Genesis 41:8 in Panjabi 8 ਅਤੇ ਸਵੇਰੇ ਹੀ ਉਸ ਦਾ ਮਨ ਬੇਚੈਨ ਹੋ ਗਿਆ ਤਾਂ ਉਸ ਨੇ ਮਿਸਰ ਦੇ ਸਾਰੇ ਜਾਦੂਗਰ ਅਤੇ ਸਾਰੇ ਜੋਤਸ਼ੀ ਸੱਦ ਲਏ, ਤਦ ਫ਼ਿਰਊਨ ਨੇ ਉਨ੍ਹਾਂ ਨੂੰ ਆਪਣੇ ਸੁਫ਼ਨੇ ਦੱਸੇ ਪਰ ਕੋਈ ਵੀ ਫ਼ਿਰਊਨ ਨੂੰ ਉਨ੍ਹਾਂ ਦਾ ਅਰਥ ਨਾ ਦੱਸ ਸਕਿਆ ।
Other Translations King James Version (KJV) And it came to pass in the morning that his spirit was troubled; and he sent and called for all the magicians of Egypt, and all the wise men thereof: and Pharaoh told them his dream; but there was none that could interpret them unto Pharaoh.
American Standard Version (ASV) And it came to pass in the morning that his spirit was troubled; and he sent and called for all the magicians of Egypt, and all the wise men thereof: and Pharaoh told them his dream; but there was none that could interpret them unto Pharaoh.
Bible in Basic English (BBE) And in the morning his spirit was troubled; and he sent for all the wise men of Egypt and all the holy men, and put his dream before them, but no one was able to give him the sense of it.
Darby English Bible (DBY) And it came to pass in the morning, that his spirit was troubled; and he sent and called for all the scribes of Egypt, and all the sages who were therein, and Pharaoh told them his dream; but [there was] none to interpret them to Pharaoh.
Webster's Bible (WBT) And it came to pass in the morning, that his spirit was troubled; and he sent and called for all the magicians of Egypt, and all the wise men thereof: and Pharaoh told them his dream; but there was none that could interpret them to Pharaoh.
World English Bible (WEB) It happened in the morning that his spirit was troubled, and he sent and called for all the magicians of Egypt, and all the wise men of it. Pharaoh told them his dream, but there was no one who could interpret them to Pharaoh.
Young's Literal Translation (YLT) And it cometh to pass in the morning, that his spirit is moved, and he sendeth and calleth all the scribes of Egypt, and all its wise men, and Pharaoh recounteth to them his dream, and there is no interpreter of them to Pharaoh.
Cross Reference Genesis 40:6 in Panjabi 6 ਜਦ ਯੂਸੁਫ਼ ਸਵੇਰੇ ਉਨ੍ਹਾਂ ਦੇ ਕੋਲ ਅੰਦਰ ਗਿਆ ਅਤੇ ਉਨ੍ਹਾਂ ਨੂੰ ਵੇਖਿਆ ਤਾਂ ਵੇਖੋ ਉਹ ਉਦਾਸ ਸਨ ।
Genesis 40:8 in Panjabi 8 ਤਦ ਉਨ੍ਹਾਂ ਨੇ ਉਸ ਨੂੰ ਆਖਿਆ, ਅਸੀਂ ਇੱਕ ਸੁਫ਼ਨਾ ਵੇਖਿਆ ਹੈ, ਜਿਸ ਦਾ ਅਰਥ ਦੱਸਣ ਵਾਲਾ ਕੋਈ ਨਹੀਂ ਹੈ ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਕੀ ਸੁਫ਼ਨਿਆਂ ਦਾ ਅਰਥ ਦੱਸਣਾ ਪਰਮੇਸ਼ੁਰ ਦਾ ਕੰਮ ਨਹੀਂ ਹੈ ? ਤੁਸੀਂ ਆਪਣੇ-ਆਪਣੇ ਸੁਫ਼ਨੇ ਮੈਨੂੰ ਦੱਸੋ ?
Exodus 7:11 in Panjabi 11 ਫਿਰ ਫ਼ਿਰਊਨ ਨੇ ਵੀ ਸਿਆਣਿਆਂ ਅਤੇ ਮੰਤਰੀਆਂ ਨੂੰ ਸੱਦਿਆ ਤਦ ਮਿਸਰ ਦੇ ਜਾਦੂਗਰਾਂ ਨੇ ਵੀ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ ।
Exodus 7:22 in Panjabi 22 ਤਦ ਮਿਸਰ ਦੇ ਜਾਦੂਗਰਾਂ ਨੇ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ ਪਰ ਫ਼ਿਰਊਨ ਦਾ ਮਨ ਕਠੋਰ ਹੋ ਗਿਆ ਜੋ ਉਸ ਨੇ ਉਨ੍ਹਾਂ ਦੀ ਨਾ ਸੁਣੀ, ਜਿਵੇਂ ਯਹੋਵਾਹ ਨੇ ਆਖਿਆ ਸੀ ।
Exodus 8:7 in Panjabi 7 ਤਦ ਜਾਦੂਗਰਾਂ ਨੇ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ ਅਤੇ ਮਿਸਰ ਦੇਸ ਉੱਤੇ ਡੱਡੂ ਲੈ ਆਏ ।
Exodus 8:18 in Panjabi 18 ਤਦ ਜਾਦੂਗਰਾਂ ਨੇ ਆਪਣੇ ਜੰਤਰਾਂ-ਮੰਤਰਾਂ ਨਾਲ ਜਤਨ ਕੀਤਾ ਕਿ ਉਹ ਜੂੰਆਂ ਲੈ ਆਉਣ ਪਰ ਉਹ ਲਿਆ ਨਾ ਸਕੇ ਅਤੇ ਆਦਮੀ ਅਤੇ ਡੰਗਰ ਉੱਤੇ ਜੂੰਆਂ ਹੀ ਜੂੰਆਂ ਸਨ ।
Exodus 9:11 in Panjabi 11 ਤਾਂ ਜਾਦੂਗਰ ਅੰਗਿਆਰਿਆਂ ਦੇ ਕਾਰਨ ਮੂਸਾ ਦੇ ਅੱਗੇ ਖੜੇ ਨਾ ਹੋ ਸਕੇ ਕਿਉਂ ਜੋ ਜਾਦੂਗਰਾਂ ਅਤੇ ਸਾਰੇ ਮਿਸਰੀਆਂ ਦੇ ਅੰਗਿਆਰੇ ਨਿੱਕਲੇ ਹੋਏ ਸਨ ।
Leviticus 19:31 in Panjabi 31 ਤੁਸੀਂ ਝਾੜਾ-ਫੂਕੀ ਕਰਨ ਵਾਲਿਆਂ ਅਤੇ ਭੂਤ ਕੱਢਣ ਵਾਲਿਆਂ ਵੱਲ ਨਾ ਮੁੜਨਾ ਅਤੇ ਉਨ੍ਹਾਂ ਦੇ ਪਿੱਛੇ ਲੱਗ ਕੇ ਭ੍ਰਿਸ਼ਟ ਨਾ ਹੋ ਜਾਣਾ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।
Leviticus 20:6 in Panjabi 6 ਅਤੇ ਜਿਹੜਾ ਝਾੜਾ-ਫੂਕੀ ਕਰਨ ਵਾਲਿਆਂ ਜਾਂ ਭੂਤ ਕੱਢਣ ਵਾਲਿਆਂ ਦੇ ਪਿੱਛੇ ਲੱਗ ਕੇ ਜਨਾਹ ਕਰੇ ਤਾਂ ਮੈਂ ਉਸ ਮਨੁੱਖ ਦਾ ਵਿਰੋਧੀ ਬਣ ਕੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਨਾਸ਼ ਕਰ ਦਿਆਂਗਾ ।
Deuteronomy 18:9 in Panjabi 9 ਜਦ ਤੁਸੀਂ ਉਸ ਦੇਸ਼ ਵਿੱਚ ਪਹੁੰਚ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਤਦ ਤੁਸੀਂ ਉੱਥੋਂ ਦੀਆਂ ਕੌਮਾਂ ਦੇ ਵਾਂਗੂੰ ਘਿਣਾਉਣੇ ਕੰਮ ਕਰਨੇ ਨਾ ਸਿੱਖਿਓ ।
Job 5:12 in Panjabi 12 ਉਹ ਚਲਾਕਾਂ ਦੀਆਂ ਯੋਜਨਾਵਾਂ ਨੂੰ ਵਿਅਰਥ ਕਰ ਦਿੰਦਾ ਹੈ, ਅਤੇ ਉਹਨਾਂ ਦੇ ਹੱਥ ਸਫ਼ਲ ਨਹੀਂ ਹੁੰਦੇ ।
Psalm 25:14 in Panjabi 14 ਯਹੋਵਾਹ ਦਾ ਭੇਤ ਉਸ ਦੇ ਡਰ ਮੰਨਣ ਵਾਲਿਆਂ ਦੇ ਲਈ ਹੈ, ਅਤੇ ਉਹ ਆਪਣਾ ਨੇਮ ਉਨ੍ਹਾਂ ਨੂੰ ਦੱਸੇਗਾ ।
Isaiah 8:19 in Panjabi 19 ਜਦ ਲੋਕ ਤੁਹਾਨੂੰ ਆਖਣ ਕਿ ਆਓ ਭੂਤਾਂ ਨੂੰ ਕੱਢਣ ਵਾਲਿਆਂ ਜਾਂ ਜਿੰਨ੍ਹ ਤੋਂ ਪੁੱਛਾਂ ਲੈਣ ਵਾਲਿਆਂ ਤੋਂ ਪੁੱਛੋ, ਜਿਹੜੇ ਘੁਸਰ-ਮੁਸਰ ਅਤੇ ਬੁੜ-ਬੁੜ ਕਰਦੇ ਹਨ, ਤਦ ਤੁਸੀਂ ਇਹ ਉੱਤਰ ਦੇਣਾ - ਭਲਾ, ਲੋਕ ਆਪਣੇ ਪਰਮੇਸ਼ੁਰ ਨੂੰ ਨਾ ਪੁੱਛਣ ? ਕੀ ਜੀਉਂਦਿਆਂ ਦੇ ਲਈ ਮੁਰਦਿਆਂ ਨੂੰ ਪੁੱਛਣਾ ਚਾਹੀਦਾ ਹੈ ?
Isaiah 19:3 in Panjabi 3 ਮਿਸਰੀਆਂ ਦੀ ਬੁੱਧ ਉਨ੍ਹਾਂ ਦੇ ਵਿੱਚੋਂ ਖਾਲੀ ਕੀਤੀ ਜਾਵੇਗੀ, ਮੈਂ ਉਨ੍ਹਾਂ ਦੀਆਂ ਜੁਗਤੀਆਂ ਨੂੰ ਅਸਫ਼ਲ ਕਰਾਂਗਾ, ਉਹ ਬੁੱਤਾਂ ਤੋਂ ਪੁੱਛ-ਗਿੱਛ ਕਰਨਗੇ, ਅਤੇ ਨਾਲੇ ਮੰਤ੍ਰੀਆਂ ਅਤੇ ਭੂਤ-ਮਿੱਤ੍ਰਾਂ ਅਤੇ ਦਿਓ-ਯਾਰਾਂ ਤੋਂ ਵੀ ।
Isaiah 19:11 in Panjabi 11 ਸੋਆਨ ਦੇ ਹਾਕਮ ਨਿਰੇ ਮੂਰਖ ਹੀ ਹਨ, ਫ਼ਿਰਊਨ ਦੇ ਸਿਆਣੇ ਸਲਾਹਕਾਰਾਂ ਦੀ ਸਲਾਹ ਖਚਰਪੁਣਾ ਹੀ ਹੈ । ਫੇਰ ਤੁਸੀਂ ਕਿਵੇਂ ਫ਼ਿਰਊਨ ਨੂੰ ਆਖਦੇ ਹੋ, ਮੈਂ ਸਿਆਣਿਆਂ ਦਾ ਪੁੱਤਰ ਹਾਂ, ਅਤੇ ਪ੍ਰਾਚੀਨ ਦੇ ਰਾਜਿਆਂ ਦੀ ਅੰਸ ਹਾਂ ?
Isaiah 29:14 in Panjabi 14 ਇਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ ਅਚਰਜ ਕੰਮ ਕਰਾਂਗਾ, ਅਚਰਜ ਅਤੇ ਅਜੂਬਾ ਕੰਮ, ਅਤੇ ਉਹਨਾਂ ਦੇ ਬੁੱਧੀਵਾਨਾਂ ਦੀ ਬੁੱਧ ਨਾਸ ਹੋ ਜਾਵੇਗੀ, ਅਤੇ ਉਹਨਾਂ ਦੇ ਚਤਰਿਆਂ ਦੀ ਚਤਰਾਈ ਲੁਕਾਈ ਜਾਵੇਗੀ ।
Isaiah 47:12 in Panjabi 12 ਤੂੰ ਆਪਣੀਆਂ ਝਾੜਾ-ਫੂਕੀਆਂ ਵਿੱਚ, ਅਤੇ ਆਪਣੀਆਂ ਜਾਦੂਗਰੀਆਂ ਦੇ ਵਾਧੇ ਵਿੱਚ ਕਾਇਮ ਰਹਿ, ਜਿਨ੍ਹਾਂ ਵਿੱਚ ਤੂੰ ਆਪਣੀ ਜੁਆਨੀ ਤੋਂ ਮਿਹਨਤ ਕੀਤੀ, ਸ਼ਾਇਦ ਤੈਨੂੰ ਲਾਭ ਹੋ ਸੱਕੇ, ਸ਼ਾਇਦ ਤੂੰ ਉਹਨਾਂ ਨੂੰ ਡਰਾ ਸਕੇਂ !
