Ezekiel 7:20 in Panjabi 20 ਉਹਨਾਂ ਨੇ ਆਪਣੇ ਸੋਹਣੇ ਗਹਿਣੇ ਹੰਕਾਰ ਲਈ ਵਰਤੇ ਅਤੇ ਉਹਨਾਂ ਨੇ ਉਹਨਾਂ ਦੇ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ ਅਤੇ ਭੈੜੀਆਂ ਵਸਤਾਂ ਬਣਾਈਆਂ, ਇਸ ਲਈ ਮੈਂ ਉਸ ਨੂੰ ਉਹਨਾਂ ਦੇ ਲਈ ਅਸ਼ੁੱਧ ਵਸਤੂ ਠਹਿਰਾਇਆ ।
Other Translations King James Version (KJV) As for the beauty of his ornament, he set it in majesty: but they made the images of their abominations and of their detestable things therein: therefore have I set it far from them.
American Standard Version (ASV) As for the beauty of his ornament, he set it in majesty; but they made the images of their abominations `and' their detestable things therein: therefore have I made it unto them as an unclean thing.
Bible in Basic English (BBE) As for their beautiful ornament, they had put it on high, and had made the images of their disgusting and hated things in it: for this cause I have made it an unclean thing to them.
Darby English Bible (DBY) And he set in majesty his beautiful ornament; but they made therein the images of their abominations [and] of their detestable things: therefore have I made it an impurity unto them.
World English Bible (WEB) As for the beauty of his ornament, he set it in majesty; but they made the images of their abominations [and] their detestable things therein: therefore have I made it to them as an unclean thing.
