Isaiah 47:8 in Panjabi 8 ਹੁਣ ਤੂੰ ਇਹ ਸੁਣ ਲੈ, ਹੇ ਮੌਜਣੇ ! ਜਿਹੜੀ ਨਿਸਚਿੰਤ ਬੈਠਦੀ ਹੈਂ, ਅਤੇ ਆਪਣੇ ਦਿਲ ਵਿੱਚ ਆਖਦੀ ਹੈਂ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ ! ਮੈਂ ਵਿਧਵਾ ਹੋ ਕੇ ਨਾ ਬੈਠਾਂਗੀ, ਅਤੇ ਨਾ ਮੈਂ ਆਪਣੇ ਬੱਚਿਆਂ ਨੂੰ ਖੋਹਣ ਦਾ ਦੁੱਖ ਜਾਣਾਂਗੀ ।
Other Translations King James Version (KJV) Therefore hear now this, thou that art given to pleasures, that dwellest carelessly, that sayest in thine heart, I am, and none else beside me; I shall not sit as a widow, neither shall I know the loss of children:
American Standard Version (ASV) Now therefore hear this, thou that art given to pleasures, that sittest securely, that sayest in thy heart, I am, and there is none else besides me; I shall not sit as a widow, neither shall I know the loss of children:
Bible in Basic English (BBE) So now take note of this, you who are given up to pleasure, living without fear of evil, saying in your heart, I am, and there is no one like me; I will never be a widow, or have my children taken from me.
Darby English Bible (DBY) And now hear this, thou voluptuous one, that dwellest carelessly, that sayest in thy heart, It is I, and there is none but me; I shall not sit as a widow, neither shall I know loss of children:
World English Bible (WEB) Now therefore hear this, you who are given to pleasures, who sit securely, who say in your heart, I am, and there is none else besides me; I shall not sit as a widow, neither shall I know the loss of children:
Young's Literal Translation (YLT) And now, hear this, O luxurious one, Who is sitting confidently -- Who is saying in her heart, `I `am', and none else, I sit not a widow, nor know bereavement.'