Daniel 1:20 in Panjabi 20 ਬੁੱਧ ਤੇ ਸਮਝ ਦੇ ਵਿਖੇ ਜੋ ਕੁਝ ਰਾਜਾ ਉਹਨਾਂ ਨੂੰ ਪੁੱਛਦਾ ਸੀ, ਉਸ ਵਿੱਚ ਉਹ ਸਾਰੇ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਜਿਹੜੇ ਉਹ ਦੇ ਸਾਰੇ ਦੇਸ਼ ਵਿੱਚ ਸਨ, ਦਸ ਗੁਣਾਂ ਨਿਪੁੰਨ ਸਨ ।
Daniel 2:1 in Panjabi 1 ਨਬੂਕਦਨੱਸਰ ਨੇ ਆਪਣੇ ਰਾਜ ਦੇ ਦੂਜੇ ਸਾਲ ਵਿੱਚ ਅਜਿਹੇ ਸੁਫ਼ਨੇ ਵੇਖੇ, ਜਿਸ ਕਾਰਨ ਉਸ ਦੀ ਜਾਨ ਘਬਰਾ ਗਈ ਅਤੇ ਉਹ ਦੀ ਨੀਂਦ ਜਾਂਦੀ ਰਹੀ ।
Daniel 2:27 in Panjabi 27 ਦਾਨੀਏਲ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਉਹ ਭੇਤ ਜੋ ਰਾਜਾ ਪੁੱਛਦਾ ਹੈ ਨਾ ਤੇ ਗਿਆਨੀ ਨਾ ਜਾਦੂਗਰ ਨਾ ਮੰਤਰੀ ਨਾ ਅਗੰਮ ਜਾਣੀ ਰਾਜੇ ਨੂੰ ਦੱਸ ਸਕਦੇ ਹਨ,
Daniel 4:5 in Panjabi 5 ਮੈਂ ਇੱਕ ਅਜਿਹਾ ਸੁਫ਼ਨਾ ਵੇਖਿਆ ਜਿਸ ਦੇ ਕਾਰਨ ਮੈਂ ਡਰਿਆ ਅਤੇ ਉਹਨਾਂ ਖ਼ਿਆਲਾਂ ਦੇ ਕਾਰਨ ਜੋ ਮੈਂ ਆਪਣੇ ਪਲੰਘ ਉੱਤੇ ਕੀਤੇ ਅਤੇ ਜਿਹਨਾਂ ਗੱਲਾਂ ਨੂੰ ਮੈਂ ਦੇਖਿਆ ਉਸ ਕਾਰਨ ਮੈਂ ਘਬਰਾ ਗਿਆ ।
Daniel 4:7 in Panjabi 7 ਤਦ ਜਾਦੂਗਰ, ਜੋਤਸ਼ੀ, ਕਸਦੀ ਤੇ ਅਗੰਮ-ਵਾਚਕ ਹਾਜ਼ਰ ਹੋਏ ਤਾਂ ਮੈਂ ਸੁਫ਼ਨਾ ਉਹਨਾਂ ਦੇ ਅੱਗੇ ਸੁਣਾਇਆ ਪਰ ਉਹਨਾਂ ਨੇ ਮੈਨੂੰ ਉਹ ਦਾ ਅਰਥ ਨਾ ਦੱਸਿਆ ।
Daniel 4:19 in Panjabi 19 ਤਦ ਦਾਨੀਏਲ ਜਿਸ ਦਾ ਨਾਮ ਬੇਲਟਸ਼ਸੱਰ ਵੀ ਸੀ ਕੁਝ ਦੇਰ ਤੱਕ ਚੁੱਪ ਰਿਹਾ ਅਤੇ ਆਪਣੇ ਖ਼ਿਆਲਾਂ ਤੋਂ ਘਬਰਾਇਆ । ਰਾਜੇ ਨੇ ਉੱਤਰ ਦੇ ਕੇ ਉਸ ਨੂੰ ਆਖਿਆ, ਹੇ ਬੇਲਟਸ਼ਸੱਰ ਸੁਫ਼ਨੇ ਤੋਂ ਤੇ ਉਹ ਦੇ ਅਰਥ ਤੋਂ ਨਾ ਘਬਰਾ ! ਬੇਲਟਸ਼ਸੱਰ ਨੇ ਉੱਤਰ ਦੇ ਕੇ ਆਖਿਆ, ਹੇ ਮੇਰੇ ਸਵਾਮੀ, ਇਹ ਸੁਫ਼ਨਾ ਤੇਰੇ ਨਾਲ ਵੈਰ ਰੱਖਣ ਵਾਲਿਆਂ ਦੇ ਲਈ ਤੇ ਉਹ ਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ !
Daniel 5:6 in Panjabi 6 ਤਦ ਰਾਜਾ ਘਬਰਾ ਗਿਆ ਅਤੇ ਉਹ ਦੀਆਂ ਚਿੰਤਾਂ ਨੇ ਉਹ ਨੂੰ ਪਰੇਸ਼ਾਨ ਕੀਤਾ ਐਥੋਂ ਤੱਕ ਕਿ ਉਹ ਦੇ ਲੱਕ ਦੇ ਜੋੜ ਢਿੱਲੇ ਪੈ ਗਏ ਤੇ ਉਹ ਦੇ ਗੋਡੇ ਇੱਕ ਦੂਜੇ ਨਾਲ ਟਕਰਾਉਣ ਲੱਗ ਪਏ ।
Daniel 5:11 in Panjabi 11 ਤੇਰੇ ਰਾਜ ਵਿੱਚ ਇੱਕ ਮਨੁੱਖ ਹੈ, ਜਿਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ ਅਤੇ ਤੇਰੇ ਪਿਤਾ ਦੇ ਦਿਨਾਂ ਵਿੱਚ ਚਾਨਣ ਤੇ ਸਮਝ ਤੇ ਬੁੱਧ ਦੇਵਤਿਆਂ ਦੀ ਬੁੱਧ ਵਰਗੀ ਉਸ ਵਿੱਚ ਪਾਈ ਜਾਂਦੀ ਸੀ ਜਿਹ ਨੂੰ ਤੇਰੇ ਪਿਤਾ ਮਹਾਰਾਜਾ ਨਬੂਕਦਨੱਸਰ ਨੇ, ਹਾਂ, ਤੇਰੇ ਪਿਤਾ ਨੇ ਜਾਦੂਗਰਾਂ, ਜੋਤਸ਼ੀਆਂ,ਕਸਦੀਆਂ ਤੇ ਅਗੰਮ ਵਿਦਵਾਨਾਂ ਦਾ ਮੁਖੀਆ ਨਿਯੁਕਤ ਕੀਤਾ ਸੀ ।
Daniel 7:28 in Panjabi 28 ਉਹ ਗੱਲ ਐਥੇ ਮੁੱਕ ਗਈ । ਮੈਂ ਜੋ ਦਾਨੀਏਲ ਹਾਂ, ਮੇਰੀਆਂ ਚਿੰਤਾ ਨੇ ਮੈਨੂੰ ਡਾਢਾ ਘਬਰਾ ਦਿੱਤਾ ਅਤੇ ਮੇਰੇ ਮੂੰਹ ਦਾ ਰੰਗ ਬਦਲ ਗਿਆ ਪਰ ਮੈਂ ਇਹ ਗੱਲਾਂ ਆਪਣੇ ਮਨ ਵਿੱਚ ਰੱਖੀਆਂ ।
Daniel 8:27 in Panjabi 27 ਮੈਨੂੰ, ਦਾਨੀਏਲ ਨੂੰ ਮੂਰਛਾ ਪੈ ਗਈ ਅਤੇ ਕਈਆਂ ਦਿਨਾਂ ਤੱਕ ਬਿਮਾਰ ਪਿਆ ਰਿਹਾ, ਫਿਰ ਉਹ ਦੇ ਪਿੱਛੋਂ ਮੈਂ ਉੱਠਿਆ ਅਤੇ ਰਾਜੇ ਦਾ ਕੰਮ-ਧੰਦਾ ਕਰਨ ਲੱਗਾ ਅਤੇ ਦਰਸ਼ਣ ਨਾਲ ਘਾਬਰਦਾ ਰਿਹਾ ਪਰ ਉਹ ਨੂੰ ਕਿਸੇ ਨੇ ਨਾ ਜਾਣਿਆ ।
Habakkuk 3:16 in Panjabi 16 ਮੈਂ ਸੁਣਿਆ ਅਤੇ ਮੇਰਾ ਕਾਲਜਾ ਕੰਬਣ ਲੱਗਾ, ਉਸ ਦੀ ਅਵਾਜ਼ ਤੋਂ ਮੇਰੇ ਬੁੱਲ੍ਹ ਥਰਥਰਾ ਗਏ, ਮੇਰੀਆਂ ਹੱਡੀਆਂ ਸੜਨ ਲੱਗੀਆਂ, ਮੈਂ ਆਪਣੇ ਸਥਾਨ ਤੇ ਖੜ੍ਹਾ-ਖੜ੍ਹਾ ਕੰਬਣ ਲੱਗਾ, ਇਸ ਲਈ ਮੈਂ ਅਰਾਮ ਨਾਲ ਬਿਪਤਾ ਦੇ ਦਿਨ ਨੂੰ ਉਡੀਕਾਂਗਾ, ਭਈ ਉਹ ਉਹਨਾਂ ਲੋਕਾਂ ਉੱਤੇ ਆਵੇ, ਜੋ ਸਾਡੇ ਉੱਤੇ ਚੜ੍ਹਾਈ ਕਰਦੇ ਹਨ ।
Matthew 2:1 in Panjabi 1 ਰਾਜਾ ਹੇਰੋਦੇਸ ਦੇ ਦਿਨਾਂ ਵਿੱਚ ਯਹੂਦਿਯਾ ਦੇ ਬੈਤਲਹਮ ਵਿੱਚ, ਜਦ ਯਿਸੂ ਦਾ ਜਨਮ ਹੋਇਆ ਤਾਂ ਵੇਖੋ, ਕਈ ਵਿਦਵਾਨ ਖੋਜੀ ਪੂਰਬ ਵੱਲੋਂ ਯਰੂਸ਼ਲਮ ਵਿੱਚ ਆ ਕੇ ਪੁੱਛਣ ਲੱਗੇ,
Acts 7:22 in Panjabi 22 ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਉਹ ਸਭ ਕੰਮਾਂ ਅਤੇ ਬੋਲਣ ਵਿੱਚ ਸਮਰੱਥ ਸੀ ।
Acts 17:18 in Panjabi 18 ਅਪਿਕੂਰੀ ਅਤੇ ਸਤੋਇਕੀ ਸ਼ਾਸਤਰੀਆਂ ਵਿੱਚੋਂ ਵੀ ਕੁੱਝ ਉਸ ਨਾਲ ਵਾਦ-ਵਿਵਾਦ ਕਰਨ ਲੱਗੇ ਅਤੇ ਕਈਆਂ ਨੇ ਆਖਿਆ ਕਿ ਇਹ ਬਕਵਾਦੀ ਕੀ ਆਖਣਾ ਚਾਹੁੰਦਾ ਹੈ ? ਕਈ ਬੋਲੇ ਜੋ ਇਹ ਤਾਂ ਪਰਾਏ ਦੇਵਤਿਆਂ ਦਾ ਦੱਸਣ ਵਾਲਾ ਕੋਈ ਹੈ ਕਿਉਂ ਜੋ ਉਹ ਯਿਸੂ ਦੀ ਅਤੇ ਉਸ ਦੇ ਜੀ ਉੱਠਣ ਦੀ ਖੁਸ਼ਖਬਰੀ ਸੁਣਾਉਂਦਾ ਸੀ ।
1 Corinthians 1:19 in Panjabi 19 ਕਿਉਂ ਜੋ ਲਿਖਿਆ ਹੋਇਆ ਹੈ ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ, ਅਤੇ ਚਤਰਿਆਂ ਦੀ ਚਤਰਾਈ ਨੂੰ ਰੱਦ ਕਰਾਂਗਾ ।
1 Corinthians 3:18 in Panjabi 18 ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ । ਜੇ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਜੁੱਗ ਵਿੱਚ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਕਿ ਗਿਆਨੀ ਹੋ ਜਾਵੇ ।