1 Kings 20:1 in Panjabi 1 ਬਨ-ਹਦਦ ਅਰਾਮ ਦੇ ਰਾਜੇ ਨੇ ਆਪਣੀ ਫੌਜ ਨੂੰ ਇੱਕਠਾ ਕੀਤਾ ਅਤੇ ਉਹ ਦੇ ਨਾਲ ਬੱਤੀ ਰਾਜੇ ਸਨ ਨਾਲੇ ਘੋੜੇ ਤੇ ਰਥ ਅਤੇ ਉਹ ਨੇ ਉਤਾਹਾਂ ਜਾ ਕੇ ਸਾਮਰਿਯਾ ਨੂੰ ਘੇਰ ਲਿਆ ਅਤੇ ਉਸ ਦੇ ਨਾਲ ਯੁਧ ਕੀਤਾ ।
Other Translations King James Version (KJV) And Benhadad the king of Syria gathered all his host together: and there were thirty and two kings with him, and horses, and chariots; and he went up and besieged Samaria, and warred against it.
American Standard Version (ASV) And Ben-hadad the king of Syria gathered all his host together; and there were thirty and two kings with him, and horses and chariots: and he went up and besieged Samaria, and fought against it.
Bible in Basic English (BBE) Now Ben-hadad, king of Aram, got all his army together, and thirty-two kings with him, and horses and carriages of war; he went up and made war on Samaria, shutting it in.
Darby English Bible (DBY) And Ben-Hadad king of Syria assembled all his host; and there were thirty-two kings with him, and horses and chariots; and he went up and besieged Samaria, and fought against it.
Webster's Bible (WBT) And Ben-hadad the king of Syria collected all his army: and there were thirty and two kings with him, and horses, and chariots: and he went up and besieged Samaria, and warred against it.
World English Bible (WEB) Ben Hadad the king of Syria gathered all his host together; and there were thirty-two kings with him, and horses and chariots: and he went up and besieged Samaria, and fought against it.
Young's Literal Translation (YLT) And Ben-Hadad king of Aram hath gathered all his force, and thirty and two kings `are' with him, and horse and chariot, and he goeth up and layeth siege against Samaria, and fighteth with it,
Cross Reference Genesis 14:1 in Panjabi 1 ਸਿਨਾਰ ਦੇ ਰਾਜਾ ਅਮਰਾਫ਼ਲ, ਅੱਲਾਸਾਰ ਦੇ ਰਾਜਾ ਅਰਯੋਕ, ਏਲਾਮ ਦੇ ਰਾਜਾ ਕਦਾਰਲਾਓਮਰ ਅਤੇ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ ਅਜਿਹਾ ਹੋਇਆ
Exodus 14:7 in Panjabi 7 ਨਾਲੇ ਉਸ ਨੇ ਛੇ ਸੌ ਚੁਗਵੇਂ ਰੱਥ ਅਤੇ ਮਿਸਰ ਦੇ ਬਾਕੀ ਰੱਥ ਵੀ ਲਏ ਅਤੇ ਸਾਰਿਆਂ ਉੱਤੇ ਅਫ਼ਸਰ ਬਹਾਏ ।
Leviticus 26:25 in Panjabi 25 ਅਤੇ ਮੈਂ ਤੁਹਾਡੇ ਉੱਤੇ ਅਜਿਹੀ ਤਲਵਾਰ ਚਲਾਵਾਂਗਾ, ਜਿਹੜੀ ਮੇਰਾ ਨੇਮ ਤੋੜਨ ਦਾ ਬਦਲਾ ਲਵੇ ਅਤੇ ਜਿਸ ਵੇਲੇ ਤੁਸੀਂ ਆਪਣੇ ਸ਼ਹਿਰਾਂ ਵਿੱਚ ਇੱਕਠੇ ਹੋਵੋਗੇ ਤਾਂ ਮੈਂ ਤੁਹਾਡੇ ਵਿੱਚ ਬਵਾ ਘੱਲਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਹੱਥ ਵਿੱਚ ਸੌਂਪੇ ਜਾਓਗੇ ।
Deuteronomy 20:1 in Panjabi 1 ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਜਾਓ ਅਤੇ ਘੋੜੇ, ਰਥ ਅਤੇ ਆਪਣੇ ਤੋਂ ਵੱਧ ਸੈਨਾ ਨੂੰ ਵੇਖੋ, ਤਦ ਉਨ੍ਹਾਂ ਤੋਂ ਨਾ ਡਰਿਓ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੈ, ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ।
Deuteronomy 28:52 in Panjabi 52 ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਘੇਰ ਲਵੇਗੀ, ਜਦ ਤੱਕ ਤੁਹਾਡੀਆਂ ਉੱਚੀਆਂ ਅਤੇ ਗੜ੍ਹਾਂ ਵਾਲੀਆਂ ਕੰਧਾਂ ਢਾਹੀਆਂ ਨਾ ਜਾਣ, ਜਿਨ੍ਹਾਂ ਉੱਤੇ ਤੁਸੀਂ ਆਪਣੇ ਦੇਸ਼ ਵਿੱਚ ਭਰੋਸਾ ਰੱਖੀ ਬੈਠੇ ਸੀ । ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਤੁਹਾਡੇ ਸਾਰੇ ਦੇਸ਼ ਦੇ ਅੰਦਰ ਘੇਰ ਲਵੇਗੀ, ਜਿਹੜਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਹੈ ।
Judges 1:7 in Panjabi 7 ਤਦ ਅਦੋਨੀ ਬਜ਼ਕ ਨੇ ਕਿਹਾ, “ਹੱਥਾਂ ਤੇ ਪੈਰਾਂ ਦੇ ਅੰਗੂਠੇ ਵੱਢੇ ਹੋਏ ਸੱਤਰ ਰਾਜੇ ਮੇਰੀ ਮੇਜ਼ ਦੇ ਹੇਠੋਂ ਟੁੱਕੜੇ ਚੁਗ-ਚੁਗ ਕੇ ਖਾਂਦੇ ਸਨ, ਇਸ ਲਈ ਜਿਸ ਤਰ੍ਹਾਂ ਮੈਂ ਕੀਤਾ ਸੀ, ਪਰਮੇਸ਼ੁਰ ਨੇ ਮੈਨੂੰ ਉਸੇ ਤਰ੍ਹਾਂ ਹੀ ਬਦਲਾ ਦਿੱਤਾ ਹੈ ।” ਫੇਰ ਉਹ ਉਸ ਨੂੰ ਯਰੂਸ਼ਲਮ ਵਿੱਚ ਲੈ ਆਏ ਅਤੇ ਉਹ ਉੱਥੇ ਹੀ ਮਰ ਗਿਆ ।
Judges 4:3 in Panjabi 3 ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ, ਕਿਉਂ ਜੋ ਸੀਸਰਾ ਦੇ ਕੋਲ ਨੌਂ ਸੌ ਲੋਹੇ ਦੇ ਰਥ ਸਨ, ਅਤੇ ਉਸ ਨੇ ਵੀਹ ਸਾਲਾਂ ਤੱਕ ਇਸਰਾਏਲੀਆਂ ਨੂੰ ਬਹੁਤ ਦੁੱਖ ਦਿੱਤਾ ।
1 Samuel 13:5 in Panjabi 5 ਫ਼ਲਿਸਤੀ ਵੀ ਇਸਰਾਏਲ ਨਾਲ ਲੜ੍ਹਾਈ ਕਰਨ ਲਈ ਇਕੱਠੇ ਹੋਏ । ਉਨ੍ਹਾਂ ਕੋਲ ਤੀਹ ਹਜ਼ਾਰ ਰੱਥ ਅਤੇ ਛੇ ਹਜ਼ਾਰ ਸਵਾਰ ਸਨ ਅਤੇ ਸਮੁੰਦਰ ਦੀ ਰੇਤ ਦੀ ਤਰ੍ਹਾਂ ਬਹੁਤੇ ਲੋਕ ਸਨ । ਸੋ ਉਹਨਾਂ ਚੜ੍ਹਾਈ ਕੀਤੀ ਅਤੇ ਬੈਤ-ਆਵਨ ਦੇ ਪੂਰਬ ਵੱਲ ਮਿਕਮਾਸ਼ ਵਿੱਚ ਡੇਰੇ ਲਾਏ ।
1 Kings 15:18 in Panjabi 18 ਤਾਂ ਆਸਾ ਨੇ ਯਹੋਵਾਹ ਦੇ ਭਵਨ ਦੇ ਖਜ਼ਾਨਿਆਂ ਦੀ ਬਾਕੀ ਚਾਂਦੀ ਅਤੇ ਸੋਨਾ ਅਤੇ ਪਾਤਸ਼ਾਹ ਦੇ ਮਹਿਲ ਦੇ ਖਜ਼ਾਨੇ ਤੋਂ ਲੈ ਕੇ ਆਪਣੇ ਟਹਿਲੂਆਂ ਦੇ ਹੱਥਾਂ ਵਿੱਚ ਦੇ ਦਿੱਤੇ ਅਤੇ ਆਸਾ ਪਾਤਸ਼ਾਹ ਨੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਹਜ਼ਯੋਨ ਦਾ ਪੋਤਾ ਅਤੇ ਟਬਰਿੰਮੋਨ ਦਾ ਪੁੱਤਰ ਸੀ ਜੋ ਦੰਮਿਸ਼ਕ ਵਿੱਚ ਵੱਸਦਾ ਸੀ ਇਸ ਤਰ੍ਹਾਂ ਆਖ ਕੇ ਭੇਜ ਦਿੱਤਾ ਕਿ
1 Kings 15:20 in Panjabi 20 ਤਾਂ ਬਨ-ਹਦਦ ਨੇ ਆਸਾ ਪਾਤਸ਼ਾਹ ਦੀ ਗੱਲ ਸੁਣੀ ਅਤੇ ਆਪਣਿਆਂ ਫੌਜਾਂ ਦੇ ਸਰਦਾਰਾਂ ਨੂੰ ਇਸਰਾਏਲੀ ਸ਼ਹਿਰਾਂ ਦੇ ਵਿਰੁੱਧ ਭੇਜਿਆ ਅਤੇ ਉਨ੍ਹਾਂ ਨੇ ਈਯੋਨ ਨੂੰ, ਦਾਨ ਨੂੰ, ਆਬੇਲ ਬੈਤ ਮਆਕਾਹ ਨੂੰ ਅਤੇ ਸਾਰੇ ਕਿੰਨਰੋਥ ਨੂੰ ਨਫ਼ਤਾਲੀ ਦੇ ਸਾਰੇ ਦੇਸ ਸਣੇ ਮਾਰ ਸੁੱਟਿਆ ।
1 Kings 16:24 in Panjabi 24 ਉਸ ਨੇ ਸਾਮਰਿਯਾ ਦੇ ਪਰਬਤ ਨੂੰ ਸ਼ਮਰ ਨਾਮਕ ਮਨੁੱਖ ਤੋਂ ਸੱਤਰ ਕਿਲੋ ਚਾਂਦੀ ਦੇ ਕੇ ਮੁੱਲ ਲਿਆ ਅਤੇ ਉਸ ਪਰਬਤ ਉੱਤੇ ਇੱਕ ਸ਼ਹਿਰ ਬਣਾਇਆ ਜਿਸ ਦਾ ਨਾਮ ਸ਼ਮਰ ਦੇ ਨਾਮ ਉੱਤੇ ਜੋ ਉਸ ਪਰਬਤ ਦਾ ਮਾਲਕ ਸੀ, ਸਾਮਰਿਯਾ ਰੱਖਿਆ ।
1 Kings 20:16 in Panjabi 16 ਉਹ ਦੁਪਹਿਰ ਨੂੰ ਨਿੱਕਲੇ ਪਰ ਬਨ-ਹਦਦ ਅਤੇ ਉਹ ਬੱਤੀ ਰਾਜੇ ਜੋ ਉਸ ਦੇ ਸਹਾਇਕ ਸਨ ਸ਼ਾਮਿਆਨੇ ਵਿੱਚ ਪੀ ਕੇ ਮਤਵਾਲੇ ਹੋ ਰਹੇ ਸਨ
1 Kings 20:24 in Panjabi 24 ਪਰ ਇੱਕ ਕੰਮ ਇਹ ਕਰੋ ਕਿ ਰਾਜਿਆਂ ਵਿੱਚੋਂ ਹਰ ਇੱਕ ਨੂੰ ਉਹ ਦੇ ਥਾਂ ਤੋਂ ਕੱਢ ਕੇ ਉਨ੍ਹਾਂ ਦੇ ਬਦਲੇ ਸੂਬੇਦਾਰਾਂ ਨੂੰ ਠਹਿਰਾ ਦਿਓ ।
1 Kings 22:31 in Panjabi 31 ਪਰ ਅਰਾਮ ਦੇ ਰਾਜੇ ਨੇ ਆਪਣੇ ਰੱਥਾਂ ਦੇ ਬੱਤੀਆਂ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹੋਰ ਕਿਸੇ ਛੋਟੇ ਵੱਡੇ ਨਾਲ ਨਾ ਲੜਿਓ ।
2 Kings 6:24 in Panjabi 24 ਪਰ ਇਹ ਦੇ ਬਾਅਦ ਅਜਿਹਾ ਹੋਇਆ ਕਿ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਫੌਜ ਨੂੰ ਇਕੱਠੀ ਕਰਕੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ ।
2 Kings 8:7 in Panjabi 7 ਤਦ ਅਲੀਸ਼ਾ ਦੰਮਿਸਕ ਵਿੱਚ ਆਇਆ । ਉਸ ਸਮੇ ਅਰਾਮ ਦਾ ਰਾਜਾ ਬਨ-ਹਦਦ ਬਿਮਾਰ ਸੀ ਅਤੇ ਉਹ ਨੂੰ ਇਹ ਦੱਸਿਆ ਗਿਆ ਕਿ ਪਰਮੇਸ਼ੁਰ ਦਾ ਜਨ ਇੱਥੇ ਤੱਕ ਆਇਆ ਹੈ ।
2 Kings 17:5 in Panjabi 5 ਤਦ ਅੱਸ਼ੂਰ ਦੇ ਰਾਜਾ ਨੇ ਸਾਰੇ ਦੇਸ ਉੱਤੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਉੱਤੇ ਚੜ੍ਹਾਈ ਕਰ ਕੇ ਤਿੰਨ ਸਾਲ ਉਸ ਨੂੰ ਘੇਰੀ ਰੱਖਿਆ ।
2 Chronicles 16:2 in Panjabi 2 ਤਾਂ ਆਸਾ ਨੇ ਯਹੋਵਾਹ ਦੇ ਭਵਨ ਅਤੇ ਸ਼ਾਹੀ ਮਹਿਲ ਦੇ ਖਜ਼ਾਨਿਆਂ ਵਿੱਚੋਂ ਚਾਂਦੀ ਅਤੇ ਸੋਨਾ ਕੱਢ ਕੇ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਦੰਮਿਸਕ ਵਿੱਚ ਵੱਸਦਾ ਸੀ ਐਉਂ ਆਖ ਕੇ ਭੇਜ ਦਿੱਤਾ ਕਿ
Ezra 7:12 in Panjabi 12 “ਅਰਤਹਸ਼ਸ਼ਤਾ, ਰਾਜਿਆਂ ਦੇ ਰਾਜਾ ਵੱਲੋਂ, ਅਜ਼ਰਾ ਜਾਜਕ ਨੂੰ ਜੋ ਸੁਰਗੀ ਪਰਮੇਸ਼ੁਰ ਦੀ ਬਿਵਸਥਾ ਦਾ ਨਿਪੁੰਨ ਸ਼ਾਸਤਰੀ ਹੈ -
Isaiah 10:8 in Panjabi 8 ਉਹ ਤਾਂ ਆਖਦਾ ਹੈ, ਭਲਾ ਮੇਰੇ ਸਾਰੇ ਹਾਕਮ ਰਾਜਿਆਂ ਵਰਗੇ ਨਹੀਂ ?
Isaiah 37:24 in Panjabi 24 ਤੂੰ ਆਪਣੇ ਕਰਮਚਾਰੀਆਂ ਦੇ ਰਾਹੀਂ ਪ੍ਰਭੂ ਨੂੰ ਬੋਲੀਆਂ ਮਾਰੀਆਂ, ਅਤੇ ਆਖਿਆ, ਮੈਂ ਆਪਣਿਆਂ ਬਹੁਤਿਆਂ ਰਥਾਂ ਨਾਲ ਪਹਾੜਾਂ ਦੀਆਂ ਟੀਸੀਆਂ ਉੱਤੇ ਚੜ੍ਹਿਆ ਹਾਂ, ਸਗੋਂ ਲਬਾਨੋਨ ਦੇ ਵਿਚਕਾਰ ਤੱਕ । ਮੈਂ ਉਹ ਦੇ ਉੱਚੇ ਤੋਂ ਉੱਚੇ ਦਿਆਰ, ਤੇ ਵਧੀਆ ਤੋਂ ਵਧੀਆ ਸਰੂ ਵੱਢ ਛੱਡੇ । ਮੈਂ ਉਹ ਦੀ ਉੱਚੀ ਤੋਂ ਉੱਚੀ ਟੀਸੀ ਵਿੱਚ, ਉਹ ਦੀ ਫਲਦਾਰ ਜੰਗਲੀ ਵਾੜੀ ਵਿੱਚ ਜਾ ਵੜਿਆ ।
Jeremiah 49:27 in Panjabi 27 ਮੈਂ ਦੰਮਿਸਕ ਦੀ ਸਫੀਲ ਵਿੱਚ ਅੱਗ ਜਲਾਵਾਂਗਾ, ਉਹ ਬਨ-ਹਦਦ ਦੇ ਮਹਿਲਾਂ ਨੂੰ ਖਾ ਜਾਵੇਗੀ ।
Ezekiel 26:7 in Panjabi 7 ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਜੋ ਰਾਜਿਆਂ ਦਾ ਰਾਜਾ ਹੈ, ਘੋੜਿਆਂ ਅਤੇ ਰੱਥਾਂ ਤੇ ਸਵਾਰਾਂ ਅਤੇ ਲੋਕਾਂ ਦੀ ਬਹੁਤ ਸਾਰੀ ਸਭਾ ਨਾਲ ਉੱਤਰ ਵਲੋਂ ਸੂਰ ਉੱਤੇ ਚੜ੍ਹਾ ਲਿਆਵਾਂਗਾ ।
Daniel 2:37 in Panjabi 37 ਹੇ ਰਾਜਾ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ ਜਿਹ ਨੂੰ ਅਕਾਸ਼ ਦੇ ਪਰਮੇਸ਼ੁਰ ਨੇ ਰਾਜ, ਸ਼ਕਤੀ, ਬਲ ਤੇ ਪਰਤਾਪ ਦਿੱਤਾ ਹੈ ।
Amos 1:4 in Panjabi 4 ਇਸ ਲਈ ਮੈਂ ਹਜ਼ਾਏਲ ਦੇ ਮਹਿਲ ਵਿੱਚ ਅੱਗ ਭੇਜਾਂਗਾ ਅਤੇ ਉਹ ਬਨ-ਹਦਦ ਦੇ ਗੜ੍ਹਾਂ ਨੂੰ ਵੀ ਭਸਮ ਕਰੇਗੀ ।