Young's Literal Translation (YLT) As to the beauty of his ornament, For excellency He set it, And the images of their abominations, Their detestable things -- they made in it, Therefore I have given it to them for impurity,
Cross Reference 2 Kings 21:4 in Panjabi 4 ਉਸ ਨੇ ਯਹੋਵਾਹ ਦੇ ਉਸ ਭਵਨ ਵਿੱਚ ਜਗਵੇਦੀਆਂ ਬਣਾਈਆਂ ਜਿਸ ਦੇ ਵਿਖੇ ਯਹੋਵਾਹ ਨੇ ਆਖਿਆ ਸੀ, ਮੈਂ ਯਰੂਸ਼ਲਮ ਵਿੱਚ ਆਪਣਾ ਨਾਮ ਰੱਖਾਂਗਾ ।
2 Kings 21:7 in Panjabi 7 ਉਸ ਨੇ ਆਪਣੀ ਉੱਕਰੀ ਹੋਈ ਅਸ਼ੇਰਾਹ ਦੇਵੀ ਦੇ ਉੱਚੀ ਮੂਰਤੀ ਨੂੰ ਉਸ ਭਵਨ ਵਿੱਚ ਦਿੱਤਾ, ਜਿਸ ਦੇ ਬਾਰੇ ਯਹੋਵਾਹ ਨੇ ਦਾਊਦ ਅਤੇ ਉਹ ਦੇ ਪੁੱਤਰ ਸੁਲੇਮਾਨ ਨੂੰ ਆਖਿਆ ਸੀ ਕਿ ਇਸ ਭਵਨ ਵਿੱਚ ਅਤੇ ਯਰੂਸ਼ਲਮ ਵਿੱਚ ਜਿਹ ਨੂੰ ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣ ਲਿਆ, ਸਦਾ ਤੱਕ ਆਪਣਾ ਨਾਮ ਰੱਖਾਂਗਾ ।
2 Kings 23:11 in Panjabi 11 ਅਤੇ ਉਹ ਨੇ ਉਨ੍ਹਾਂ ਘੋੜਿਆਂ ਨੂੰ ਜਿਨ੍ਹਾਂ ਨੂੰ ਯਹੂਦਾਹ ਦੇ ਰਾਜਾ ਨੇ ਸੂਰਜ ਲਈ ਅਰਪਣ ਕੀਤਾ ਸੀ, ਯਹੋਵਾਹ ਦੇ ਭਵਨ ਦੇ ਰਾਹ ਕੋਲੋਂ ਨਾਥਾਨ-ਮਲਕ ਖੋਜੇ ਦੀ ਕੋਠੜੀ ਦੇ ਲਾਗਿਓਂ ਜੋ ਬਸਤੀ ਦੇ ਅੰਦਰ ਸੀ ਕੱਢ ਦਿੱਤਾ । ਉਹ ਨੇ ਸੂਰਜ ਦੇ ਰਥਾਂ ਨੂੰ ਵੀ ਅੱਗ ਨਾਲ ਫੂਕ ਦਿੱਤਾ ।
1 Chronicles 29:1 in Panjabi 1 ਦਾਊਦ ਪਾਤਸ਼ਾਹ ਨੇ ਸਾਰੀ ਸਭਾ ਨੂੰ ਆਖਿਆ, ਮੇਰਾ ਪੁੱਤਰ ਸੁਲੇਮਾਨ ਜੋ ਇੱਕਲਾ ਪਰਮੇਸ਼ੁਰ ਨੇ ਚੁਣ ਲਿਆ ਹੈ, ਉਹ ਬਾਲਕ ਅਤੇ ਮਾਸੂਮ ਹੈ, ਪਰ ਕੰਮ ਬਹੁਤ ਵੱਡਾ ਹੈ ਕਿਉਂ ਜੋ ਉਹ ਭਵਨ ਮਨੁੱਖ ਦੇ ਲਈ ਨਹੀਂ ਸਗੋਂ ਯਹੋਵਾਹ ਪਰਮੇਸ਼ੁਰ ਦੇ ਲਈ ਹੋਵੇਗਾ ।
2 Chronicles 2:9 in Panjabi 9 ਕਿ ਮੇਰੇ ਲਈ ਬਹੁਤ ਸਾਰੀਆਂ ਸ਼ਤੀਰੀਆਂ ਤਿਆਰ ਕਰਨ ਕਿਉਂ ਜੋ ਜਿਹੜਾ ਭਵਨ ਮੈਂ ਬਣਾਉਣ ਵਾਲਾ ਹਾਂ ਉਹ ਮਹਾਨ ਤੇ ਅੱਤ ਅਚਰਜ ਹੋਵੇਗਾ
2 Chronicles 3:1 in Panjabi 1 ਤਦ ਸੁਲੇਮਾਨ ਯਰੂਸ਼ਲਮ ਵਿੱਚ ਮੋਰੀਯਾਹ ਪਹਾੜ ਉੱਤੇ ਉਸੇ ਥਾਂ ਯਹੋਵਾਹ ਦਾ ਭਵਨ ਬਣਾਉਣ ਲੱਗਾ ਜਿੱਥੇ ਉਹ ਦੇ ਪਿਤਾ ਦਾਊਦ ਨੂੰ ਉਸ ਦਾ ਦਰਸ਼ਣ ਹੋਇਆ ਸੀ, ਉਸੇ ਥਾਂ ਜਿਹੜਾ ਆਰਨਾਨ ਯਬੂਸੀ ਦੇ ਪਿੜ ਵਿੱਚ ਦਾਊਦ ਨੇ ਤਿਆਰ ਕਰ ਕੇ ਠਹਿਰਾਇਆ ਹੋਇਆ ਸੀ
2 Chronicles 33:4 in Panjabi 4 ਅਤੇ ਉਸ ਨੇ ਯਹੋਵਾਹ ਦੇ ਭਵਨ ਵਿੱਚ ਜਿਸ ਦੇ ਵਿਖੇ ਯਹੋਵਾਹ ਦਾ ਫ਼ਰਮਾਨ ਸੀ ਕਿ ਮੇਰਾ ਨਾਮ ਯਰੂਸ਼ਲਮ ਵਿੱਚ ਸਦਾ ਤੱਕ ਰਹੇਗਾ ਜਗਵੇਦੀਆਂ ਬਣਾਈਆਂ
2 Chronicles 36:14 in Panjabi 14 ਨਾਲੇ ਇਸ ਤੋਂ ਬਿਨ੍ਹਾਂ ਜਾਜਕਾਂ ਦੇ ਸਾਰੇ ਸਰਦਾਰਾਂ ਅਤੇ ਲੋਕਾਂ ਨੇ ਭਾਂਤ-ਭਾਂਤ ਦੀਆਂ ਬੇਈਮਾਨੀਆਂ ਅਤੇ ਦੂਜੀਆਂ ਕੌਮਾਂ ਦੇ ਘਿਣਾਉਣੇ ਕੰਮਾਂ ਵਾਂਗੂ ਕੰਮ ਕੀਤੇ ਅਤੇ ਉਨ੍ਹਾਂ ਨੇ ਯਹੋਵਾਹ ਦੇ ਭਵਨ ਨੂੰ ਭਰਿਸ਼ਟ ਕੀਤਾ ਜਿਸ ਨੂੰ ਉਸਨੇ ਯਰੂਸ਼ਲਮ ਵਿੱਚ ਪਵਿੱਤਰ ਕੀਤਾ ਸੀ
Ezra 3:12 in Panjabi 12 ਪਰੰਤੂ ਜਾਜਕਾਂ ਅਤੇ ਲੇਵੀਆਂ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂਆਂ ਵਿੱਚੋਂ ਬਹੁਤ ਸਾਰੇ ਬਜ਼ੁਰਗ ਲੋਕ, ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ, ਜਿਸ ਵੇਲੇ ਇਸ ਭਵਨ ਦੀ ਨੀਂਹ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਰੱਖੀ ਗਈ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਏ, ਅਤੇ ਬਹੁਤੇ ਅਨੰਦ ਹੋ ਕੇ ਉੱਚੇ ਸ਼ਬਦ ਨਾਲ ਲਲਕਾਰੇ ।
Psalm 48:2 in Panjabi 2 ਉੱਚਿਆਈ ਕਰਕੇ ਸੁੰਦਰ, ਸਾਰੀ ਧਰਤੀ ਦੀ ਖੁਸ਼ੀ, ਸੀਯੋਨ ਪਰਬਤ ਹੈ ਜਿਹੜਾ ਉੱਤਰ ਦੀ ਵੱਲ ਮਹਾਰਾਜਾ ਦਾ ਸ਼ਹਿਰ ਹੈ ।
Psalm 50:2 in Panjabi 2 ਸੀਯੋਨ ਵਿੱਚ ਜਿਹੜਾ ਸੁਹੱਪਣ ਦਾ ਪੂਰਾ ਹੈ, ਪਰਮੇਸ਼ੁਰ ਚਮਕਿਆ ।
Psalm 87:2 in Panjabi 2 ਯਹੋਵਾਹ ਯਾਕੂਬ ਦੇ ਸਾਰੇ ਡੇਹਰਿਆਂ ਨਾਲੋਂ ਸੀਯੋਨ ਦੇ ਫਾਟਕਾਂ ਨਾਲ ਪ੍ਰੇਮ ਰੱਖਦਾ ਹੈ ।
Isaiah 64:11 in Panjabi 11 ਸਾਡਾ ਪਵਿੱਤਰ ਅਤੇ ਸ਼ਾਨਦਾਰ ਭਵਨ, ਜਿੱਥੇ ਸਾਡੇ ਪਿਉ-ਦਾਦੇ ਤੇਰੀ ਉਸਤਤ ਕਰਦੇ ਸਨ, ਅੱਗ ਨਾਲ ਸੜ ਗਿਆ, ਸਾਡੇ ਸਾਰੇ ਮਨਭਾਉਂਦੇ ਸਥਾਨ ਬਰਬਾਦ ਹੋ ਗਏ ।
Jeremiah 7:14 in Panjabi 14 ਤਦ ਮੈਂ ਇਸ ਘਰ ਨਾਲ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਜਿਹ ਦੇ ਉੱਤੇ ਤੁਹਾਡਾ ਭਰੋਸਾ ਹੈ, ਜਿਹੜਾ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਉਹ ਕਰਾਂਗਾ ਜੋ ਮੈਂ ਸ਼ੀਲੋਹ ਵਿੱਚ ਕੀਤਾ
Jeremiah 7:30 in Panjabi 30 ਯਹੂਦਾਹ ਦੀ ਅੰਸ ਨੇ ਤਾਂ ਉਹ ਕੀਤਾ ਜੋ ਮੇਰੀ ਨਿਗਾਹ ਵਿੱਚ ਬੁਰਾ ਸੀ, ਯਹੋਵਾਹ ਦਾ ਵਾਕ ਹੈ । ਉਹਨਾਂ ਉਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਘਿਣਾਉਣੀਆਂ ਚੀਜ਼ਾਂ ਰੱਖੀਆਂ ਭਈ ਉਹ ਨੂੰ ਭਰਿਸ਼ਟ ਕਰਨ
Lamentations 1:10 in Panjabi 10 ਵਿਰੋਧੀ ਨੇ ਆਪਣਾ ਹੱਥ ਉਸ ਦੀਆਂ ਮਨਭਾਉਣੀਆਂ ਵਸਤਾਂ ਉੱਤੇ ਵਧਾਇਆ ਹੈ, ਉਹ ਨੇ ਵੇਖਿਆ ਹੈ ਕਿ ਪਰਾਈਆਂ ਕੌਮਾਂ ਉਹ ਦੇ ਪਵਿੱਤਰ ਸਥਾਨ ਵਿੱਚ ਵੜੀਆਂ ਹਨ, ਜਿਨ੍ਹਾਂ ਲਈ ਤੂੰ ਹੁਕਮ ਦਿੱਤਾ ਸੀ ਕਿ ਉਹ ਤੇਰੀ ਸਭਾ ਵਿੱਚ ਨਾ ਵੜਨ ।
Lamentations 2:1 in Panjabi 1 ਯਹੋਵਾਹ ਨੇ ਕਿਵੇਂ ਸੀਯੋਨ ਦੀ ਧੀ ਨੂੰ ਆਪਣੇ ਕ੍ਰੋਧ ਦੇ ਬੱਦਲ ਨਾਲ ਢੱਕ ਲਿਆ ਹੈ ! ਉਸ ਨੇ ਇਸਰਾਏਲ ਦੀ ਸ਼ੋਭਾ ਨੂੰ ਅਕਾਸ਼ ਤੋਂ ਧਰਤੀ ਉੱਤੇ ਪਟਕ ਦਿੱਤਾ ਹੈ, ਅਤੇ ਆਪਣੇ ਕ੍ਰੋਧ ਦੇ ਦਿਨ ਆਪਣੇ ਪੈਰਾਂ ਦੀ ਚੌਂਕੀ ਨੂੰ ਯਾਦ ਨਾ ਕੀਤਾ ।
Lamentations 2:7 in Panjabi 7 ਯਹੋਵਾਹ ਨੇ ਆਪਣੀ ਜਗਵੇਦੀ ਨੂੰ ਤਿਆਗ ਦਿੱਤਾ, ਉਸ ਨੇ ਆਪਣੇ ਪਵਿੱਤਰ ਸਥਾਨ ਨੂੰ ਘਿਰਣਾ ਕਰਕੇ ਛੱਡ ਦਿੱਤਾ, ਉਸ ਨੇ ਉਹ ਦੇ ਮਹਿਲਾਂ ਦੀਆਂ ਕੰਧਾਂ ਨੂੰ ਵੈਰੀਆਂ ਦੇ ਹੱਥ ਕਰ ਦਿੱਤਾ, ਉਹਨਾਂ ਨੇ ਯਹੋਵਾਹ ਦੇ ਭਵਨ ਵਿੱਚ ਅਜਿਹਾ ਰੌਲਾ ਪਾਇਆ, ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਹੈ !
Ezekiel 5:11 in Panjabi 11 ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੇ ਜੀਵਨ ਦੀ ਸਹੁੰ, ਕਿਉਂ ਜੋ ਤੂੰ ਆਪਣਿਆ ਸਾਰਿਆਂ ਭੈੜਿਆਂ ਕੰਮਾਂ ਨਾਲ ਅਤੇ ਸਾਰੀਆਂ ਘਿਣਾਉਣੀਆਂ ਵਸਤਾਂ ਨਾਲ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ ਹੈ, ਇਸ ਲਈ ਮੈਂ ਵੀ ਤੈਨੂੰ ਨੁਕਸਾਨ ਪਹੁੰਚਾਵਾਂਗਾ ਅਤੇ ਮੇਰੀ ਅੱਖ ਦਯਾ ਨਹੀਂ ਕਰੇਗੀ ਅਤੇ ਮੈਂ ਕਦੇ ਵੀ ਤਰਸ ਨਹੀਂ ਕਰਾਂਗਾ ।
Ezekiel 7:22 in Panjabi 22 ਮੈਂ ਆਪਣਾ ਮੂੰਹ ਉਹਨਾਂ ਵੱਲੋਂ ਫੇਰ ਲਵਾਂਗਾ, ਜਦ ਉਹ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰਨਗੇ । ਉਸ ਵਿੱਚ ਲੁਟੇਰੇ ਆਉਣਗੇ ਅਤੇ ਉਹ ਨੂੰ ਭ੍ਰਿਸ਼ਟ ਕਰਨਗੇ ।
Ezekiel 8:7 in Panjabi 7 ਤਦ ਉਹ ਮੈਨੂੰ ਵੇਹੜੇ ਦੇ ਦਰਵਾਜ਼ੇ ਤੇ ਲਿਆਇਆ, ਤਾਂ ਮੈਂ ਵੇਖਿਆ ਕਿ ਕੰਧ ਦੇ ਵਿੱਚ ਇੱਕ ਛੇਕ ਹੈ ।
Ezekiel 8:15 in Panjabi 15 ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ! ਕੀ ਤੂੰ ਇਹ ਵੇਖਿਆ ਹੈ ? ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ ।
Ezekiel 9:7 in Panjabi 7 ਉਸ ਨੇ ਉਹਨਾਂ ਨੂੰ ਆਖਿਆ ਕਿ ਭਵਨ ਨੂੰ ਭ੍ਰਿਸ਼ਟ ਕਰੋ ਅਤੇ ਵੇਹੜਿਆਂ ਨੂੰ ਵੱਢਿਆ ਹੋਇਆਂ ਨਾਲ ਭਰ ਦਿਓ ! ਅੱਗੇ ਵਧੋ ! ਇਸ ਲਈ ਉਹ ਤੁਰ ਪਏ ਅਤੇ ਸ਼ਹਿਰ ਉੱਤੇ ਹਮਲਾ ਕੀਤਾ ।
Ezekiel 24:21 in Panjabi 21 ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ ! ਮੈਂ ਆਪਣੇ ਪਵਿੱਤਰ ਸਥਾਨ ਨੂੰ ਜਿਹੜਾ ਤੁਹਾਡੀ ਸ਼ਕਤੀ ਦਾ ਮਾਣ ਅਤੇ ਤੁਹਾਡੀਆਂ ਅੱਖਾਂ ਲਈ ਪਿਆਰਾ ਹੈ, ਜਿਸ ਲਈ ਤੁਹਾਡੀ ਜਾਨ ਤਰਸਦੀ ਹੈ, ਭ੍ਰਿਸ਼ਟ ਕਰਾਂਗਾ ਅਤੇ ਤੁਹਾਡੇ ਪੁੱਤਰਾਂ ਤੇ ਧੀਆਂ ਜਿਹਨਾਂ ਨੂੰ ਤੁਸੀਂ ਪਿੱਛੇ ਛੱਡ ਆਏ ਹੋ, ਤਲਵਾਰ ਨਾਲ ਡਿੱਗਣਗੇ ।
Haggai 2:3 in Panjabi 3 “ਤੁਹਾਡੇ ਵਿੱਚੋਂ ਕੌਣ ਬਾਕੀ ਹੈ ਜਿਸ ਨੇ ਇਸ ਭਵਨ ਦੀ ਪਹਿਲੀ ਸ਼ਾਨ ਨੂੰ ਵੇਖਿਆ ਹੈ ? ਅਤੇ ਹੁਣ ਤੁਸੀਂ ਕੀ ਵੇਖਦੇ ਹੋ ? ਕੀ ਉਹ ਤੁਹਾਡੀਆਂ ਅੱਖਾਂ ਵਿੱਚ ਕੁਝ ਵੀ ਨਹੀਂ ਹੈ ? “