Amos 2:9 in Panjabi 9 ਮੈਂ ਅਮੋਰੀਆਂ ਨੂੰ ਉਹਨਾਂ ਦੇ ਸਾਹਮਣੇ ਬਰਬਾਦ ਕੀਤਾ, ਜਿਨ੍ਹਾਂ ਦਾ ਕੱਦ ਦਿਆਰਾਂ ਦੇ ਕੱਦ ਵਰਗਾ ਸੀ ਅਤੇ ਜਿਹੜੇ ਬਲੂਤਾਂ ਵਾਂਗੂੰ ਬਲਵਾਨ ਸਨ, ਫਿਰ ਵੀ ਮੈਂ ਉੱਪਰੋਂ ਉਨ੍ਹਾਂ ਦਾ ਫਲ ਅਤੇ ਹੇਠੋਂ ਉਨ੍ਹਾਂ ਦੀਆਂ ਜੜ੍ਹਾਂ ਨੂੰ ਨਾਸ਼ ਕੀਤਾ ।
Other Translations King James Version (KJV) Yet destroyed I the Amorite before them, whose height was like the height of the cedars, and he was strong as the oaks; yet I destroyed his fruit from above, and his roots from beneath.
American Standard Version (ASV) Yet destroyed I the Amorite before them, whose height was like the height of the cedars, and he was strong as the oaks; yet I destroyed his fruit from above, and his roots from beneath.
Bible in Basic English (BBE) Though I sent destruction on the Amorite before them, who was tall as the cedar and strong as the oak-tree, cutting off his fruit from on high and his roots from under the earth.
Darby English Bible (DBY) But I destroyed the Amorite before them, whose height was as the height of the cedars, and he was strong as the oaks; but I destroyed his fruit from above, and his roots from beneath.
World English Bible (WEB) Yet I destroyed the Amorite before them, Whose height was like the height of the cedars, And he was strong as the oaks; Yet I destroyed his fruit from above, and his roots from beneath.
Young's Literal Translation (YLT) And I -- I have destroyed the Amorite from before them, Whose height `is' as the height of cedars, And strong he `is' as the oaks, And I destroy his fruit from above, And his roots from beneath.
Cross Reference Genesis 15:16 in Panjabi 16 ਤੂੰ ਚੰਗੀ ਬਜ਼ੁਰਗੀ ਵਿੱਚ ਦਫ਼ਨਾਇਆ ਜਾਵੇਂਗਾ ਅਤੇ ਚੌਥੀ ਪੀੜ੍ਹੀ ਵਿੱਚ ਓਹ ਵਾਪਿਸ ਮੁੜ ਆਉਣਗੇ ਕਿਉਂਕਿ ਜੋ ਅਮੋਰੀਆਂ ਦੀ ਬੁਰਿਆਈ ਅਜੇ ਪੂਰੀ ਨਹੀਂ ਹੋਈ ।
Exodus 3:8 in Panjabi 8 ਮੈਂ ਉਤਰਿਆ ਹਾਂ, ਤਾਂ ਜੋ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਧਰਤੀ ਵਿੱਚੋਂ ਕੱਢ ਕੇ ਚੰਗੀ ਅਤੇ ਉਪਜਾਊ ਧਰਤੀ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵੱਗਦਾ ਹੈ ਅਰਥਾਤ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਥਾਂ ਵਿੱਚ ਉਤਾਹਾਂ ਲਿਆਵਾਂ ।
Exodus 34:11 in Panjabi 11 ਜੋ ਮੈਂ ਤੈਨੂੰ ਅੱਜ ਦੇ ਦਿਨ ਹੁਕਮ ਦਿੰਦਾ ਹਾਂ ਉਸ ਨੂੰ ਮੰਨੋ ਅਤੇ ਵੇਖ ਮੈਂ ਤੇਰੇ ਅੱਗੇ ਅਮੋਰੀ, ਕਨਾਨੀ, ਹਿੱਤੀ, ਫ਼ਰਿੱਜੀ, ਹਿੱਵੀ ਅਤੇ ਯਬੂਸੀਆਂ ਨੂੰ ਧੱਕ ਰਿਹਾ ਹਾਂ ।
Numbers 13:28 in Panjabi 28 ਪਰੰਤੂ ਉਸ ਦੇਸ ਦੇ ਵਾਸੀ ਬਲਵਾਨ ਹਨ ਅਤੇ ਉਸ ਦੇ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਡੇ-ਵੱਡੇ ਹਨ ਅਤੇ ਅਸੀਂ ਉੱਥੇ ਆਨਾਕ ਦੇ ਵਾਸੀਆਂ ਨੂੰ ਵੀ ਵੇਖਿਆ ।
Numbers 13:32 in Panjabi 32 ਉਹ ਇਸਰਾਏਲੀਆਂ ਕੋਲ ਉਸ ਦੇਸ ਦੀ ਬੁਰੀ ਖ਼ਬਰ ਲਿਆਏ ਜਿਸ ਦਾ ਉਨ੍ਹਾਂ ਨੇ ਭੇਤ ਪਾਇਆ ਸੀ ਅਤੇ ਆਖਣ ਲੱਗੇ, ਕਿ ਜਿਸ ਦੇਸ ਦੇ ਵਿਚ ਦੀ ਅਸੀਂ ਲੰਘੇ, ਉਸ ਦਾ ਭੇਤ ਜਾਣੀਏ, ਉਹ ਅਜਿਹਾ ਦੇਸ ਹੈ ਜਿਹੜਾ ਆਪਣੇ ਵਾਸੀਆਂ ਨੂੰ ਖਾਂਦਾ ਹੈ ਨਾਲੇ ਸਾਰੇ ਲੋਕ ਜਿਨ੍ਹਾਂ ਨੂੰ ਅਸੀਂ ਉਸ ਵਿੱਚ ਵੇਖਿਆ ਉਹ ਵੱਡੇ-ਵੱਡੇ ਕੱਦਾਂ ਵਾਲੇ ਮਨੁੱਖ ਹਨ ।
Numbers 21:23 in Panjabi 23 ਪਰ ਸੀਹੋਨ ਨੇ ਇਸਰਾਏਲ ਨੂੰ ਆਪਣੀਆਂ ਹੱਦਾਂ ਦੇ ਵਿੱਚ ਦੀ ਨਾ ਲੰਘਣ ਦਿੱਤਾ, ਪਰ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕੀਤੇ ਅਤੇ ਇਸਰਾਏਲ ਦਾ ਸਾਹਮਣਾ ਕਰਨ ਲਈ ਉਜਾੜ ਵਿੱਚ ਯਹਸ ਨੂੰ ਗਿਆ ਅਤੇ ਇਸਰਾਏਲ ਨਾਲ ਲੜਿਆ ।
Deuteronomy 1:28 in Panjabi 28 ਅਸੀਂ ਕਿੱਧਰ ਜਾਈਏ ? ਸਾਡੇ ਭਰਾਵਾਂ ਨੇ ਇਹ ਆਖ ਕੇ ਸਾਡਾ ਹੌਂਸਲਾ ਤੋੜ ਦਿੱਤਾ ਹੈ ਕਿ ਉਹ ਲੋਕ ਸਾਡੇ ਤੋਂ ਵੱਡੇ ਅਤੇ ਉੱਚੇ-ਲੰਮੇ ਹਨ ! ਉਹਨਾਂ ਦੇ ਸ਼ਹਿਰ ਵੱਡੇ ਅਤੇ ਅਕਾਸ਼ ਤੱਕ ਉੱਚੇ ਗੜ੍ਹਾਂ ਵਾਲੇ ਹਨ ਅਤੇ ਅਸੀਂ ਉੱਥੇ ਅਨਾਕੀਆਂ ਨੂੰ ਵੀ ਵੇਖਿਆ ਹੈ !”
Deuteronomy 2:10 in Panjabi 10 ਪਹਿਲੇ ਸਮਿਆਂ ਵਿੱਚ ਉੱਥੇ ਏਮੀ ਵੱਸਦੇ ਸਨ, ਇਹ ਲੋਕ ਅਨਾਕੀਆਂ ਵਰਗੇ ਵੱਡੇ-ਵੱਡੇ ਅਤੇ ਉੱਚੇ-ਲੰਮੇ ਸਨ ।
Deuteronomy 2:24 in Panjabi 24 ਹੁਣ ਤੁਸੀਂ ਉੱਠੋ ਅਤੇ ਕੂਚ ਕਰ ਕੇ ਅਰਨੋਨ ਦੇ ਨਾਲੇ ਤੋਂ ਪਾਰ ਲੰਘੋ । ਵੇਖੋ ਮੈਂ ਤੁਹਾਡੇ ਹੱਥ ਵਿੱਚ ਹਸ਼ਬੋਨ ਦੇ ਰਾਜੇ ਸੀਹੋਨ ਅਮੋਰੀ ਨੂੰ ਉਸ ਦੇ ਦੇਸ਼ ਦੇ ਸਮੇਤ ਦੇ ਦਿੱਤਾ ਹੈ । ਉਸ ਦੇ ਦੇਸ਼ ਨੂੰ ਆਪਣੇ ਅਧਿਕਾਰ ਵਿੱਚ ਲੈਣਾ ਸ਼ੁਰੂ ਕਰੋ ਅਤੇ ਉਸ ਨਾਲ ਯੁੱਧ ਛੇੜ ਦਿਓ ।
Deuteronomy 3:11 in Panjabi 11 ਸਿਰਫ਼ ਬਾਸ਼ਾਨ ਦਾ ਰਾਜਾ ਓਗ ਹੀ ਰਫ਼ਾਈਆਂ ਦੇ ਬਚੇ ਹੋਇਆਂ ਵਿੱਚੋਂ ਰਹਿ ਗਿਆ ਸੀ । ਵੇਖੋ, ਉਸ ਦਾ ਪਲੰਘ ਜੋ ਲੋਹੇ ਦਾ ਸੀ, ਕੀ ਉਹ ਅੰਮੋਨੀਆਂ ਦੇ ਰੱਬਾਹ ਵਿੱਚ ਨਹੀਂ ਹੈ ? ਮਨੁੱਖ ਦੇ ਹੱਥ ਅਨੁਸਾਰ ਉਸ ਦੀ ਲੰਬਾਈ ਨੌਂ ਹੱਥ ਅਤੇ ਚੌੜਾਈ ਚਾਰ ਹੱਥ ਸੀ ।
Deuteronomy 9:1 in Panjabi 1 ਹੇ ਇਸਰਾਏਲ, ਸੁਣੋ, ਅੱਜ ਤੁਸੀਂ ਯਰਦਨ ਤੋਂ ਪਾਰ ਲੰਘਣਾ ਹੈ, ਤਾਂ ਜੋ ਤੁਸੀਂ ਅੰਦਰ ਜਾ ਕੇ ਉਨ੍ਹਾਂ ਕੌਮਾਂ ਉੱਤੇ ਜਿਹੜੀਆਂ ਤੁਹਾਡੇ ਨਾਲੋਂ ਵੱਡੀਆਂ ਅਤੇ ਬਲਵੰਤ ਹਨ ਅਤੇ ਸ਼ਹਿਰਾਂ ਉੱਤੇ ਜਿਹੜੇ ਵੱਡੇ ਅਤੇ ਉਨ੍ਹਾਂ ਦੀਆਂ ਕੰਧਾਂ ਅਕਾਸ਼ ਤੱਕ ਹਨ, ਅਧਿਕਾਰ ਕਰ ਲਓ ।
Joshua 3:10 in Panjabi 10 ਤਾਂ ਯਹੋਸ਼ੁਆ ਨੇ ਆਖਿਆ ਕਿ ਹੁਣ ਤੁਸੀਂ ਇਸ ਤੋਂ ਜਾਣੋਗੇ ਕਿ ਜਿਉਂਦਾ ਪਰਮੇਸ਼ੁਰ ਤੁਹਾਡੇ ਵਿਚਕਾਰ ਹੈ ਅਤੇ ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਫਰਿਜ਼ੀਆਂ, ਗਿਰਗਾਸੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਤੁਹਾਡੇ ਅੱਗੋਂ ਉਹਨਾਂ ਦੇ ਦੇਸ ਵਿਚੋਂ ਜ਼ਰੂਰ ਬਾਹਰ ਕੱਢ ਦੇਵੇਗਾ ।
Joshua 10:12 in Panjabi 12 ਉਸ ਦਿਨ ਜਦ ਯਹੋਵਾਹ ਨੇ ਅਮੋਰੀਆਂ ਨੂੰ ਇਸਰਾਏਲੀਆਂ ਦੇ ਵੱਸ ਵਿੱਚ ਕਰ ਦਿੱਤਾ ਅਤੇ ਇਸਰਾਏਲੀਆਂ ਦੇ ਵੇਖਦਿਆਂ ਯਹੋਸ਼ੁਆ ਨੇ ਆਖਿਆ, “ਹੇ ਸੂਰਜ, ਗਿਬਓਨ ਉੱਤੇ, ਅਤੇ ਹੇ ਚੰਦਰਮਾ, ਅੱਯਾਲੋਨ ਦੀ ਖੱਡ ਵਿੱਚ ਠਹਿਰਿਆ ਰਹਿ”
Joshua 11:21 in Panjabi 21 ਫਿਰ ਉਸੇ ਸਮੇਂ ਯਹੋਸ਼ੁਆ ਨੇ ਆਣ ਕੇ ਅਨਾਕੀਆਂ ਨੂੰ ਪਹਾੜੀ ਦੇਸ ਵਿੱਚੋਂ ਵੱਢ ਸੁੱਟਿਆ ਅਰਥਾਤ ਹਬਰੋਨ, ਦਬੀਰ, ਅਨਾਬ ਅਤੇ ਯਹੂਦਾਹ ਦੇ ਸਾਰੇ ਪਹਾੜੀ ਦੇਸ ਅਤੇ ਇਸਰਾਏਲ ਦੇ ਸਾਰੇ ਪਹਾੜੀ ਦੇਸ ਤੋਂ ਯਹੋਸ਼ੁਆ ਨੇ ਉਹਨਾਂ ਦਾ ਨਾਲੇ ਉਹਨਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਸੁੱਟਿਆ ।
Joshua 24:8 in Panjabi 8 ਫਿਰ ਮੈਂ ਤੁਹਾਨੂੰ ਅਮੋਰੀਆਂ ਦੇ ਦੇਸ ਵਿੱਚ ਜਿਹੜੇ ਯਰਦਨ ਪਾਰ ਵੱਸਦੇ ਸਨ ਲੈ ਆਇਆ ਅਤੇ ਉਹ ਤੁਹਾਡੇ ਨਾਲ ਲੜੇ ਪਰ ਮੈਂ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਅਤੇ ਤੁਸੀਂ ਉਹਨਾਂ ਦੇ ਦੇਸ ਉੱਤੇ ਕਬਜ਼ਾ ਕਰ ਲਿਆ ਪਰ ਮੈਂ ਉਹਨਾਂ ਦਾ ਤੁਹਾਡੇ ਅੱਗੋਂ ਨਾਸ ਕਰ ਸੁੱਟਿਆ ।
Judges 11:21 in Panjabi 21 ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਸੀਹੋਨ ਨੂੰ ਉਸ ਦੀ ਸਾਰੀ ਫੌਜ ਸਮੇਤ ਇਸਰਾਏਲ ਦੇ ਹੱਥਾਂ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਉਹਨਾਂ ਨੂੰ ਮਾਰ ਲਿਆ । ਇਸੇ ਤਰ੍ਹਾਂ ਇਸਰਾਏਲੀਆਂ ਨੇ ਉਸ ਦੇਸ਼ ਦੇ ਵਾਸੀ ਅਮੋਰੀਆਂ ਦੇ ਸਾਰੇ ਦੇਸ਼ ਉੱਤੇ ਕਬਜ਼ਾ ਕਰ ਲਿਆ
2 Samuel 23:16 in Panjabi 16 ਤਦ ਉਨ੍ਹਾਂ ਤਿੰਨਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘ ਕੇ ਬੈਤਹਲਮ ਦੇ ਖੂਹ ਤੋਂ ਪਾਣੀ ਭਰਿਆ ਜਿਹੜਾ ਫਾਟਕ ਉੱਤੇ ਸੀ ਅਤੇ ਦਾਊਦ ਨੂੰ ਲਿਆ ਦਿੱਤਾ ਪਰ ਉਸ ਨੇ ਨਾ ਪੀਤਾ ਸਗੋਂ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ ।
Nehemiah 9:22 in Panjabi 22 ਫਿਰ ਤੂੰ ਬਹੁਤ ਸਾਰੇ ਦੇਸ਼ ਅਤੇ ਜਾਤੀਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਅਧੀਨ ਕਰ ਦਿੱਤਾ ਜਿਨ੍ਹਾਂ ਨੂੰ ਤੂੰ ਉਨ੍ਹਾਂ ਦੇ ਹਿੱਸਿਆਂ ਵਿੱਚ ਵੰਡ ਦਿੱਤਾ, ਅਤੇ ਉਨ੍ਹਾਂ ਨੇ ਹਸ਼ਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ ।
Job 18:16 in Panjabi 16 ਹੇਠੋਂ ਉਹ ਦੀਆਂ ਜੜ੍ਹਾਂ ਸੁੱਕ ਜਾਣਗੀਆਂ, ਉੱਪਰੋਂ ਉਹ ਦੀਆਂ ਟਹਿਣੀਆਂ ਕੁਮਲਾ ਜਾਣਗੀਆਂ
Psalm 135:10 in Panjabi 10 ਜਿਸ ਨੇ ਬਹੁਤ ਸਾਰੀਆਂ ਕੌਮਾਂ ਨੂੰ ਮਾਰ ਦਿੱਤਾ, ਅਤੇ ਬਲਵੰਤ ਰਾਜਿਆਂ ਨੂੰ ਵੱਢ ਸੁੱਟਿਆ,
Psalm 136:17 in Panjabi 17 ਉਸੇ ਦਾ ਜਿਸ ਵੱਡੇ-ਵੱਡੇ ਰਾਜਿਆਂ ਨੂੰ ਮਾਰਿਆ, ਉਹ ਦੀ ਦਯਾ ਸਦਾ ਦੀ ਹੈ,
Isaiah 5:24 in Panjabi 24 ਇਸ ਲਈ ਜਿਵੇਂ ਅੱਗ ਦੀ ਲਾਟ ਟਾਂਡੇ ਨੂੰ ਖਾ ਜਾਂਦੀ ਹੈ, ਅਤੇ ਸੁੱਕਾ ਘਾਹ ਲੰਬ ਵਿੱਚ ਮਿਟ ਜਾਂਦਾ ਹੈ, ਸੋ ਉਹਨਾਂ ਦੀ ਜੜ੍ਹ ਸੜ੍ਹਿਆਂਧ ਵਾਂਗੂੰ ਸੜ੍ਹ ਜਾਵੇਗੀ, ਅਤੇ ਉਹਨਾਂ ਦੀਆਂ ਕਲੀਆਂ ਧੂੜ ਵਾਂਗੂੰ ਉੱਡ ਜਾਣਗੀਆਂ, ਕਿਉਂ ਜੋ ਉਹਨਾਂ ਨੇ ਸੈਨਾਂ ਦੇ ਯਹੋਵਾਹ ਦੀ ਬਿਵਸਥਾ ਨੂੰ ਰੱਦ ਕੀਤਾ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦਾ ਫ਼ਰਮਾਨ ਤੁੱਛ ਜਾਣਿਆ ।
Ezekiel 17:9 in Panjabi 9 ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਇਹ ਖੁਸ਼ਹਾਲ ਹੋਵੇਗੀ ? ਕੀ ਉਹ ਉਸ ਨੂੰ ਜੜ੍ਹਾਂ ਤੋਂ ਨਾ ਪੁੱਟ ਸੁੱਟੇਗਾ ਅਤੇ ਇਸ ਦਾ ਫਲ ਨਾ ਤੋੜ ਸੁੱਟੇਗਾ ਭਈ ਇਹ ਸੁੱਕ ਜਾਵੇ ਅਤੇ ਇਹ ਦੇ ਸਾਰੇ ਹਰੇ ਪੱਤੇ ਸੁੱਕ ਜਾਣ ? ਇਸ ਨੂੰ ਜੜ੍ਹਾਂ ਤੋਂ ਪੁੱਟਣ ਦੇ ਲਈ ਬਹੁਤੇ ਲੋਕਾਂ ਅਤੇ ਬਹੁਤੇ ਜ਼ੋਰ ਦੀ ਲੋੜ ਨਾ ਹੋਵੇਗੀ ।
Malachi 4:1 in Panjabi 1 ਵੇਖੋ, ਉਹ ਦਿਨ ਆਉਂਦਾ ਹੈ, ਜੋ ਤੰਦੂਰ ਵਾਂਗੂੰ ਸਾੜਨ ਵਾਲਾ ਹੈ । ਸਾਰੇ ਆਕੜ ਬਾਜ਼ ਅਤੇ ਸਾਰੇ ਦੁਸ਼ਟ ਸੜ੍ਹ ਜਾਣਗੇ । ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ, ਉਹ ਉਹਨਾਂ ਲਈ ਟੁੰਡ-ਮੁੰਡ ਨਾ ਛੱਡੇਗਾ ।