Isaiah 3:8 in Panjabi 8 ਯਰੂਸ਼ਲਮ ਤਾਂ ਠੇਡਾ ਖਾ ਗਿਆ, ਅਤੇ ਯਹੂਦਾਹ ਡਿੱਗ ਪਿਆ ਹੈ, ਕਿਉਂ ਜੋ ਉਹਨਾਂ ਦੀ ਬੋਲੀ ਤੇ ਉਹਨਾਂ ਦੇ ਕੰਮ ਯਹੋਵਾਹ ਦੇ ਵਿਰੁੱਧ ਹਨ, ਜੋ ਉਹ ਦੀਆਂ ਤੇਜਵਾਨ ਅੱਖਾਂ ਨੂੰ ਲਾਲ ਕਰਦੇ ਹਨ ।
Other Translations King James Version (KJV) For Jerusalem is ruined, and Judah is fallen: because their tongue and their doings are against the LORD, to provoke the eyes of his glory.
American Standard Version (ASV) For Jerusalem is ruined, and Judah is fallen; because their tongue and their doings are against Jehovah, to provoke the eyes of his glory.
Bible in Basic English (BBE) For Jerusalem has become feeble, and destruction has come on Judah, because their words and their acts are against the Lord, moving the eyes of his glory to wrath.
Darby English Bible (DBY) For Jerusalem stumbleth and Judah falleth, because their tongue and their doings are against Jehovah, to provoke the eyes of his glory.
World English Bible (WEB) For Jerusalem is ruined, and Judah is fallen; Because their tongue and their doings are against Yahweh, To provoke the eyes of his glory.
Young's Literal Translation (YLT) For stumbled hath Jerusalem, and Judah hath fallen, For their tongue and their doings `are' against Jehovah, To provoke the eyes of His glory.
Cross Reference 2 Chronicles 28:5 in Panjabi 5 ਇਸੇ ਲਈ ਯਹੋਵਾਹ ਉਸ ਦੇ ਪਰਮੇਸ਼ੁਰ ਨੇ ਉਸ ਨੂੰ ਅਰਾਮ ਦੇ ਪਾਤਸ਼ਾਹ ਦੇ ਹੱਥ ਵਿੱਚ ਦੇ ਦਿੱਤਾ ਸੋ ਉਨ੍ਹਾਂ ਨੇ ਉਸ ਨੂੰ ਮਾਰਿਆ ਅਤੇ ਉਸ ਦੇ ਲੋਕਾਂ ਵਿੱਚੋਂ ਗ਼ੁਲਾਮਾਂ ਦੇ ਜੱਥਿਆਂ ਦੇ ਜੱਥੇ ਲੈ ਗਏ ਅਤੇ ਉਨ੍ਹਾਂ ਨੂੰ ਦੰਮਿਸਕ ਵਿੱਚ ਲੈ ਆਏ ਅਤੇ ਇਸਰਾਏਲ ਦੇ ਪਾਤਸ਼ਾਹ ਦੇ ਹੱਥ ਵਿੱਚ ਦੇ ਦਿੱਤਾ ਜਿਸ ਨੇ ਉਸ ਨੂੰ ਮਾਰਿਆ ਅਤੇ ਵੱਡਾ ਕਤਲੇਆਮ ਕੀਤਾ
2 Chronicles 28:18 in Panjabi 18 ਅਤੇ ਫਲਿਸਤੀਆਂ ਨੇ ਵੀ ਬੇਟ ਦੀ ਧਰਤੀ ਦੇ ਅਤੇ ਯਹੂਦਾਹ ਦੇ ਦੱਖਣ ਦੇ ਸ਼ਹਿਰਾਂ ਉੱਤੇ ਹੱਲਾ ਕਰ ਕੇ ਬੈਤ-ਸ਼ਮਸ਼ ਅਤੇ ਅਯਾਲੋਨ ਅਤੇ ਗਦੇਰੋਥ ਅਤੇ ਸੋਕੋ ਅਤੇ ਉਹ ਦੇ ਪਿੰਡਾਂ ਨੂੰ ਅਤੇ ਤਿਮਨਾਹ ਅਤੇ ਉਹ ਦੇ ਪਿੰਡਾਂ ਨੂੰ ਅਤੇ ਗਿਮਜ਼ੋ ਅਤੇ ਉਹ ਦੇ ਪਿੰਡਾਂ ਨੂੰ ਵੀ ਲੈ ਲਿਆ ਸੀ ਅਤੇ ਉਨ੍ਹਾਂ ਵਿੱਚ ਵੱਸ ਗਏ ਸਨ
2 Chronicles 33:6 in Panjabi 6 ਅਤੇ ਉਸ ਨੇ ਬਨ ਹਿੰਨੋਮ ਦੀ ਵਾਦੀ ਵਿੱਚ ਆਪਣੇ ਪੁੱਤਰਾਂ ਨੂੰ ਅੱਗ ਵਿੱਚੋਂ ਦੀ ਲੰਘਾਇਆ ਅਤੇ ਫਾਲ ਪਾਉਂਦਾ ਅਤੇ ਟੂਣੇ ਟੋਟਕੇ ਅਤੇ ਜਾਦੂ ਕਰਦਾ, ਅਤੇ ਮਿੱਤਰ ਭੂਤ ਅਤੇ ਦੇਓਯਾਰਾਂ ਨਾਲ ਮੇਲ ਜੋਲ ਰੱਖਦਾ ਸੀ । ਉਹ ਅਜਿਹਾ ਕੰਮ ਕਰਨ ਵਿੱਚ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਬਹੁਤ ਵੱਧ ਗਿਆ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ
2 Chronicles 33:11 in Panjabi 11 ਇਸ ਲਈ ਯਹੋਵਾਹ ਅੱਸ਼ੂਰ ਦੇ ਪਾਤਸ਼ਾਹ ਦੇ ਸੈਨਾ ਪਤੀਆਂ ਨੂੰ ਉਨ੍ਹਾਂ ਉੱਤੇ ਚੜ੍ਹਾ ਲਿਆਇਆ ਜਿਹੜੇ ਮਨੱਸ਼ਹ ਨੂੰ ਬੰਨ੍ਹ ਕੇ ਹੱਥ ਕੜੀਆਂ ਅਤੇ ਬੇੜੀਆਂ ਨਾਲ ਬਾਬਲ ਨੂੰ ਲੈ ਗਏ
2 Chronicles 36:17 in Panjabi 17 ਤਦ ਉਹ ਕਸਦੀਆਂ ਦੇ ਪਾਤਸ਼ਾਹ ਨੂੰ ਉਨ੍ਹਾਂ ਉੱਤੇ ਚੜ੍ਹਾ ਲਿਆਇਆ ਜਿਸ ਨੇ ਉਨ੍ਹਾਂ ਦੇ ਜੁਆਨਾਂ ਨੂੰ ਪਵਿੱਤਰ ਸਥਾਨ ਵਿੱਚ ਤਲਵਾਰ ਨਾਲ ਵੱਢ ਸੁੱਟਿਆ, ਅਤੇ ਉਹ ਨੇ ਨਾ ਜੁਆਨ ਨਾ ਕੁਆਰੀ, ਨਾ ਬੁੱਢਾ ਨਾ ਵੱਡੀ ਉਮਰ ਵਾਲੇ ਉੱਤੇ ਤਰਸ ਖਾਧਾ, ਉਹ ਨੇ ਸਾਰਿਆਂ ਨੂੰ ਉਹ ਦੇ ਹੱਥ ਵਿੱਚ ਦੇ ਦਿੱਤਾ
Psalm 73:8 in Panjabi 8 ਓਹ ਠੱਠਾ ਮਾਰਦੇ ਅਤੇ ਬਦੀ ਨਾਲ ਅਨ੍ਹੇਰ ਦੀਆਂ ਗੱਲਾਂ ਕਰਦੇ ਹਨ, ਓਹ ਹੰਕਾਰ ਨਾਲ ਬੋਲਦੇ ਹਨ ।
Isaiah 1:7 in Panjabi 7 ਤੁਹਾਡਾ ਦੇਸ ਉਜਾੜ ਹੈ, ਤੁਹਾਡੇ ਨਗਰ ਅੱਗ ਨਾਲ ਸੜੇ ਪਏ ਹਨ, ਤੁਹਾਡੇ ਸਾਹਮਣੇ ਪਰਦੇਸੀ ਤੁਹਾਡੀ ਜ਼ਮੀਨ ਨੂੰ ਖਾਈ ਜਾਂਦੇ ਹਨ, ਅਤੇ ਉਹ ਅਜਿਹਾ ਉਜਾੜ ਹੋ ਗਿਆ ਹੈ ਜਿਵੇਂ ਪਰਦੇਸੀਆਂ ਨੇ ਉਹ ਨੂੰ ਪਲਟਾ ਦਿੱਤਾ ਹੋਵੇ ।
Isaiah 5:18 in Panjabi 18 ਹਾਇ ਉਹਨਾਂ ਉੱਤੇ ਜਿਹੜੇ ਬਦੀ ਨੂੰ ਝੂਠ ਦੇ ਰੱਸਿਆਂ ਨਾਲ ਖਿੱਚਦੇ ਹਨ, ਅਤੇ ਪਾਪ ਨੂੰ ਗੱਡੇ ਦੀਆਂ ਰੱਸਿਆਂ ਨਾਲ !
Isaiah 9:17 in Panjabi 17 ਇਸ ਲਈ ਪ੍ਰਭੂ ਉਨ੍ਹਾਂ ਦੇ ਜੁਆਨਾਂ ਉੱਤੇ ਖੁਸ਼ ਨਹੀਂ ਹੋਵੇਗਾ, ਨਾ ਉਨ੍ਹਾਂ ਦੇ ਯਤੀਮਾਂ ਅਤੇ ਵਿਧਵਾਂ ਉੱਤੇ ਰਹਮ ਕਰੇਗਾ, ਕਿਉਂ ਜੋ ਹਰੇਕ ਬੇਧਰਮੀ ਅਤੇ ਕੁਕਰਮੀ ਹੈ, ਅਤੇ ਹਰ ਮੂੰਹ ਮੂਰਖਤਾਈ ਬਕਦਾ ਹੈ । ਇਹ ਦੇ ਬਾਵਜੂਦ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ ।
Isaiah 57:4 in Panjabi 4 ਤੁਸੀਂ ਕਿਸ ਦੇ ਉੱਤੇ ਮਖੌਲ ਕਰਦੇ ਹੋ ? ਕਿਸ ਦੇ ਉੱਤੇ ਮੂੰਹ ਅੱਡਦੇ ਅਤੇ ਜੀਭ ਕੱਢਦੇ ਹੋ ? ਕੀ ਤੁਸੀਂ ਅਪਰਾਧ ਦੇ ਬੱਚੇ, ਅਤੇ ਧੋਖੇਬਾਜ਼ਾਂ ਦੀ ਵੰਸ ਨਹੀਂ ?
Isaiah 65:3 in Panjabi 3 ਇੱਕ ਪਰਜਾ ਜਿਸ ਦੇ ਲੋਕ ਮੇਰੇ ਸਾਹਮਣੇ ਹੀ ਬਾਗਾਂ ਵਿੱਚ ਬਲੀਆਂ ਚੜ੍ਹਾ ਕੇ ਅਤੇ ਇੱਟਾਂ ਉੱਤੇ ਧੂਪ ਧੁਖਾ ਕੇ ਮੇਰਾ ਕ੍ਰੋਧ ਭੜਕਾਉਂਦੇ ਹਨ ।
Jeremiah 26:6 in Panjabi 6 ਤਦ ਮੈਂ ਇਸ ਭਵਨ ਨੂੰ ਸ਼ੀਲੋਹ ਵਾਂਗੂੰ ਕਰ ਦਿਆਂਗਾ ਅਤੇ ਇਸ ਸ਼ਹਿਰ ਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਇੱਕ ਸਰਾਪ ਬਣਾਵਾਂਗਾ
Jeremiah 26:18 in Panjabi 18 ਮੀਕਾਹ ਮੋਰਸ਼ਤੀ ਨੇ ਯਹੂਦਾਹ ਦੇ ਰਾਜਾ ਹਿਜਕੀਯਾਹ ਦੇ ਦਿਨਾਂ ਵਿੱਚ ਅਗੰਮ ਵਾਚਿਆ । ਉਸ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਆਖਿਆ, ਸੈਨਾ ਦਾ ਯਹੋਵਾਹ ਇਸ ਤਰ੍ਹਾਂ ਫਰਮਾਉਦਾ ਹੈ, - ਸੀਯੋਨ ਖੇਤ ਵਾਂਘ ਵਾਹਿਆ ਜਾਵੇਗਾ, ਯਰੂਸ਼ਲਮ ਥੇਹ ਬਣ ਜਾਵੇਗਾ, ਅਤੇ ਇਸ ਭਵਨ ਦਾ ਪਹਾੜ ਬਣ ਦੀ ਉਚਿਆਈ ਹੋਵੇਗਾ ।
Lamentations 5:16 in Panjabi 16 ਮੁਕਟ ਸਾਡੇ ਸਿਰਾਂ ਤੋਂ ਡਿੱਗ ਪਿਆ ਹੈ, ਸਾਡੇ ਉੱਤੇ ਹਾਇ ! ਕਿਉਂ ਜੋ ਅਸੀਂ ਪਾਪ ਕੀਤਾ ਹੈ ।
Ezekiel 8:4 in Panjabi 4 ਵੇਖੋ, ਉੱਥੇ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਉਸੇ ਤਰ੍ਹਾਂ ਸੀ, ਜੋ ਦਰਸ਼ਣ ਮੈਂ ਉਸ ਮੈਦਾਨ ਵਿੱਚ ਵੇਖਿਆ ਸੀ ।
Ezekiel 8:12 in Panjabi 12 ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ! ਕੀ ਤੂੰ ਵੇਖਿਆ ਕਿ ਇਸਰਾਏਲ ਦੇ ਘਰਾਣੇ ਦੇ ਬਜ਼ੁਰਗ ਹਨ੍ਹੇਰੇ ਵਿੱਚ ਅਰਥਾਤ ਆਪਣੀ ਆਪਣੀ ਚਿੱਤ੍ਰਕਾਰੀ ਵਾਲੀ ਕੋਠੜੀ ਵਿੱਚ ਕੀ ਕਰਦੇ ਹਨ ? ਕਿਉਂ ਜੋ ਉਹ ਆਖਦੇ ਹਨ ਕਿ ਯਹੋਵਾਹ ਸਾਨੂੰ ਨਹੀਂ ਵੇਖਦਾ, ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ ।
Ezekiel 8:17 in Panjabi 17 ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਵੇਖਿਆ ਹੈ ? ਯਹੂਦਾਹ ਦੇ ਘਰਾਣੇ ਲਈ ਇਹ ਨਿੱਕੀ ਜਿਹੀ ਗੱਲ ਹੈ, ਕਿ ਉਹ ਅਜਿਹੇ ਘਿਣਾਉਣੇ ਕੰਮ ਕਰਨ ਜਿਹੜੇ ਇੱਥੇ ਕਰਦੇ ਹਨ, ਕਿਉਂ ਜੋ ਉਹਨਾਂ ਨੇ ਤਾਂ ਦੇਸ ਨੂੰ ਜ਼ੁਲਮ ਨਾਲ ਭਰ ਦਿੱਤਾ ਅਤੇ ਫਿਰ ਮੈਨੂੰ ਕ੍ਰੋਧ ਦਿਵਾਇਆ, ਅਤੇ ਵੇਖ, ਉਹ ਆਪਣੇ ਨੱਕ ਨਾਲ ਡਾਲੀਆਂ ਲਗਾਉਂਦੇ ਹਨ ।
Ezekiel 9:9 in Panjabi 9 ਤਦ ਉਸ ਨੇ ਮੈਨੂੰ ਆਖਿਆ, ਇਸਰਾਏਲ ਅਤੇ ਯਹੂਦਾਹ ਦੇ ਘਰਾਣਿਆਂ ਦੀ ਬਦੀ ਬਹੁਤ ਹੀ ਵੱਡੀ ਹੈ, ਧਰਤੀ ਲਹੂ ਨਾਲ ਭਰੀ ਹੋਈ ਹੈ ਅਤੇ ਸ਼ਹਿਰ ਅਨਿਆਂ ਨਾਲ ਭਰਿਆ ਹੋਇਆ ਹੈ, ਕਿਉਂ ਜੋ ਉਹ ਆਖਦੇ ਹਨ ਕਿ ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ ਅਤੇ ਯਹੋਵਾਹ ਨਹੀਂ ਵੇਖਦਾ ਹੈ ।
Hosea 7:16 in Panjabi 16 ਉਹ ਮੁੜ ਜਾਂਦੇ ਹਨ ਪਰ ਅੱਤ ਮਹਾਨ ਵੱਲ ਨਹੀਂ, ਉਹ ਨਕਲੀ ਧਣੁਖ ਵਰਗੇ ਹਨ । ਉਹਨਾਂ ਦੇ ਹਾਕਮ ਤਲਵਾਰ ਨਾਲ, ਉਹਨਾਂ ਦੀ ਜ਼ਬਾਨ ਦੀ ਕਾਹਲੀ ਦੇ ਕਾਰਨ ਡਿੱਗ ਪੈਣਗੇ, - ਇਹ ਮਿਸਰ ਦੇਸ ਵਿੱਚ ਉਹਨਾਂ ਦਾ ਠੱਠਾ ਹੋਵੇਗਾ ।
