Ezekiel 14:13 in Panjabi 13 ਹੇ ਮਨੁੱਖ ਦੇ ਪੁੱਤਰ, ਜਦੋਂ ਕੋਈ ਦੇਸ ਭਾਰੀ ਪਾਪ ਕਰਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ, ਉਸ ਦੀ ਰੋਟੀ ਦਾ ਸਾਧਨ ਤੋੜ ਦੇਵਾਂ, ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁੱਟਾਂ ।
Other Translations King James Version (KJV) Son of man, when the land sinneth against me by trespassing grievously, then will I stretch out mine hand upon it, and will break the staff of the bread thereof, and will send famine upon it, and will cut off man and beast from it:
American Standard Version (ASV) Son of man, when a land sinneth against me by committing a trespass, and I stretch out my hand upon it, and break the staff of the bread thereof, and send famine upon it, and cut off from it man and beast;
Bible in Basic English (BBE) Son of man, when a land, sinning against me, does wrong, and my hand is stretched out against it, and the support of its bread is broken, and I make it short of food, cutting off man and beast from it:
Darby English Bible (DBY) Son of man, when a land sinneth against me by working unfaithfulness, and I stretch out my hand upon it, and break the staff of the bread thereof, and send famine upon it, and cut off man and beast from it;
World English Bible (WEB) Son of man, when a land sins against me by committing a trespass, and I stretch out my hand on it, and break the staff of the bread of it, and send famine on it, and cut off from it man and animal;
Young's Literal Translation (YLT) `Son of man, the land -- when it sinneth against Me to commit a trespass, and I have stretched out My hand against it, and broken for it the staff of bread, and sent into it famine, and cut off from it man and beast --
Cross Reference Genesis 6:7 in Panjabi 7 ਤਦ ਯਹੋਵਾਹ ਨੇ ਆਖਿਆ, ਮੈਂ ਆਦਮੀ ਨੂੰ ਜਿਸ ਦੀ ਮੈਂ ਰਚਨਾ ਕੀਤੀ, ਹੈ, ਆਦਮੀ, ਡੰਗਰ, ਘਿੱਸਰਨ ਵਾਲੇ ਅਤੇ ਅਕਾਸ਼ ਦੇ ਪੰਛੀਆਂ ਨੂੰ ਵੀ ਧਰਤੀ ਦੇ ਉੱਤੋਂ ਮਿਟਾ ਦਿਆਂਗਾ, ਕਿਉਂ ਜੋ ਮੈਂ ਉਨ੍ਹਾਂ ਨੂੰ ਬਣਾ ਕੇ ਪਛਤਾਉਂਦਾ ਹਾਂ ।
Leviticus 26:26 in Panjabi 26 ਜਿਸ ਵੇਲੇ ਮੈਂ ਤੁਹਾਡੀ ਰੋਟੀ ਦਾ ਜ਼ਰੀਆ ਢਾਹ ਸੁੱਟਾਂਗਾ ਤਾਂ ਦਸ ਇਸਤਰੀਆਂ ਤੁਹਾਡੀਆਂ ਰੋਟੀਆਂ ਇੱਕੋ ਤੰਦੂਰ ਵਿੱਚ ਪਕਾਉਣਗੀਆਂ ਅਤੇ ਤੁਹਾਨੂੰ ਤੁਹਾਡੀ ਆਪਣੀ ਰੋਟੀ ਤੋਲ ਕੇ ਦੇਣਗੀਆਂ, ਤਦ ਤੁਸੀਂ ਖਾਓਗੇ ਪਰ ਰੱਜੋਗੇ ਨਹੀਂ ।
Ezra 9:6 in Panjabi 6 ਤਦ ਮੈਂ ਇਹ ਪ੍ਰਾਰਥਨਾ ਕੀਤੀ, “ਹੇ ਮੇਰੇ ਪਰਮੇਸ਼ੁਰ ! ਮੈਂ ਆਪਣਾ ਮੂੰਹ ਤੇਰੀ ਵੱਲ ਚੁੱਕਣ ਤੋਂ ਸ਼ਰਮਿੰਦਾ ਹਾਂ ਅਤੇ ਹੇ ਮੇਰੇ ਪਰਮੇਸ਼ੁਰ ! ਮੈਂ ਬੇਇੱਜ਼ਤ ਹੋ ਗਿਆ ਹਾਂ, ਕਿਉਂ ਜੋ ਸਾਡੇ ਅਪਰਾਧ ਸਾਡੇ ਸਿਰ ਤੋਂ ਵੀ ਉੱਪਰ ਤੱਕ ਵੱਧ ਗਏ ਹਨ ਅਤੇ ਸਾਡੀ ਬੁਰਿਆਈ ਅਕਾਸ਼ ਤੱਕ ਪਹੁੰਚ ਗਈ ਹੈ ।
Isaiah 3:1 in Panjabi 1 ਹੁਣ ਵੇਖੋ ! ਪ੍ਰਭੂ ਸੈਨਾਂ ਦਾ ਯਹੋਵਾਹ, ਯਰੂਸ਼ਲਮ ਤੇ ਯਹੂਦਾਹ ਤੋਂ ਆਸਰਾ ਤੇ ਸਹਾਰਾ ਲੈ ਜਾ ਰਿਹਾ ਹੈ, ਅਰਥਾਤ ਰੋਟੀ ਦਾ ਸਾਰਾ ਸਹਾਰਾ ਤੇ ਪਾਣੀ ਦਾ ਸਾਰਾ ਸਹਾਰਾ,
Isaiah 24:20 in Panjabi 20 ਧਰਤੀ ਸ਼ਰਾਬੀ ਵਾਂਗੂੰ ਡਗਮਗਾਉਂਦੀ ਹੈ, ਉਹ ਛੱਪਰ ਵਾਂਗੂੰ ਹੁਲਾਰੇ ਖਾਂਦੀ ਹੈ, ਉਹ ਦੇ ਅਪਰਾਧ ਦਾ ਭਾਰ ਉਹ ਦੇ ਉੱਤੇ ਹੈ, ਉਹ ਡਿੱਗ ਪਈ ਅਤੇ ਫੇਰ ਕਦੇ ਨਾ ਉੱਠੇਗੀ ।
Jeremiah 7:20 in Panjabi 20 ਇਸ ਲਈ ਪ੍ਰਭੁ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੇਰਾ ਕ੍ਰੋਧ ਅਤੇ ਮੇਰਾ ਗੁੱਸਾ ਇਸ ਸਥਾਨ ਉੱਤੇ, ਆਦਮੀਆਂ ਉੱਤੇ, ਡੰਗਰਾਂ ਉੱਤੇ, ਰੁੱਖਾਂ ਉੱਤੇ, ਖੇਤਾਂ ਉੱਤੇ, ਜ਼ਮੀਨ ਦੇ ਫਲਾਂ ਉੱਤੇ ਵਹਾਇਆ ਜਾਵੇਗਾ । ਉਹ ਬਲ ਉੱਠੇਗਾ ਅਤੇ ਬੁੱਝੇਗਾ ਨਹੀਂ ।
Jeremiah 15:2 in Panjabi 2 ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਤੈਨੂੰ ਆਖਣ, ਅਸੀਂ ਕਿੱਧਰ ਜਾਈਏ ? ਤਾਂ ਤੂੰ ਉਹਨਾਂ ਨੂੰ ਆਖ, ਯਹੋਵਾਹ ਐਉਂ ਆਖਦਾ ਹੈ, - ਜਿਹੜੇ ਮੌਤ ਲਈ ਹਨ ਉਹ ਮੌਤ ਵੱਲ, ਜਿਹੜੇ ਤਲਵਾਰ ਲਈ ਹਨ ਉਹ ਤਲਵਾਰ ਵੱਲ, ਜਿਹੜੇ ਕਾਲ ਲਈ ਹਨ ਉਹ ਕਾਲ ਵੱਲ, ਜਿਹੜੇ ਕੈਦ ਲਈ ਹਨ ਉਹ ਕੈਦ ਵੱਲ ਚਲੇ ਜਾਣ ।
Jeremiah 32:43 in Panjabi 43 ਇਸ ਦੇਸ ਵਿੱਚ ਖੇਤ ਮੁੱਲ ਲਏ ਜਾਣਗੇ ਜਿਹ ਦੇ ਬਾਰੇ ਤੁਸੀਂ ਆਖਦੇ ਹੋ ਕਿ ਇਹ ਵਿਰਾਨ ਹੈ, ਇਹ ਦੇ ਵਿੱਚ ਆਦਮ ਅਤੇ ਡੰਗਰ ਨਹੀਂ । ਇਹ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ
Jeremiah 36:29 in Panjabi 29 ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਬਾਰੇ ਤੂੰ ਆਖ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੂੰ ਇਹ ਲਪੇਟਿਆ ਹੋਇਆ ਇਹ ਆਖ ਕੇ ਸਾੜ ਸੁੱਟਿਆ ਭਈ ਤੈ ਉਹ ਦੇ ਉੱਤੇ ਕਿਉਂ ਲਿਖਿਆ ਕਿ ਬਾਬਲ ਦਾ ਰਾਜਾ ਜ਼ਰੂਰ ਆਵੇਗਾ ਅਤੇ ਇਸ ਦੇਸ ਦਾ ਨਾਸ ਕਰੇਗਾ ਅਤੇ ਇਸ ਵਿੱਚੋਂ ਆਦਮੀ ਅਤੇ ਡੰਗਰ ਮੁਕਾ ਦੇਵੇਗਾ ?
Lamentations 1:8 in Panjabi 8 ਯਰੂਸ਼ਲਮ ਨੇ ਵੱਡਾ ਪਾਪ ਕੀਤਾ, ਇਸ ਲਈ ਉਹ ਅਸ਼ੁੱਧ ਹੋ ਗਈ, ਸਾਰੇ ਜਿਹੜੇ ਉਹ ਦਾ ਆਦਰ ਕਰਦੇ ਸਨ ਉਹ ਉਸ ਦਾ ਨਿਰਾਦਰ ਕਰਦੇ ਹਨ, ਕਿਉਂ ਜੋ ਉਨ੍ਹਾਂ ਨੇ ਉਸ ਦਾ ਨੰਗੇਜ਼ ਵੇਖਿਆ, ਹਾਂ, ਉਹ ਹਾਉਕੇ ਭਰਦੀ ਅਤੇ ਮੂੰਹ ਫੇਰ ਲੈਂਦੀ ਹੈ ।
Lamentations 1:20 in Panjabi 20 ਹੇ ਯਹੋਵਾਹ, ਵੇਖ, ਕਿਉਂ ਜੋ ਮੈਂ ਦੁੱਖੀ ਹਾਂ ! ਮੇਰਾ ਦਿਲ ਬੇਚੈਨ ਹੈ, ਅਤੇ ਮੇਰਾ ਜੀਅ ਮੇਰੇ ਅੰਦਰ ਘਬਰਾਉਂਦਾ ਹੈ, ਕਿਉਂ ਜੋ ਮੈਂ ਵੱਡੀ ਬਗਾਵਤ ਕੀਤੀ ਹੈ ! ਬਾਹਰ ਤਲਵਾਰ ਮੈਨੂੰ ਵੰਸ਼ਹੀਨ ਬਣਾਉਂਦੀ ਹੈ, ਅਤੇ ਘਰ ਵਿੱਚ, ਜਾਣੋ, ਮੌਤ ਦਾ ਵਾਸ ਹੈ !
Lamentations 4:9 in Panjabi 9 ਤਲਵਾਰ ਦੇ ਮਾਰੇ ਹੋਏ, ਭੁੱਖ ਦੇ ਮਾਰੇ ਹੋਇਆਂ ਨਾਲੋਂ ਚੰਗੇ ਹਨ, ਖੇਤ ਦਾ ਫਲ ਨਾ ਮਿਲਣ ਕਰਕੇ, ਇਹਨਾਂ ਦਾ ਪ੍ਰਾਣ ਸੁੱਕਦਾ ਜਾਂਦਾ ਹੈ ।
Ezekiel 4:16 in Panjabi 16 ਉਸ ਨੇ ਮੈਨੂੰ ਆਖਿਆ ਕਿ ਹੇ ਮਨੁੱਖ ਦੇ ਪੁੱਤਰ, ਵੇਖ, ਮੈਂ ਯਰੂਸ਼ਲਮ ਵਿੱਚ ਰੋਟੀ ਦੇ ਸਾਧਨ ਤੋੜ ਦਿਆਂਗਾ । ਇਸ ਲਈ ਉਹ ਰੋਟੀ ਤੋਲ ਕੇ ਚਿੰਤਾ ਨਾਲ ਖਾਣਗੇ ਅਤੇ ਪਾਣੀ ਵੀ ਦੁੱਖ ਨਾਲ ਮਿਣ ਮਿਣ ਕੇ ਪੀਣਗੇ ।
Ezekiel 5:16 in Panjabi 16 ਜਦੋਂ ਮੈਂ ਭਿਆਨਕ ਕਾਲ ਦੇ ਤੀਰ ਤੇਰੇ ਵਿਰੁੱਧ ਛੱਡਾਂਗਾ ਜੋ ਤੇਰੇ ਵਿਨਾਸ਼ ਦੇ ਲਈ ਹੋਣਗੇ । ਮੈਂ ਤੇਰੇ ਵਿੱਚ ਬਹੁਤ ਕਾਲ ਪਾਵਾਂਗਾ ਅਤੇ ਤੇਰੀ ਰੋਟੀ ਦੇ ਸਾਧਨ ਨੂੰ ਤੋੜ ਸੁੱਟਾਂਗਾ ।
Ezekiel 9:9 in Panjabi 9 ਤਦ ਉਸ ਨੇ ਮੈਨੂੰ ਆਖਿਆ, ਇਸਰਾਏਲ ਅਤੇ ਯਹੂਦਾਹ ਦੇ ਘਰਾਣਿਆਂ ਦੀ ਬਦੀ ਬਹੁਤ ਹੀ ਵੱਡੀ ਹੈ, ਧਰਤੀ ਲਹੂ ਨਾਲ ਭਰੀ ਹੋਈ ਹੈ ਅਤੇ ਸ਼ਹਿਰ ਅਨਿਆਂ ਨਾਲ ਭਰਿਆ ਹੋਇਆ ਹੈ, ਕਿਉਂ ਜੋ ਉਹ ਆਖਦੇ ਹਨ ਕਿ ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ ਅਤੇ ਯਹੋਵਾਹ ਨਹੀਂ ਵੇਖਦਾ ਹੈ ।
Ezekiel 14:17 in Panjabi 17 ਜਾਂ ਜੇਕਰ ਮੈਂ ਉਸ ਦੇਸ ਵਿੱਚ ਤਲਵਾਰ ਭੇਜਾਂ ਅਤੇ ਆਖਾਂ, ਹੇ ਤਲਵਾਰ, ਦੇਸ ਵਿੱਚੋਂ ਲੰਘ ਭਈ ਮੈਂ ਉਹ ਦੇ ਮਨੁੱਖਾਂ ਤੇ ਪਸ਼ੂਆਂ ਨੂੰ ਵੱਢ ਸੁੱਟਾਂ,
Ezekiel 14:19 in Panjabi 19 ਜਾਂ ਜੇਕਰ ਮੈਂ ਉਸ ਦੇਸ ਵਿੱਚ ਮਰੀ ਭੇਜਾਂ ਅਤੇ ਲਹੂ ਵਗਾ ਕੇ ਆਪਣਾ ਕਹਿਰ ਉਸ ਉੱਤੇ ਭੇਜਾਂ, ਜੋ ਉੱਥੋਂ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਵੱਢ ਸੁੱਟਾਂ ।
Ezekiel 14:21 in Panjabi 21 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਨਾਲੇ ਜੇ ਮੈਂ ਆਪਣੇ ਚਾਰ ਭਿਆਨਕ ਨਿਆਂ ਅਰਥਾਤ ਤਲਵਾਰ, ਕਾਲ, ਬੁਰੇ ਦਰਿੰਦੇ ਅਤੇ ਮਰੀ ਯਰੂਸ਼ਲਮ ਉੱਤੇ ਭੇਜਾਂ, ਕਿ ਉਸ ਦੇ ਆਦਮੀਆਂ ਅਤੇ ਡੰਗਰਾਂ ਨੂੰ ਵੱਢ ਸੁੱਟਣ,
Ezekiel 15:8 in Panjabi 8 ਮੈਂ ਦੇਸ ਨੂੰ ਉਜਾੜ ਸੁੱਟਾਂਗਾ, ਇਸ ਲਈ ਕਿ ਉਹਨਾਂ ਨੇ ਵੱਡੀ ਭਾਰੀ ਬੇਈਮਾਨੀ ਕੀਤੀ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ ।
Ezekiel 20:27 in Panjabi 27 ਇਸ ਲਈ ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਐਥੋਂ ਤੱਕ ਤੁਹਾਡੇ ਪਿਉ-ਦਾਦਿਆਂ ਨੇ ਮੇਰੇ ਵਿਰੁੱਧ ਕੁਫ਼ਰ ਬਕਿਆ ਅਤੇ ਮੇਰੇ ਵਿਰੁੱਧ ਬੇਈਮਾਨੀ ਕੀਤੀ
Ezekiel 25:13 in Panjabi 13 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਅਦੋਮ ਉੱਤੇ ਆਪਣਾ ਹੱਥ ਚੁੱਕਾਂਗਾ ਅਤੇ ਉਸ ਦੇ ਵਿੱਚੋਂ ਮਨੁੱਖ ਅਤੇ ਡੰਗਰ ਨੂੰ ਕੱਟ ਦਿਆਂਗਾ, ਅਤੇ ਤੀਮਾਨ ਤੋਂ ਲੈ ਕੇ ਦਦਾਨ ਤੱਕ ਉਹ ਨੂੰ ਉਜਾੜਾਂਗਾ ਅਤੇ ਉਹ ਤਲਵਾਰ ਨਾਲ ਡਿੱਗ ਪੈਣਗੇ ।
Daniel 9:5 in Panjabi 5 ਅਸੀਂ ਪਾਪ ਕੀਤੇ, ਅਸੀਂ ਟੇਢੇ ਕੰਮ ਕੀਤੇ, ਅਸੀਂ ਬਦੀ ਕੀਤੀ, ਅਸੀਂ ਵਿਰੋਧ ਕੀਤਾ, ਅਸੀਂ ਤੇਰੇ ਹੁਕਮਾਂ ਅਤੇ ਤੇਰੇ ਨਿਯਮਾਂ ਤੋਂ ਫਿਰ ਗਏ ਹਾਂ !
Daniel 9:10 in Panjabi 10 ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਕਹਿਣਾ ਨਾ ਮੰਨਿਆ ਜੋ ਉਹ ਦੇ ਕਾਨੂੰਨਾਂ ਉੱਤੇ ਚੱਲੀਏ ਜਿਸ ਨੂੰ ਉਸ ਨੇ ਆਪਣੇ ਸੇਵਕ ਨਬੀਆਂ ਦੇ ਰਾਹੀਂ ਸਾਡੇ ਅੱਗੇ ਰੱਖ ਦਿੱਤਾ ।