2 Samuel 23:5 in Panjabi 5 ਭਾਵੇਂ ਮੇਰਾ ਘਰਾਣਾ ਪਰਮੇਸ਼ੁਰ ਦੇ ਅੱਗੇ ਅਜਿਹਾ ਨਹੀਂ, ਫਿਰ ਵੀ ਉਹ ਨੇ ਇੱਕ ਸਦਾ ਦਾ ਨੇਮ ਮੇਰੇ ਨਾਲ ਕੀਤਾ ਹੈ, ਜੋ ਸਾਰਿਆਂ ਗੱਲਾਂ ਵਿੱਚ ਠੀਕ-ਠਾਕ ਅਤੇ ਪੱਕਾ ਹੈ । ਇਹ ਮੇਰਾ ਸਾਰਾ ਨਿਸਤਾਰਾ ਅਤੇ ਮੇਰੀ ਸਾਰੀ ਚਾਹ ਹੈ । ਭਲਾ, ਉਹ ਉਸ ਨੂੰ ਸਫਲ ਨਾ ਕਰੇਗਾ ?
Other Translations King James Version (KJV) Although my house be not so with God; yet he hath made with me an everlasting covenant, ordered in all things, and sure: for this is all my salvation, and all my desire, although he make it not to grow.
American Standard Version (ASV) Verily my house is not so with God; Yet he hath made with me an everlasting covenant, Ordered in all things, and sure: For it is all my salvation, and all `my' desire, Although he maketh it not to grow.
Bible in Basic English (BBE) For is not my house so with God? For he has made with me an eternal agreement, ordered in all things and certain: as for all my salvation and all my desire, will he not give it increase?
Darby English Bible (DBY) Although my house be not so before ùGod, Yet he hath made with me an everlasting covenant, Ordered in every way and sure; For [this is] all my salvation, and every desire, Although he make [it] not to grow.
Webster's Bible (WBT) Although my house is not so with God; yet he hath made with me an everlasting covenant, ordered in all things, and sure: for this is all my salvation, and all my desire, although he maketh it not to grow.
World English Bible (WEB) Most assuredly my house is not so with God; Yet he has made with me an everlasting covenant, Ordered in all things, and sure: For it is all my salvation, and all [my] desire, Although he doesn't make it grow.
Young's Literal Translation (YLT) For -- not so `is' my house with God; For -- a covenant age-during He made with me, Arranged in all things, and kept; For -- all my salvation, and all desire, For -- He hath not caused `it' to spring up.
Cross Reference 1 Samuel 2:35 in Panjabi 35 ਮੈਂ ਆਪਣੇ ਲਈ ਇੱਕ ਧਰਮੀ ਜਾਜਕ ਖੜ੍ਹਾ ਕਰਾਂਗਾ, ਜੋ ਮੇਰੇ ਮਨ ਅਤੇ ਜੀਅ ਦੇ ਅਨੁਸਾਰ ਕਰੇਗਾ ਅਤੇ ਮੈਂ ਉਹ ਦੇ ਲਈ ਇੱਕ ਪੱਕਾ ਘਰ ਬਣਾਵਾਂਗਾ ਅਤੇ ਉਹ ਸਦਾ ਮੇਰੇ ਅਭਿਸ਼ੇਕ ਕੀਤੇ ਹੋਏ ਦੇ ਅੱਗੇ-ਅੱਗੇ ਤੁਰੇਗਾ ।
1 Samuel 25:28 in Panjabi 28 ਦਯਾ ਕਰਕੇ ਆਪਣੀ ਦਾਸੀ ਦਾ ਦੋਸ਼ ਮਾਫ਼ ਕਰੋ ਕਿਉਂ ਜੋ ਯਹੋਵਾਹ ਮੇਰੇ ਮਹਾਰਾਜ ਦਾ ਇੱਕ ਪੱਕਾ ਘਰ ਜ਼ਰੂਰ ਬਣਾਵੇਗਾ ਇਸ ਲਈ ਜੋ ਮੇਰਾ ਮਹਾਰਾਜ ਯਹੋਵਾਹ ਦੀਆਂ ਲੜਾਈਆਂ ਲੜਦਾ ਹੈ ਅਤੇ ਤੁਹਾਡੇ ਸਾਰੇ ਜੀਵਨ ਵਿੱਚ ਤੁਹਾਥੋਂ ਕੋਈ ਬੁਰਿਆਈ ਨਹੀਂ ਲੱਭੀ ।
2 Samuel 7:14 in Panjabi 14 ਮੈਂ ਉਸ ਦਾ ਪਿਤਾ ਬਣਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ । ਜੇ ਕਦੀ ਉਹ ਬੁਰਾਈ ਕਰੇ, ਤਾਂ ਮੈਂ ਉਹ ਨੂੰ ਮਨੁੱਖਾਂ ਦੀ ਜੋਗ ਸਜ਼ਾ ਅਤੇ ਆਦਮ ਦੀ ਸੰਤਾਨ ਦੀ ਜੋਗ ਸਜ਼ਾ ਨਾਲ ਤਾੜਨਾ ਦੇਵਾਂਗਾ ।
2 Samuel 7:18 in Panjabi 18 ਤਦ ਦਾਊਦ ਰਾਜਾ ਅੰਦਰ ਗਿਆ ਅਤੇ ਯਹੋਵਾਹ ਦੇ ਅੱਗੇ ਬੈਠ ਕੇ ਆਖਿਆ, ਹੇ ਪ੍ਰਭੂ ਯਹੋਵਾਹ, ਮੈਂ ਕੌਣ ਹਾਂ । ਮੇਰਾ ਘਰ ਕੀ ਹੈ ਜੋ ਤੂੰ ਮੈਨੂੰ ਐਥੋਂ ਤੱਕ ਪਹੁੰਚਾ ਦਿੱਤਾ ਹੈ ?
2 Samuel 12:10 in Panjabi 10 ਸੋ ਹੁਣ ਤੇਰੇ ਘਰ ਉੱਤੋਂ ਤਲਵਾਰ ਕਦੀ ਨਾ ਹਟੇਗੀ ਕਿਉਂ ਜੋ ਤੂੰ ਮੈਨੂੰ ਤੁੱਛ ਜਾਣਿਆ ਅਤੇ ਹਿੱਤੀ ਊਰਿੱਯਾਹ ਦੀ ਪਤਨੀ ਨੂੰ ਆਪਣੀ ਪਤਨੀ ਬਣਾਇਆ ।
2 Samuel 13:14 in Panjabi 14 ਪਰ ਉਹ ਨੇ ਉਸ ਦੀ ਗੱਲ ਨਾ ਮੰਨੀ ਅਤੇ ਉਸ ਤੋਂ ਤਕੜਾ ਹੋਣ ਦੇ ਕਾਰਨ ਉਸ ਦੇ ਨਾਲ ਜ਼ਬਰਦਸਤੀ ਕੀਤੀ ਅਤੇ ਸੰਗ ਕੀਤਾ ।
2 Samuel 13:28 in Panjabi 28 ਅਬਸ਼ਾਲੋਮ ਨੇ ਆਪਣੇ ਜੁਆਨਾਂ ਨੂੰ ਹੁਕਮ ਦੇ ਦਿੱਤਾ ਸੀ ਕਿ ਸੁਚੇਤ ਰਹੋ । ਜਦ ਅਮਨੋਨ ਦਾ ਦਿਲ ਸ਼ਰਾਬ ਪੀ ਕੇ ਮਤਵਾਲਾ ਹੋਵੇ ਅਤੇ ਮੈਂ ਤੁਹਾਨੂੰ ਆਖਾਂ ਕਿ ਅਮਨੋਨ ਨੂੰ ਮਾਰ ਦਿਓ ! ਤਾਂ ਤੁਸੀਂ ਉਹ ਨੂੰ ਮਾਰ ਸੁੱਟਣਾ । ਬਿਲਕੁਲ ਨਾ ਡਰਿਓ ! ਭਲਾ, ਮੈਂ ਤੁਹਾਨੂੰ ਹੁਕਮ ਨਹੀਂ ਦਿੱਤਾ ? ਸੋ ਤਕੜੇ ਹੋਵੋ, ਹੱਥ ਮਜ਼ਬੂਤ ਕਰੋ !
2 Samuel 18:14 in Panjabi 14 ਤਦ ਯੋਆਬ ਨੇ ਆਖਿਆ, ਮੈਂ ਤੇਰੇ ਨਾਲ ਹੁਣ ਜਿਆਦਾ ਸਮਾਂ ਨਹੀਂ ਲਾਉਂਦਾ ਸੋ ਉਸ ਨੇ ਤਿੰਨ ਤੀਰ ਹੱਥ ਵਿੱਚ ਲਏ ਅਤੇ ਅਬਸ਼ਾਲੋਮ ਦੇ ਦਿਲ ਵਿੱਚ ਜਦ ਉਹ ਬਲੂਤ ਦੇ ਵਿਚਕਾਰ ਜੀਉਂਦਾ ਹੀ ਸੀ, ਧਸਾ ਦਿੱਤੇ ।
1 Kings 1:5 in Panjabi 5 ਤਦ ਹਗੀਥ ਦੇ ਪੁੱਤਰ ਅਦੋਨੀਯਾਹ ਨੇ ਆਪਣੇ ਆਪ ਨੂੰ ਉੱਚਾ ਕੀਤਾ ਅਤੇ ਆਖਿਆ, “ਮੈਂ ਪਾਤਸ਼ਾਹ ਬਣਾਗਾਂ” ਅਤੇ ਉਹ ਨੇ ਆਪਣੇ ਲਈ ਰੱਥ, ਘੋੜ ਚੜ੍ਹੇ ਅਤੇ ਪੰਜਾਹ ਸਿਪਾਹੀ ਆਪਣੇ ਅੱਗੇ-ਅੱਗੇ ਦੌੜਨ ਲਈ ਤਿਆਰ ਕੀਤੇ ।
1 Kings 2:24 in Panjabi 24 ਹੁਣ ਜੀਉਂਦੇ ਯਹੋਵਾਹ ਦੀ ਸਹੁੰ ਜਿਸ ਮੈਨੂੰ ਕਾਇਮ ਕੀਤਾ ਹੈ, ਮੈਨੂੰ ਮੇਰੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਬਚਨ ਅਨੁਸਾਰ ਇੱਕ ਘਰ ਬਣਾਇਆ ਹੈ, ਅਦੋਨੀਯਾਹ ਅੱਜ ਦੇ ਦਿਨ ਹੀ ਵੱਢਿਆ ਜਾਵੇਗਾ ।
1 Kings 11:6 in Panjabi 6 ਇਸ ਤਰ੍ਹਾਂ ਸੁਲੇਮਾਨ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਨਾ ਚੱਲਿਆ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ ।
1 Kings 11:38 in Panjabi 38 ਤਾਂ ਇਸ ਤਰ੍ਹਾਂ ਹੋਵੇਗਾ ਕਿ ਜੇ ਤੂੰ ਮੇਰੇ ਸਾਰੇ ਹੁਕਮਾਂ ਨੂੰ ਸੁਣੇਂ ਅਤੇ ਮੇਰੇ ਮਾਰਗਾਂ ਉੱਤੇ ਚੱਲੇ ਅਤੇ ਜੋ ਮੇਰੀ ਨਿਗਾਹ ਵਿੱਚ ਸਿੱਧਾ ਹੈ ਉਹੋ ਕਰੇਂ ਅਤੇ ਮੇਰੀਆਂ ਬਿਧੀਆਂ ਤੇ ਹੁਕਮਾਂ ਨੂੰ ਮੰਨੇ ਜਿਵੇਂ ਮੇਰੇ ਦਾਸ ਦਾਊਦ ਨੇ ਕੀਤਾ ਤਾਂ ਮੈਂ ਤੇਰੇ ਅੰਗ-ਸੰਗ ਰਹਾਂਗਾ ਅਤੇ ਤੇਰੇ ਲਈ ਇੱਕ ਅਟੱਲ ਘਰਾਣਾ ਬਣਾਵਾਂਗਾ ਜਿਵੇਂ ਮੈਂ ਦਾਊਦ ਲਈ ਬਣਾਇਆ ਨਾਲੇ ਮੈਂ ਇਸਰਾਏਲ ਤੈਨੂੰ ਦੇ ਦਿਆਂਗਾ ।
1 Kings 12:14 in Panjabi 14 ਅਤੇ ਛੋਕਰਿਆਂ ਦੀ ਸਲਾਹ ਦੇ ਅਨੁਸਾਰ ਉਹ ਉਨ੍ਹਾਂ ਨੂੰ ਬੋਲਿਆ ਕਿ ਮੇਰੇ ਪਿਤਾ ਨੇ ਤਾਂ ਤੁਹਾਡੇ ਉੱਤੇ ਭਾਰਾ ਜੂਲਾ ਦਿੱਤਾ ਪਰ ਮੈਂ ਤੁਹਾਡੇ ਜੂਲੇ ਦਾ ਭਾਰ ਹੋਰ ਵਧਾਵਾਂਗਾ । ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆਂ ਪਰ ਮੈਂ ਤੁਹਾਨੂੰ ਬਿਛੂਆਂ ਵਾਲੇ ਕੋਟਲਿਆਂ ਨਾਲ ਫੰਡਾਂਗਾ ।
1 Chronicles 17:11 in Panjabi 11 ਜਦੋਂ ਤੇਰੀ ਅਵਸਥਾ ਪੂਰੀ ਹੋਵੇਗੀ ਅਤੇ ਤੈਨੂੰ ਆਪਣੇ ਪੁਰਖਿਆਂ ਦੇ ਕੋਲ ਜਾਣਾ ਪਵੇਗਾ, ਤਾਂ ਅਜਿਹਾ ਹੋਵੇਗਾ ਕਿ ਮੈਂ ਤੇਰੇ ਪਿੱਛੋਂ ਤੇਰੇ ਪੁੱਤਰਾਂ ਵਿੱਚੋਂ ਤੇਰੇ ਅੰਸ ਨੂੰ ਇਸਥਿਰ ਕਰਾਂਗਾ ਅਤੇ ਮੈਂ ਉਹ ਦੇ ਰਾਜ ਨੂੰ ਪੱਕਾ ਕਰਾਂਗਾ,
Psalm 27:4 in Panjabi 4 ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਗਾਂ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ ।
Psalm 62:2 in Panjabi 2 ਉਹੋ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, ਉਹ ਮੇਰਾ ਉੱਚਾ ਗੜ੍ਹ ਹੈ, ਮੈਂ ਬਹੁਤਾ ਨਾ ਡੋਲਾਂਗਾ ।
Psalm 63:1 in Panjabi 1 ਦਾਊਦ ਦਾ ਭਜਨ, ਜਦੋਂ ਉਹ ਯਹੂਦਾਹ ਦੇ ਜੰਗਲ ਵਿੱਚ ਸੀ ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ, ਮੇਰੀ ਜਾਨ ਤੇਰੀ ਤਿਹਾਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ, ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ ।
Psalm 73:25 in Panjabi 25 ਸਵਰਗ ਵਿੱਚ ਮੇਰਾ ਹੋਰ ਕੌਣ ਹੈ ? ਅਤੇ ਧਰਤੀ ਉੱਤੇ ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ ।
Psalm 89:3 in Panjabi 3 ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨ੍ਹਿਆ ਹੈ, ਅਤੇ ਆਪਣੇ ਦਾਸ ਦਾਊਦ ਨਾਲ ਸਹੁੰ ਖਾਧੀ,
Psalm 89:28 in Panjabi 28 ਮੈਂ ਸਦਾ ਉਹ ਦੇ ਲਈ ਆਪਣੀ ਦਯਾ ਬਣਾਈ ਰੱਖਾਂਗਾ, ਅਤੇ ਮੇਰਾ ਨੇਮ ਉਹ ਦੇ ਨਾਲ ਪੱਕਾ ਰਹੇਗਾ,
Psalm 119:81 in Panjabi 81 ਮੇਰੀ ਜਾਨ ਤੇਰੀ ਮੁਕਤੀ ਲਈ ਖੁੱਸਦੀ ਹੈ,ਮੈਂ ਤੇਰੇ ਬਚਨ ਦੀ ਉਡੀਕ ਵਿੱਚ ਹਾਂ ।
Isaiah 4:2 in Panjabi 2 ਉਸ ਦਿਨ ਯਹੋਵਾਹ ਦੀ ਸ਼ਾਖ ਸੋਹਣੀ ਅਤੇ ਪਰਤਾਪਵਾਨ ਹੋਵੇਗੀ ਅਤੇ ਉਸ ਦੇਸ ਦਾ ਫਲ ਇਸਰਾਏਲ ਦੇ ਬਚੇ ਹੋਇਆਂ ਲਈ ਸ਼ਾਨਦਾਰ ਅਤੇ ਸੁੰਦਰ ਹੋਵੇਗਾ
Isaiah 7:14 in Panjabi 14 ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ । ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ ।
Isaiah 9:6 in Panjabi 6 ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਹ ਸੱਦਿਆ ਜਾਵੇਗਾ, “ਅਚਰਜ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ ।”
Isaiah 11:1 in Panjabi 1 ਯੱਸੀ ਦੇ ਟੁੰਡ ਤੋਂ ਇੱਕ ਟਾਹਣੀ ਫੁੱਟ ਨਿੱਕਲੇਗੀ, ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣੀ ਨਿੱਕਲ ਕੇ ਫਲ ਦੇਵੇਗੀ ।
Isaiah 27:6 in Panjabi 6 ਆਉਣ ਵਾਲਿਆਂ ਸਮਿਆਂ ਵਿੱਚ ਯਾਕੂਬ ਜੜ੍ਹ ਫੜ੍ਹੇਗਾ, ਇਸਰਾਏਲ ਫੁੱਟੇਗਾ ਅਤੇ ਫੁੱਲੇਗਾ, ਅਤੇ ਜਗਤ ਦੀ ਪਰਤ ਨੂੰ ਫਲ ਨਾਲ ਭਰ ਦੇਵੇਗਾ ।
Isaiah 55:3 in Panjabi 3 ਕੰਨ ਲਾਓ ਅਤੇ ਮੇਰੇ ਵੱਲ ਆਓ, ਸੁਣੋ ਤਾਂ ਤੁਸੀਂ ਜੀਉਂਦੇ ਰਹੋਗੇ, ਅਤੇ ਮੈਂ ਤੁਹਾਡੇ ਨਾਲ ਇੱਕ ਸਦੀਪਕ ਨੇਮ ਬੰਨ੍ਹਾਂਗਾ, ਅਰਥਾਤ ਦਾਊਦ ਨਾਲ ਬੰਨ੍ਹੀਆਂ ਅਟੱਲ ਦਿਆਲਗੀਆਂ ਦਾ ਨੇਮ ।
Isaiah 61:8 in Panjabi 8 ਕਿਉਂਕਿ, ਮੈਂ ਯਹੋਵਾਹ, ਇਨਸਾਫ਼ ਨੂੰ ਤਾਂ ਪਿਆਰ ਕਰਦਾ ਹਾਂ, ਲੁੱਟ ਅਤੇ ਬੁਰਿਆਈ ਤੋਂ ਘਿਣ ਕਰਦਾ ਹਾਂ, ਇਸ ਲਈ ਮੈਂ ਆਪਣੇ ਲੋਕਾਂ ਨੂੰ ਸਚਿਆਈ ਨਾਲ ਬਦਲਾ ਦਿਆਂਗਾ, ਮੈਂ ਉਹਨਾਂ ਦੇ ਨਾਲ ਇੱਕ ਸਦੀਪਕ ਨੇਮ ਬੰਨ੍ਹਾਂਗਾ ।
Jeremiah 32:40 in Panjabi 40 ਮੈਂ ਉਹਨਾਂ ਨਾਲ ਇੱਕ ਸਦਾ ਦਾ ਨੇਮ ਬੰਨ੍ਹਾਂਗਾ ਅਤੇ ਮੈਂ ਉਹਨਾਂ ਦਾ ਭਲਾ ਕਰਨ ਤੋਂ ਨਾ ਹੱਟਾਂਗਾ ਅਤੇ ਮੈਂ ਆਪਣਾ ਭੈ ਉਹਨਾਂ ਦੇ ਦਿਲ ਵਿੱਚ ਪਾਵਾਂਗਾ ਭਈ ਉਹ ਫੇਰ ਮੈਥੋਂ ਫਿਰ ਨਾ ਜਾਣ
Jeremiah 33:25 in Panjabi 25 ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜੇ ਮੈਂ ਆਪਣੇ ਨੇਮ ਨੂੰ ਦਿਨ ਅਤੇ ਰਾਤ ਨਾਲ ਅਤੇ ਆਪਣੀਆਂ ਬਿਧੀਆਂ ਨੂੰ ਅਕਾਸ਼ ਅਤੇ ਧਰਤੀ ਨਾਲ ਕਾਇਮ ਨਾ ਕੀਤਾ ਹੋਵੇ
Ezekiel 37:26 in Panjabi 26 ਮੈਂ ਉਹਨਾਂ ਦੇ ਨਾਲ ਸ਼ਾਂਤੀ ਦਾ ਨੇਮ ਅਰਥਾਤ ਸਦਾ ਦਾ ਨੇਮ ਬੰਨ੍ਹਾਂਗਾ, ਮੈਂ ਉਹਨਾਂ ਨੂੰ ਵਸਾਵਾਂਗਾ ਅਤੇ ਉਹਨਾਂ ਨੂੰ ਵਧਾਵਾਂਗਾ । ਉਹਨਾਂ ਦੇ ਵਿਚਕਾਰ ਆਪਣੇ ਪਵਿੱਤਰ ਸਥਾਨ ਨੂੰ ਸਦਾ ਲਈ ਕਾਇਮ ਕਰਾਂਗਾ ।
Amos 9:11 in Panjabi 11 ਉਸ ਦਿਨ ਮੈਂ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਖੜ੍ਹਾ ਕਰਾਂਗਾ ਅਤੇ ਉਸ ਦੀਆਂ ਤੇੜਾਂ ਨੂੰ ਬੰਦ ਕਰਾਂਗਾ, ਮੈਂ ਉਸ ਦੇ ਖੰਡਰਾਂ ਨੂੰ ਫੇਰ ਬਣਾਵਾਂਗਾ ਅਤੇ ਉਸ ਨੂੰ ਪੁਰਾਣੇ ਸਮਿਆਂ ਵਰਗਾ ਬਣਾ ਦਿਆਂਗਾ,
Acts 13:34 in Panjabi 34 ਇਹ ਦੇ ਵਿਖੇ ਜੋ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਕਿ ਉਹ ਕਦੀ ਨਾ ਸੜੇ ਅਤੇ ਉਹ ਨੇ ਇਸ ਤਰ੍ਹਾਂ ਆਖਿਆ ਹੈ ਜੋ ਮੈਂ ਦਾਊਦ ਦੇ ਪਵਿੱਤਰ ਅਤੇ ਅਟੱਲ ਪਦਾਰਥ ਤੁਹਾਨੂੰ ਦਿਆਂਗਾ ।
1 Corinthians 3:6 in Panjabi 6 ਮੈਂ ਤਾਂ ਬੂਟਾ ਲਾਇਆ ਅਤੇ ਅੱਪੁਲੋਸ ਨੇ ਸਿੰਜਿਆ ਪਰ ਪਰਮੇਸ਼ੁਰ ਨੇ ਵਧਾਇਆ ।
Hebrews 6:19 in Panjabi 19 ਅਤੇ ਉਹ ਆਸ ਸਾਡੀ ਜਾਨ ਦਾ ਲੰਗਰ ਹੈ ਜਿਹੜਾ ਪੱਕਾ ਅਤੇ ਸਥਿਰ ਹੈ ਅਤੇ ਉਸ ਥਾਂ ਪਹੁੰਚਦਾ ਹੈ ਜੋ ਪੜਦੇ ਦੇ ਅੰਦਰ ਹੈ ।
Hebrews 13:20 in Panjabi 20 ਹੁਣ ਸ਼ਾਂਤੀ ਦਾਤਾ ਪਰਮੇਸ਼ੁਰ ਜਿਹੜਾ ਭੇਡਾਂ ਦੇ ਵੱਡੇ ਅਯਾਲੀ ਅਰਥਾਤ ਸਾਡੇ ਪ੍ਰਭੂ ਯਿਸੂ ਨੂੰ ਸਦੀਪਕ ਨੇਮ ਦੇ ਲਹੂ ਨਾਲ ਮੁਰਦਿਆਂ ਵਿੱਚੋਂ ਉੱਠਾ ਲਿਆਇਆ