Micah 3:12 in Panjabi 12 ਇਸ ਲਈ ਤੁਹਾਡੇ ਕਾਰਨ ਸੀਯੋਨ ਖੇਤ ਵਾਂਗੂੰ ਵਾਹਿਆ ਜਾਵੇਗਾ, ਯਰੂਸ਼ਲਮ ਮਲਬੇ ਦਾ ਢੇਰ ਹੋ ਜਾਵੇਗਾ, ਅਤੇ ਭਵਨ ਦਾ ਪਰਬਤ ਇੱਕ ਜੰਗਲੀ ਉੱਚਿਆਈ ਵਰਗਾ ਹੋ ਜਾਵੇਗਾ ।
Habakkuk 1:13 in Panjabi 13 ਤੂੰ ਜਿਸ ਦੀਆਂ ਅੱਖਾਂ ਅਜਿਹੀਆਂ ਸ਼ੁੱਧ ਹਨ ਕਿ ਤੂੰ ਬਦੀ ਨੂੰ ਵੇਖ ਹੀ ਨਹੀਂ ਸਕਦਾ ਅਤੇ ਅਨ੍ਹੇਰ ਨੂੰ ਵੇਖ ਕੇ ਚੁੱਪ ਨਹੀਂ ਰਹਿ ਸਕਦਾ, ਫੇਰ ਤੂੰ ਧੋਖੇਬਾਜਾਂ ਨੂੰ ਕਿਉਂ ਵੇਖਦਾ ਰਹਿੰਦਾ ਹੈਂ ? ਜਦ ਦੁਸ਼ਟ ਧਰਮੀ ਨੂੰ ਨਿਗਲ ਲੈਂਦਾ ਹੈ, ਤਾਂ ਤੂੰ ਕਿਉਂ ਚੁੱਪ ਰਹਿੰਦਾ ਹੈਂ,
Malachi 3:13 in Panjabi 13 ਤੁਹਾਡੀਆਂ ਗੱਲਾਂ ਮੇਰੇ ਵਿਰੁੱਧ ਕਰੜੀਆਂ ਹਨ, ਯਹੋਵਾਹ ਆਖਦਾ ਹੈ, ਤਦ ਵੀ ਤੁਸੀਂ ਆਖਦੇ ਹੋ, ਤੇਰੇ ਵਿਰੁੱਧ ਸਾਡੇ ਕੋਲੋਂ ਕੀ ਬੋਲਿਆ ਗਿਆ ?
Matthew 12:36 in Panjabi 36 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰੇਕ ਵਿਅਰਥ ਗੱਲ ਦਾ ਜੋ ਉਹ ਬੋਲਣ, ਨਿਆਂ ਦੇ ਦਿਨ ਉਹ ਦਾ ਹਿਸਾਬ ਦੇਣਗੇ ।
1 Corinthians 10:22 in Panjabi 22 ਅਥਵਾ ਕੀ ਅਸੀਂ ਪ੍ਰਭੂ ਦਾ ਕ੍ਰੋਧ ਭੜਕਾਉਂਦੇ ਹਾਂ ? ਕੀ ਅਸੀਂ ਉਸ ਨਾਲੋਂ ਜਿਆਦਾ ਬਲਵਾਨ ਹਾਂ ? ।
Jude 1:15 in Panjabi 15 ਤਾਂ ਕਿ ਸਭਨਾਂ ਦਾ ਨਿਆਂ ਕਰੇ ਅਤੇ ਸਭਨਾਂ ਨੂੰ ਉਨ੍ਹਾਂ ਦੇ ਸਾਰੇ ਦੁਸ਼ਟ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਦੁਸ਼ਟਤਾ ਨਾਲ ਕੀਤੇ ਸਨ ਅਤੇ ਸਾਰੀਆਂ ਕਠੋਰ ਗੱਲਾਂ ਦੇ ਕਾਰਨ ਜੋ ਦੁਸ਼ਟ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ, ਦੋਸ਼ੀ ਠਹਿਰਾਵੇ ।