Isaiah 32:2 in Panjabi 2 ਹਰੇਕ ਹਨੇਰੀ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਬੰਜਰ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ ।
Other Translations King James Version (KJV) And a man shall be as an hiding place from the wind, and a covert from the tempest; as rivers of water in a dry place, as the shadow of a great rock in a weary land.
American Standard Version (ASV) And a man shall be as a hiding-place from the wind, and a covert from the tempest, as streams of water in a dry place, as the shade of a great rock in a weary land.
Bible in Basic English (BBE) And a man will be as a safe place from the wind, and a cover from the storm; as rivers of water in a dry place, as the shade of a great rock in a waste land.
Darby English Bible (DBY) And a man shall be as a hiding-place from the wind, and a covert from the storm; as brooks of water in a dry place, as the shadow of a great rock in a thirsty land.
World English Bible (WEB) A man shall be as a hiding-place from the wind, and a covert from the tempest, as streams of water in a dry place, as the shade of a great rock in a weary land.
Young's Literal Translation (YLT) And each hath been as a hiding-place `from' wind, And as a secret hiding-place `from' inundation, As rivulets of waters in a dry place, As a shadow of a heavy rock in a weary land.
Cross Reference Psalm 31:2 in Panjabi 2 ਆਪਣਾ ਕੰਨ ਮੇਰੀ ਵੱਲ ਝੁਕਾ ਅਤੇ ਮੈਨੂੰ ਛੇਤੀ ਛੁਡਾ ! ਤੂੰ ਮੇਰੇ ਲਈ ਇੱਕ ਮਜਬੂਤ ਚੱਟਾਨ, ਅਤੇ ਮੇਰੇ ਬਚਾਓ ਲਈ ਗੜ੍ਹ ਹੋ ।
Psalm 32:7 in Panjabi 7 ਤੂੰ ਮੇਰੇ ਲੁਕਣ ਦਾ ਥਾਂ ਹੈਂ, ਤੂੰ ਮੈਨੂੰ ਤੰਗੀ ਤੋਂ ਬਚਾ ਰਖੇਂਗਾ, ਤੂੰ ਮੈਨੂੰ ਛੁਟਕਾਰੇ ਦੇ ਗੀਤਾਂ ਨਾਲ ਘੇਰੇਂਗਾ । ਸਲਹ ।
Psalm 63:1 in Panjabi 1 ਦਾਊਦ ਦਾ ਭਜਨ, ਜਦੋਂ ਉਹ ਯਹੂਦਾਹ ਦੇ ਜੰਗਲ ਵਿੱਚ ਸੀ ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ, ਮੇਰੀ ਜਾਨ ਤੇਰੀ ਤਿਹਾਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ, ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ ।
Psalm 143:9 in Panjabi 9 ਹੇ ਯਹੋਵਾਹ, ਮੈਨੂੰ ਵੈਰੀਆਂ ਤੋਂ ਛੁਡਾ, ਮੈਂ ਤੇਰੇ ਵਿੱਚ ਲੁੱਕਦਾ ਹਾਂ !
