਾਸ਼ ਤੇਰੇ ਹੱਥਾਂ ਦਾ ਕਾਰਜ ਹੈ ।
Psalm 104:2 in Panjabi 2 ਤੂੰ ਚਾਨਣ ਨੂੰ ਪੁਸ਼ਾਕ ਵਾਂਗੂੰ ਹੈਂ, ਤੂੰ ਅਕਾਸ਼ ਨੂੰ ਪੜਦੇ ਵਾਂਗੂੰ ਤਾਣਦਾ ਹੈਂ, —
Isaiah 7:4 in Panjabi 4 ਅਤੇ ਤੂੰ ਉਹ ਨੂੰ ਆਖ, ਖ਼ਬਰਦਾਰ, ਚੁੱਪ ਰਹਿ ਅਤੇ ਨਾ ਡਰ ! ਇਨ੍ਹਾਂ ਚੁਆਤੀਆਂ ਦੇ ਦੋਹਾਂ ਸੁਲਗਦੇ ਟੁੰਡਾਂ ਤੋਂ ਅਰਥਾਤ ਰਮਲਯਾਹ ਦੇ ਪੁੱਤਰ ਅਰਾਮ ਅਤੇ ਰਸੀਨ ਦੇ ਬਲਦੇ ਕ੍ਰੋਧ ਤੋਂ ਤੇਰਾ ਦਿਲ ਘਬਰਾ ਨਾ ਜਾਵੇ,
Isaiah 8:12 in Panjabi 12 ਕਿ ਉਹ ਸਭ ਕੁਝ ਜਿਸ ਨੂੰ ਇਹ ਪਰਜਾ ਸਾਜਿਸ਼ ਆਖੇ, ਤੁਸੀਂ ਉਸ ਨੂੰ ਸਾਜਿਸ਼ ਨਾ ਆਖਣਾ ਅਤੇ ਜਿਸ ਗੱਲ ਤੋਂ ਉਹ ਭੈ ਖਾਂਦੀ ਹੈ, ਤੁਸੀਂ ਉਸ ਤੋਂ ਭੈ ਨਾ ਖਾਇਓ, ਨਾ ਹੀ ਕੰਬੋ ।
Isaiah 10:29 in Panjabi 29 ਉਹ ਘਾਟੀ ਦੇ ਪਾਰ ਹੋ ਗਏ, ਗਬਾ ਉਨ੍ਹਾਂ ਦਾ ਟਿਕਾਣਾ ਹੋਇਆ, ਰਾਮਾਹ ਕੰਬਦਾ ਹੈ, ਸ਼ਾਊਲ ਦਾ ਗਿਬਆਹ ਨੱਠ ਤੁਰਿਆ !
Isaiah 14:16 in Panjabi 16 ਤੇਰੇ ਵੇਖਣ ਵਾਲੇ ਤੇਰੀ ਵੱਲ ਤੱਕਣਗੇ, ਉਹ ਤੇਰੇ ਉੱਤੇ ਗੌਹ ਕਰਨਗੇ, ਭਲਾ, ਇਹ ਉਹ ਮਨੁੱਖ ਹੈ ਜਿਸ ਨੇ ਧਰਤੀ ਨੂੰ ਕਾਂਬਾ ਲਾ ਦਿੱਤਾ, ਅਤੇ ਰਾਜਾਂ ਨੂੰ ਹਿਲਾ ਦਿੱਤਾ ?
Isaiah 16:4 in Panjabi 4 ਮੇਰੇ ਕੱਢਿਆਂ ਹੋਇਆਂ ਨੂੰ ਆਪਣੇ ਵਿੱਚ ਟਿਕਾ ਲੈ, ਮੋਆਬ ਲਈ ਲੁਟੇਰੇ ਦੇ ਮੂੰਹੋਂ ਤੂੰ ਉਸ ਦੀ ਓਟ ਹੋ । ਜਦ ਜ਼ਾਲਮ ਮੁੱਕ ਗਿਆ, ਤਦ ਬਰਬਾਦੀ ਖ਼ਤਮ ਹੋ ਜਾਵੇਗੀ, ਮਿੱਧਣ ਵਾਲੇ ਦੇਸ ਤੋਂ ਮਿਟ ਗਏ,
Isaiah 17:10 in Panjabi 10 ਤੂੰ ਤਾਂ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਵਿਸਾਰ ਦਿੱਤਾ, ਅਤੇ ਆਪਣੀ ਤਕੜੀ ਚੱਟਾਨ ਨੂੰ ਯਾਦ ਨਾ ਰੱਖਿਆ, ਇਸ ਲਈ ਭਾਵੇਂ ਤੂੰ ਸੋਹਣੇ ਬੂਟੇ ਲਾਵੇਂ, ਅਤੇ ਵਿਦੇਸ਼ੀ ਦਾਬ ਨੂੰ ਦੱਬੇਂ,
Isaiah 33:18 in Panjabi 18 ਤੇਰਾ ਮਨ ਉਸ ਬੀਤੇ ਹੋਏ ਖੌਫ਼ ਬਾਰੇ ਸੋਚੇਗਾ, ਲੇਖਾ ਲੈਣ ਵਾਲਾ ਕਿੱਥੇ ਹੈ ? ਲਗਾਨ ਵਸੂਲਣ ਵਾਲਾ ਕਿੱਥੇ ਹੈ ? ਬੁਰਜਾਂ ਦਾ ਗਿਣਨ ਵਾਲਾ ਕਿੱਥੇ ਹੈ ?
Isaiah 37:36 in Panjabi 36 ਤਦ ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੀ ਛਾਉਣੀ ਵਿੱਚ ਇੱਕ ਲੱਖ ਪਚਾਸੀ ਹਜ਼ਾਰ ਪੁਰਖ ਮਾਰ ਸੁੱਟੇ ਅਤੇ ਜਦ ਲੋਕ ਸਵੇਰ ਨੂੰ ਉੱਠੇ, ਤਾਂ ਵੇਖੋ, ਉੱਥੇ ਸਭ ਲੋਥਾਂ ਹੀ ਲੋਥਾਂ ਸਨ !
Isaiah 40:22 in Panjabi 22 ਉਹੋ ਹੈ ਜਿਹੜਾ ਧਰਤੀ ਦੇ ਘੇਰੇ ਉੱਪਰ ਬੈਠਦਾ ਹੈ, ਅਤੇ ਧਰਤੀ ਦੇ ਵਾਸੀ ਟਿੱਡਿਆਂ ਵਾਂਗੂੰ ਹਨ, ਜਿਹੜਾ ਅਕਾਸ਼ ਨੂੰ ਪੜਦੇ ਵਾਂਗੂੰ ਤਾਣਦਾ ਹੈ, ਅਤੇ ਵੱਸਣ ਲਈ ਉਹਨਾਂ ਨੂੰ ਤੰਬੂ ਵਾਂਗੂੰ ਫੈਲਾਉਂਦਾ ਹੈ,
Isaiah 42:5 in Panjabi 5 ਪਰਮੇਸ਼ੁਰ ਯਹੋਵਾਹ ਇਹ ਆਖਦਾ ਹੈ, ਉਹ ਜੋ ਅਕਾਸ਼ ਦਾ ਕਰਤਾ ਅਤੇ ਉਹ ਦੇ ਤਾਣਨ ਵਾਲਾ ਹੈ, ਧਰਤੀ ਅਤੇ ਉਸ ਦੀ ਉਪਜ ਦਾ ਫੈਲਾਉਣ ਵਾਲਾ ਹੈ, ਜੋ ਉਸ ਦੇ ਉੱਪਰ ਦੇ ਲੋਕਾਂ ਨੂੰ ਸਾਹ ਦਾ, ਅਤੇ ਉਸ ਦੇ ਉੱਪਰ ਦੇ ਚੱਲਣ ਵਾਲਿਆਂ ਨੂੰ ਆਤਮਾ ਦਾ ਦੇਣ ਵਾਲਾ ਹੈ ।
Isaiah 44:24 in Panjabi 24 ਯਹੋਵਾਹ ਤੇਰਾ ਛੁਡਾਉਣ ਵਾਲਾ, ਜਿਸ ਨੇ ਤੈਨੂੰ ਕੁੱਖ ਵਿੱਚ ਸਿਰਜਿਆ ਇਹ ਆਖਦਾ ਹੈ, ਮੈਂ ਯਹੋਵਾਹ ਸਾਰੀਆਂ ਚੀਜ਼ਾਂ ਦਾ ਕਰਤਾ ਹਾਂ, ਮੈਂ ਇਕੱਲਾ ਅਕਾਸ਼ਾਂ ਦਾ ਤਾਣਨ ਵਾਲਾ ਹਾਂ, ਅਤੇ ਮੈਂ ਆਪ ਹੀ ਧਰਤੀ ਦਾ ਵਿਛਾਉਣ ਵਾਲਾ ਹਾਂ ।
Isaiah 45:12 in Panjabi 12 ਮੈਂ ਹੀ ਧਰਤੀ ਨੂੰ ਬਣਾਇਆ, ਅਤੇ ਮਨੁੱਖ ਨੂੰ ਉਹ ਦੇ ਉੱਤੇ ਉਤਪਤ ਕੀਤਾ, ਮੈਂ ਆਪਣੇ ਹੱਥਾਂ ਨਾਲ ਅਕਾਸ਼ ਨੂੰ ਤਾਣਿਆ, ਅਤੇ ਸਾਰੇ ਤਾਰਾ-ਮੰਡਲ ਨੂੰ ਮੈਂ ਹੀ ਹੁਕਮ ਦਿੱਤਾ ।
Isaiah 48:13 in Panjabi 13 ਹਾਂ, ਮੇਰੇ ਹੱਥ ਨੇ ਧਰਤੀ ਦੀ ਨੀਂਹ ਰੱਖੀ, ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਫੈਲਾਇਆ, ਮੈਂ ਉਹਨਾਂ ਨੂੰ ਸੱਦਦਾ ਹਾਂ, ਉਹ ਇਕੱਠੇ ਖਲੋ ਜਾਂਦੇ ਹਨ ।
Isaiah 57:11 in Panjabi 11 ਤੂੰ ਕਿਸ ਤੋਂ ਐਨਾ ਸਹਿਮੀ ਅਤੇ ਡਰੀ ਕਿ ਤੂੰ ਝੂਠ ਬੋਲੀ ਅਤੇ ਮੈਨੂੰ ਯਾਦ ਨਾ ਕੀਤਾ, ਨਾ ਹੀ ਮੇਰੇ ਉੱਤੇ ਧਿਆਨ ਦਿੱਤਾ ? ਕੀ ਮੈਂ ਬਹੁਤ ਸਮੇਂ ਤੱਕ ਚੁੱਪ ਨਾ ਰਿਹਾ ? ਪਰ ਤੂੰ ਮੇਰੇ ਤੋਂ ਨਾ ਡਰੀ ।
Jeremiah 2:32 in Panjabi 32 ਕੀ ਕੋਈ ਕੁਆਰੀ ਆਪਣੇ ਗਹਿਣੇ, ਜਾਂ ਲਾੜੀ ਆਪਣਾ ਸ਼ਿੰਗਾਰ ਭੁੱਲ ਸਕਦੀ ਹੈ ? ਪਰ ਮੇਰੀ ਪਰਜਾ ਨੇ ਅਣਗਿਣਤ ਦਿਨਾਂ ਤੋਂ ਮੈਨੂੰ ਭੁਲਾ ਛੱਡਿਆ ਹੈ ।
Jeremiah 10:11 in Panjabi 11 ਤੁਸੀਂ ਉਹਨਾਂ ਨੂੰ ਇਸ ਤਰਾਂ ਦੱਸੋ, ਉਹ ਦੇਵਤੇ ਜਿਹਨਾਂ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਉਹ ਧਰਤੀ ਤੋਂ ਅਤੇ ਅਕਾਸ਼ ਦੇ ਹੇਠੋਂ ਮਿਟ ਜਾਣਗੇ ।
Jeremiah 51:15 in Panjabi 15 ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ, ਅਤੇ ਆਪਣੀ ਸਮਝ ਨਾਲ ਅਕਾਸ਼ ਨੂੰ ਤਾਣਿਆ ।
Daniel 3:15 in Panjabi 15 ਹੁਣ ਜੇ ਤੁਸੀਂ ਤਿਆਰ ਹੋ ਕਿ ਜਿਸ ਵੇਲੇ ਤੁਸੀਂ ਤੁਰੀ, ਬਾਂਸਰੀ, ਬੀਨਾ, ਸਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੋ ਤਾਂ ਤੁਸੀਂ ਝੁੱਕ ਕੇ ਮੂਰਤ ਨੂੰ ਜਿਸ ਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੋ ਤਾਂ ਚੰਗਾ, ਪਰ ਜੇਕਰ ਤੁਸੀਂ ਮੱਥਾ ਨਾ ਟੇਕੋ ਤਾਂ ਉਸੀ ਘੜੀ ਤੁਸੀਂ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਜਾਓਗੇ ਅਤੇ ਉਹ ਦੇਵਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ ?
Daniel 3:19 in Panjabi 19 ਤਦ ਨਬੂਕਦਨੱਸਰ ਆਪਣੇ ਆਪ ਵਿੱਚ ਕ੍ਰੋਧ ਨਾਲ ਭਰ ਗਿਆ ਅਤੇ ਉਹ ਦੇ ਮੂੰਹ ਦਾ ਰੰਗ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਉੱਤੇ ਬਦਲ ਗਿਆ । ਉਹ ਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ ਸੱਤ ਗੁਣਾ ਹੋਰ ਗਰਮਾ ਦਿਓ ।
Daniel 4:32 in Panjabi 32 ਤੂੰ ਮਨੁੱਖਾਂ ਵਿੱਚੋਂ ਛੇਕਿਆ ਜਾਵੇਂਗਾ ਤੇ ਤੇਰਾ ਵਾਸ ਖੇਤ ਦੇ ਪਸ਼ੂਆਂ ਨਾਲ ਹੋਵੇਗਾ ਤੇ ਤੈਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ ਤੇ ਸੱਤ ਸਮੇ ਤੇਰੇ ਉੱਤੇ ਬੀਤਣਗੇ ਤਾਂ ਤੈਨੂੰ ਪਤਾ ਲੱਗੇਗਾ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ !
Matthew 2:16 in Panjabi 16 ਜਦ ਹੇਰੋਦੇਸ ਨੇ ਵੇਖਿਆ ਕਿ ਵਿਦਵਾਨ ਖੋਜੀਆਂ ਨੇ ਮੇਰੇ ਨਾਲ ਚਲਾਕੀ ਕੀਤੀ, ਤਦ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਸਿਪਾਹੀਆਂ ਨੂੰ ਭੇਜ ਕੇ ਬੈਤਲਹਮ ਅਤੇ ਉਹ ਦੇ ਆਲੇ-ਦੁਆਲੇ ਦੇ ਸਭਨਾਂ ਬਾਲਕਾਂ ਨੂੰ ਮਰਵਾ ਦਿੱਤਾ, ਜਿਹੜੇ ਦੋ ਸਾਲਾਂ ਦੇ ਅਤੇ ਜੋ ਇਸ ਤੋਂ ਛੋਟੇ ਸਨ, ਉਸ ਸਮੇਂ ਦੇ ਅਨੁਸਾਰ ਜਿਹੜਾ ਵਿਦਵਾਨ ਖੋਜੀਆਂ ਤੋਂ ਠੀਕ ਪਤਾ ਪ੍ਰਾਪਤ ਕੀਤਾ ਸੀ ।
Acts 12:23 in Panjabi 23 ਤਦ ਪ੍ਰਭੂ ਦੇ ਇੱਕ ਦੂਤ ਨੇ ਉਹ ਨੂੰ ਅਜਿਹਾ ਮਾਰਿਆ ਕਿ ਉਹ ਕੀੜੇ ਪੈ ਕੇ ਮਰ ਗਿਆ, ਕਿਉਂਕਿ ਉਸ ਨੇ ਪਰਮੇਸ਼ੁਰ ਦੀ ਵਡਿਆਈ ਨਹੀਂ ਕੀਤੀ ਸੀ ।
1 Corinthians 1:20 in Panjabi 20 ਕਿੱਥੇ ਬੁੱਧਵਾਨ ? ਕਿੱਥੇ ਉਪਦੇਸ਼ਕ ? ਕਿੱਥੇ ਇਸ ਜੁੱਗ ਦਾ ਵਿਵਾਦੀ ? ਕੀ ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾਈ ਨਹੀਂ ਠਹਿਰਾਇਆ ? ।
1 Corinthians 15:55 in Panjabi 55 ਹੇ ਮੌਤ, ਤੇਰੀ ਫਤਹ ਕਿੱਥੇ ਹੈ ? ਹੇ ਮੌਤ, ਤੇਰਾ ਡੰਗ ਕਿੱਥੇ ਹੈ ? ।
Hebrews 1:9 in Panjabi 9 ਤੂੰ ਧਰਮ ਨਾਲ ਪਿਆਰ ਅਤੇ ਕੁਧਰਮ ਨਾਲ ਵੈਰ ਕੀਤਾ; ਇਸ ਲਈ ਪਰਮੇਸ਼ੁਰ, ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ ।
Hebrews 11:15 in Panjabi 15 ਅਤੇ ਜੇ ਉਸ ਦੇਸ ਨੂੰ ਜਿਸ ਤੋਂ ਨਿੱਕਲ ਆਏ ਸਨ ਚੇਤੇ ਰੱਖਦੇ ਤਾਂ ਉਨ੍ਹਾਂ ਕੋਲ ਮੁੜ ਜਾਣ ਦਾ ਮੌਕਾ ਹੁੰਦਾ ।
Revelation 19:20 in Panjabi 20 ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹ ਦੇ ਨਾਲ ਉਹ ਝੂਠਾ ਨਬੀ ਵੀ ਜਿਸ ਨੇ ਉਹ ਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸ ਨੇ ਉਹਨਾਂ ਨੂੰ ਭਰਮਾਇਆ ਸੀ ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲੁਆਇਆ ਸੀ, ਅਤੇ ਉਹਨਾਂ ਨੂੰ ਜਿਹੜੇ ਉਹ ਦੀ ਮੂਰਤੀ ਪੂਜਾ ਕਰਦੇ ਸਨ । ਇਹ ਦੋਵੇਂ ਉਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜਿਉਂਦੇ ਜੀ ਸੁੱਟੇ ਗਏ !
Revelation 20:9 in Panjabi 9 ਉਹ ਸਾਰੀ ਧਰਤੀ ਉੱਤੇ ਚੜ੍ਹ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ ਅਤੇ ਸਵਰਗ ਉੱਤੋਂ ਅੱਗ ਉਤਰੀ ਜਿਸ ਨੇ ਉਹਨਾਂ ਨੂੰ ਭਸਮ ਕਰ ਦਿੱਤਾ !