Ezekiel 24:3 in Panjabi 3 ਇਸ ਵਿਦਰੋਹੀ ਘਰਾਣੇ ਦੇ ਲਈ ਇੱਕ ਕਹਾਵਤ ਕਹਿ ਅਤੇ ਤੂੰ ਇਹਨਾਂ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਕੜਾਹਾ ਚੜ੍ਹਾ ਦੇ, ਹਾਂ, ਉਹ ਨੂੰ ਚਾੜ੍ਹ, ਤੇ ਉਸ ਵਿੱਚ ਪਾਣੀ ਭਰ ਦੇ,
Other Translations King James Version (KJV) And utter a parable unto the rebellious house, and say unto them, Thus saith the Lord GOD; Set on a pot, set it on, and also pour water into it:
American Standard Version (ASV) And utter a parable unto the rebellious house, and say unto them, Thus saith the Lord Jehovah, Set on the caldron, set it on, and also pour water into it:
Bible in Basic English (BBE) And make a comparison for this uncontrolled people, and say to them, This is what the Lord has said: Put on the cooking-pot, put it on the fire and put water in it:
Darby English Bible (DBY) And propose a parable unto the rebellious house, and say unto them, Thus saith the Lord Jehovah: Set on the pot, set [it] on, and also pour water into it.
World English Bible (WEB) Utter a parable to the rebellious house, and tell them, Thus says the Lord Yahweh, Set on the caldron, set it on, and also pour water into it:
Young's Literal Translation (YLT) and use unto the rebellious house a simile, and thou hast said unto them: Thus said the Lord Jehovah: To set on the pot, to set `it' on, and also to pour into it water,
Cross Reference Psalm 78:2 in Panjabi 2 ਮੈਂ ਆਪਣਾ ਮੂੰਹ ਦ੍ਰਿਸ਼ਟਾਂਤਾਂ ਵਿੱਚ ਖੋਲਾਂਗਾ, ਮੈਂ ਪੁਰਾਣਿਆਂ ਸਮਿਆਂ ਦੀਆਂ ਬੁਝਾਰਤਾਂ ਉਚਾਰਾਂਗਾ,
Isaiah 1:2 in Panjabi 2 ਹੇ ਅਕਾਸ਼, ਸੁਣ ਅਤੇ ਹੇ ਧਰਤੀ, ਕੰਨ ਲਾ, ਯਹੋਵਾਹ ਇਹ ਫ਼ਰਮਾਉਂਦਾ ਹੈ, ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ ਅਤੇ ਉਨ੍ਹਾਂ ਨੂੰ ਵੱਡਾ ਕੀਤਾ ਪਰ ਉਹ ਮੇਰੇ ਵਿਰੁੱਧ ਆਕੀ ਹੋ ਗਏ ।
Isaiah 30:1 in Panjabi 1 ਹਾਇ ਵਿਦਰੋਹੀ ਬਾਲਕਾਂ ਉੱਤੇ ! ਯਹੋਵਾਹ ਦਾ ਵਾਕ ਹੈ, ਜਿਹੜੇ ਯੋਜਨਾ ਕਰਦੇ ਪਰ ਮੇਰੀ ਵੱਲੋਂ ਨਹੀਂ, ਜਿਹੜੇ ਨੇਮ ਬੰਨ੍ਹਦੇ ਹਨ ਪਰ ਮੇਰੇ ਆਤਮਾ ਤੋਂ ਨਹੀਂ, ਇਸ ਤਰ੍ਹਾਂ ਉਹ ਪਾਪ ਉੱਤੇ ਪਾਪ ਵਧਾਉਂਦੇ ਹਨ,
Isaiah 30:9 in Panjabi 9 ਇਹ ਤਾਂ ਵਿਦਰੋਹੀ ਪਰਜਾ, ਅਤੇ ਝੂਠੇ ਬਾਲਕ ਹਨ, ਬਾਲਕ ਜਿਹੜੇ ਯਹੋਵਾਹ ਦੀ ਬਿਵਸਥਾ ਨੂੰ ਸੁਣਨਾ ਨਹੀਂ ਚਾਹੁੰਦੇ,
Isaiah 63:10 in Panjabi 10 ਪਰ ਉਹ ਵਿਦਰੋਹੀ ਹੋ ਗਏ, ਅਤੇ ਉਹ ਦੇ ਪਵਿੱਤਰ ਆਤਮਾ ਨੂੰ ਦੁਖੀ ਕੀਤਾ, ਇਸ ਕਾਰਨ ਉਹ ਉਲਟਾ ਉਹਨਾਂ ਦਾ ਵੈਰੀ ਬਣ ਗਿਆ, ਅਤੇ ਆਪ ਉਹਨਾਂ ਨਾਲ ਲੜਿਆ ।
Jeremiah 1:13 in Panjabi 13 ਯਹੋਵਾਹ ਦਾ ਬਚਨ ਇਹ ਆਖ ਕੇ ਦੂਜੀ ਵਾਰ ਮੇਰੇ ਕੋਲ ਆਇਆ, ਤੂੰ ਕੀ ਦੇਖਦਾ ਹੈ ? ਮੈਂ ਆਖਿਆ, ਮੈਂ ਉੱਬਲਦੀ ਹੋਈ ਦੇਗ ਦੇਖਦਾ ਹਾਂ ! ਉਹ ਦਾ ਮੂੰਹ ਉੱਤਰ ਦੇ ਪਾਸੇ ਵੱਲ ਹੈ
Jeremiah 50:13 in Panjabi 13 ਯਹੋਵਾਹ ਦੇ ਕੋਪ ਦੇ ਕਾਰਨ ਉਹ ਨਾ ਵਸਾਈ ਜਾਵੇਗੀ, ਪਰ ਉਹ ਉੱਕੀ ਵਿਰਾਨ ਕੀਤੀ ਜਾਵੇਗੀ, ਹਰੇਕ ਜਿਹੜਾ ਬਾਬਲ ਦੇ ਕੋਲੋਂ ਦੀ ਲੰਘੇਗਾ ਹੈਰਾਨ ਹੋਵੇਗਾ, ਉਹ ਦੀਆਂ ਸਾਰੀਆਂ ਬਵਾਂ ਦੇ ਕਾਰਨ ਉਹ ਨੱਕ ਚੜ੍ਹਾਵੇਗਾ ।
Ezekiel 2:3 in Panjabi 3 ਉਸ ਨੇ ਮੈਨੂੰ ਆਖਿਆ ਕਿ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲੀਆਂ ਦੇ ਕੋਲ ਅਥਵਾ ਉਹਨਾਂ ਵਿਦਰੋਹੀ ਕੌਮਾਂ ਦੇ ਕੋਲ ਜਿਹਨਾਂ ਨੇ ਮੇਰੇ ਵਿਰੁੱਧ ਵਿਦਰੋਹ ਕੀਤਾ, ਭੇਜਦਾ ਹਾਂ । ਉਹ ਅਤੇ ਉਹਨਾਂ ਦੇ ਪਿਉ-ਦਾਦੇ ਅੱਜ ਦੇ ਦਿਨ ਤੱਕ ਮੇਰੇ ਅਪਰਾਧੀ ਹੁੰਦੇ ਆਏ ਹਨ ।
Ezekiel 2:6 in Panjabi 6 ਹੇ ਮਨੁੱਖ ਦੇ ਪੁੱਤਰ, ਤੂੰ ਉਹਨਾਂ ਕੋਲੋਂ ਭੈ ਨਾ ਖਾਈਂ ਅਤੇ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ, ਭਾਵੇਂ ਤੇਰੇ ਨਾਲ ਝਾੜੀਆਂ ਅਤੇ ਕੰਡੇ ਹਨ ਅਤੇ ਤੂੰ ਬਿੱਛੂਆਂ ਦੇ ਵਿੱਚ ਵੱਸਦਾ ਹੈਂ ਪਰ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਨਾ ਘਾਬਰ, ਕਿਉਂ ਜੋ ਉਹ ਇੱਕ ਵਿਦਰੋਹੀ ਘਰਾਣਾ ਹੈ ।
Ezekiel 2:8 in Panjabi 8 ਪਰ ਤੂੰ, ਹੇ ਮਨੁੱਖ ਦੇ ਪੁੱਤਰ, ਉਹ ਸੁਣ ਜੋ ਮੈਂ ਤੈਨੂੰ ਆਖਦਾ ਹਾਂ । ਤੂੰ ਉਸ ਵਿਦਰੋਹੀ ਘਰਾਣੇ ਵਾਂਗੂੰ ਵਿਦਰੋਹੀ ਨਾ ਹੋ ! ਤੂੰ ਆਪਣਾ ਮੂੰਹ ਖੋਲ੍ਹ ਅਤੇ ਜੋ ਕੁੱਝ ਮੈਂ ਤੈਨੂੰ ਦਿੰਦਾ ਹਾਂ ਖਾ ਲੈ !
Ezekiel 3:9 in Panjabi 9 ਮੈਂ ਤੇਰੇ ਮੱਥੇ ਨੂੰ ਹੀਰੇ ਵਾਂਗੂੰ ਚਕਮਕ ਪੱਥਰ ਤੋਂ ਵੀ ਵਧੀਕ ਕਠੋਰ ਕਰ ਦਿੱਤਾ ਹੈ । ਉਹਨਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਦੇਖ ਨਿਰਾਸ਼ ਨਾ ਹੋ, ਕਿਉਂਕਿ ਉਹ ਵਿਦਰੋਹੀ ਘਰਾਣਾ ਹੈ ।
Ezekiel 11:3 in Panjabi 3 ਜਿਹੜੇ ਆਖਦੇ ਹਨ ਕਿ ਘਰਾਂ ਦੇ ਬਣਾਉਣ ਦਾ ਵੇਲਾ ਨੇੜੇ ਨਹੀਂ । ਇਹ ਸ਼ਹਿਰ ਤਾਂ ਇੱਕ ਕੜਾਹਾ ਹੈ, ਅਤੇ ਅਸੀਂ ਮਾਸ ਹਾਂ ।
Ezekiel 11:7 in Panjabi 7 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਹਾਡੇ ਵੱਢੇ ਹੋਏ ਜਿਹਨਾਂ ਨੂੰ ਤੁਸੀਂ ਇਹ ਦੇ ਵਿੱਚ ਰੱਖਿਆ ਹੈ, ਉਹ ਮਾਸ ਹਨ ਅਤੇ ਇਹ ਸ਼ਹਿਰ ਉਹੀ ਕੜਾਹਾ ਹੈ, ਪਰ ਤੁਸੀਂ ਇਹ ਦੇ ਵਿੱਚੋਂ ਬਾਹਰ ਕੱਢੇ ਜਾਓਗੇ ।
Ezekiel 11:11 in Panjabi 11 ਇਹ ਸ਼ਹਿਰ ਤੁਹਾਡੇ ਲਈ ਕੜਾਹਾ ਨਹੀਂ ਹੋਵੇਗਾ, ਨਾ ਤੁਸੀਂ ਇਹ ਦੇ ਵਿੱਚ ਮਾਸ ਹੋਵੋਗੇ, ਸਗੋਂ ਮੈਂ ਇਸਰਾਏਲ ਦੀਆਂ ਹੱਦਾਂ ਉੱਤੇ ਤੁਹਾਡਾ ਨਿਆਂ ਕਰਾਂਗਾ ।
Ezekiel 12:2 in Panjabi 2 ਹੇ ਮਨੁੱਖ ਦੇ ਪੁੱਤਰ ਤੂੰ ਇੱਕ ਵਿਦਰੋਹੀ ਘਰਾਣੇ ਦੇ ਵਿੱਚ ਰਹਿੰਦਾ ਹੈਂ, ਜਿਹਨਾਂ ਦੀਆਂ ਅੱਖਾਂ ਹਨ ਕਿ ਉਹ ਵੇਖਣ ਪਰ ਉਹ ਨਹੀਂ ਵੇਖਦੇ ਅਤੇ ਉਹਨਾਂ ਦੇ ਕੰਨ ਹਨ ਕਿ ਉਹ ਸੁਣਨ ਪਰ ਉਹ ਨਹੀਂ ਸੁਣਦੇ, ਕਿਉਂ ਜੋ ਉਹ ਵਿਦਰੋਹੀ ਘਰਾਣਾ ਹੈ ।
Ezekiel 12:25 in Panjabi 25 ਕਿਉਂ ਜੋ ਮੈਂ ਯਹੋਵਾਹ ਹਾਂ, ਮੈਂ ਬਚਨ ਕਰਾਂਗਾ ਅਤੇ ਮੇਰਾ ਬਚਨ ਜ਼ਰੂਰ ਪੂਰਾ ਹੋਵੇਗਾ । ਉਸ ਦੇ ਪੂਰਾ ਹੋਣ ਵਿੱਚ ਢਿੱਲ ਨਾ ਹੋਵੇਗੀ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਹੇ ਵਿਦਰੋਹੀ ਘਰਾਣੇ, ਮੈਂ ਤੁਹਾਡੇ ਸਮੇਂ ਵਿੱਚ ਬਚਨ ਕਰ ਕੇ ਉਹ ਨੂੰ ਜ਼ਰੂਰ ਪੂਰਾ ਕਰਾਂਗਾ ।
Ezekiel 17:2 in Panjabi 2 ਹੇ ਮਨੁੱਖ ਦੇ ਪੁੱਤਰ, ਇੱਕ ਬੁਝਾਰਤ ਬੁੱਝ ਅਤੇ ਇਸਰਾਏਲ ਦੇ ਘਰਾਣੇ ਅੱਗੇ ਇੱਕ ਕਹਾਵਤ ਆਖ ।
Ezekiel 17:12 in Panjabi 12 ਇਸ ਵਿਦਰੋਹੀ ਘਰਾਣੇ ਨੂੰ ਤੂੰ ਆਖ, ਕੀ ਤੁਸੀਂ ਇਹਨਾਂ ਗੱਲਾਂ ਦਾ ਅਰਥ ਨਹੀਂ ਜਾਣਦੇ ? ਉਹਨਾਂ ਨੂੰ ਆਖ ਕਿ ਵੇਖੋ, ਬਾਬਲ ਦੇ ਰਾਜੇ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ, ਉਸ ਦੇ ਰਾਜੇ ਨੂੰ ਅਤੇ ਉਸ ਦੇ ਹਾਕਮਾਂ ਨੂੰ ਫੜ੍ਹ ਕੇ ਆਪਣੇ ਨਾਲ ਬਾਬਲ ਨੂੰ ਲੈ ਗਿਆ ।
Ezekiel 19:2 in Panjabi 2 ਅਤੇ ਆਖ, ਤੇਰੇ ਮਾਤਾ ਕੌਣ ਸੀ ? ਇੱਕ ਸ਼ੇਰਨੀ ਜੋ ਸ਼ੇਰਾਂ ਵਿਚਾਲੇ ਲੇਟੀ ਸੀ ਅਤੇ ਜੁਆਨ ਸ਼ੇਰਾਂ ਦੇ ਵਿਚਕਾਰ ਉਹ ਨੇ ਆਪਣੇ ਪੁੱਤਰਾਂ ਨੂੰ ਪਾਲਿਆ ।
Ezekiel 20:49 in Panjabi 49 ਤਦ ਮੈਂ ਆਖਿਆ ਕਿ ਹਾਏ, ਪ੍ਰਭੂ ਯਹੋਵਾਹ ! ਉਹ ਤਾਂ ਮੇਰੇ ਬਾਰੇ ਆਖਦੇ ਹਨ, ਕੀ ਇਹ ਦ੍ਰਿਸ਼ਟਾਂਤਾਂ ਵਿੱਚ ਨਹੀਂ ਬੋਲਦਾ ?
Ezekiel 24:6 in Panjabi 6 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਉਸ ਖੂਨੀ ਸ਼ਹਿਰ ਉੱਤੇ ਅਫ਼ਸੋਸ ਅਤੇ ਉਸ ਕੜਾਹੇ ਉੱਤੇ ਜਿਸ ਵਿੱਚ ਜੰਗਾਲ ਲੱਗਾ ਹੈ ਅਤੇ ਉਹ ਦਾ ਜੰਗਾਲ ਲਾਹਿਆ ਨਹੀਂ ਗਿਆ । ਇੱਕ-ਇੱਕ ਟੋਟਾ ਕਰਕੇ ਉਸ ਵਿੱਚੋਂ ਕੱਢ ਅਤੇ ਉਸ ਉੱਤੇ ਪਰਚੀਆਂ ਨਾ ਪਾਈਆਂ ਜਾਣ ।
Micah 2:4 in Panjabi 4 ਉਸ ਦਿਨ ਉਹ ਤੁਹਾਡੇ ਬਾਰੇ ਕਹਾਉਤ ਆਖਣਗੇ, ਅਤੇ ਰੋਂਦੇ-ਪਿੱਟਦੇ ਹੋਏ ਵਿਰਲਾਪ ਕਰਨਗੇ ਅਤੇ ਆਖਣਗੇ, ਸਾਡਾ ਸੱਤਿਆ ਨਾਸ਼ ਹੋ ਗਿਆ ! ਉਹ ਮੇਰੇ ਲੋਕਾਂ ਦੇ ਭਾਗ ਨੂੰ ਬਦਲਦਾ ਹੈ, ਉਹ ਉਸ ਨੂੰ ਮੇਰੇ ਤੋਂ ਕਿਵੇਂ ਦੂਰ ਕਰਦਾ ਹੈ, ਉਹ ਸਾਡੇ ਖੇਤਾਂ ਨੂੰ ਵਿਸ਼ਵਾਸਘਾਤੀਆਂ ਵਿੱਚ ਵੰਡਦਾ ਹੈ !
Mark 12:12 in Panjabi 12 ਤਦ ਉਨ੍ਹਾਂ ਨੇ ਚਾਹਿਆ ਜੋ ਉਹ ਨੂੰ ਫੜ ਲੈਣ ਪਰ ਲੋਕਾਂ ਤੋਂ ਡਰੇ ਕਿਉਂ ਜੋ ਉਨ੍ਹਾਂ ਨੇ ਜਾਣ ਲਿਆ ਭਈ ਉਸ ਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਦਿੱਤਾ ਹੈ, ਅਤੇ ਉਹ ਉਸ ਨੂੰ ਛੱਡ ਕੇ ਚਲੇ ਗਏ ।
Luke 8:10 in Panjabi 10 ਅਤੇ ਉਸ ਨੇ ਕਿਹਾ, ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਹੋਰਨਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਦੱਸਿਆ ਜਾਂਦਾ ਹੈ ਤਾਂ ਕਿ ਉਹ ਵੇਖਦੇ ਹੋਏ ਨਾ ਵੇਖਣ ਅਤੇ ਸੁਣਦੇ ਹੋਏ ਨਾ ਸਮਝਣ ।
Acts 7:51 in Panjabi 51 ਹੇ ਹਠੀਲੇ ਲੋਕੋ, ਤੁਹਾਡੇ ਮਨ ਅਤੇ ਕੰਨ ਬੇਸੁੰਨਤ ਹਨ, ਤੁਸੀਂ ਸਦਾ ਪਵਿੱਤਰ ਆਤਮਾ ਦਾ ਵਿਰੋਧ ਕਰਦੇ ਆਏ ਹੋ ! ਤੁਸੀਂ ਵੀ ਉਸ ਤਰ੍ਹਾਂ ਕਰਦੇ ਹੋ ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ ।