Acts 9:6 in Panjabi 6 ਪਰ ਉੱਠ ਅਤੇ ਸ਼ਹਿਰ ਵਿੱਚ ਜਾ ਅਤੇ ਜੋ ਕੁੱਝ ਤੈਨੂੰ ਕਰਨਾ ਚਾਹੀਦਾ ਹੈ ਉਹ ਮੈਂ ਤੈਨੂੰ ਦੱਸਾਂਗਾ ।
Other Translations King James Version (KJV) And he trembling and astonished said, Lord, what wilt thou have me to do? And the Lord said unto him, Arise, and go into the city, and it shall be told thee what thou must do.
American Standard Version (ASV) but rise, and enter into the city, and it shall be told thee what thou must do.
Bible in Basic English (BBE) But get up, and go into the town, and it will be made clear to you what you have to do.
Darby English Bible (DBY) But rise up and enter into the city, and it shall be told thee what thou must do.
World English Bible (WEB) But{TR omits "But" } rise up, and enter into the city, and you will be told what you must do."
Young's Literal Translation (YLT) trembling also, and astonished, he said, `Lord, what dost thou wish me to do?' and the Lord `said' unto him, `Arise, and enter into the city, and it shall be told thee what it behoveth thee to do.'
Cross Reference 1 Samuel 28:5 in Panjabi 5 ਜਦ ਸ਼ਾਊਲ ਨੇ ਫ਼ਲਿਸਤੀਆਂ ਦਾ ਦਲ ਦੇਖਿਆ ਤਾਂ ਡਰ ਗਿਆ ਅਤੇ ਉਹ ਦਾ ਮਨ ਡਾਢਾ ਕੰਬਿਆ
Psalm 25:8 in Panjabi 8 ਯਹੋਵਾਹ ਭਲਾ ਅਤੇ ਸੱਚਾ ਹੈ, ਇਸ ਕਰਕੇ ਉਹ ਪਾਪੀਆਂ ਨੂੰ ਆਪਣੇ ਰਾਹ ਸਿਖਲਾਏਗਾ ।
Psalm 25:12 in Panjabi 12 ਉਹ ਕਿਹੜਾ ਮਨੁੱਖ ਹੈ ਜਿਹੜਾ ਯਹੋਵਾਹ ਤੋਂ ਡਰਦਾ ਹੈ ? ਉਹ ਉਸ ਦੇ ਲਈ ਚੁਣੇ ਰਾਹ ਵਿੱਚ ਉਸ ਨੂੰ ਸਿਖਾਲੇਗਾ ।
Psalm 94:12 in Panjabi 12 ਹੇ ਯਹੋਵਾਹ, ਧੰਨ ਹੈ ਉਹ ਪੁਰਖ ਜਿਹ ਨੂੰ ਤੂੰ ਤਾੜਦਾ ਹੈਂ, ਅਤੇ ਆਪਣੀ ਬਿਵਸਥਾ ਤੋਂ ਸਿੱਖਿਆ ਦਿੰਦਾ ਹੈਂ !
Isaiah 57:18 in Panjabi 18 ਮੈਂ ਉਸ ਦੇ ਰਾਹ ਵੇਖੇ ਹਨ, ਪਰ ਮੈਂ ਉਸ ਨੂੰ ਚੰਗਾ ਕਰਾਂਗਾ, ਮੈਂ ਉਸ ਦੀ ਅਗਵਾਈ ਕਰਾਂਗਾ, ਅਤੇ ਉਸ ਨੂੰ ਅਤੇ ਉਸ ਦੇ ਨਾਲ ਸੋਗ ਕਰਨ ਵਾਲਿਆਂ ਨੂੰ ਤਸੱਲੀਆਂ ਬਖ਼ਸ਼ਾਂਗਾ ।
Isaiah 66:2 in Panjabi 2 ਯਹੋਵਾਹ ਦਾ ਵਾਕ ਹੈ, ਇਹਨਾਂ ਸਭਨਾਂ ਨੂੰ ਮੇਰੇ ਹੀ ਹੱਥ ਨੇ ਬਣਾਇਆ ਹੈ, ਇਸ ਤਰ੍ਹਾਂ ਉਹ ਬਣ ਗਏ । ਮੈਂ ਅਜਿਹੇ ਜਨ ਉੱਤੇ ਨਿਗਾਹ ਰੱਖਾਂਗਾ, ਜੋ ਦੀਨ ਅਤੇ ਨਿਮਰ ਆਤਮਾ ਵਾਲਾ ਹੈ ਅਤੇ ਜੋ ਮੇਰੇ ਬਚਨ ਸੁਣ ਕੇ ਕੰਬ ਜਾਂਦਾ ਹੈ ।
Ezekiel 16:6 in Panjabi 6 ਜਦੋਂ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਤੇਰੇ ਲਹੂ ਵਿੱਚ ਲਿੱਬੜਿਆ ਹੋਇਆ ਵੇਖਿਆ ਅਤੇ ਮੈਂ ਤੈਨੂੰ ਆਖਿਆ ਕਿ ਤੂੰ ਜੋ ਲਹੂ ਵਿੱਚ ਲਿਬੜੀ ਹੋਈ ਹੈਂ, ਜੀਉਂਦੀ ਰਹਿ ! ਹਾਂ ਮੈਂ ਤੈਨੂੰ ਹੀ ਕਿਹਾ ਕਿ ਤੂੰ ਜੋ ਲਹੂ ਵਿੱਚ ਲਿਬੜੀ ਹੋਈ ਹੈਂ, ਜੀਉਂਦੀ ਰਹਿ !
Habakkuk 3:16 in Panjabi 16 ਮੈਂ ਸੁਣਿਆ ਅਤੇ ਮੇਰਾ ਕਾਲਜਾ ਕੰਬਣ ਲੱਗਾ, ਉਸ ਦੀ ਅਵਾਜ਼ ਤੋਂ ਮੇਰੇ ਬੁੱਲ੍ਹ ਥਰਥਰਾ ਗਏ, ਮੇਰੀਆਂ ਹੱਡੀਆਂ ਸੜਨ ਲੱਗੀਆਂ, ਮੈਂ ਆਪਣੇ ਸਥਾਨ ਤੇ ਖੜ੍ਹਾ-ਖੜ੍ਹਾ ਕੰਬਣ ਲੱਗਾ, ਇਸ ਲਈ ਮੈਂ ਅਰਾਮ ਨਾਲ ਬਿਪਤਾ ਦੇ ਦਿਨ ਨੂੰ ਉਡੀਕਾਂਗਾ, ਭਈ ਉਹ ਉਹਨਾਂ ਲੋਕਾਂ ਉੱਤੇ ਆਵੇ, ਜੋ ਸਾਡੇ ਉੱਤੇ ਚੜ੍ਹਾਈ ਕਰਦੇ ਹਨ ।
Matthew 19:30 in Panjabi 30 ਪਰ ਬਹੁਤ ਜੋ ਪਹਿਲੇ ਹਨ ਪਿਛਲੇ ਅਤੇ ਜੋ ਪਿਛਲੇ ਹਨ ਉਹ ਪਹਿਲੇ ਹੋਣਗੇ ।
Luke 3:10 in Panjabi 10 ਤਦ ਲੋਕਾਂ ਨੇ ਉਸ ਤੋਂ ਪੁੱਛਿਆ, ਫੇਰ ਅਸੀਂ ਕੀ ਕਰੀਏ ?
Acts 2:37 in Panjabi 37 ਜਦੋਂ ਉਨ੍ਹਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਦੇ ਦਿਲ ਵਿੰਨੇ ਗਏ ਅਤੇ ਉਹਨਾਂ ਨੇ ਪਤਰਸ ਅਤੇ ਬਾਕੀ ਦੇ ਰਸੂਲਾਂ ਨੂੰ ਕਿਹਾ, ਹੇ ਭਰਾਵੋ ਅਸੀਂ ਕੀ ਕਰੀਏ ?
Acts 9:15 in Panjabi 15 ਪਰ ਪ੍ਰਭੂ ਨੇ ਉਹ ਨੂੰ ਆਖਿਆ, ਤੂੰ ਚੱਲਿਆ ਜਾ ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ, ਜੋ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਪਰਜਾ ਅੱਗੇ ਮੇਰੇ ਨਾਮ ਦੀ ਚਰਚਾ ਕਰੇ ।
Acts 10:6 in Panjabi 6 ਉਹ ਸ਼ਮਊਨ, ਜੋ ਚਮੜੇ ਦਾ ਕੰਮ ਕਰਨ ਵਾਲਾ ਹੈ ਜਿਸ ਦਾ ਘਰ ਸਮੁੰਦਰ ਦੇ ਕੰਢੇ ਹੈ ਉਸ ਦੇ ਘਰ ਵਿੱਚ ਮਹਿਮਾਨ ਹੈ ।
Acts 10:22 in Panjabi 22 ਉਹ ਬੋਲੇ, ਕੁਰਨੇਲਿਯੁਸ ਸੂਬੇਦਾਰ ਜੋ ਧਰਮੀ ਮਨੁੱਖ ਅਤੇ ਪਰਮੇਸ਼ੁਰ ਦਾ ਡਰ ਰੱਖਣ ਵਾਲਾ ਅਤੇ ਯਹੂਦੀਆਂ ਦੀ ਸਾਰੀ ਕੌਮ ਵਿੱਚ ਨੇਕਨਾਮ ਹੈ ਉਹ ਨੂੰ ਇੱਕ ਪਵਿੱਤਰ ਦੂਤ ਨੇ ਹੁਕਮ ਦਿੱਤਾ ਕਿ ਤੁਹਾਨੂੰ ਆਪਣੇ ਘਰ ਬੁਲਾਵੇ ਅਤੇ ਤੁਹਾਡੇ ਕੋਲੋਂ ਬਚਨ ਸੁਣੇ ।
Acts 10:32 in Panjabi 32 ਇਸ ਲਈ ਯਾਪਾ ਵੱਲ ਮਨੁੱਖ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਅਖਵਾਉਂਦਾ ਹੈ ਬੁਲਾ ਲੈ । ਉਹ ਸਮੁੰਦਰ ਦੇ ਕੰਢੇ ਸ਼ਮਊਨ ਜਿਹੜਾ ਚਮੜੇ ਦਾ ਕੰਮ ਕਰਨ ਵਾਲਾ ਹੈ ਉਸ ਦੇ ਘਰ ਮਹਿਮਾਨ ਹੈ ।
Acts 11:13 in Panjabi 13 ਤਦ ਉਸ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਘਰ ਵਿੱਚ ਦੂਤ ਨੂੰ ਖੜੇ ਵੇਖਿਆ, ਜਿਸ ਨੇ ਆਖਿਆ ਯਾਪਾ ਵੱਲ ਮਨੁੱਖ ਭੇਜ ਕੇ ਸ਼ਮਊਨ ਨੂੰ ਜਿਹੜਾ ਪਤਰਸ ਅਖਵਾਉਂਦਾ ਹੈ, ਬੁਲਵਾ ਲੈ ।
Acts 16:29 in Panjabi 29 ਉਹ ਦੀਵਾ ਮੰਗਵਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ-ਕੰਬਦਾ ਪੌਲੁਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ ।
Acts 22:10 in Panjabi 10 ਫੇਰ ਮੈਂ ਕਿਹਾ, ਹੇ ਪ੍ਰਭੂ ਮੈਂ ਕੀ ਕਰਾਂ ? ਪ੍ਰਭੂ ਨੇ ਮੈਨੂੰ ਆਖਿਆ, ਤੂੰ ਉੱਠ ਕੇ ਦੰਮਿਸਕ ਵਿੱਚ ਜਾ ਅਤੇ ਸਭ ਗੱਲਾਂ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ ਹਨ, ਸੋ ਉੱਥੇ ਹੀ ਤੈਨੂੰ ਦੱਸੀਆਂ ਜਾਣਗੀਆਂ ।
Acts 24:25 in Panjabi 25 ਜਦੋਂ ਉਹ ਧਰਮ, ਸੰਜਮ ਅਤੇ ਹੋਣ ਵਾਲੀ ਅਦਾਲਤ ਦੇ ਬਾਰੇ ਬਚਨ ਸੁਣਾ ਰਿਹਾ ਸੀ ਤਾਂ ਫ਼ੇਲਿਕਸ ਡਰ ਗਿਆ ਅਤੇ ਉੱਤਰ ਦਿੱਤਾ ਕਿ ਹੁਣ ਤੂੰ ਜਾ, ਫਿਰ ਜਦੋਂ ਮੈਂ ਵਿਹਲਾ ਹੋਵਾਂਗਾ ਤਾਂ ਤੈਨੂੰ ਬੁਲਾਵਾਂਗਾ ।
Acts 26:16 in Panjabi 16 ਪਰ ਉੱਠ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਣ ਦਿੱਤਾ ਹੈ, ਕਿ ਉਨ੍ਹਾਂ ਗੱਲਾਂ ਦਾ ਜਿਨ੍ਹਾਂ ਵਿੱਚ ਤੂੰ ਮੈਨੂੰ ਵੇਖਿਆ ਅਤੇ ਜਿਨ੍ਹਾਂ ਵਿੱਚ ਮੈਂ ਤੈਨੂੰ ਵਿਖਾਈ ਦੇਵਾਂਗਾ, ਤੈਨੂੰ ਸੇਵਕ ਅਤੇ ਗਵਾਹ ਠਹਿਰਾਵਾਂ ।
Romans 5:20 in Panjabi 20 ਅਤੇ ਬਿਵਸਥਾ ਵਿਚਕਾਰ ਆ ਗਈ ਕਿ ਅਪਰਾਧ ਬਹੁਤ ਹੋਵੇ ਪਰ ਜਿੱਥੇ ਪਾਪ ਬਹੁਤਾ ਹੋਇਆ ਉੱਥੇ ਕਿਰਪਾ ਵੀ ਬਹੁਤ ਜ਼ਿਆਦਾ ਹੋਈ ।
Romans 7:9 in Panjabi 9 ਅਤੇ ਮੈਂ ਪਹਿਲਾਂ ਬਿਵਸਥਾ ਦੇ ਬਿਨ੍ਹਾਂ ਜਿਉਂਦਾ ਸੀ ਪਰ ਜਦ ਹੁਕਮਨਾਮਾ ਆਇਆ ਤਦ ਪਾਪ ਜੀ ਪਿਆ ਅਤੇ ਮੈਂ ਮਰ ਗਿਆ ।
Romans 9:15 in Panjabi 15 ਕਿਉਂਕਿ ਉਹ ਮੂਸਾ ਨੂੰ ਆਖਦਾ ਹੈ, ਕਿ ਮੈਂ ਜਿਹ ਦੇ ਉੱਤੇ ਦਯਾ ਕਰਨੀ ਚਾਹਾਂ ਉਸ ਉੱਤੇ ਦਯਾ ਕਰਾਂਗਾ ਅਤੇ ਜਿਹ ਦੇ ਉੱਤੇ ਮੈਂ ਰਹਿਮ ਕਰਨਾ ਚਾਹਾਂ ਉਸ ਉੱਤੇ ਰਹਿਮ ਕਰਾਂਗਾ ।
Romans 10:3 in Panjabi 3 ਕਿਉਂ ਜੋ ਪਰਮੇਸ਼ੁਰ ਦੀ ਧਾਰਮਿਕਤਾ ਤੋਂ ਅਣਜਾਣ ਹੋ ਕੇ ਅਤੇ ਆਪਣੇ ਹੀ ਧਾਰਮਿਕਤਾ ਨੂੰ ਦ੍ਰਿੜ੍ਹ ਕਰਨ ਦਾ ਜਤਨ ਕਰਕੇ ਉਹ ਪਰਮੇਸ਼ੁਰ ਦੀ ਧਾਰਮਿਕਤਾ ਦੇ ਅਧੀਨ ਨਾ ਹੋਏ ।
Romans 10:20 in Panjabi 20 ਫੇਰ ਯਸਾਯਾਹ ਵੱਡੀ ਦਲੇਰੀ ਨਾਲ ਕਹਿੰਦਾ ਹੈ, ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ, ਉਹਨਾਂ ਨੇ ਮੈਨੂੰ ਪਾ ਲਿਆ, ਅਤੇ ਜਿਨ੍ਹਾਂ ਨੇ ਮੈਨੂੰ ਨਾ ਪੁੱਛਿਆ, ਮੈਂ ਉਹਨਾਂ ਉੱਤੇ ਪਰਗਟ ਹੋਇਆ ।
Galatians 1:15 in Panjabi 15 ਪਰ ਜਿਸ ਪਰਮੇਸ਼ੁਰ ਨੇ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕੀਤਾ, ਅਤੇ ਜਦੋਂ ਉਹ ਦੀ ਮਰਜ਼ੀ ਪੂਰੀ ਹੋਈ ਉਸ ਨੇ ਮੈਨੂੰ ਆਪਣੀ ਵੱਡੀ ਕਿਰਪਾ ਨਾਲ ਸੱਦਿਆ ।
Philippians 2:12 in Panjabi 12 ਇਸ ਲਈ, ਹੇ ਮੇਰੇ ਪਿਆਰਿਓ, ਜਿਵੇਂ ਤੁਸੀਂ ਸਦਾ ਆਗਿਆਕਾਰੀ ਕੀਤੀ, ਸਿਰਫ਼ ਮੇਰੇ ਹੁੰਦਿਆਂ ਨਹੀਂ ਸਗੋਂ ਹੁਣ ਬਹੁਤ ਵਧੀਕ ਮੇਰੇ ਦੂਰ ਹੁੰਦਿਆਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੋ ।
1 Timothy 1:14 in Panjabi 14 ਅਤੇ ਸਾਡੇ ਪ੍ਰਭੂ ਦੀ ਕਿਰਪਾ, ਵਿਸ਼ਵਾਸ ਅਤੇ ਪਿਆਰ ਨਾਲ ਜੋ ਮਸੀਹ ਯਿਸੂ ਵਿੱਚ ਹੈ ਅੱਤ ਵਧੇਰੇ ਹੋਈ ।
James 4:6 in Panjabi 6 ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਇਸ ਕਾਰਨ ਇਹ ਲਿਖਿਆ ਹੈ, ਕਿ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ ।