Genesis 43:11 in Panjabi 11 ਤਦ ਉਨ੍ਹਾਂ ਦੇ ਪਿਤਾ ਇਸਰਾਏਲ ਨੇ ਉਨ੍ਹਾਂ ਨੂੰ ਆਖਿਆ, ਜੇ ਸੱਚ-ਮੁੱਚ ਅਜਿਹਾ ਹੀ ਹੈ ਤਾਂ ਹੁਣ ਇਸ ਤਰ੍ਹਾਂ ਕਰੋ ਕਿ ਇਸ ਦੇਸ਼ ਦੀ ਸਭ ਤੋਂ ਉੱਤਮ ਪੈਦਾਵਾਰ ਆਪਣਿਆਂ ਬੋਰਿਆਂ ਵਿੱਚ ਰੱਖ ਕੇ ਉਸ ਮਨੁੱਖ ਲਈ ਭੇਟ ਦੇ ਤੌਰ ਤੇ ਲੈ ਜਾਓ: ਅਰਥਾਤ ਥੋੜ੍ਹਾ ਗੁੱਗਲ, ਥੋੜ੍ਹਾ ਸ਼ਹਿਦ, ਗਰਮ ਮਸਾਲਾ, ਗੰਧਰਸ, ਪਿਸਤਾ ਅਤੇ ਬਦਾਮ ।
Other Translations King James Version (KJV) And their father Israel said unto them, If it must be so now, do this; take of the best fruits in the land in your vessels, and carry down the man a present, a little balm, and a little honey, spices, and myrrh, nuts, and almonds:
American Standard Version (ASV) And their father Israel said unto them, If it be so now, do this: take of the choice fruits of the land in your vessels, and carry down the man a present, a little balm, and a little honey, spicery and myrrh, nuts, and almonds;
Bible in Basic English (BBE) And take twice as much money with you; that is to say, take back the money which was put in your bags, for it may have been an error;
Darby English Bible (DBY) And their father Israel said to them, If it is then so, do this: take of the best fruits in the land in your vessels, and carry down the man a gift: a little balsam and a little honey, tragacanth and ladanum, pistacia-nuts and almonds.
Webster's Bible (WBT) And take double money in your hand; and the money that was returned in the mouth of your sacks, carry it again in your hand; it may be it was an oversight:
World English Bible (WEB) Their father, Israel, said to them, "If it be so now, do this. Take from the choice fruits of the land in your bags, and carry down a present for the man, a little balm, a little honey, spices and myrrh, nuts, and almonds;
Young's Literal Translation (YLT) And Israel their father saith unto them, `If so, now, this do: take of the praised thing of the land in your vessels, and take down to the man a present, a little balm, and a little honey, spices and myrrh, nuts and almonds;
Cross Reference Genesis 32:13 in Panjabi 13 ਉਹ ਉਸ ਰਾਤ ਉੱਥੇ ਹੀ ਰਿਹਾ ਅਤੇ ਜੋ ਕੁਝ ਉਸ ਦੇ ਕੋਲ ਸੀ ਉਸ ਵਿੱਚੋਂ ਕੁਝ ਆਪਣੇ ਭਰਾ ਏਸਾਓ ਨੂੰ ਨਜ਼ਰਾਨਾ ਦੇਣ ਲਈ ਲਿਆ
Genesis 33:10 in Panjabi 10 ਯਾਕੂਬ ਨੇ ਆਖਿਆ, ਨਹੀਂ ! ਜੇ ਤੇਰੀ ਕਿਰਪਾ ਦੀ ਨਜ਼ਰ ਮੇਰੇ ਉੱਤੇ ਹੈ ਤਾਂ ਮੇਰਾ ਨਜ਼ਰਾਨਾ ਮੇਰੇ ਹੱਥੋਂ ਕਬੂਲ ਕਰ, ਕਿਉਂ ਜੋ ਮੇਰੇ ਲਈ ਤੇਰੇ ਮੁੱਖ ਨੂੰ ਵੇਖਣਾ ਜਾਣੋ ਪਰਮੇਸ਼ੁਰ ਦੇ ਮੁੱਖ ਨੂੰ ਵੇਖਣ ਦੇ ਬਰਾਬਰ ਹੈ, ਅਤੇ ਤੂੰ ਮੈਥੋਂ ਪ੍ਰਸੰਨ ਹੋਇਆ ਹੈਂ ।
Genesis 37:25 in Panjabi 25 ਜਦ ਉਹ ਰੋਟੀ ਖਾਣ ਬੈਠੇ ਤਾਂ ਉਨ੍ਹਾਂ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕੇ ਇਸਮਾਏਲੀਆਂ ਦਾ ਇੱਕ ਕਾਫ਼ਿਲਾ ਗਿਲਆਦ ਤੋਂ ਆ ਰਿਹਾ ਸੀ ਅਤੇ ਉਨ੍ਹਾਂ ਦੇ ਊਠਾਂ ਉੱਤੇ ਗਰਮ ਮਸਾਲੇ, ਗੁਗਲ ਅਤੇ ਗੰਧਰਸ ਲੱਦੀ ਹੋਈ ਸੀ, ਜੋ ਉਹ ਮਿਸਰ ਨੂੰ ਲੈ ਜਾ ਰਹੇ ਸਨ ।
Genesis 43:14 in Panjabi 14 ਸਰਬ ਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਉਸ ਮਨੁੱਖ ਵੱਲੋਂ ਕਿਰਪਾ ਬਖ਼ਸ਼ੇ, ਜਿਸ ਕਾਰਨ ਉਹ ਤੁਹਾਡੇ ਦੂਜੇ ਭਰਾ ਅਤੇ ਬਿਨਯਾਮੀਨ ਨੂੰ ਤੁਹਾਡੇ ਨਾਲ ਭੇਜ ਦੇਵੇ ਅਤੇ ਜੇ ਮੈਂ ਆਪਣੀ ਸੰਤਾਨ ਤੋਂ ਵਾਂਝਾ ਹੋਇਆ ਸੋ ਹੋਇਆ ।
Leviticus 20:24 in Panjabi 24 ਪਰ ਮੈਂ ਤੁਹਾਨੂੰ ਆਖਦਾ ਹਾਂ, ਤੁਸੀਂ ਉਨ੍ਹਾਂ ਦੇ ਦੇਸ਼ ਦੇ ਅਧਿਕਾਰੀ ਬਣੋਗੇ ਅਤੇ ਮੈਂ ਉਹ ਦੇਸ਼ ਜਿੱਥੇ ਦੁੱਧ ਅਤੇ ਸ਼ਹਿਦ ਵੱਗਦਾ ਹੈ, ਤੁਹਾਨੂੰ ਦੇ ਦਿਆਂਗਾ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜਿਸ ਨੇ ਤੁਹਾਨੂੰ ਹੋਰਨਾਂ ਲੋਕਾਂ ਤੋਂ ਵੱਖਰੇ ਕੀਤਾ ਹੈ ।
Deuteronomy 33:14 in Panjabi 14 ਅਤੇ ਸੂਰਜ ਨਾਲ ਪੱਕੇ ਹੋਏ ਫਲਾਂ ਦੇ ਪਦਾਰਥਾਂ ਤੋਂ, ਅਤੇ ਚੰਦ ਦੇ ਉਗਾਏ ਹੋਏ ਪਦਾਰਥਾਂ ਤੋਂ,
1 Samuel 9:7 in Panjabi 7 ਸ਼ਾਊਲ ਨੇ ਆਪਣੇ ਸੇਵਕ ਨੂੰ ਆਖਿਆ, ਜੇਕਰ ਅਸੀਂ ਉੱਥੇ ਜਾਈਏ ਤਾਂ ਅਸੀਂ ਉਸ ਲਈ ਕੀ ਲੈ ਜਾਈਏ ? ਰੋਟੀਆਂ ਤਾਂ ਸਾਡੇ ਭਾਂਡਿਆਂ ਵਿੱਚੋਂ ਮੁੱਕ ਗਈਆਂ ਹਨ ਅਤੇ ਪਰਮੇਸ਼ੁਰ ਦੇ ਦਾਸ ਲਈ ਸਾਡੇ ਕੋਲ ਕੋਈ ਸੁਗਾਤ ਨਹੀਂ ਹੈ । ਸਾਡੇ ਕੋਲ ਹੈ ਕੀ ?
1 Samuel 25:27 in Panjabi 27 ਹੁਣ ਇਹ ਭੇਟ ਜੋ ਤੁਹਾਡੀ ਦਾਸੀ ਮੇਰੇ ਮਹਾਰਾਜ ਦੇ ਸਾਹਮਣੇ ਲਿਆਈ ਹੈ ਸੋ ਉਨ੍ਹਾਂ ਜੁਆਨਾਂ ਨੂੰ ਜੋ ਮੇਰੇ ਮਹਾਰਾਜ ਦੇ ਮਗਰ ਲੱਗਦੇ ਹਨ ਦਿੱਤੀ ਜਾਵੇ ।
1 Kings 4:21 in Panjabi 21 ਸੁਲੇਮਾਨ ਸਾਰੀਆਂ ਪਾਤਸ਼ਾਹੀਆਂ ਉੱਤੇ ਰਾਜ ਕਰਦਾ ਸੀ, ਫਰਾਤ ਦਰਿਆ ਤੋਂ ਲੈ ਕੇ ਫ਼ਲਿਸਤੀਨ ਤੱਕ ਅਤੇ ਮਿਸਰ ਦੀ ਹੱਦ ਤੱਕ । ਉਹ ਉਸ ਨੂੰ ਨਜ਼ਰਾਨੇ ਦਿੰਦੇ ਸਨ ਅਤੇ ਸੁਲੇਮਾਨ ਦੇ ਜੀਵਨ ਦੇ ਸਾਰੇ ਦਿਨ ਉਸ ਦੀ ਸੇਵਾ ਕਰਦੇ ਰਹੇ ।
1 Kings 10:15 in Panjabi 15 ਉਸ ਤੋਂ ਬਿਨਾਂ ਹੋਰ ਵੀ ਜਿਹੜਾ ਵਪਾਰੀਆਂ ਕੋਲੋਂ ਤੇ ਸੋਦਾਗਰਾਂ ਤੋਂ ਅਤੇ ਅਰਬ ਦੇ ਸਾਰੇ ਰਾਜਿਆਂ ਕੋਲੋਂ ਤੇ ਦੇਸ ਦੇ ਹਾਕਮਾਂ ਕੋਲੋਂ ਆਉਂਦਾ ਸੀ ।
1 Kings 10:25 in Panjabi 25 ਉਨ੍ਹਾਂ ਵਿੱਚੋਂ ਹਰ ਮਨੁੱਖ ਆਪਣਾ ਨਜ਼ਰਾਨਾ ਅਰਥਾਤ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ, ਬਸਤਰ, ਸ਼ਸਤਰ, ਮਸਾਲਾ, ਘੋੜੇ ਅਤੇ ਖੱਚਰਾਂ ਸਾਲ ਦੇ ਸਾਲ ਲਿਆਉਂਦਾ ਹੁੰਦਾ ਸੀ ।
1 Kings 15:19 in Panjabi 19 ਉਹ ਨੇਮ ਜੋ ਮੇਰੇ ਤੇਰੇ ਵਿੱਚ ਹੈ ਅਤੇ ਮੇਰੇ ਪਿਤਾ ਅਤੇ ਤੇਰੇ ਪਿਤਾ ਦੇ ਵਿੱਚ ਸੀ ਵੇਖ ਮੈਂ ਤੇਰੇ ਕੋਲ ਚਾਂਦੀ ਅਤੇ ਸੋਨੇ ਦਾ ਗੱਫਾ ਭੇਜਦਾ ਹਾਂ ਕਿ ਤੂੰ ਜਾ ਕੇ ਆਪਣਾ ਨੇਮ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲੋਂ ਤੋੜ ਲਵੇਂ ਤਾਂ ਜੋ ਉਹ ਮੇਰੇ ਕੋਲੋਂ ਮੁੜ ਜਾਵੇ ।
2 Kings 8:8 in Panjabi 8 ਰਾਜਾ ਨੇ ਹਜ਼ਾਏਲ ਅਧਿਕਾਰੀ ਨੂੰ ਆਖਿਆ, ਆਪਣੇ ਹੱਥ ਵਿੱਚ ਭੇਂਟ ਲੈ ਕੇ ਪਰਮੇਸ਼ੁਰ ਦੇ ਜਨ ਨੂੰ ਮਿਲਣ ਲਈ ਜਾ ਅਤੇ ਉਸ ਦੇ ਰਾਹੀਂ ਯਹੋਵਾਹ ਕੋਲੋਂ ਪੁੱਛ, “ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਂਵਾਂਗਾ ? ”
2 Kings 16:8 in Panjabi 8 ਆਹਾਜ਼ ਨੇ ਉਹ ਚਾਂਦੀ ਅਤੇ ਸੋਨਾ ਜੋ ਯਹੋਵਾਹ ਦੇ ਭਵਨ ਅਤੇ ਰਾਜਾ ਦੇ ਮਹਿਲ ਦੇ ਖਜ਼ਾਨਿਆਂ ਵਿੱਚ ਮਿਲਿਆ, ਲੈ ਕੇ ਅੱਸ਼ੂਰ ਦੇ ਰਾਜਾ ਨੂੰ ਰਿਸ਼ਵਤ ਭੇਜੀ ।
2 Kings 20:12 in Panjabi 12 ਉਸ ਵੇਲੇ ਬਾਬਲ ਦੇ ਰਾਜਾ ਬਲਦਾਨ ਦੇ ਪੁੱਤਰ ਬਰੋਦਕ-ਬਲਦਾਨ ਨੇ ਹਿਜ਼ਕੀਯਾਹ ਨੂੰ ਸੁਗਾਤ ਅਤੇ ਚਿੱਠੀਆਂ ਭੇਜੀਆਂ, ਕਿਉਂ ਜੋ ਉਸ ਨੇ ਸੁਣਿਆ ਸੀ ਕਿ ਹਿਜ਼ਕੀਯਾਹ ਬੀਮਾਰ ਹੋ ਗਿਆ ਸੀ ।
Esther 4:16 in Panjabi 16 “ਤੂੰ ਜਾ ਕੇ ਸ਼ੂਸ਼ਨ ਦੇ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਤੁਸੀਂ ਸਾਰੇ ਮਿਲ ਕੇ ਮੇਰੇ ਲਈ ਵਰਤ ਰੱਖੋ, ਤਿੰਨ ਦਿਨ, ਤਿੰਨ ਰਾਤ ਤੱਕ ਨਾ ਕੁਝ ਖਾਣਾ ਅਤੇ ਨਾ ਪੀਣਾ । ਮੈਂ ਵੀ ਆਪਣੀਆਂ ਸਹੇਲੀਆਂ ਸਮੇਤ ਇਸੇ ਤਰ੍ਹਾਂ ਹੀ ਵਰਤ ਰੱਖਾਂਗੀ ਅਤੇ ਇਸੇ ਤਰ੍ਹਾਂ ਹੀ ਮੈਂ ਨਿਯਮ ਦੇ ਵਿਰੁੱਧ ਰਾਜਾ ਦੇ ਕੋਲ ਅੰਦਰ ਜਾਵਾਂਗੀ । ਅਤੇ ਜੇਕਰ ਮੈਂ ਨਾਸ ਹੋ ਗਈ ਤਾਂ ਹੋ ਗਈ ।”
Psalm 68:29 in Panjabi 29 ਤੇਰੀ ਹੈਕਲ ਦੇ ਕਾਰਨ ਜੋ ਯਰੂਸ਼ਲਮ ਵਿੱਚ ਹੈ ਰਾਜੇ ਤੇਰੇ ਲਈ ਭੇਟ ਲਿਆਉਣਗੇ ।
Psalm 72:10 in Panjabi 10 ਤਰਸ਼ੀਸ਼ ਅਤੇ ਟਾਪੂਆਂ ਦੇ ਰਾਜੇ ਭੇਟ ਲਿਆਉਣਗੇ, ਸ਼ਬਾ ਤੇ ਸਬਾ ਦੇ ਰਾਜੇ ਨਜ਼ਰਾਨੇ ਪਹੁੰਚਾਉਣਗੇ,
Psalm 76:11 in Panjabi 11 ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਸੁੱਖਣਾਂ ਸੁੱਖੋ ਅਤੇ ਪੂਰੀਆਂ ਵੀ ਕਰੋ, ਜਿਹੜੇ ਉਸ ਦੇ ਆਲੇ-ਦੁਆਲੇ ਹਨ, ਓਹ ਸੱਭੇ ਉਸ ਦੇ ਲਈ ਜਿਸ ਤੋਂ ਡਰਨਾ ਚਾਹੀਦਾ ਹੈ ਭੇਟਾਂ ਲਿਆਉਣ ।
Proverbs 17:18 in Panjabi 18 ਬੇਸਮਝ ਆਦਮੀ ਹੱਥ ਮਾਰਦਾ ਹੈ, ਅਤੇ ਆਪਣੇ ਗੁਆਂਢੀ ਦੇ ਸਾਹਮਣੇ ਜ਼ਮਾਨਤੀ ਬਣ ਜਾਂਦਾ ਹੈ ।
Proverbs 18:16 in Panjabi 16 ਨਜ਼ਰਾਨਾ ਆਦਮੀ ਦੇ ਲਈ ਰਾਹ ਖੋਲ੍ਹ ਦਿੰਦਾ ਹੈ, ਅਤੇ ਉਹ ਨੂੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ ।
Proverbs 19:6 in Panjabi 6 ਪਰਉਪਕਾਰੀ ਦੇ ਬਹੁਤੇ ਲੋਕ ਤਰਲੇ ਕਰਦੇ ਹਨ, ਅਤੇ ਦਾਨੀ ਦੇ ਸੱਭੇ ਮਿੱਤਰ ਬਣ ਜਾਂਦੇ ਹਨ ।
Proverbs 21:14 in Panjabi 14 ਗੁਪਤ ਵਿੱਚ ਦਿੱਤੀ ਹੋਈ ਭੇਟ ਨਾਲ ਕ੍ਰੋਧ, ਅਤੇ ਬੁੱਕਲ ਵਿੱਚ ਦਿੱਤੀ ਹੋਈ ਵੱਢੀ ਨਾਲ ਡਾਢਾ ਗੁੱਸਾ ਠੰਡਾ ਪੈ ਜਾਂਦਾ ਹੈ ।
Song of Solomon 4:10 in Panjabi 10 ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਤੇਰਾ ਪ੍ਰੇਮ ਕਿੰਨਾ ਸੋਹਣਾ ਹੈ, ਤੇਰਾ ਪ੍ਰੇਮ ਮਧ ਨਾਲੋਂ, ਅਤੇ ਤੇਰੇ ਅਤਰ ਦੀ ਸੁਗੰਧ ਸਾਰਿਆਂ ਮਸਾਲਿਆਂ ਨਾਲੋਂ ਕਿੰਨੀ ਚੰਗੀ ਹੈ !