Psalm 146:3 in Panjabi 3 ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ ।
Isaiah 4:5 in Panjabi 5 ਤਾਂ ਯਹੋਵਾਹ ਸੀਯੋਨ ਪਰਬਤ ਦੇ ਸਾਰੇ ਠਿਕਾਣੇ ਉੱਤੇ ਅਤੇ ਉਹ ਦੀਆਂ ਸੰਗਤਾਂ ਉੱਤੇ ਦਿਨ ਨੂੰ ਧੂੰਏਂ ਦਾ ਬੱਦਲ ਅਤੇ ਰਾਤ ਨੂੰ ਬਲਦੀ ਅੱਗ ਦਾ ਪ੍ਰਕਾਸ਼ ਰਚੇਗਾ ਅਤੇ ਸਾਰੀ ਮਹਿਮਾ ਉੱਤੇ ਇੱਕ ਚਾਨਣੀ ਵਾਂਗੂੰ ਹੋਵੇਗੀ ।
Isaiah 7:14 in Panjabi 14 ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ । ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ ।
Isaiah 8:10 in Panjabi 10 ਆਪਸ ਵਿੱਚ ਸਲਾਹ ਕਰੋ ਪਰ ਉਹ ਅਸਫ਼ਲ ਹੋਵੇਗੀ, ਯੋਜਨਾ ਬਣਾਓ ਪਰ ਉਹ ਕਾਇਮ ਨਾ ਰਹੇਗੀ, ਕਿਉਂ ਜੋ ਪਰਮੇਸ਼ੁਰ ਸਾਡੇ ਨਾਲ ਹੈ ।
Isaiah 9:6 in Panjabi 6 ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਹ ਸੱਦਿਆ ਜਾਵੇਗਾ, “ਅਚਰਜ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ ।”
Isaiah 25:4 in Panjabi 4 ਤੂੰ ਤਾਂ ਗਰੀਬ ਲਈ ਗੜ੍ਹ ਹੋਇਆ, ਕੰਗਾਲ ਲਈ ਉਹ ਦੇ ਕਸ਼ਟ ਵਿੱਚ ਵੀ ਗੜ੍ਹ, ਵਾਛੜ ਤੋਂ ਪਨਾਹ, ਗਰਮੀ ਤੋਂ ਸਾਯਾ, ਕਿਉਂ ਜੋ ਡਰਾਉਣਿਆਂ ਦੀ ਫੂਕ ਕੰਧ ਉੱਪਰ ਦੀ ਵਾਛੜ ਵਾਂਗੂੰ ਹੈ ।
Isaiah 26:20 in Panjabi 20 ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਬੰਦ ਕਰ ਲੈ, ਥੋੜ੍ਹੇ ਸਮੇਂ ਲਈ ਆਪਣੇ ਆਪ ਨੂੰ ਲੁਕਾ ਲੈ, ਜਦ ਤੱਕ ਕਹਿਰ ਟਲ ਨਾ ਜਾਵੇ ।
Isaiah 28:17 in Panjabi 17 ਮੈਂ ਇਨਸਾਫ਼ ਨੂੰ ਸੂਤਰ, ਅਤੇ ਧਰਮ ਨੂੰ ਸਾਹਲ ਬਣਾਵਾਂਗਾ, ਅਤੇ ਗੜੇ ਝੂਠ ਦੀ ਪਨਾਹ ਨੂੰ ਹੂੰਝ ਲੈ ਜਾਣਗੇ, ਅਤੇ ਹੜ੍ਹ ਤੁਹਾਡੀ ਓਟ ਨੂੰ ਰੋੜ ਕੇ ਲੈ ਜਾਣਗੇ ।
Isaiah 32:18 in Panjabi 18 ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਅਤੇ ਚੈਨ ਦੇ ਸਥਾਨਾਂ ਵਿੱਚ ਵੱਸੇਗੀ ।
Isaiah 35:6 in Panjabi 6 ਤਦ ਲੰਗੜਾ ਹਿਰਨ ਵਾਂਗੂੰ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ, ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ ।
Isaiah 41:18 in Panjabi 18 ਮੈਂ ਨੰਗੀਆਂ ਚੋਟੀਆਂ ਉੱਤੇ ਨਦੀਆਂ, ਅਤੇ ਘਾਟੀਆਂ ਦੇ ਵਿਚਲੇ ਸੋਤੇ ਖੋਲ੍ਹਾਂਗਾ, ਮੈਂ ਉਜਾੜ ਨੂੰ ਪਾਣੀ ਦਾ ਤਲਾਬ, ਅਤੇ ਸੁੱਕੀ ਧਰਤੀ ਨੂੰ ਪਾਣੀ ਦੇ ਸੁੰਬ ਬਣਾਵਾਂਗਾ ।
Isaiah 43:20 in Panjabi 20 ਜੰਗਲੀ ਜਾਨਵਰ, ਗਿੱਦੜ ਅਤੇ ਸ਼ੁਤਰ-ਮੁਰਗ, ਮੇਰੀ ਮਹਿਮਾ ਕਰਨਗੇ, ਕਿਉਂ ਜੋ ਮੈਂ ਉਜਾੜ ਵਿੱਚ ਪਾਣੀ, ਅਤੇ ਥਲ ਵਿੱਚ ਨਦੀਆਂ ਦਿੰਦਾ ਹਾਂ, ਭਈ ਮੇਰੀ ਚੁਣੀ ਹੋਈ ਪਰਜਾ ਪਾਣੀ ਪੀਵੇ ।
Isaiah 44:3 in Panjabi 3 ਮੈਂ ਤਾਂ ਤਿਹਾਈ ਜਮੀਨ ਉੱਤੇ ਪਾਣੀ, ਅਤੇ ਸੁੱਕੀ ਸੜੀ ਭੂਮੀ ਉੱਤੇ ਨਦੀਆਂ ਵਗਾਵਾਂਗਾ, ਮੈਂ ਆਪਣਾ ਆਤਮਾ ਤੇਰੀ ਅੰਸ ਉੱਤੇ, ਅਤੇ ਤੇਰੀ ਸੰਤਾਨ ਉੱਤੇ ਆਪਣੀ ਬਰਕਤ ਵਹਾਵਾਂਗਾ ।
Micah 5:4 in Panjabi 4 ਉਹ ਖੜ੍ਹਾ ਹੋ ਕੇ ਯਹੋਵਾਹ ਦੇ ਬਲ ਵਿੱਚ, ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਪਰਤਾਪ ਵਿੱਚ ਆਪਣਾ ਇੱਜੜ ਚਾਰੇਗਾ, ਅਤੇ ਉਹ ਸੁਰੱਖਿਅਤ ਰਹਿਣਗੇ, ਕਿਉਂ ਜੋ ਉਹ ਧਰਤੀ ਦੀਆਂ ਹੱਦਾਂ ਤੱਕ ਮਹਾਨ ਹੋਵੇਗਾ ।
Zechariah 13:7 in Panjabi 7 ਹੇ ਤਲਵਾਰ, ਮੇਰੇ ਅਯਾਲੀ ਦੇ ਵਿਰੁੱਧ ਜਾਗ, ਉਸ ਪੁਰਖ ਦੇ ਵਿਰੁੱਧ ਜਿਹੜਾ ਮੇਰਾ ਸਾਥੀ ਹੈ ! ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਯਾਲੀ ਨੂੰ ਮਾਰ ਕਿ ਭੇਡਾਂ ਖਿੱਲਰ ਜਾਣ,
Matthew 7:24 in Panjabi 24 ਇਸ ਲਈ ਜਿਹੜਾ ਮੇਰੇ ਇਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਰਗਾ ਹੈ ਜਿਸ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ ।
John 7:37 in Panjabi 37 ਤਿਉਹਾਰ ਦਾ ਅੰਤਿਮ ਦਿਨ ਆਇਆ ਇਹ ਤਿਉਹਾਰ ਦਾ ਸਭ ਤੋਂ ਖ਼ਾਸ ਦਿਨ ਸੀ । ਉਸ ਦਿਨ ਯਿਸੂ ਨੇ ਉੱਚੀ ਅਵਾਜ਼ ਵਿੱਚ ਬੋਲ ਕੇ ਆਖਿਆ, “ਜੇਕਰ ਕੋਈ ਪਿਆਸਾ ਹੈ ਤਾਂ ਉਹ ਮੇਰੇ ਕੋਲੋਂ ਆ ਕੇ ਪੀਵੇ ।
1 Timothy 3:16 in Panjabi 16 ਅਤੇ ਯਕੀਨਨ ਭਗਤੀ ਦਾ ਭੇਤ ਵੱਡਾ ਹੈ, ਉਹ ਸਰੀਰ ਵਿੱਚ ਪਰਗਟ ਹੋਇਆ, ਆਤਮਾ ਵਿੱਚ ਧਰਮੀ ਠਹਿਰਾਇਆ ਗਿਆ, ਦੂਤਾਂ ਦੁਆਰਾ ਵੇਖਿਆ ਗਿਆ, ਕੌਮਾਂ ਵਿੱਚ ਉਹਦਾ ਪਰਚਾਰ ਕੀਤਾ ਗਿਆ, ਸੰਸਾਰ ਵਿੱਚ ਉਸ ਉੱਤੇ ਵਿਸ਼ਵਾਸ ਕੀਤੀ ਗਈ, ਮਹਿਮਾ ਵਿੱਚ ਉੱਪਰ ਉੱਠਾ ਲਿਆ ਗਿਆ ।
Revelation 22:1 in Panjabi 1 ਉਸ ਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂੰ ਸਾਫ਼ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਵਿੱਚੋਂ ਨਿੱਕਲਦੀ, ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ ।