Acts 24:26 in Panjabi 26 ਅਤੇ ਇਹ ਵੀ ਆਸ ਰੱਖਦਾ ਸੀ ਕਿ ਪੌਲੁਸ ਮੈਨੂੰ ਕੁੱਝ ਪੈਸਾ ਦੇਵੇਗਾ । ਇਸੇ ਗੱਲੋਂ ਉਹ ਨੂੰ ਬਹੁਤ ਵਾਰੀ ਬੁਲਾ ਕੇ ਉਸ ਨਾਲ ਗੱਲਬਾਤ ਕਰਦਾ ਹੁੰਦਾ ਸੀ ।
Other Translations King James Version (KJV) He hoped also that money should have been given him of Paul, that he might loose him: wherefore he sent for him the oftener, and communed with him.
American Standard Version (ASV) He hoped withal that money would be given him of Paul: wherefore also he sent for him the oftener, and communed with him.
Bible in Basic English (BBE) For he was hoping that Paul would give him money: so he sent for him more frequently and had talk with him.
Darby English Bible (DBY) hoping at the same time that money would be given him by Paul: wherefore also he sent for him the oftener and communed with him.
World English Bible (WEB) Meanwhile, he also hoped that money would be given to him by Paul, that he might release him. Therefore also he sent for him more often, and talked with him.
Young's Literal Translation (YLT) and at the same time also hoping that money shall be given to him by Paul, that he may release him, therefore, also sending for him the oftener, he was conversing with him;
Cross Reference Exodus 23:8 in Panjabi 8 ਤੂੰ ਵੱਢੀ ਨਾ ਖਾਹ ਕਿਉਂ ਜੋ ਵੱਢੀ ਤੇਜ ਨਿਗਾਹ ਵਾਲੇ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਨੂੰ ਉਲਟ ਦਿੰਦੀ ਹੈ ।
Deuteronomy 16:19 in Panjabi 19 ਤੁਸੀਂ ਨਿਆਂ ਨੂੰ ਨਾ ਵਿਗਾੜਿਓ । ਤੁਸੀਂ ਕਿਸੇ ਦਾ ਪੱਖਪਾਤ ਨਾ ਕਰਿਓ । ਰਿਸ਼ਵਤ ਨਾ ਖਾਓ, ਕਿਉਂ ਜੋ ਰਿਸ਼ਵਤ ਬੁੱਧਵਾਨ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਉਲਟ ਦਿੰਦੀ ਹੈ ।
1 Samuel 8:3 in Panjabi 3 ਪਰ ਉਸ ਦੇ ਪੁੱਤਰ ਉਸ ਦੇ ਰਾਹ ਉੱਤੇ ਨਾ ਚੱਲੇ ਸਗੋਂ ਝੂਠੀ ਕਮਾਈ ਦੇ ਮਗਰ ਲੱਗਦੇ ਅਤੇ ਰਿਸ਼ਵਤ ਲੈਂਦੇ ਅਤੇ ਨਿਆਂ ਵਿੱਚ ਪੱਖਪਾਤ ਕਰਦੇ ਸਨ ।
1 Samuel 12:3 in Panjabi 3 ਵੇਖੋ, ਮੈਂ ਹਾਜ਼ਰ ਹਾਂ, ਯਹੋਵਾਹ ਦੇ ਅਤੇ ਉਸ ਦੇ ਅਭਿਸ਼ੇਕ ਕੀਤੇ ਹੋਏ ਦੇ ਅੱਗੇ ਮੇਰੇ ਲਈ ਗਵਾਹੀ ਭਰੋ । ਮੈਂ ਕਿਸ ਦਾ ਬਲ਼ਦ ਲਿਆ ਜਾਂ ਕਿਸ ਦਾ ਗਧਾ ਲਿਆ ? ਮੈਂ ਕਿਸ ਨਾਲ ਕੁਧਰਮ ਕੀਤਾ ਜਾਂ ਕਿਸ ਉੱਤੇ ਅਨ੍ਹੇਰ ਮਾਰਿਆ ? ਅਤੇ ਕਿਸ ਕੋਲੋਂ ਮੈਂ ਰਿਸ਼ਵਤ ਲਈ ਹੈ ਤਾਂ ਜੋ ਅਣਦੇਖਾ ਕਰ ਕੇ ਨਿਆਂ ਕਰਨ ਲਈ ਅੰਨ੍ਹਾ ਹੋ ਜਾਂਵਾਂ ਦੱਸੋ ? ਅਤੇ ਮੈਂ ਤੁਹਾਨੂੰ ਮੋੜ ਦਿਆਂਗਾ ।
2 Chronicles 19:7 in Panjabi 7 ਹੁਣ ਯਹੋਵਾਹ ਦਾ ਭੈ ਤੁਹਾਡੇ ਮਨ ਵਿੱਚ ਰਹੇ ਸੋ ਸੰਭਲ ਕੇ ਕੰਮ ਕਰਨਾ ਕਿਉਂ ਜੋ ਸਾਡੇ ਪਰਮੇਸ਼ੁਰ ਯਹੋਵਾਹ ਵਿੱਚ ਬੇ ਨਿਆਈਂ ਨਹੀਂ ਅਤੇ ਨਾ ਕਿਸੇ ਦੀ ਪੱਖਵਾਦੀ ਅਤੇ ਨਾ ਹੀ ਵੱਢੀ ਚੱਲਦੀ ਹੈ
Job 15:34 in Panjabi 34 ਅਧਰਮੀਆਂ ਦੀ ਮੰਡਲੀ ਬਾਂਝ ਹੁੰਦੀ ਹੈ, ਅਤੇ ਅੱਗ ਰਿਸ਼ਵਤ ਲੈਣ ਵਾਲਿਆਂ ਦੇ ਡੇਰਿਆਂ ਨੂੰ ਭਸਮ ਕਰ ਦਿੰਦੀ ਹੈ ।
Psalm 26:9 in Panjabi 9 ਮੇਰੀ ਜਾਨ ਨੂੰ ਪਾਪੀਆਂ ਦੇ ਨਾਲ ਨਾ ਮਿਲਾ, ਨਾ ਮੇਰੀ ਜਿੰਦ ਨੂੰ ਖੂਨੀਆਂ ਦੇ ਨਾਲ ।
Proverbs 17:8 in Panjabi 8 ਰਿਸ਼ਵਤ ਉਹ ਦੇ ਦੇਣ ਵਾਲੇ ਦੀ ਨਿਗਾਹ ਵਿੱਚ ਬਹੁਮੁੱਲਾ ਰਤਨ ਹੈ, ਜਿੱਧਰ ਨੂੰ ਉਹ ਜਾਂਦਾ ਹੈ, ਉਹ ਸਫਲ ਹੁੰਦਾ ਹੈ ।
Proverbs 17:23 in Panjabi 23 ਦੁਸ਼ਟ ਬੁੱਕਲ ਵਿਚੋਂ ਰਿਸ਼ਵਤ ਲੈਂਦਾ ਹੈ, ਤਾਂ ਜੋ ਉਹ ਨਿਆਂ ਦੇ ਮਾਰਗਾਂ ਨੂੰ ਵਿਗਾੜ ਦੇਵੇ ।
Proverbs 19:6 in Panjabi 6 ਪਰਉਪਕਾਰੀ ਦੇ ਬਹੁਤੇ ਲੋਕ ਤਰਲੇ ਕਰਦੇ ਹਨ, ਅਤੇ ਦਾਨੀ ਦੇ ਸੱਭੇ ਮਿੱਤਰ ਬਣ ਜਾਂਦੇ ਹਨ ।
Proverbs 29:4 in Panjabi 4 ਨਿਆਂ ਨਾਲ ਰਾਜਾ ਦੇਸ ਨੂੰ ਦ੍ਰਿੜ ਕਰਦਾ ਹੈ, ਪਰ ਰਿਸ਼ਵਤ ਲੈਣ ਵਾਲਾ ਉਲਟਾ ਦਿੰਦਾ ਹੈ ।
Isaiah 1:23 in Panjabi 23 ਤੇਰੇ ਹਾਕਮ ਜਿੱਦੀ ਅਤੇ ਚੋਰਾਂ ਦੇ ਸਾਥੀ ਹਨ, ਹਰੇਕ ਰਿਸ਼ਵਤ ਦਾ ਲਾਲਚੀ ਹੈ, ਅਤੇ ਨਜ਼ਰਾਨੇ ਦੇ ਪਿੱਛੇ ਪੈਂਦਾ ਹੈ, ਉਹ ਯਤੀਮ ਦਾ ਨਿਆਂ ਨਹੀਂ ਕਰਦੇ ਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਕੋਲ ਨਹੀਂ ਪਹੁੰਚਦਾ ।
Isaiah 33:15 in Panjabi 15 ਉਹ ਜਿਹੜਾ ਧਰਮ ਨਾਲ ਚੱਲਦਾ, ਜਿਹੜਾ ਸਿੱਧੀਆਂ ਗੱਲਾਂ ਕਰਦਾ, ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ, ਜਿਹੜਾ ਰਿਸ਼ਵਤ ਲੈਣ ਤੋਂ ਆਪਣਾ ਹੱਥ ਖਿੱਚਦਾ ਹੈ, ਖੂਨ ਦੀ ਗੱਲ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ, ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ ।
Isaiah 56:11 in Panjabi 11 ਇਹ ਕੁੱਤੇ ਬਹੁਤ ਭੁੱਖੇ ਹਨ, ਇਹ ਰੱਜਣਾ ਨਹੀਂ ਜਾਣਦੇ, ਅਤੇ ਇਹ ਅਯਾਲੀ ਸਮਝ ਨਹੀਂ ਰੱਖਦੇ, ਇਹਨਾਂ ਸਾਰਿਆਂ ਨੇ ਆਪਣੇ-ਆਪਣੇ ਲਾਭ ਲਈ ਆਪਣਾ-ਆਪਣਾ ਮਾਰਗ ਚੁਣ ਲਿਆ ਹੈ ।
Ezekiel 22:27 in Panjabi 27 ਉਹ ਦੇ ਹਾਕਮ ਉਹ ਦੇ ਵਿੱਚ ਸ਼ਿਕਾਰ ਨੂੰ ਪਾੜਨ ਵਾਲੇ ਬਘਿਆੜ ਵਾਂਗੂੰ ਹਨ, ਜੋ ਬੇਈਮਾਨੀ ਦੇ ਲਾਭ ਦੇ ਲਈ ਲਹੂ ਵਹਾਉਂਦੇ ਅਤੇ ਪ੍ਰਾਣਾਂ ਨੂੰ ਨਾਸ਼ ਕਰਦੇ ਹਨ ।
Ezekiel 33:31 in Panjabi 31 ਜਿਵੇਂ ਲੋਕ ਆਉਂਦੇ ਹਨ, ਉਹ ਤੇਰੇ ਕੋਲ ਆਉਂਦੇ ਅਤੇ ਮੇਰੇ ਲੋਕਾਂ ਵਾਂਗੂੰ ਤੇਰੇ ਅੱਗੇ ਬਹਿੰਦੇ ਅਤੇ ਤੇਰੀਆਂ ਗੱਲਾਂ ਸੁਣਦੇ ਹਨ, ਪਰ ਉਹਨਾਂ ਉੱਤੇ ਚੱਲਦੇ ਨਹੀਂ, ਕਿਉਂ ਜੋ ਉਹ ਆਪਣੇ ਮੂੰਹ ਤੋਂ ਤਾਂ ਬਹੁਤ ਪਿਆਰ ਦੱਸਦੇ ਹਨ, ਪਰ ਉਹਨਾਂ ਦਾ ਮਨ ਲੋਭ ਵੱਲ ਭੱਜਦਾ ਹੈ ।
Hosea 4:18 in Panjabi 18 ਸ਼ਰਾਬੀਆਂ ਦਾ ਜੱਥਾ ਬਣਾ ਕੇ ਉਹ ਪੁੱਜ ਕੇ ਵਿਭਚਾਰ ਕਰਦੇ ਹਨ, ਉਹ ਦੇ ਹਾਕਮ ਸ਼ਰਮਿੰਦਗੀ ਨਾਲ ਗੂੜ੍ਹਾ ਪ੍ਰੇਮ ਰੱਖਦੇ ਹਨ ।
Hosea 12:7 in Panjabi 7 ਉਹ ਵਪਾਰੀ ਹੈ, ਉਹ ਦੇ ਹੱਥ ਵਿੱਚ ਧੋਖੇ ਦੀ ਤੱਕੜੀ ਹੈ, ਉਹ ਧੱਕੇਖੋਰੀ ਨੂੰ ਪਿਆਰ ਕਰਦਾ ਹੈ ।
Amos 2:6 in Panjabi 6 ਯਹੋਵਾਹ ਇਹ ਫ਼ਰਮਾਉਂਦਾ ਹੈ, “ਇਸਰਾਏਲ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨਾਂ ਨੇ ਧਰਮੀ ਨੂੰ ਚਾਂਦੀ ਲਈ ਅਤੇ ਕੰਗਾਲ ਨੂੰ ਜੁੱਤੀਆਂ ਦੇ ਇੱਕ ਜੋੜੇ ਲਈ ਵੇਚ ਦਿੱਤਾ ।
Micah 3:11 in Panjabi 11 ਉਸ ਦੇ ਆਗੂ ਰਿਸ਼ਵਤ ਲੈ ਕੇ ਨਿਆਂ ਕਰਦੇ ਹਨ, ਉਸ ਦੇ ਜਾਜਕ ਭਾੜਾ ਲੈ ਕੇ ਸਿਖਾਉਂਦੇ ਹਨ, ਉਸ ਦੇ ਨਬੀ ਧਨ ਲਈ ਭਵਿੱਖ ਦੱਸਦੇ ਹਨ, ਤਾਂ ਵੀ ਉਹ ਇਹ ਆਖ ਕੇ ਯਹੋਵਾਹ ਦਾ ਸਹਾਰਾ ਲੈਂਦੇ ਹਨ, ਭਲਾ, ਯਹੋਵਾਹ ਸਾਡੇ ਵਿੱਚ ਨਹੀਂ ਹੈ ? ਕੋਈ ਬਿਪਤਾ ਸਾਡੇ ਉੱਤੇ ਨਹੀਂ ਪਵੇਗੀ !
Micah 7:3 in Panjabi 3 ਉਹ ਮਨ ਲਗਾ ਕੇ ਆਪਣੇ ਹੱਥ ਬਦੀ ਕਰਨ ਲਈ ਪਾਉਂਦੇ ਹਨ, ਹਾਕਮ ਅਤੇ ਨਿਆਈ ਰਿਸ਼ਵਤ ਮੰਗਦੇ ਹਨ, ਵੱਡਾ ਆਦਮੀ ਆਪਣੇ ਜੀ ਦਾ ਲੋਭ ਦੱਸਦਾ ਹੈ, ਇਸ ਤਰ੍ਹਾਂ ਉਹ ਜਾਲਸਾਜ਼ੀ ਕਰਦੇ ਹਨ ।
Acts 24:2 in Panjabi 2 ਅਤੇ ਜਦੋਂ ਉਹ ਬੁਲਾਇਆ ਗਿਆ ਤਾਂ ਤਰਤੁੱਲੁਸ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗਾ ਜੋ ਹੇ ਫ਼ੇਲਿਕਸ ਬਹਾਦੁਰ, ਇਸ ਲਈ ਜੋ ਅਸੀਂ ਤੁਹਾਡੇ ਕਾਰਨ ਵੱਡਾ ਸੁੱਖ ਭੋਗਦੇ ਹਾਂ ਅਤੇ ਤੁਹਾਡੀ ਸਿਆਣਪ ਨਾਲ ਇਸ ਕੌਮ ਦੇ ਬਹੁਤ ਸਾਰੇ ਕੰਮਾਂ ਦਾ ਸੁਧਾਰ ਕੀਤਾ ਜਾਂਦਾ ਹੈ ।
Acts 24:17 in Panjabi 17 ਕਈ ਸਾਲਾਂ ਬਾਅਦ ਮੈਂ ਆਪਣੀ ਕੌਮ ਦੇ ਲਈ ਦਾਨ ਪਹੁੰਚਾਉਣ ਅਤੇ ਭੇਟ ਚੜ੍ਹਾਉਣ ਆਇਆ ।
1 Corinthians 6:9 in Panjabi 9 ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਵਿਭਚਾਰੀ, ਨਾ ਜਨਾਨੜੇ, ਨਾ ਮੁੰਡੇਬਾਜ਼ ।
Ephesians 5:5 in Panjabi 5 ਕਿਉਂ ਜੋ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਹਰਾਮਕਾਰ ਜਾਂ ਭ੍ਰਿਸ਼ਟ ਜਾਂ ਲੋਭੀ ਮਨੁੱਖ ਜੋ ਮੂਰਤੀ ਪੂਜਕ ਹੈ, ਮਸੀਹ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਵਾਰਿਸ ਨਹੀਂ ਹੋ ਸਕਦਾ ।
1 Timothy 6:9 in Panjabi 9 ਪਰ ਉਹ ਜਿਹੜੇ ਅਮੀਰ ਹੋਣਾ ਚਾਹੁੰਦੇ ਹਨ, ਸੋ ਪਰਤਾਵੇ, ਫਾਹੀ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ, ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ ।
2 Peter 2:3 in Panjabi 3 ਅਤੇ ਲਾਲਚ ਦੇ ਕਾਰਨ ਉਹ ਬਣਾਉਟੀ ਗੱਲਾਂ ਨਾਲ ਤੁਹਾਨੂੰ ਕਮਾਈ ਦਾ ਢੰਗ ਬਣਾ ਛੱਡਣਗੇ । ਉਨ੍ਹਾਂ ਉੱਤੇ ਸਜ਼ਾ ਦਾ ਹੁਕਮ ਜਿਹੜਾ ਪਹਿਲਾਂ ਹੀ ਹੋਇਆ ਹੈ ਅਤੇ ਉਨ੍ਹਾਂ ਦਾ ਨਾਸ ਸੁੱਤਾ ਨਹੀਂ ਪਿਆ ।
2 Peter 2:14 in Panjabi 14 ਉਨ੍ਹਾਂ ਦੀਆਂ ਅੱਖਾਂ ਵਿਭਚਾਰਣਾਂ ਵੱਲ ਲੱਗੀਆਂ ਹੋਈਆਂ ਹਨ ਅਤੇ ਪਾਪ ਵੱਲੋਂ ਰੁਕ ਹੀ ਨਹੀਂ ਸਕਦੀਆਂ । ਉਹ ਡੋਲਣ ਵਾਲੇ ਜੀਵਾਂ ਨੂੰ ਭਰਮਾਉਂਦੇ ਹਨ । ਉਨ੍ਹਾਂ ਦੇ ਮਨ ਲੋਭ ਵਿੱਚ ਪੱਕੇ ਹੋਏ ਹਨ । ਉਹ ਸਰਾਪ ਦੇ ਪੁੱਤਰ ਹਨ !