Hosea 4:15 in Panjabi 15 ਭਾਵੇਂ, ਹੇ ਇਸਰਾਏਲ, ਤੂੰ ਜ਼ਨਾਹ ਕਰੇਂ, ਪਰ ਯਹੂਦਾਹ ਦੋਸ਼ੀ ਨਾ ਬਣੇ । ਗਿਲਗਾਲ ਨੂੰ ਨਾ ਆਓ, ਬੇਤ-ਆਵਨ ਨੂੰ ਨਾ ਚੜ੍ਹੋ, ਨਾ ਜੀਉਂਦੇ ਯਹੋਵਾਹ ਦੀ ਸਹੁੰ ਖਾਓ ।
Other Translations King James Version (KJV) Though thou, Israel, play the harlot, yet let not Judah offend; and come not ye unto Gilgal, neither go ye up to Bethaven, nor swear, The LORD liveth.
American Standard Version (ASV) Though thou, Israel, play the harlot, yet let not Judah offend; and come not ye unto Gilgal, neither go ye up to Beth-aven, nor swear, As Jehovah liveth.
Bible in Basic English (BBE) Do not you, O Israel, come into error; do not you, O Judah, come to Gilgal, or go up to Beth-aven, or take an oath, By the living Lord.
Darby English Bible (DBY) Though thou, Israel, play the harlot, let not Judah trespass; and come ye not unto Gilgal, neither go up to Beth-aven, nor swear [As] Jehovah liveth!
World English Bible (WEB) "Though you, Israel, play the prostitute, Yet don't let Judah offend; And don't come to Gilgal, Neither go up to Beth Aven, Nor swear, 'As Yahweh lives.'
Young's Literal Translation (YLT) Though a harlot thou `art', O Israel, Let not Judah become guilty, And come not ye in to Gilgal, nor go up to Beth-Aven, Nor swear ye, Jehovah liveth.
Cross Reference 1 Kings 12:28 in Panjabi 28 ਇਸ ਉੱਤੇ ਪਾਤਸ਼ਾਹ ਨੇ ਸਲਾਹ ਕਰ ਕੇ ਸੋਨੇ ਦੇ ਦੋ ਵੱਛੇ ਬਣਾਏ ਅਤੇ ਉਨ੍ਹਾਂ ਲੋਕਾਂ ਨੂੰ ਆਖਿਆ, ਕਿ ਯਰੂਸ਼ਲਮ ਨੂੰ ਚੜ੍ਹਨਾ ਤੁਹਾਡਾ ਵਾਧੂ ਹੀ ਹੈ । ਵੇਖ, ਹੇ ਇਸਰਾਏਲ, ਆਪਣੇ ਦੇਵਤੇ ਜਿਹੜੇ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਏ ।
2 Kings 17:18 in Panjabi 18 ਯਹੋਵਾਹ ਇਸਰਾਏਲ ਉੱਤੇ ਅੱਤ ਕ੍ਰੋਧਵਾਨ ਹੋਇਆ ਅਤੇ ਉਨ੍ਹਾਂ ਨੂੰ ਆਪਣੇ ਅੱਗਿਓਂ ਦੂਰ ਕਰ ਦਿੱਤਾ । ਯਹੂਦਾਹ ਦੇ ਗੋਤ ਤੋਂ ਬਿਨ੍ਹਾਂ ਕੋਈ ਨਾ ਛੁੱਟਿਆ ।
Isaiah 48:1 in Panjabi 1 ਹੇ ਯਾਕੂਬ ਦੇ ਘਰਾਣੇ, ਇਹ ਸੁਣੋ, ਜਿਹੜੇ ਇਸਰਾਏਲ ਦੇ ਨਾਮ ਤੋਂ ਸਦਾਉਂਦੇ, ਅਤੇ ਯਹੂਦਾਹ ਦੇ ਵੰਸ਼ ਵਿੱਚੋਂ ਨਿੱਕਲੇ ਹੋ, ਜਿਹੜੇ ਯਹੋਵਾਹ ਦੇ ਨਾਮ ਦੀ ਸਹੁੰ ਖਾਂਦੇ, ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਵਰਣਨ ਕਰਦੇ ਹੋ, ਪਰ ਸਚਿਆਈ ਅਤੇ ਧਰਮ ਨਾਲ ਨਹੀਂ ।
Jeremiah 3:6 in Panjabi 6 ਯੋਸ਼ੀਯਾਹ ਰਾਜਾ ਦੇ ਦਿਨਾਂ ਵਿੱਚ ਯਹੋਵਾਹ ਨੇ ਮੈਨੂੰ ਆਖਿਆ, ਕੀ ਤੂੰ ਵੇਖਿਆ ਜੋ ਅਾਕੀ ਇਸਰਾਏਲ ਨੇ ਕੀਤਾ ? ਉਹ ਹਰੇਕ ਉੱਚੇ ਪਹਾੜ ਉੱਤੇ ਅਤੇ ਹਰ ਹਰੇ ਰੁੱਖ ਹੇਠ ਗਈ ਅਤੇ ਉੱਥੇ ਜ਼ਨਾਹ ਕੀਤਾ
Jeremiah 5:2 in Panjabi 2 ਭਾਵੇਂ ਉਹ ਆਖਦੇ ਹਨ “ਜੀਉਂਦੇ ਯਹੋਵਾਹ ਦੀ ਸੌਂਹ”, ਉਹ ਜ਼ਰੂਰ ਝੂਠੀ ਸੌਂਹ ਖਾਂਦੇ ਹਨ ।
Ezekiel 20:39 in Panjabi 39 ਤੈਨੂੰ ਹੇ ਇਸਰਾਏਲ ਦੇ ਘਰਾਣੇ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਾਓ ਅਤੇ ਆਪਣੀ ਆਪਣੀ ਮੂਰਤੀ ਦੀ ਪੂਜਾ ਕਰੋ ਅਤੇ ਅੱਗੇ ਨੂੰ ਵੀ, ਜੇਕਰ ਤੁਸੀਂ ਮੇਰੀ ਨਾ ਸੁਣੋਗੇ, ਪਰ ਆਪਣੀਆਂ ਭੇਟਾਂ ਨਾਲ ਅਤੇ ਆਪਣੀਆਂ ਮੂਰਤੀਆਂ ਨਾਲ ਮੇਰੇ ਪਵਿੱਤਰ ਨਾਮ ਨੂੰ ਅੱਗੇ ਨੂੰ ਪਲੀਤ ਨਾ ਕਰੋਗੇ ।
Ezekiel 23:4 in Panjabi 4 ਉਹਨਾਂ ਵਿੱਚੋਂ ਵੱਡੀ ਦਾ ਨਾਮ ਆਹਾਲਾਹ ਅਤੇ ਉਹ ਦੀ ਭੈਣ ਦਾ ਨਾਮ ਆਹਾਲੀਬਾਹ ਸੀ । ਉਹ ਮੇਰੀਆਂ ਹੋ ਗਈਆਂ ਅਤੇ ਉਹਨਾਂ ਨੇ ਧੀਆਂ ਪੁੱਤਰ ਜੰਮੇ ਅਤੇ ਉਹਨਾਂ ਦੇ ਨਾਮ ਆਹਾਲਾਹ ਸਾਮਰਿਯਾ ਅਤੇ ਆਹਾਲੀਬਾਹ ਯਰੂਸ਼ਲਮ ਹੈ ।
Hosea 4:12 in Panjabi 12 ਮੇਰੀ ਪਰਜਾ ਆਪਣੀ ਲੱਕੜੀ ਤੋਂ ਪੁੱਛਦੀ ਹੈ, ਅਤੇ ਉਹਨਾਂ ਦੀ ਸੋਟੀ ਉਹਨਾਂ ਨੂੰ ਦੱਸਦੀ ਹੈ, ਵਿਭਚਾਰ ਦੀ ਰੂਹ ਨੇ ਉਹਨਾਂ ਨੂੰ ਭਟਕਾਇਆ ਹੋਇਆ ਹੈ, ਉਹ ਆਪਣੇ ਪਰਮੇਸ਼ੁਰ ਦੀ ਅਧੀਨਤਾਈ ਵਿੱਚੋਂ ਬਾਹਰ ਜਾ ਕੇ ਵਿਭਚਾਰ ਕਰਦੇ ਹਨ ।
Hosea 5:8 in Panjabi 8 ਗਿਬਆਹ ਵਿੱਚ ਨਰਸਿੰਗਾ ਫੂਕੋ ! ਰਾਮਾਹ ਵਿੱਚ ਤੁਰ੍ਹੀ ! ਬੈਤ-ਆਵਨ ਵਿੱਚ ਢੋਲ ਵਜਾਓ, - ਹੇ ਬਿਨਯਾਮੀਨ, ਪਿੱਛੇ ਵੇਖ !
Hosea 9:15 in Panjabi 15 ਉਹਨਾਂ ਦੀ ਸਾਰੀ ਬੁਰਿਆਈ ਗਿਲਗਾਲ ਵਿੱਚ ਹੈ, ਉੱਥੇ ਮੈਂ ਉਹਨਾਂ ਨਾਲ ਘਿਣ ਕੀਤੀ, ਉਹਨਾਂ ਦੀਆਂ ਬੁਰੀਆਂ ਕਰਤੂਤਾਂ ਦੇ ਕਾਰਨ ਮੈਂ ਉਹਨਾਂ ਨੂੰ ਆਪਣੇ ਭਵਨ ਤੋਂ ਧੱਕ ਦਿਆਂਗਾ, ਮੈਂ ਉਹਨਾਂ ਨਾਲ ਫੇਰ ਪਿਆਰ ਨਾ ਕਰਾਂਗਾ, ਉਹਨਾਂ ਦੇ ਸਾਰੇ ਹਾਕਮ ਬਾਗੀ ਹਨ ।
Hosea 10:5 in Panjabi 5 ਸਾਮਰਿਯਾ ਦੇ ਵਾਸੀ ਬੈਤ-ਆਵਨ ਦੀਆਂ ਵੱਛੀਆਂ ਲਈ ਕੰਬਣਗੇ, ਕਿਉਂ ਜੋ ਉਸ ਦੇ ਲੋਕ ਉਸ ਉੱਤੇ ਸੋਗ ਕਰਨਗੇ, ਨਾਲੇ ਉਸ ਦੇ ਪੁਜਾਰੀ ਵੀ ਜਿਹੜੇ ਉਸ ਉੱਤੇ ਖੁਸ਼ੀ ਮਨਾਉਂਦੇ ਸਨ, ਉਸ ਦੇ ਪਰਤਾਪ ਦੇ ਕਾਰਨ ਜੋ ਉਸ ਤੋਂ ਜਾਂਦਾ ਰਿਹਾ ।
Hosea 10:8 in Panjabi 8 ਆਵਨ ਦੇ ਉੱਚੇ ਸਥਾਨ, ਇਸਰਾਏਲ ਦਾ ਪਾਪ, ਨਾਸ਼ ਕੀਤੇ ਜਾਣਗੇ, ਉਹ ਦੀਆਂ ਜਗਵੇਦੀਆਂ ਉੱਤੇ ਕੰਡੇ ਤੇ ਕੰਡਿਆਲੇ ਚੜ੍ਹਨਗੇ, ਉਹ ਪਹਾੜਾਂ ਨੂੰ ਆਖਣਗੇ, ਸਾਨੂੰ ਢੱਕ ਲਓ ! ਅਤੇ ਟਿੱਲਿਆਂ ਨੂੰ ਸਾਡੇ ਉੱਤੇ ਡਿੱਗ ਪਓ ।
Hosea 11:12 in Panjabi 12 ਅਫ਼ਰਾਈਮ ਨੇ ਮੈਨੂੰ ਝੂਠ ਨਾਲ, ਅਤੇ ਇਸਰਾਏਲ ਦੇ ਘਰਾਣੇ ਨੇ ਮੈਨੂੰ ਧੋਖੇ ਨਾਲ ਘੇਰ ਲਿਆ ਹੈ । ਪਰ ਯਹੂਦਾਹ ਹੁਣ ਤੱਕ ਪਰਮੇਸ਼ੁਰ ਨਾਲ ਚੱਲਦਾ ਰਿਹਾ, ਅਤੇ ਪਵਿੱਤਰ ਪੁਰਖ ਦਾ ਵਫ਼ਾਦਾਰ ਰਿਹਾ ਹੈ ।
Hosea 12:11 in Panjabi 11 ਜੇ ਗਿਲਆਦ ਵਿੱਚ ਬੁਰਿਆਈ ਹੈ, ਉਹ ਜ਼ਰੂਰ ਨਿਕੰਮੇ ਹੋ ਜਾਣਗੇ, ਉਹ ਗਿਲਗਾਲ ਵਿੱਚ ਵਹਿੜਕੇ ਕੱਟਦੇ ਹਨ, ਪਰ ਉਹਨਾਂ ਦੀਆਂ ਜਗਵੇਦੀਆਂ, ਖੇਤ ਦੇ ਸਿਆੜਾਂ ਉੱਤੇ ਢੇਰਾਂ ਵਰਗੀਆਂ ਹਨ ।
Amos 4:4 in Panjabi 4 “ਬੈਤਏਲ ਨੂੰ ਆਓ ਅਤੇ ਅਪਰਾਧ ਕਰੋ, ਗਿਲਗਾਲ ਨੂੰ ਆ ਕੇ ਹੋਰ ਅਪਰਾਧ ਕਰੋ ! ਸਵੇਰ ਨੂੰ ਆਪਣੀਆਂ ਬਲੀਆਂ ਅਤੇ ਤੀਜੇ ਦਿਨ ਆਪਣੇ ਦਸਵੰਧ ਲੈ ਆਓ ।
Amos 5:5 in Panjabi 5 ਪਰ ਬੈਤਏਲ ਦੀ ਖੋਜ਼ ਨਾ ਕਰੋ, ਨਾ ਗਿਲਗਾਲ ਵਿੱਚ ਵੜੋ, ਨਾ ਬਏਰ-ਸ਼ਬਾ ਨੂੰ ਜਾਓ, ਕਿਉਂ ਜੋ ਗਿਲਗਾਲ ਜ਼ਰੂਰ ਹੀ ਗ਼ੁਲਾਮੀ ਵਿੱਚ ਜਾਵੇਗਾ ਅਤੇ ਬੈਤਏਲ ਮੁੱਕ ਜਾਵੇਗਾ ।
Amos 6:10 in Panjabi 10 ਫਿਰ ਜਦ ਉਸ ਦਾ ਰਿਸ਼ਤੇਦਾਰ ਜੋ ਉਸ ਨੂੰ ਸਾੜਨ ਵਾਲਾ ਹੈ, ਉਸ ਨੂੰ ਚੁੱਕਣ ਲਈ ਆਵੇ ਤਾਂ ਜੋ ਉਸ ਦੀਆਂ ਹੱਡੀਆਂ ਨੂੰ ਘਰ ਤੋਂ ਬਾਹਰ ਲੈ ਜਾਵੇ ਅਤੇ ਉਸ ਨੂੰ ਜੋ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਪੁੱਛੇ, 'ਕੀ ਤੇਰੇ ਨਾਲ ਕੋਈ ਹੋਰ ਵੀ ਹੈ ? ' ਅਤੇ ਉਹ ਆਖੇ, ਨਹੀਂ, ਤਾਂ ਉਹ ਆਖੇਗਾ, 'ਚੁੱਪ ਰਹਿ ! ਕਿਉਂ ਜੋ ਸਾਨੂੰ ਯਹੋਵਾਹ ਦੇ ਨਾਮ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ !'
Amos 8:14 in Panjabi 14 ਉਹ ਲੋਕ ਜੋ ਸਾਮਰਿਯਾ ਦੀ ਅਸ਼ਮਾਹ ਦੀ ਸਹੁੰ ਖਾਂਦੇ ਹਨ ਅਤੇ ਕਹਿੰਦੇ ਹਨ, 'ਹੇ ਦਾਨ, ਤੇਰੇ ਜੀਵਨ ਦੀ ਸਹੁੰ' ਅਤੇ 'ਬਅੇਰ-ਸ਼ਬਾ ਦੇ ਰਾਹ ਦੀ ਸਹੁੰ', ਉਹ ਸਾਰੇ ਡਿੱਗ ਪੈਣਗੇ ਅਤੇ ਫੇਰ ਕਦੇ ਨਾ ਉੱਠਣਗੇ !”
Zephaniah 1:5 in Panjabi 5 ਉਹਨਾਂ ਨੂੰ ਵੀ ਜੋ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਅਕਾਸ਼ ਦੀ ਸੈਨਾ ਅੱਗੇ ਮੱਥਾ ਟੇਕਦੇ ਹਨ, ਜੋ ਯਹੋਵਾਹ ਅੱਗੇ ਮੱਥਾ ਟੇਕਦੇ ਅਤੇ ਸਹੁੰ ਖਾਂਦੇ ਹਨ, ਨਾਲੇ ਮਲਕਾਮ ਦੀ ਵੀ ਸਹੁੰ ਖਾਂਦੇ ਹਨ,
Luke 12:47 in Panjabi 47 ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਜਾਣਦਾ ਸੀ ਪਰ ਤਿਆਰੀ ਨਾ ਕੀਤੀ ਅਤੇ ਉਸ ਦੀ ਮਰਜ਼ੀ ਅਨੁਸਾਰ ਕੰਮ ਨਾ ਕੀਤਾ ਬਹੁਤ ਮਾਰ ਖਾਵੇਗਾ ।
Ephesians 5:11 in Panjabi 11 ਅਤੇ ਅਨ੍ਹੇਰੇ ਦੇ ਬੇਫਲ ਕੰਮਾਂ ਵਿੱਚ ਸਾਂਝੀ ਨਾ ਹੋਵੋ ਪਰ ਉਨ੍ਹਾਂ ਨੂੰ ਉਜਾਗਰ ਕਰੋ ।