Song of Solomon 4:14 in Panjabi 14 ਜਟਾਂ ਮਾਸੀ ਅਤੇ ਕੇਸਰ, ਬੇਦ-ਮੁਸ਼ਕ ਅਤੇ ਦਾਲਚੀਨੀ, ਲੁਬਾਨ ਦੇ ਸਾਰੇ ਰੁੱਖ, ਗੰਧਰਸ ਤੇ ਕੇਉੜਾ ਸਭ ਉੱਤਮ ਮਸਾਲੇ ਹੁੰਦੇ ਹਨ ।
Song of Solomon 8:14 in Panjabi 14 ਹੇ ਮੇਰੇ ਬਾਲਮ, ਛੇਤੀ ਕਰ, ਮਸਾਲਿਆਂ ਦੇ ਪਹਾੜਾਂ ਉੱਤੇ ਚਕਾਰੇ ਜਾਂ ਜੁਆਨ ਹਿਰਨਾਂ ਵਾਂਗੂੰ ਬਣ ਜਾ !
Jeremiah 8:22 in Panjabi 22 ਕੀ ਗਿਲਾਆਦ ਵਿੱਚ ਬਲਸਾਨ ਦਾ ਰੋਗਨ ਹੈ ਨਹੀਂ ? ਕੀ ਉੱਥੇ ਕੋਈ ਤਬੀਬ ਨਹੀਂ ? ਫਿਰ ਕਿਉਂ ਮੇਰੀ ਪਰਜਾ ਦੀ ਧੀ ਤਕੜੀ ਨਹੀਂ ਹੁੰਦੀ ? ।
Ezekiel 27:15 in Panjabi 15 ਦਦਾਨੀ ਤੇਰੇ ਵਪਾਰੀ ਸਨ, ਬਹੁਤ ਸਾਰੇ ਟਾਪੂ ਵਪਾਰ ਦੇ ਲਈ ਤੇਰੇ ਹੱਥ ਵਿੱਚ ਸਨ । ਉਹ ਹਾਥੀ ਦੰਦ ਅਤੇ ਆਬਨੂਸ ਤੇਰੇ ਕੋਲ ਵਟਾਉਣ ਲਈ ਲਿਆਉਂਦੇ ਸਨ ।
Ezekiel 27:17 in Panjabi 17 ਯਹੂਦਾਹ ਅਤੇ ਇਸਰਾਏਲ ਦਾ ਦੇਸ ਉਹ ਤੇਰੇ ਵਪਾਰੀ ਸਨ, ਉਹ ਮਿੰਨੀਥ ਅਤੇ ਪਨਗ ਦੀ ਕਣਕ, ਸ਼ਹਿਦ, ਤੇਲ ਅਤੇ ਬਲਸਾਨ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ ।
Acts 21:14 in Panjabi 14 ਜਦੋਂ ਉਹ ਨੇ ਨਾ ਮੰਨਿਆ ਤਾਂ ਅਸੀਂ ਇਹ ਕਹਿ ਕੇ ਚੁੱਪ ਰਹੇ ਕਿ ਪ੍ਰਭੂ ਦੀ ਮਰਜ਼ੀ ਪੂਰੀ ਹੋਵੇ ।