Cross Reference Judges 18:7 in Panjabi 7 ਤਦ ਉਹ ਪੰਜੇ ਮਨੁੱਖ ਨਿੱਕਲੇ ਅਤੇ ਲਾਇਸ਼ ਵਿੱਚ ਆਏ । ਉਨ੍ਹਾਂ ਨੇ ਵੇਖਿਆ ਕਿ ਉੱਥੋਂ ਦੇ ਲੋਕ ਸੈਦੋਨੀਆਂ ਦੀ ਤਰ੍ਹਾਂ ਨਿਡਰ, ਬੇਫ਼ਿਕਰ ਅਤੇ ਸ਼ਾਂਤੀ ਨਾਲ ਰਹਿੰਦੇ ਹਨ, ਅਤੇ ਉਸ ਦੇਸ਼ ਦਾ ਕੋਈ ਹਾਕਮ ਨਹੀਂ ਸੀ ਜੋ ਉਨ੍ਹਾਂ ਨੂੰ ਕਿਸੇ ਗੱਲ ਵਿੱਚ ਰੋਕੇ ਅਤੇ ਉਹ ਸੈਦੋਨੀਆਂ ਤੋਂ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਨਾਲ ਕੁਝ ਲੈਣਾ ਦੇਣਾ ਨਹੀਂ ਸੀ ।
Judges 18:27 in Panjabi 27 ਤਦ ਉਹ ਮੀਕਾਹ ਦੀਆਂ ਬਣਾਈਆਂ ਹੋਈਆਂ ਵਸਤੂਆਂ ਅਤੇ ਪੁਰੋਹਿਤ ਨੂੰ ਨਾਲ ਲੈ ਕੇ ਲਾਇਸ਼ ਵਿੱਚ ਉਨ੍ਹਾਂ ਲੋਕਾਂ ਕੋਲ ਪਹੁੰਚੇ ਜੋ ਸੁਖੀ ਅਤੇ ਬੇਫ਼ਿਕਰ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ ।
Psalm 10:5 in Panjabi 5 ਉਸ ਦੀ ਚਾਲ ਹਰ ਵੇਲੇ ਇਸਥਿਰ ਹੁੰਦੀ ਹੈ ਤੇਰੇ ਨਿਆਂ ਉਸ ਦੀ ਸਮਝ ਤੋਂ ਉੱਚੇ ਹਨ, ਉਹ ਆਪਣੇ ਸਾਰੇ ਵਿਰੋਧੀਆ ਉੱਤੇ ਫੁੰਕਾਰੇ ਮਾਰਦਾ ਹੈ ।
Isaiah 21:4 in Panjabi 4 ਮੇਰਾ ਦਿਲ ਧੜਕਦਾ ਹੈ, ਕੰਬਣੀ ਨੇ ਮੈਨੂੰ ਆ ਦੱਬਿਆ, ਜਿਸ ਸ਼ਾਮ ਨੂੰ ਮੈਂ ਲੋਚਦਾ ਸੀ, ਉਹ ਮੇਰੇ ਲਈ ਕਾਂਬਾ ਬਣ ਗਈ ਹੈ ।
Isaiah 22:12 in Panjabi 12 ਉਸ ਦਿਨ ਸੈਨਾਂ ਦੇ ਪ੍ਰਭੂ ਯਹੋਵਾਹ ਨੇ ਤੁਹਾਨੂੰ ਰੋਣ ਲਈ, ਸੋਗ ਕਰਨ, ਸਿਰ ਮੁਨਾਉਣ ਅਤੇ ਤੱਪੜ ਪਾਉਣ ਲਈ ਬੁਲਾਇਆ ਸੀ,
Isaiah 32:9 in Panjabi 9 ਹੇ ਲਾਪਰਵਾਹ ਔਰਤੋ ਉੱਠੋ, ਮੇਰੀ ਅਵਾਜ਼ ਸੁਣੋ ! ਹੇ ਬੇਫ਼ਿਕਰ ਬੇਟੀਓ, ਮੇਰੇ ਬਚਨ ਉੱਤੇ ਕੰਨ ਲਾਓ !
Isaiah 45:6 in Panjabi 6 ਤਾਂ ਜੋ ਉਹ ਸੂਰਜ ਦੇ ਚੜ੍ਹਦੇ ਪਾਸਿਓਂ ਅਤੇ ਲਹਿੰਦੇ ਪਾਸੇ ਤੋਂ ਜਾਣਨ, ਕਿ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ, ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਹੈ ਹੀ ਨਹੀਂ ।
Isaiah 45:18 in Panjabi 18 ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ, - ਉਹ ਉਹੀ ਪਰਮੇਸ਼ੁਰ ਹੈ ਜਿਸ ਨੇ ਧਰਤੀ ਨੂੰ ਸਾਜਿਆ, ਜਿਸ ਨੇ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ, - ਉਹ ਨੇ ਉਸ ਨੂੰ ਵਿਰਾਨ ਰਹਿਣ ਲਈ ਉਤਪਤ ਨਹੀਂ ਕੀਤਾ, ਸਗੋਂ ਵੱਸਣ ਲਈ ਉਸ ਨੂੰ ਸਿਰਜਿਆ, - ਉਹ ਇਹ ਆਖਦਾ ਹੈ, ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਨਹੀਂ ।
Isaiah 47:10 in Panjabi 10 ਤੂੰ ਆਪਣੀ ਬਦੀ ਉੱਤੇ ਭਰੋਸਾ ਰੱਖਿਆ, ਤੂੰ ਆਖਿਆ, ਕੋਈ ਮੈਨੂੰ ਵੇਖਦਾ ਨਹੀਂ, ਤੇਰੀ ਬੁੱਧ ਅਤੇ ਤੇਰੇ ਗਿਆਨ ਨੇ ਤੈਨੂੰ ਕੁਰਾਹੇ ਪਾਇਆ, ਤੂੰ ਆਪਣੇ ਮਨ ਵਿੱਚ ਆਖਿਆ ਸੀ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ !
Jeremiah 50:11 in Panjabi 11 ਭਾਵੇਂ ਤੁਸੀਂ ਅਨੰਦ ਹੋਵੋ, ਭਾਵੇਂ ਤੁਸੀਂ ਬਾਗ ਬਾਗ ਹੋਵੋ, ਹੇ ਮੇਰੀ ਮਿਲਖ ਨੂੰ ਲੁੱਟਣ ਵਾਲਿਓ ! ਭਾਵੇਂ ਤੁਸੀਂ ਘਾਹ ਉੱਤੇ ਵੱਛੇ ਵਾਂਗੂੰ ਮਸਤ ਹੋ, ਅਤੇ ਸਾਨ੍ਹ ਘੋੜੇ ਵਾਂਗੂੰ ਹਿਣਕੋ,
Jeremiah 50:31 in Panjabi 31 ਵੇਖ, ਹੇ ਹੰਕਾਰੀ, ਮੈਂ ਤੇਰੇ ਵਿਰੁੱਧ ਹਾਂ, ਸੈਨਾ ਦੇ ਪ੍ਰਭੁ ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੇਰਾ ਦਿਨ ਆ ਗਿਆ, ਤੇਰੀ ਸਜ਼ਾ ਦਾ ਸਮਾ ।
Jeremiah 51:53 in Panjabi 53 ਭਾਵੇਂ ਬਾਬਲ ਅਕਾਸ਼ ਉੱਤੇ ਚੜ੍ਹ ਜਾਵੇ, ਭਾਵੇਂ ਉਹ ਆਪਣੇ ਬਲਵੰਤ ਉੱਚਿਆਈ ਨੂੰ ਪੱਕਾ ਕਰੇ, ਤਦ ਵੀ ਮੇਰੀ ਵੱਲੋਂ ਬਰਬਾਦ ਕਰਨ ਵਾਲੇ ਉਸ ਦੇ ਉੱਤੇ ਆਉਣਗੇ, ਯਹੋਵਾਹ ਦਾ ਵਾਕ ਹੈ ।
Daniel 4:22 in Panjabi 22 ਹੇ ਰਾਜਾ, ਉਹ ਤੁਸੀਂ ਹੀ ਹੋ ਜਿਹੜੇ ਵਧੇ ਤੇ ਤਕੜੇ ਹੋਏ ਕਿਉਂ ਜੋ ਤੁਹਾਡੀ ਮਹਿਮਾ ਵਧੀ ਤੇ ਸਵਰਗ ਤੱਕ ਪਹੁੰਚ ਗਈ ਹੈ ਤੇ ਤੁਹਾਡਾ ਰਾਜ ਧਰਤੀ ਦੇ ਕੰਢਿਆਂ ਤੱਕ ਫੈਲਿਆ ਹੈ ।
Daniel 4:30 in Panjabi 30 ਤਦ ਰਾਜੇ ਨੇ ਆਖਿਆ, ਕੀ ਇਹ ਉਹ ਵੱਡਾ ਬਾਬਲ ਨਹੀਂ ਜਿਹ ਨੂੰ ਮੈਂ ਆਪਣੇ ਸ਼ਕਤੀ ਦੇ ਬਲ ਨਾਲ ਮਹਾਰਾਜ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵਡਿਆਈ ਹੋਵੇ ?
Daniel 5:1 in Panjabi 1 ਬੇਲਸ਼ੱਸਰ ਰਾਜਾ ਨੇ ਆਪਣੇ ਹਜ਼ਾਰ ਪਰਧਾਨਾਂ ਦੇ ਲਈ ਵੱਡੀ ਦਾਵਤ ਕੀਤੀ ਅਤੇ ਉਸ ਹਜ਼ਾਰ ਦੇ ਸਾਹਮਣੇ ਨਸ਼ਾ ਪੀਤਾ ।
Daniel 5:23 in Panjabi 23 ਸਗੋਂ ਅਕਾਸ਼ਾਂ ਦੇ ਪ੍ਰਭੂ ਦੇ ਸਨਮੁਖ ਆਪਣੇ ਆਪ ਨੂੰ ਅਕੜਾਇਆ ਅਤੇ ਉਹ ਦੇ ਘਰ ਦੇ ਭਾਂਡੇ ਓਹ ਤੇਰੇ ਅੱਗੇ ਲਿਆਏ ਅਤੇ ਤੂੰ ਆਪਣੇ ਸਰਦਾਰਾਂ, ਆਪਣੀਆਂ ਰਾਣੀਆਂ ਅਤੇ ਆਪਣੀਆਂ ਰਖੇਲੀਆਂ ਦੇ ਨਾਲ ਉਹਨਾਂ ਵਿੱਚ ਨਸ਼ਾ ਪੀਤਾ ਅਤੇ ਤੂੰ ਚਾਂਦੀ ਅਤੇ ਸੋਨੇ ਅਤੇ ਪਿੱਤਲ, ਲੋਹੇ ਅਤੇ ਲੱਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਜੋ ਨਾ ਵੇਖਦੇ, ਨਾ ਹੀ ਸੁਣਦੇ ਅਤੇ ਨਾ ਜਾਣਦੇ ਹਨ ਉਹਨਾਂ ਦੀ ਵਡਿਆਈ ਕੀਤੀ ਅਤੇ ਉਸ ਪਰਮੇਸ਼ੁਰ ਦਾ ਜਿਹ ਦੇ ਹੱਥ ਵਿੱਚ ਤੇਰਾ ਦਮ ਅਤੇ ਤੇਰੇ ਸਾਰੇ ਰਾਹ ਹਨ ਉਹ ਦਾ ਆਦਰ ਨਾ ਕੀਤਾ ।
Daniel 5:30 in Panjabi 30 ਉਸੇ ਰਾਤ ਨੂੰ ਬੇਲਸ਼ਸੱਰ ਜੋ ਕਸਦੀਆਂ ਦਾ ਰਾਜਾ ਸੀ ਵੱਢਿਆ ਗਿਆ
Daniel 11:36 in Panjabi 36 ਰਾਜਾ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਆਪ ਨੂੰ ਉੱਚਾ ਕਰੇਗਾ ਅਤੇ ਆਪਣੇ ਆਪ ਨੂੰ ਸਾਰਿਆਂ ਦੇਵਤਿਆਂ ਨਾਲੋਂ ਵੱਡਾ ਜਾਣੇਗਾ ਅਤੇ ਈਸ਼ਵਰਾਂ ਦੇ ਪਰਮੇਸ਼ੁਰ ਦੇ ਵਿਰੁੱਧ ਢੇਰ ਸਾਰੀਆਂ ਅਚਰਜ ਗੱਲਾਂ ਆਖੇਗਾ ਅਤੇ ਭਾਗਵਾਨ ਹੋਵੇਗਾ ਐਥੋਂ ਤੱਕ ਜੋ ਕ੍ਰੋਧ ਦੇ ਦਿਨ ਪੂਰੇ ਹੋਣ ਕਿਉਂਕਿ ਉਹ ਜੋ ਠਹਿਰਾਇਆ ਗਿਆ ਹੈ ਸੋ ਹੋਵੇਗਾ ।
Nahum 1:10 in Panjabi 10 ਉਹ ਤਾਂ ਕੰਡਿਆਂ ਦੇ ਵਿੱਚ ਫਸੇ ਹੋਏ, ਮਸਤ ਹੋ ਕੇ ਜਿਵੇਂ ਆਪਣੀ ਸ਼ਰਾਬ ਨਾਲ ਅਤੇ ਸੁੱਕੇ ਭੱਠੇ ਵਾਂਗੂੰ ਪੂਰੀ ਤਰ੍ਹਾਂ ਭਸਮ ਹੁੰਦੇ ਹਨ ।
Habakkuk 2:5 in Panjabi 5 ਮਧ ਧੋਖਾ ਦੇਣ ਵਾਲੀ ਹੈ, ਹੰਕਾਰੀ ਪੁਰਖ ਘਰ ਵਿੱਚ ਨਹੀਂ ਰਹਿੰਦਾ, ਉਹ ਪਤਾਲ ਵਾਂਗੂੰ ਆਪਣੀ ਲਾਲਸਾ ਵਧਾਉਂਦਾ ਹੈ ਅਤੇ ਉਹ ਮੌਤ ਵਰਗਾ ਹੈ ਅਤੇ ਉਹ ਕਦੇ ਨਹੀਂ ਰੱਜਦਾ, ਉਹ ਆਪਣੇ ਲਈ ਸਾਰੀਆਂ ਕੌਮਾਂ ਨੂੰ ਇੱਕਠਿਆਂ ਕਰਦਾ ਹੈ ਅਤੇ ਆਪਣੇ ਲਈ ਸਾਰੀਆਂ ਉੱਮਤਾਂ ਦੇ ਢੇਰ ਲਾਉਂਦਾ ਹੈ ।
Zephaniah 2:15 in Panjabi 15 ਇਹ ਉਹੋ ਮਗਨ ਰਹਿਣ ਵਾਲਾ ਸ਼ਹਿਰ ਹੈ, ਜਿਹੜਾ ਨਿਸ਼ਚਿੰਤ ਰਿਹਾ, ਜਿਸ ਨੇ ਆਪਣੇ ਮਨ ਵਿੱਚ ਆਖਿਆ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਹੈ ਹੀ ਨਹੀਂ, - ਉਹ ਕਿਵੇਂ ਵਿਰਾਨ ਹੋ ਗਿਆ, ਉਹ ਜੰਗਲੀ ਜਾਨਵਰਾਂ ਦੇ ਬੈਠਣ ਦਾ ਸਥਾਨ ਬਣ ਗਿਆ ! ਜੋ ਕੋਈ ਉਸ ਦੇ ਕੋਲੋਂ ਲੰਘੇਗਾ, ਉਹ ਉਸ ਦਾ ਮਖੌਲ ਉਡਾਵੇਗਾ ਅਤੇ ਉਸ ਵੱਲ ਉਂਗਲ ਕਰੇਗਾ ।
Luke 12:18 in Panjabi 18 ਤਾਂ ਉਹ ਨੇ ਆਖਿਆ, ਮੈਂ ਇਹ ਕਰਾਂਗਾ, ਮੈਂ ਆਪਣੇ ਕੋਠਿਆਂ ਨੂੰ ਢਾਹ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਅਤੇ ਉੱਥੇ ਆਪਣਾ ਸਾਰਾ ਅੰਨ ਅਤੇ ਆਪਣਾ ਧਨ ਜਮਾਂ ਕਰਾਂਗਾ ।
Luke 17:27 in Panjabi 27 ਜਿਸ ਦਿਨ ਤੱਕ ਨੂਹ ਨਬੀ ਕਿਸ਼ਤੀ ਉੱਤੇ ਨਾ ਚੜ੍ਹਿਆ, ਉਹ ਖਾਂਦੇ-ਪੀਂਦੇ ਸਨ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ ਅਤੇ ਜਦ ਜਲ ਪਰਲੋ ਆਈ ਅਤੇ ਸਾਰਿਆਂ ਦਾ ਨਾਸ ਕੀਤਾ ।
2 Thessalonians 2:4 in Panjabi 4 ਜੋ ਮਸੀਹ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਜਾਂ ਪੂਜਿਆ ਜਾਂਦਾ ਹੈ, ਆਪਣੇ ਆਪ ਨੂੰ ਉੱਚਿਆਂ ਕਰਦਾ ਹੈ ਐਥੋਂ ਤੱਕ ਕਿ ਉਹ ਪਰਮੇਸ਼ੁਰ ਦੀ ਹੈਕਲ ਵਿੱਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਵਾਂਗੂੰ ਵਿਖਾਉਂਦਾ ਹੈ ।
Revelation 18:3 in Panjabi 3 ਕਿਉਂ ਜੋ ਉਹ ਦੀ ਹਰਾਮਕਾਰੀ ਦੇ ਕ੍ਰੋਧ ਦੀ ਮੈਂਅ ਤੋਂ ਸਾਰੀਆਂ ਕੌਮਾਂ ਨੇ ਪੀਤਾ, ਅਤੇ ਧਰਤੀ ਦੇ ਰਾਜਿਆਂ ਨੇ ਉਹ ਦੇ ਨਾਲ ਹਰਾਮਕਾਰੀ ਕੀਤੀ, ਅਤੇ ਧਰਤੀ ਦੇ ਵਪਾਰੀ ਉਹ ਦੇ ਬਹੁਤ ਜਿਆਦਾ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ ।