1 Chronicles 21:13 in Panjabi 13 ਦਾਊਦ ਨੇ ਗਾਦ ਨੂੰ ਆਖਿਆ, ਮੈਂ ਤਾਂ ਵੱਡੀ ਦੁਬਧਾ ਵਿੱਚ ਪੈ ਗਿਆ ਹਾਂ, ਮੈਂ ਯਹੋਵਾਹ ਦੇ ਹੱਥ ਵਿੱਚ ਹੁਣ ਪਵਾਂ ਕਿਉਂ ਜੋ ਉਸ ਦੀ ਦਯਾ ਬਹੁਤ ਵੱਡੀ ਹੈ, ਪਰ ਮਨੁੱਖ ਦੇ ਹੱਥ ਵਿੱਚ ਨਾ ਪਵਾਂ ।
Other Translations King James Version (KJV) And David said unto Gad, I am in a great strait: let me fall now into the hand of the LORD; for very great are his mercies: but let me not fall into the hand of man.
American Standard Version (ASV) And David said unto Gad, I am in a great strait: let me fall, I pray, into the hand of Jehovah; for very great are his mercies: and let me not fall into the hand of man.
Bible in Basic English (BBE) And David said to Gad, This is a hard decision for me to make: let me come into the hands of the Lord, for great are his mercies: let me not come into the hands of men.
Darby English Bible (DBY) And David said to Gad, I am in a great strait: let me fall, I pray thee, into the hand of Jehovah, for his mercies are very great; but let me not fall into the hand of man.
Webster's Bible (WBT) And David said to Gad, I am in a great strait: let me fall now into the hand of the LORD; for very great are his mercies: but let me not fall into the hand of man.
World English Bible (WEB) David said to Gad, I am in a great strait: let me fall, I pray, into the hand of Yahweh; for very great are his mercies: and let me not fall into the hand of man.
Young's Literal Translation (YLT) And David saith unto Gad, `I am greatly distressed, let me fall, I pray thee, into the hand of Jehovah, for very many `are' His mercies, and into the hand of man let me not fall.'
Cross Reference Exodus 34:6 in Panjabi 6 ਅਤੇ ਯਹੋਵਾਹ ਨੇ ਉਸ ਦੇ ਅੱਗੋਂ ਲੰਘ ਕੇ ਇਸ ਤਰ੍ਹਾਂ ਪਰਚਾਰ ਕੀਤਾ, ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕ੍ਰੋਧ ਵਿੱਚ ਧੀਰਜੀ ਅਤੇ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ
2 Kings 6:15 in Panjabi 15 ਜਦ ਪਰਮੇਸ਼ੁਰ ਦੇ ਜਨ ਦਾ ਸੇਵਕ ਸਵੇਰੇ ਉੱਠ ਕੇ ਬਾਹਰ ਗਿਆ, ਤਦ ਉਸ ਨੇ ਵੇਖਿਆ ਕਿ ਇੱਕ ਫੌਜ ਨੇ ਘੋੜਿਆਂ ਤੇ ਰੱਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਹੈ । ਤਦ ਉਸ ਦੇ ਸੇਵਕ ਨੇ ਉਸ ਨੂੰ ਆਖਿਆ, ਹਾਏ ਮੇਰੇ ਸੁਆਮੀ ਜੀ ! ਅਸੀਂ ਕੀ ਕਰੀਏ ?
2 Kings 7:4 in Panjabi 4 ਜੇ ਅਸੀਂ ਆਖੀਏ ਕਿ ਚੱਲੋ ਸ਼ਹਿਰ ਵਿੱਚ ਚਲੀਏ ਤਾਂ ਅਸੀਂ ਉੱਥੇ ਮਰਾਂਗੇ ਕਿਉਂਕਿ ਉੱਥੇ ਕਾਲ ਹੈ ਅਤੇ ਜੇ ਅਸੀਂ ਇੱਥੇ ਹੀ ਬੈਠੇ ਰਹੀਏ ਤਾਂ ਵੀ ਅਸੀਂ ਮਰਾਂਗੇ । ਇਸ ਲਈ ਹੁਣ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਜਾਈਏ, ਜੇ ਉਹ ਸਾਨੂੰ ਜੀਉਂਦਾ ਛੱਡਣ ਤਾਂ ਅਸੀਂ ਜੀਵਾਂਗੇ ਅਤੇ ਜੇ ਉਹ ਸਾਨੂੰ ਮਾਰ ਸੁੱਟਣ ਤਾਂ ਅਸੀਂ ਮਰਨਾ ਹੀ ਹੈ ।
2 Chronicles 28:9 in Panjabi 9 ਉੱਥੇ ਯਹੋਵਾਹ ਦਾ ਇੱਕ ਨਬੀ ਸੀ ਜਿਸ ਦਾ ਨਾਮ ਓਦੇਦ ਸੀ । ਉਹ ਉਸ ਸੈਨਾ ਦੇ ਸਵਾਗਤ ਲਈ ਗਿਆ ਜੋ ਸਾਮਰਿਯਾ ਨੂੰ ਆ ਰਹੀ ਸੀ ਅਤੇ ਉਨ੍ਹਾਂ ਨੂੰ ਆਖਣ ਲੱਗਾ, ਵੇਖੋ, ਇਸ ਲਈ ਕਿ ਯਹੋਵਾਹ ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਯਹੂਦਾਹ ਤੋਂ ਨਰਾਜ਼ ਸੀ ਉਸ ਨੇ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਅਤੇ ਤੁਸੀਂ ਉਨ੍ਹਾਂ ਨੂੰ ਅਜਿਹੇ ਗੁੱਸੇ ਵਿੱਚ ਕਤਲ ਕੀਤਾ ਹੈ ਜੋ ਅਕਾਸ਼ ਤੱਕ ਪੁੱਜਿਆ !
Esther 4:11 in Panjabi 11 “ਰਾਜਾ ਦੇ ਸਾਰੇ ਕਰਮਚਾਰੀ, ਸਗੋਂ ਰਾਜ ਦੇ ਸਾਰੇ ਸੂਬਿਆਂ ਦੇ ਲੋਕ ਜਾਣਦੇ ਹਨ ਕਿ ਭਾਵੇਂ ਪੁਰਸ਼ ਹੋਵੇ, ਭਾਵੇਂ ਇਸਤਰੀ, ਜੋ ਬਿਨ੍ਹਾਂ ਸੱਦੇ ਰਾਜਾ ਦੇ ਅੰਦਰਲੇ ਵਿਹੜੇ ਦੇ ਸਿੰਘਾਸਣ ਦੇ ਕੋਲ ਜਾਵੇ, ਉਸ ਦੇ ਲਈ ਇੱਕੋ ਹੀ ਹੁਕਮ ਹੈ ਕਿ ਉਹ ਜਾਨ ਤੋਂ ਮਾਰਿਆ ਜਾਵੇ, ਸਿਰਫ਼ ਉਹ ਹੀ ਜੀਉਂਦਾ ਬਚਦਾ ਹੈ ਜਿਸ ਦੇ ਲਈ ਰਾਜਾ ਆਪਣਾ ਸੋਨੇ ਦਾ ਆੱਸਾ ਵਧਾਵੇ । ਪਰ ਮੈਂ ਤੀਹ ਦਿਨਾਂ ਤੋਂ ਰਾਜਾ ਦੇ ਕੋਲ ਅੰਦਰ ਨਹੀਂ ਬੁਲਾਈ ਗਈ ।”
Esther 4:16 in Panjabi 16 “ਤੂੰ ਜਾ ਕੇ ਸ਼ੂਸ਼ਨ ਦੇ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਤੁਸੀਂ ਸਾਰੇ ਮਿਲ ਕੇ ਮੇਰੇ ਲਈ ਵਰਤ ਰੱਖੋ, ਤਿੰਨ ਦਿਨ, ਤਿੰਨ ਰਾਤ ਤੱਕ ਨਾ ਕੁਝ ਖਾਣਾ ਅਤੇ ਨਾ ਪੀਣਾ । ਮੈਂ ਵੀ ਆਪਣੀਆਂ ਸਹੇਲੀਆਂ ਸਮੇਤ ਇਸੇ ਤਰ੍ਹਾਂ ਹੀ ਵਰਤ ਰੱਖਾਂਗੀ ਅਤੇ ਇਸੇ ਤਰ੍ਹਾਂ ਹੀ ਮੈਂ ਨਿਯਮ ਦੇ ਵਿਰੁੱਧ ਰਾਜਾ ਦੇ ਕੋਲ ਅੰਦਰ ਜਾਵਾਂਗੀ । ਅਤੇ ਜੇਕਰ ਮੈਂ ਨਾਸ ਹੋ ਗਈ ਤਾਂ ਹੋ ਗਈ ।”
Psalm 5:7 in Panjabi 7 ਪਰ ਮੈਂ ਤੇਰੀ ਵੱਡੀ ਦਯਾ ਦੇ ਕਾਰਨ ਤੇਰੇ ਭਵਨ ਵਿੱਚ ਆਵਾਂਗਾ, ਮੈਂ ਤੇਰਾ ਭੈ ਮੰਨ ਕੇ ਤੇਰੀ ਪਵਿੱਤਰ ਹੈਕਲ ਵਿੱਚ ਮੱਥਾ ਟੇਕਾਂਗਾ ।
Psalm 51:1 in Panjabi 1 ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ, ਜਦੋਂ ਨਾਥਾਨ ਨਬੀ ਉਸ ਦੇ ਕੋਲ ਇਸ ਲਈ ਆਇਆ ਕਿ ਉਹ ਬਥਸ਼ਬਾ ਦੇ ਕੋਲ ਗਿਆ ਸੀ ਹੇ ਪਰਮੇਸ਼ੁਰ, ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਯਾ ਕਰ, ਆਪਣੀਆਂ ਰਹਿਮਤਾਂ ਦੇ ਅਨੁਸਾਰ ਮੇਰੇ ਅਪਰਾਧ ਮਿਟਾ ਦੇ !
Psalm 69:13 in Panjabi 13 ਪਰ ਹੇ ਯਹੋਵਾਹ, ਮੇਰੀ ਪ੍ਰਾਰਥਨਾ ਠੀਕ ਵੇਲੇ ਸਿਰ ਤੇਰੇ ਹੀ ਅੱਗੇ ਹੈ, ਹੇ ਪਰਮੇਸ਼ੁਰ, ਆਪਣੀ ਡਾਢੀ ਦਯਾ ਨਾਲ, ਅਤੇ ਆਪਣੇ ਸੱਚੇ ਬਚਾਓ ਨਾਲ ਮੈਨੂੰ ਉੱਤਰ ਦੇ ।
Psalm 69:16 in Panjabi 16 ਹੇ ਯਹੋਵਾਹ, ਮੈਨੂੰ ਉੱਤਰ ਦੇ ਕਿਉਂ ਜੋ ਤੇਰੀ ਦਯਾ ਭਲੀ ਹੈ, ਆਪਣੀਆਂ ਬੇਓੜਕ ਰਹਮਤਾਂ ਦੇ ਅਨੁਸਾਰ ਮੇਰੀ ਵੱਲ ਮੂੰਹ ਕਰ,
Psalm 86:5 in Panjabi 5 ਹੇ ਪ੍ਰਭੂ, ਤੂੰ ਭਲਾ ਤੇ ਦਯਾਲੂ ਹੈਂ, ਅਤੇ ਆਪਣੇ ਸਾਰੇ ਪੁਕਾਰਨ ਵਾਲਿਆਂ ਲਈ ਅੱਤ ਕਿਰਪਾਲੂ ਹੈਂ ।
Psalm 86:15 in Panjabi 15 ਪਰ ਤੂੰ, ਹੇ ਪ੍ਰਭੂ, ਦਯਾਲੂ ਅਤੇ ਕਿਰਪਾਲੂ ਪਰਮੇਸ਼ੁਰ ਹੈਂ, ਤੂੰ ਗੁੱਸੇ ਵਿੱਚ ਧੀਰਜੀ ਅਤੇ ਦਯਾ ਤੇ ਵਫ਼ਾਦਾਰੀ ਨਾਲ ਭਰਪੂਰ ਹੈਂ ।
Psalm 103:8 in Panjabi 8 ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਯਾ ਨਾਲ ਭਰਪੂਰ ।
Psalm 106:7 in Panjabi 7 ਸਾਡੇ ਪਿਉ-ਦਾਦਿਆਂ ਨੇ ਮਿਸਰ ਵਿੱਚ ਤੇਰੇ ਅਚਰਜਾਂ ਨੂੰ ਨਾ ਸਮਝਿਆ, ਨਾ ਤੇਰੀਆਂ ਬਹੁਤੀਆਂ ਦਿਆਲਗੀਆਂ ਨੂੰ ਚੇਤੇ ਰੱਖਿਆ, ਪਰ ਓਹ ਸਮੁੰਦਰ ਅਰਥਾਤ ਲਾਲ ਸਮੁੰਦਰ ਉੱਤੇ ਆਕੀ ਹੋ ਗਏ ।
Psalm 130:4 in Panjabi 4 ਪਰ ਤੂੰ ਮਾਫ਼ ਕਰਨ ਵਾਲਾ ਹੈਂ, ਤਾਂ ਜੋ ਤੇਰਾ ਭੈ ਮੰਨਿਆ ਜਾਵੇ ।
Psalm 130:7 in Panjabi 7 ਹੇ ਇਸਰਾਏਲ, ਯਹੋਵਾਹ ਦੀ ਆਸ ਰੱਖ, ਕਿਉਂ ਜੋ ਯਹੋਵਾਹ ਕੋਲ ਦਯਾ ਹੈ, ਅਤੇ ਉਹ ਦੇ ਕੋਲ ਛੁਟਕਾਰਾ ਕਾਫ਼ੀ ਹੈ,
Proverbs 12:10 in Panjabi 10 ਧਰਮੀ ਆਪਣੇ ਪਸ਼ੂ ਦੇ ਪ੍ਰਾਣਾਂ ਦੀ ਵੀ ਸੁੱਧ ਰੱਖਦਾ ਹੈ, ਪਰ ਦੁਸ਼ਟ ਦੀ ਦਯਾ ਵੀ ਨਿਰਦਈ ਹੀ ਹੁੰਦੀ ਹੈ ।
Isaiah 46:7 in Panjabi 7 ਉਹ ਉਸ ਨੂੰ ਮੋਢੇ ਉੱਤੇ ਚੁੱਕ ਲੈਂਦੇ ਹਨ, ਉਹ ਉਸ ਨੂੰ ਉਠਾ ਕੇ ਉਸ ਦੇ ਥਾਂ ਤੇ ਰੱਖਦੇ ਹਨ, ਉਹ ਉੱਥੇ ਹੀ ਖੜ੍ਹਾ ਰਹਿੰਦਾ ਹੈ ਅਤੇ ਆਪਣੇ ਥਾਂ ਤੋਂ ਨਹੀਂ ਹਿੱਲਦਾ । ਜੇ ਕੋਈ ਉਸ ਨੂੰ ਪੁਕਾਰੇ ਉਹ ਉੱਤਰ ਨਹੀਂ ਦਿੰਦਾ, ਨਾ ਹੀ ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਬਿਪਤਾਂ ਤੋਂ ਬਚਾਉਂਦਾ ਹੈ ।
Isaiah 47:6 in Panjabi 6 ਮੈਂ ਆਪਣੀ ਪਰਜਾ ਉੱਤੇ ਗੁੱਸੇ ਹੋਇਆ, ਮੈਂ ਆਪਣੀ ਮੀਰਾਸ ਨੂੰ ਭ੍ਰਿਸ਼ਟ ਕਰ ਕੇ ਤੇਰੇ ਹੱਥ ਵਿੱਚ ਦੇ ਦਿੱਤਾ, ਤੂੰ ਉਹਨਾਂ ਉੱਤੇ ਰਹਮ ਨਹੀਂ ਕੀਤਾ, ਤੂੰ ਬਜ਼ੁਰਗਾਂ ਉੱਤੇ ਆਪਣਾ ਜੂਲਾ ਬਹੁਤ ਭਾਰੀ ਕੀਤਾ ।
Isaiah 55:7 in Panjabi 7 ਦੁਸ਼ਟ ਆਪਣੇ ਰਾਹ ਨੂੰ ਤਿਆਗੇ, ਅਤੇ ਬੁਰਿਆਰ ਆਪਣੇ ਖ਼ਿਆਲਾਂ ਨੂੰ, ਉਹ ਯਹੋਵਾਹ ਵੱਲ ਮੁੜੇ ਅਤੇ ਉਹ ਉਸ ਦੇ ਉੱਤੇ ਰਹਮ ਕਰੇਗਾ, ਅਤੇ ਸਾਡੇ ਪਰਮੇਸ਼ੁਰ ਵੱਲ ਜੋ ਅੱਤ ਦਿਆਲੂ ਹੈ,
Isaiah 63:7 in Panjabi 7 ਉਹਨਾਂ ਸਾਰੇ ਉਪਕਾਰਾਂ ਲਈ ਜੋ ਯਹੋਵਾਹ ਨੇ ਸਾਡੇ ਉੱਤੇ ਕੀਤੇ, ਨਾਲੇ ਇਸਰਾਏਲ ਦੇ ਘਰਾਣੇ ਉੱਤੇ ਉਸ ਵੱਡੀ ਭਲਿਆਈ ਲਈ ਜਿਸ ਨੂੰ ਉਹ ਨੇ ਆਪਣੇ ਰਹਮ, ਅਤੇ ਆਪਣੀ ਦਯਾ ਦੀ ਵਾਫ਼ਰੀ ਅਨੁਸਾਰ ਉਹਨਾਂ ਨੂੰ ਬਖ਼ਸ਼ ਦਿੱਤਾ, ਮੈਂ ਯਹੋਵਾਹ ਦੀ ਦਯਾ ਦਾ ਵਰਣਨ ਕਰਾਂਗਾ ਅਤੇ ਉਸ ਦੀ ਉਸਤਤ ਕਰਾਂਗਾ ।
Isaiah 63:15 in Panjabi 15 ਸਵਰਗ ਤੋਂ ਨਿਗਾਹ ਮਾਰ ਅਤੇ ਵੇਖ, ਆਪਣੇ ਪਵਿੱਤਰ ਅਤੇ ਸ਼ਾਨਦਾਰ ਭਵਨ ਤੋਂ, ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ ? ਤੇਰੀ ਅਣਖ ਅਤੇ ਤੇਰਾ ਰਹਮ ਜੋ ਸਾਡੇ ਲਈ ਸੀ, ਰੁੱਕ ਗਿਆ ਹੈ ।
Lamentations 3:32 in Panjabi 32 ਭਾਵੇਂ ਉਹ ਦੁੱਖ ਵੀ ਦੇਵੇ, ਤਾਂ ਵੀ ਉਹ ਆਪਣੀ ਵੱਡੀ ਦਯਾ ਅਨੁਸਾਰ ਰਹਿਮ ਵੀ ਕਰੇਗਾ ।
Jonah 3:9 in Panjabi 9 ਹੋ ਸਕਦਾ ਹੈ ਕਿ ਪਰਮੇਸ਼ੁਰ ਦਯਾ ਕਰੇ ਅਤੇ ਫੇਰ ਵਿਚਾਰ ਕਰੇ ਅਤੇ ਉਸ ਦਾ ਭੜਕਿਆ ਹੋਇਆ ਕ੍ਰੋਧ ਸ਼ਾਂਤ ਹੋ ਜਾਵੇ ਅਤੇ ਅਸੀਂ ਨਾਸ਼ ਨਾ ਹੋਈਏ ?
Jonah 4:2 in Panjabi 2 ਉਸ ਨੇ ਯਹੋਵਾਹ ਦੇ ਅੱਗੇ ਇਹ ਕਹਿ ਕੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ! ਜਦ ਮੈਂ ਆਪਣੇ ਦੇਸ਼ ਵਿੱਚ ਹੀ ਸੀ, ਤਾਂ ਕੀ ਮੈਂ ਇਹੋ ਗੱਲ ਨਹੀਂ ਸੀ ਕਹਿੰਦਾ ? ਇਸੇ ਕਾਰਨ ਹੀ ਮੈਂ ਤੇਰੀ ਆਗਿਆ ਸੁਣਦੇ ਸਾਰ ਹੀ ਛੇਤੀ ਨਾਲ ਤਰਸ਼ੀਸ਼ ਨੂੰ ਭੱਜਿਆ ਕਿਉਂ ਜੋ ਮੈਂ ਜਾਣਦਾ ਸੀ ਕਿ ਤੂੰ ਕਿਰਪਾਲੂ ਅਤੇ ਦਯਾਲੂ ਪਰਮੇਸ਼ੁਰ ਹੈ, ਜੋ ਕ੍ਰੋਧ ਵਿੱਚ ਧੀਰਜ ਕਰਨ ਵਾਲਾ ਅਤੇ ਕਿਰਪਾਵਾਨ ਹੈਂ ਅਤੇ ਦੁੱਖ ਦੇਣ ਨਾਲ ਪ੍ਰਸੰਨ ਨਹੀਂ ਹੁੰਦਾ ।
Micah 7:18 in Panjabi 18 ਤੇਰੇ ਵਰਗਾ ਹੋਰ ਕਿਹੜਾ ਪਰਮੇਸ਼ੁਰ ਹੈ ? ਜੋ ਅਪਰਾਧ ਨੂੰ ਮੁਆਫ਼ ਕਰੇ, ਜੋ ਆਪਣੀ ਨਿੱਜ-ਭਾਗ ਦੇ ਬਚੇ ਹੋਏ ਲੋਕਾਂ ਦੀ ਬਦੀ ਨੂੰ ਢੱਕ ਦੇਵੇ, ਉਹ ਆਪਣਾ ਕ੍ਰੋਧ ਸਦਾ ਤੱਕ ਨਹੀਂ ਰੱਖਦਾ, ਕਿਉਂ ਜੋ ਉਹ ਦਯਾ ਕਰਨ ਤੋਂ ਪ੍ਰਸੰਨ ਹੁੰਦਾ ਹੈ ।
Habakkuk 3:2 in Panjabi 2 ਹੇ ਯਹੋਵਾਹ, ਮੈਂ ਤੇਰੀ ਪ੍ਰਸਿੱਧੀ ਦੇ ਵਿਖੇ ਸੁਣਿਆ, ਅਤੇ ਡਰ ਗਿਆ । ਹੇ ਯਹੋਵਾਹ, ਵਰਤਮਾਨ ਸਮਿਆਂ ਵਿੱਚ ਆਪਣਾ ਕੰਮ ਬਹਾਲ ਕਰ, ਸਾਡੇ ਸਮੇਂ ਵਿੱਚ ਉਹ ਨੂੰ ਪ੍ਰਗਟ ਕਰ, ਆਪਣੇ ਕ੍ਰੋਧ ਵਿੱਚ ਵੀ ਦਯਾ ਨੂੰ ਯਾਦ ਰੱਖ !
John 12:27 in Panjabi 27 ਹੁਣ ਮੇਰਾ ਦਿਲ ਘਬਰਾਉਂਦਾ ਹੈ । ਮੈਨੂੰ ਕੀ ਆਖਣਾ ਚਾਹੀਦਾ ਹੈ ? ਕੀ ਮੈਂ ਇਹ ਆਖਾਂ, “ਹੇ ਪਿਤਾ, ਮੈਨੂੰ ਇਸ ਮੁਸੀਬਤ ਦੀ ਘੜੀ ਤੋਂ ਬਚਾ ? ” ਨਹੀਂ ! ਇਸ ਲਈ ਮੈਂ ਇਸ ਸਮੇਂ ਤੱਕ ਆਇਆ ਹਾਂ ।
Philippians 1:23 in Panjabi 23 ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆ ਹਾਂ । ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ ਕਿਉਂ ਜੋ ਇਹ ਬਹੁਤ ਹੀ ਉੱਤਮ ਹੈ ।
Hebrews 10:31 in Panjabi 31 ਜਿਉਂਦੇ ਪਰਮੇਸ਼ੁਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ ! ।